(ਏਜੰਸੀ) ਬੈਂਕਾਕ। ਭਾਰਤੀ ਕੋਰਫਬਾਲ ਟੀਮ ਨੇ ਏਸ਼ੀਆ-ਓਸ਼ੀਨੀਆ ਚੈਂਪੀਅਨਸ਼ਿਪ 2022 ’ਚ ਪੰਜਵਾਂ ਸਥਾਨ ਹਾਸਲ ਕਰਕੇ ਵਿਸ਼ਵ ਚੈਂਪੀਅਨਸ਼ਿਪ ਲਈ 11 ਸਾਲਾਂ ਬਾਅਦ ਕੁਆਲੀਫਾਈ ਕਰ ਲਿਆ ਹੈ। ਭਾਰਤ ਨੇ ਐਤਵਾਰ ਨੂੰ ਇੱਥੇ ਆਈਕੇਐਡ ਏਸ਼ੀਆ-ਓਸ਼ੀਨੀਆ ਕੋਰਫਬਾਲ ਚੈਂਪੀਅਨਸ਼ਿਪ ’ਚ ਅਪਣੇ ਆਖਿਰੀ ਮੈਚ ’ਚ ਜਪਾਨ ਨੂੰ 12-10 ਨਾਲ ਹਰਾਇਆ। ਭਾਰਤ ਦੀ ਚੈਂਪੀਅਨਸ਼ਿਪ ’ਚ ਸ਼ੁਰੂਆਤ ਵੱਧੀਆ ਨਹੀਂ ਰਹੀ ਅਤੇ ਉਨ੍ਹਾਂ ਨੂੰ ਅਸਟਰੇਲੀਆ ਦੇ ਹੱਥੋਂ 18-8 ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਹਾਲਾਂਕਿ ਟੀਮ ਨੇ ਵਾਪਸੀ ਕਰਦੇ ਹੋਏ ਜਪਾਨ (15-10) ਅਤੇ ਮੇਜ਼ਬਾਨ ਥਾਈਲੈਂਡ (16-9) ਨੂੰ ਰਹਾਇਆ। ਚੀਨੀ ਤਾਈਪੇ ਤੋਂ 11-36 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਇੰਡੋਨੇਸ਼ੀਆ ਨੂੰ 25-8 ਨਾਲ ਹਰਾ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ। ਕੌਮਾਂਤਰੀ ਕਾਰਫਬਾਲ ਸੰਘ (ਆਈਕੇਐਫ) ਦੇ ਵੱਲੋਂ ਕਰਵਾਏ ਵਿਸ਼ਵ ਚੈਂਪੀਅਨਸ਼ਿਪ ਤਾਈਪੇ ’ਚ 20 ਤੋਂ 29 ਅਕਤੂਬਰ ਤੱਕ ਖੇਡੀ ਜਾਵੇਗੀ। ਭਾਰਤ 11 ਸਾਲਾਂ ਬਾਅਦ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਵੇਗਾ, ਜਦਕਿ ਇਸ ਤੋਂ ਪਹਿਲਾਂ ਉਸ ਨੇ 2011 ’ਚ ਟੂਰਨਾਮੈਂਟ ’ਚ ਥਾਂ ਬਣਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ