ਭਾਰਤ-ਪਾਕਿ ਸਰਹੱਦ ਤੋਂ 8 ਪੈਕਟ ਹੈਰੋਇਨ ਅਤੇ ਹਥਿਆਰ ਹੋਏ ਬਰਾਮਦ
(ਸਤਪਾਲ ਥਿੰਦ) ਫਿਰੋਜ਼ਪੁਰ। ਸਰਦ ਰੁੱਤ ਦੀਆਂ ਸੰਘਣੀਆਂ ਧੁੰਦਾਂ ਦਾ ਫਾਇਦੇ ਉਠਾਉਂਦੇ ਤਸਕਰਾਂ ਦੀਆਂ ਭਾਰਤ-ਪਾਕਿ ਸਰਹੱਦ (Indo-Pak border) ’ਤੇ ਗਤਵਿਧੀਆਂ ਲਗਾਤਾਰ ਜਾਰੀ ਹਨ ਭਾਰੀ ਮਾਤਰਾ ਵਿਚ ਤਸਕਰਾਂ ਵੱਲੋਂ ਹੈਰੋਇਨ ਅਤੇ ਹਥਿਆਰ ਭਾਰਤ ਵਿਚ ਭੇਜਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਸਰਹੱਦ ’ਤੇ ਤਾਈਨਾਤ ਬੀਐਸਐਫ ਜਵਾਨਾਂ ਵੱਲੋਂ ਨਾਕਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬੀਐਸਐਫ ਜਵਾਨਾਂ ਨੂੰ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ ਤੋਂ ਹੈਰੋਇਨ ਦੇ ਪੈਕਟ ਅਤੇ ਹਥਿਆਰ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਟਰੱਕ ਤੇ ਕਾਰ ਹਾਦਸੇ ’ਚ ਇੱਕ ਨੌਜਵਾਨ ਦੀ ਦਰਦਨਾਕ ਮੌਤ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਫ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਚੈੱਕ ਪੋਸਟ ਦੋਨਾ ਤੇਲੂਮੱਲ ਦੇ ਇਲਾਕੇ ਵਿਚ ਤਾਈਨਾਤ ਬੀਐੱਸਐਫ ਜਵਾਨਾਂ ਨੂੰ ਸ਼ੱਕ ਹੋਣ ’ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਤਾਂ ਬੀ.ਐੱਸ.ਐੱਫ ਨੂੰ ਦੋ ਨੀਲੇ ਰੰਗ ਦੇ ਬੈੱਗ ਮਿਲੇ ,ਜਿਹਨਾਂ ਨੂੰ ਚੈੱਕ ਕਰਨ ’ਤੇ ਉਨ੍ਹਾਂ ’ਚੋਂ 8 ਪੈਕਟ ਹੈਰੋਇਨ ਜਿਸਦਾ ਵਜ਼ਨ 2 ਕਿੱਲੋ 616 ਗ੍ਰਾਮ ਪਾਇਆ ਗਿਆ। ਇਸ ਤੋਂ ਇਲਾਵਾ ਇੱਕ ਪਿਸਟੋਲ, ਇੱਕ ਮੈਗਜ਼ੀਨ ਅਤੇ 6 ਕਾਰਤੂਸ ਬਰਾਮਦ ਹੋਏ। ਫਿਲਹਾਲ ਬੀਐਸਐਫ ਵੱਲੋਂ ਇਸ ਸਬੰਧੀ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬਰਾਮਦ ਹੋਈ ਹੈਰੋਇਨ ਦਾ ਕੌਮਾਂਤਰੀ ਬਜ਼ਾਰ ਵਿਚ ਕੀਮਤ 13 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ