ਸੰਤ ਡਾ. ਐਮਐਸਜੀ ਨੇ ਦੇਸ਼, ਸਮਾਜ ਨੂੰ ਸੁੁਖੀ ਜੀਵਨ ਦਾ ਦੱਸਿਆ ਰਹੱਸ

Saint Dr. MSG

(ਸੱਚ ਕਹੂੰ ਨਿਊਜ਼) ਬਰਨਾਵਾ। ਅੱਜ ਦੇ ਦੌਰ ਵਿੱਚ ਪਰਿਵਾਰਾਂ ਵਿੱਚ ਇੱਕ-ਦੂਜੇ ਲਈ ਸਮਾਂ ਨਹੀਂ ਹੈ ਅਜਿਹੇ ਵਿੱਚ ਪਰਿਵਾਰਾਂ ਵਿੱਚ ਏਕਤਾ ਖਤਮ ਹੁੰਦੀ ਜਾ ਰਹੀ ਹੈ ਵਿਵਾਦ ਹੋ ਰਹੇ ਹਨ ਸਮਾਜਿਕ ਤਣਾ-ਬਾਣਾ ਉਲਝ ਰਿਹਾ ਹੈ ਸਮੇਂ ਦੇ ਇਸ ਚੱਕਰ ਨੂੰ ਸਹੀ ਕਰਨ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਸਿਰਫ਼ ਸਾਧ-ਸੰਗਤ ਨੂੰ ਹੀ ਨਹੀਂ ਬਲਕਿ ਦੇਸ਼ ਦੇ ਹਰ ਵਿਅਕਤੀ ਨੂੰ ਸੱਦਾ ਦਿੱਤਾ ਕਿ ਆਪਣੇ ਪਰਿਵਾਰਾਂ ਲਈ ਸਮਾਂ ਕੱਢੋ ਪਰਿਵਾਰ ਦੇ ਸਾਰੇ ਮੈਂਬਰ ਸ਼ਾਮ 7 ਤੋਂ 9 ਵਜੇ ਤੱਕ ਆਪਣੇ ਮੋਬਾਇਲ ਬੰਦ ਕਰਕੇ ਇਕੱਠੇ ਬੈਠੋ ਸੁੱਖ-ਦੁੱਖ ਦੀਆਂ ਗੱਲਾਂ ਸਾਂਝੀਆਂ ਕਰੋ ਇਸ ਨਾਲ ਪਰਿਵਾਰਾਂ ਵਿੱਚ ਪ੍ਰੇਮ ਵਧੇਗਾ ਮੁਹਿੰਮ ਦੇ ਸਕਾਰਾਤਾਮਕ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ।

ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਵੀ ਦਿੱਤਾ ਸੰਦੇਸ਼

ਜਲ ਹੀ ਜੀਵਨ ਹੈ ਇਹ ਕਹਾਵਤ ਨਹੀਂ ਹਕੀਕਤ ਹੈ ਪੂਜਨੀਕ ਗੁੁਰੂ ਜੀ ਨੇ ਐਤਵਾਰ 6 ਨਵੰਬਰ ਨੂੰ ਫ਼ਰਮਾਇਆ ਕਿ ਪਾਣੀ ਦੀ ਬੂੰਦ-ਬੂੰਦ ਅਸੀਂ ਬਚਾਉਣੀ ਹੈ ਪਾਣੀ ਦਾ ਪੱਧਰ ਇੰਨਾ ਹੇਠਾਂ ਜਾ ਚੁੱਕਾ ਹੈ ਕਿ ਵਿਗਿਆਨੀ ਵੀ ਚਿੰਤਤ ਹਨ, ਹੋ ਸਕਦਾ ਹੈ ਕਿ ਕਿਤੇ ਪਾਣੀ ਲਈ ਹੀ ਯੁੱਧ ਨਾ ਹੋ ਜਾਵੇ ਸਾਜੋ-ਸਾਮਾਨ ਦੇ ਬਿਨਾ ਕੰਮ ਚੱਲ ਜਾਵੇਗਾ, ਪਰ ਪਾਣੀ ਤੋਂ ਬਿਨਾ ਨਹੀਂ ਚੱਲੇਗਾ ਬੂੰਦ-ਬੂੰਦ ਨਾਲ ਗਲਾਸ ਭਰਦਾ ਹੈ ਕਿਤੇ ਲੀਕੇਜ ਹੋਵੇ ਤਾਂ ਉਸ ਨੂੰ ਠੀਕ ਕਰਵਾਓ, ਕਿਤੇ ਟੂਟੀ ਲੀਕ ਹੈ ਤਾਂ ਉਸ ਦੇ ਹੇਠਾਂ ਬਾਲਟੀ ਆਦਿ ਰੱਖ ਕੇ ਪਾਣੀ ਨੂੰ ਸੰਭਾਲਣ ਦਾ ਕੰਮ ਕਰੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਾਸ-ਵੇਸ਼ਨ ਜਾਂ ਹੋਰ ਥਾਂ ’ਤੇ ਟੂਟੀ ਖੋਲ੍ਹ ਕੇ ਬੁਰਸ਼ ਨਾ ਕਰੋ ਪਹਿਲਾਂ ਪਾਣੀ ਨੂੰ ਗਲਾਸ ਜਾਂ ਕਿਸੇ ਡੱਬੇ ’ਚ ਭਰ ਲਓ ਅਜਿਹਾ ਕਰਨ ਨਾਲ ਪਾਣੀ ਦੀ ਬਹੁਤ ਬੱਚਤ ਕੀਤੀ ਜਾ ਸਕਦੀ ਹੈ।

ਬੱਚਿਆਂ ਨੂੰ ਲੈ ਕੇ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ

ਪੂਜਨੀਕ ਗੁਰੂ ਜੀ ਨੇ ਜਿੱਥੇ ਨਾਮ ਦੇ ਜਾਪ ਨੂੰ ਆਤਮਿਕ ਸ਼ਾਂਤੀ ਦਾ ਇੱਕੋ-ਇੱਕ ਸਾਧਨ ਦੱਸਿਆ, ਉੱਥੇ ਹੀ ਪਰਿਵਾਰਾਂ ਵਿੱਚ ਬੱਚਿਆਂ ਨੂੰ ਲੈ ਕੇ ਵੀ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਡਾ. ਐੱਮਐੱਸਜੀ ਨੇ ਫ਼ਰਮਾਇਆ ਕਿ ਪਰਿਵਾਰ ਦਾ ਹਰ ਵੱਡਾ ਮੈਂਬਰ ਆਪਣੇ ਮੋਬਾਇਲ ਵਿੱਚ ਨੈੱਟ ਨੈਨੀ, ਫੈਮੀ ਸੇਫ, ਗੂਗਲ ਫੈਮਲੀ ਲਿੰਕ, ਵੀਆਰਬੀ ਕਿਡਸ ਜ਼ਰੂਰ ਡਾਊਨਲੋਡ ਕਰੇ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬੱਚੇ ਨੇ ਕਿੰਨੇ ਸਮੇਂ ਤੱਕ ਮੋਬਾਇਲ ਦੇਖਿਆ ਉਸ ਵਿੱਚ ਕੀ-ਕੀ ਦੇਖਿਆ ਬੁਰੀਆਂ ਚੀਜ਼ਾਂ ਨੂੰ ਲਾਕ ਕਰ ਦਿਓ, ਹਟਾ ਦਿਓ ਪੂਜਨੀਕ ਗੁਰੂ ਜੀ ਨੇ ਬੱਚਿਆਂ ਨੂੰ ਚੰਗੇ ਸੰੰਸਕਾਰ ਦੇਣ ਦੀ ਪ੍ਰੇਰਨਾ ਦਿੱਤੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਦਾ ਸਾਧ-ਸੰਗਤ ਨੂੰ ਪ੍ਰਣ ਦਵਾਇਆ।

ਸਭ ਧਰਮਾਂ ਦੀ ਸਿੱਖਿਆ ਦੇਣ ’ਤੇ ਦਿੱਤਾ ਜ਼ੋਰ

ਪੂਜਨੀਕ ਗੁਰੂ ਜੀ ਨੇ ਸੱਦਾ ਦਿੱਤਾ ਕਿ ਸਕੂਲਾਂ ਵਿੱਚ ਸਭ ਧਰਮਾਂ ਦਾ ਸੰਦੇਸ਼ ਪੜ੍ਹਾਇਆ ਜਾਵੇ ਤੇ ਇਨਸਾਨੀਅਤ ਦੀ ਸਿੱਖਿਆ ਲਾਗੂ ਕੀਤੀ ਜਾਵੇੇ ਸਾਧ-ਸੰਗਤ ਦੇ ਸਵਾਲਾਂ ਦੇ ਰੂਹਾਨੀ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ ਸੰਦੇਸ਼ ਦਿੱਤਾ ਕਿ ਕੋਈ ਤੁਹਾਡਾ ਕਿੰਨਾ ਵੀ ਬੁਰਾ ਕਰੇ, ਤੁਸੀਂ ਦੀਨਤਾ, ਨਿਮਰਤਾ ਨਹੀਂ ਛੱਡਣੀ ਆਪਣੇ ਟੀਚੇ ਵੱਲ ਵਧਦੇ ਜਾਓ ਤੁਹਾਨੂੰ ਜਿੰਨਾ ਵੀ ਨੀਵਾਂ ਦਿਖਾਇਆ ਜਾਵੇਗਾ, ਤੁਸੀਂ ਉਨੇ ਹੀ ਉੱਚੇ ਉੱਠਦੇ ਜਾਓਗੇ।

ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਖੇਤੀਬਾੜੀ ਕਾਰੋਬਾਰ ਨੂੰ ਵੀ ਪਹਿਲ ਦੇਣ ਦਾ ਸੱਦਾ ਦਿੱਤਾ, ਨਾਲ ਹੀ ਜ਼ਹਿਰ ਮੁਕਤ ਆਰਗੈਨਿਕ ਖੇਤੀ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਦਿਨ ਰਾਮ ਰਾਜ ਜ਼ਰੂਰ ਆਵੇਗਾ ਤੇ ਪੂਰੇ ਸੰਸਾਰ ਵਿੱਚ ਭਾਰਤ ਦਾ ਨਾਂਅ ਹੋਵੇਗਾ ਆਨਲਾਈਨ ਗੁਰੂਕੁਲ ਵਿੱਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘‘ਧਰਮ ਤੋੜਨ ਦੀ ਨਹੀਂ, ਜੋੜਨ ਦੀ ਸਿੱਖਿਆ ਦਿੰਦੇ ਹਨ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਆਪਣੀ ਸੰਸਕ੍ਰਿਤੀ ’ਤੇ ਮਾਣ ਕਰਨਾ ਚਾਹੀਦਾ ਹੈ’’

ਹਰ ਮੋਬਾਇਲ ’ਤੇ ਵੱਜਣ ਲੱਗਾ ‘ਜਾਗੋ ਦੁਨੀਆਂ ਦੇ ਲੋਕੋ…’’ ਗੀਤ

Saint Dr. MSG

ਪੂਜਨੀਕ ਗੁਰੂ ਜੀ ਨੇ ਇਸ ਵਾਰ ਨਸ਼ੇ ’ਤੇ ਜੰਮ ਕੇ ਵਾਰ ਕੀਤਾ ਬਚਨਾਂ ਤੇ ਗੀਤਾਂ ਜ਼ਰੀਏ ਆਪ ਜੀ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਦਾ ਸੰਦੇਸ਼ ਦਿੱਤਾ ਨਸ਼ੇ ’ਤੇ ਹੀ ਬਣਾਇਆ ਗਿਆ ਗੀਤ- ਜਾਗੋ ਦੁਨੀਆਂ ਦੇ ਲੋਕੋ… ਦੇ ਪੰਜ ਦਿਨ ’ਚ ਵਿਊਜ਼ ਦਾ ਅੰਕੜਾ 60 ਲੱਖ ਤੋਂ?ਪਾਰ ਹੋ ਗਿਆ ਸਿਰਫ 9 ਦਿਨ ’ਚ ਹੀ ਵਿਊਜ਼ 10 ਮਿਲੀਅਨ?ਭਾਵ ਇੱਕ ਕਰੋੜ ਨੂੰ ਪਾਰ ਕਰ ਗਏ ਨਸ਼ੇ ਤੇ ਬੁਰਾਈਆਂ ’ਤੇ ਚੋਟ ਕਰਦਾ ਇਹ ਗੀਤ ਹਰ ਕਿਸੇ ਦੇ ਮੋਬਾਇਲ ਦੀ ਟਿਊਨ ਬਣ ਗਿਆ ਨਰਕ ਬਣੇ ਘਰਾਂ ਨੂੰ ਜੰਨਤ ਬਣਾਉਣ ਦਾ ਸੰਦੇਸ਼ ਦਿੰਦੇ ਇਸ ਗੀਤ ਨੂੰ ਸੁਣ ਕੇ ਨੌਜਵਾਨਾਂ?ਨੇ ਨਸ਼ੀਲੇ ਪਦਾਰਥਾਂ ਤੋਂ?ਤੌਬਾ ਕੀਤੀ ਇਸ ਗੀਤ ’ਚ ਪੰਚਾਇਤ ਮੈਂਬਰਾਂ ਤੇ ਸਰਪੰਚਾਂ ਨੂੰ ਸੱਦਾ ਦਿੱਤਾ ਕਿ ਠੀਕਰੀ ਪਹਿਰਾ ਲਾ ਦਿਓ ਯੂਪੀ ਤੇ ਟੋਹਾਣਾ ਦੀਆਂ ਸਮਾਜਿਕ ਸੰਸਥਾਵਾਂ ਨੇ ਪੂਜਨੀਕ ਗੁਰੂ ਜੀ ਨੂੰ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਚਲਾਈ ਗਈ ਮੁਹਿੰਮ ’ਤੇ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਟ ਕੀਤਾ।

ਡੈੱਪਥ ਮੁਹਿੰਮ ਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ

ਪੂਜਨੀਕ ਗੁਰੂ ਜੀ ਨੇ 40 ਦਿਨਾਂ ਦੌਰਾਨ 145ਵੇਂ ਕਾਰਜ ਦੇ ਰੂਪ ’ਚ ਧਿਆਨ, ਯੋਗ ਅਤੇ ਸਿਹਤ ਦੁਆਰਾ ਅਖਿਲ ਭਾਰਤੀ ਨਸ਼ਾ ਮੁਕਤੀ ਅਭਿਆਨ (ਡੈੱਪਥ) ਮੁਹਿੰਮ ਵੀ ਚਲਾਈ ਪੂਜਨੀਕ ਗੁਰੂ ਜੀ ਨੇ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਫ਼ਰਮਾਇਆ ਕਿ ਅਜਿਹਾ ਕੰਮ ਕਰੋ ਕਿ ਤੁਹਾਡੀ ਜਵਾਨੀ ਦੇਸ਼, ਸਮਾਜ ਦੇ ਕੰਮ ਆਵੇ ਨਸ਼ੇ ’ਚ ਬਰਬਾਦ ਨਾ ਕਰੋ ਪੂਜਨੀਕ ਗੁਰੂ ਜੀ ਨੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਖੇਤਰਾਂ ’ਚ ਨਸ਼ਾ ਬੰਦ ਕਰਵਾਓ ਇਹ ਰਾਖਸ਼ ਜਦੋਂ?ਸਮਾਜ ’ਚੋਂ?ਭੱਜੇਗਾ, ਤਾਂ ਸਾਡਾ ਸਮਾਜ ਬਚੇਗਾ ਸਮਾਜ ’ਚ ਖੁਸ਼ੀਆਂ ਆਉਣਗੀਆਂ ਘਰ-ਘਰ ’ਚ ਮੌਤਾਂ ਹੋ ਰਹੀਆਂ ਹਨ ਡਾ.?ਐੱਮਐੱਸਜੀ ਨੇ ਫ਼ਰਮਾਇਆ ਕਿ ਨਸ਼ਾ ਛੱਡਣ ਵਾਲਿਆਂ ਲਈ ਵਧੀਆ ਖੁਰਾਕ ਦਾ ਸੰਗਤ ਪ੍ਰਬੰਧ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ