ਜ਼ਿੰਦਗੀ ’ਚ ਮਹੱਤਵਪੂਰਨ ਹੁੰਦੇ ਹਨ ‘ਸ਼ਬਦ’

Words

ਸਾਡੀ ਜ਼ਿੰਦਗੀ ਵਿੱਚ ਹਰ ਸ਼ਬਦ ਦਾ ਆਪਣਾ ਇੱਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ, ਪਰ ਅਹਿਸਾਸ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਜੇਕਰ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿੱਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਇੱਕ ਸ਼ਬਦ ਜ਼ਿੰਦਗੀ ਦੇ ਅਹਿਸਾਸਾਂ ਨੂੰ ਬਦਲ ਕੇ ਤਾਜ਼ਗੀ ਪ੍ਰਦਾਨ ਕਰ ਸਕਦਾ ਹੈ ਅਸਲ ਵਿਚ ਇਹ ਸ਼ਬਦ ਮੁਆਫੀ, ਖ਼ਿਮਾ ਜਾਂ ‘ਸੌਰੀ’ ਹੈ ਜੇਕਰ ਧਿਆਨ ਨਾਲ ਸੋਚਿਆ ਜਾਵੇ ਤਾਂ ਇਹ ‘ਸ਼ਬਦ’ ਸਿਰਫ਼ ‘ਸ਼ਬਦ’ ਨਹੀਂ ਬਲਕਿ ਇੱਕ ਸੰਵੇਦਨਾ, ਭਾਵ ਅਤੇ ਅਹਿਸਾਸ ਹੈ ਜੋ ਕਿਸੇ ਇੱਕ ਮਨ ਤੋਂ ਦੂਜੇ ਮਨ ਤੱਕ ਪਹੁੰਚ ਕਰਦਾ ਹੈ ਦੂਜੇ ਸ਼ਬਦਾਂ ਵਿਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਸੰਕਲਪ ਹੈl

ਜੋ ਵਿਅਕਤੀ ਦੇ ਜੀਵਨ ਵਿਚ ਤਬਦੀਲੀ ਲਿਆਉਣ ਦੇ ਨਾਲ-ਨਾਲ ਸ਼ਖਸੀਅਤ ਨਿਰਮਾਣ ਵਿਚ ਵੀ ਸਹਾਇਕ ਹੁੰਦਾ ਹੈ ਮੁਆਫੀ ਮੰਗਣ ਨਾਲ ਵਿਅਕਤੀ ਅੰਦਰ ਨੈਤਿਕ ਮੁੱਲਾਂ ਦਾ ਵਿਕਾਸ ਸੰਭਵ ਹੁੰਦਾ ਹੈ ਉਦਾਹਰਨ ਦੇ ਤੌਰ ’ਤੇ ਜਿਵੇਂ ਹਰ ਭਾਵਨਾ ਨੂੰ ਪ੍ਰਗਟ ਕਰਨ ਲਈ ਕੁਝ ਖ਼ਾਸ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਹੀ ਇਹ ਸ਼ਬਦ ‘ਮੁਆਫੀ’ ਵੀ ਮਨੁੱਖੀ ਭਾਵਾਂ ਦੇ ਪ੍ਰਗਟਾਅ ਨੂੰ ਵੱਖਰੇ ਢੰਗ ਨਾਲ ਬਿਆਨ ਕਰਦਾ ਹੈ ਇਹ ਸ਼ਬਦ ਦਿਮਾਗ ਤੋਂ ਦਿਲ ਤੱਕ ਦਾ ਸਫ਼ਰ ਤੈਅ ਕਰਦਾ-ਕਰਦਾ ਰੂਹ ਨੂੰ ਸਕੂਨ ਪ੍ਰਦਾਨ ਕਰਦਾ ਹੈ ਮੁਆਫੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਮੰਗਣ ਵਾਲਾ ਵਿਅਕਤੀ ਤਾਂ ਮਹਾਨ ਲੋਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੀ ਹੈl

ਬਲਕਿ ਮੁਆਫੀ ਦੇਣ ਵਾਲੇ ਵਿਅਕਤੀ ਨੂੰ ਉਸ ਤੋਂ?ਵੀ ਮਹਾਨ ਦਰਜਾ ਦਿੱਤਾ ਜਾਂਦਾ ਹੈ ਮੁਆਫੀ ਜਾਂ ਖ਼ਿਮਾ ਅਜਿਹਾ ਅੰਦਰੂਨੀ ਅਹਿਸਾਸ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਪ੍ਰਕਾਰ ਦੇ ਤਪ, ਜਪ ਜਾਂ ਸਰੀਰਕ ਪੀੜਾਂ ’ਚੋਂ ਗੁਜ਼ਰਨਾ ਨਹੀਂ ਪੈਂਦਾ, ਸਗੋਂ ਇਹ ਤਾਂ ਦਿਲੋਂ ਨਿੱਕਲਿਆ ਅਜਿਹਾ ਅਹਿਸਾਸ ਜਾਂ ਭਾਵ ਹੈ ਜਿਸ ਅੰਦਰ ਵੱਡੀਆਂ-ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਤਾਕਤ ਹੈ ਇਹ ਸ਼ਕਤੀ ਸਕਾਰਾਤਮਕ ਵਿਹਾਰ ਨੂੰ ਵਧਾਉਂਦੀ ਹੈਅਸੀਂ ਆਮ ਤੌਰ ’ਤੇ ਪਿਆਰ ਨੂੰ ਕਈ ਰੰਗਾਂ ਨਾਲ ਪਰਿਭਾਸ਼ਿਤ ਕਰਦੇ ਹਾਂ। ਜੇਕਰ ਇਸ ਪੱਖੋਂ ਵਿਚਾਰਿਆ ਜਾਵੇ ਤਾਂ ਮੁਆਫੀ ਦਾ ਰੰਗ ਜਰੂਰ ਪਾਣੀ ਵਰਗਾ ਨਿਰਛਲ ਅਤੇ ਨਿਰਮਲ ਹੋਣਾ ਹੈ ਕਿਉਂਕਿ ਇਹ ਰੰਗ ਤਾਂ ਉਸ ਨੂੰ ਬੋਲਣ ਵਾਲੇ ਦੇ ਅੰਦੂਰਨੀ ਅਹਿਸਾਸਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਕਿ ਜੇਕਰ ਮੁਆਫੀ ਸ਼ਬਦ ਦਾ ਪ੍ਰਯੋਗ ਸਮੇਂ ਸਿਰ ਕਰ ਲਿਆ ਜਾਵੇ ਤਾਂ ਇਸ ਦੇ ਅਰਥ ਹਨ ਅਤੇ ਜੇਕਰ ਇਸ ਨੂੰ ਮੰਗਣ ਵਿਚ ਦੇਰ ਕਰ ਦਿੱਤੀ ਜਾਵੇ ਤਾਂ ਕਈ ਵਾਰੀ ਇਹ ਬੇਅਰਥ ਹੋ ਜਾਂਦਾ ਹੈl

ਇਸ ਬਾਰੇ ਇੱਕ ਖ਼ਾਸ ਗੱਲ ਧਿਆਨ ਦੀ ਮੰਗ ਕਰਦੀ ਹੈ ਕਿ ਮਾਫ਼ੀ ਨੂੰ ਬੋਲਣ ਜਾਂ ਸਵੀਕਾਰਨ ਵਾਲੇ ਦੀ ਕੋਈ ਉਮਰ, ਸ਼੍ਰੇਣੀ, ਦੌਰ, ਦਰਜਾ ਜਾਂ ਧਰਮ ਨਹੀਂ ਹੁੰਦਾ, ਬਲਕਿ ਇਸ ਨੂੰ ਬੋਲਣ ਵਾਲੇ ਦਾ ਅਹਿਸਾਸ ਜਨਮਾਂ ਤੱਕ ਵਿਅਕਤੀਗਤ ਮਨ ’ਤੇ ਡੂੰਘਾ ਪ੍ਰਭਾਵ ਛੱਡ ਜਾਂਦਾ ਹੈ ਗੁਰੂਆਂ, ਪੀਰਾਂ-ਪੈਗੰਬਰਾਂ ਨੇ ਵੀ ਕਿਹਾ ਹੈ ਕਿ ਜੋ ਵਿਅਕਤੀ ਆਪਣੇ ਕੀਤੇ-ਅਣਕੀਤੇ ਕਰਮਾਂ ਨੂੰ ਸਵੀਕਾਰਦਾ ਮੁਆਫੀ ਮੰਗਦਾ ਜਾਂ ਆਪਣੀ ਗਲਤੀ ਦਾ ਅਹਿਸਾਸ ਪ੍ਰਗਟਾਉਂਦਾ ਹੈ ਤਾਂ ਉਸ ਦੇ ਸਿਰ ’ਤੇ ਰੱਬ ਆਪ ਆਪਣਾ ਮਿਹਰ ਭਰਿਆ ਹੱਥ ਰੱਖਦਾ ਹੈ। ਮੁਆਫੀ ਨੂੰ ਹੱਲ ਦਾ ਪ੍ਰਤੀਉੱਤਰ ਵੀ ਕਿਹਾ ਜਾ ਸਕਦਾ ਹੈ, ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਜਾਂ ਲੜਾਈ ਦਾ ਜਦੋਂ ਹੱਲ ਨਾ ਲੱਭ ਰਿਹਾ ਹੋਵੇ ਤਾਂ ਉਸ ਸਮੇਂ ਇਹ ਇੱਕ ਸ਼ਬਦ ਕਈ ਸਮੱਸਿਆਵਾਂ ਦਾ ਇੱਕ-ਮਾਤਰ ਹੱਲ ਬਣ ਜਾਂਦਾ ਹੈ ਮੁਆਫੀ ਦਾ ਪ੍ਰਗਟਾਵਾ ਕਰਨ ਲਈ ਕੋਈ ਵੀ ਰਾਹ ਭਾਵੇਂ ਮੌਖਿਕ ਜਾਂ ਲਿਖਤ ਹੋਏ ਜਾਇਜ਼ ਹੋ ਸਕਦਾ ਹੈl

ਇਸ ਨੂੰ ਬਿਆਨ ਕਰਨ ਦਾ ਢੰਗ ਕੁਝ ਵੀ ਹੋਵੇ, ਬੱਸ ਇਸ ਨੂੰ ਬੋਲਣ ਵਾਲੇ ਦੇ ਭਾਵ ਸ਼ੁੱਧ ਹੋਣੇ ਚਾਹੀਦੇ ਹਨ ਜੇਕਰ ਮੁਆਫੀ ਮੰਗਣ ਵਾਲਾ ਮੁਆਫੀ ਪ੍ਰਾਪਤ ਕਰਨ ਤੋਂ ਬਾਅਦ ਸ਼ੁਕਰੀਆ ਜਾਂ ਧੰਨਵਾਦ ਕਰਦਾ ਹੈ ਤਾਂ ਮੁਆਫੀ ਦੇ ਮਾਅਨੇ ਹੋਰ ਜ਼ਿਆਦਾ ਵਧ ਜਾਂਦੇ ਹਨ ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਇਹ ਸ਼ਬਦ ਬਹੁਤ ਹੀ ਸਾਰਥਕ ਅਤੇ ਮਹੱਤਵਪੂਰਨ ਹੈ, ਉੱਥੇ ਕਈ ਵਾਰੀ ਇਸ ਦਾ ਦੁਰਉਪਯੋਗ ਵੀ ਕੀਤਾ ਜਾਂਦਾ ਹੈ ਕਈ ਵਾਰੀ ਇਸ ਨੂੰ ਬੋਲਣ ਵਾਲਾ ਭਾਵ ਰਹਿਤ ਹੁੰਦਾ ਹੈ, ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਮੰਨਦਾ ਸਗੋਂ ਜਬਰਨ ਪੈਦਾ ਹੋਇਆ ਅਹਿਸਾਸ ਮੰਨਦਾ ਹੈ ਅਜਿਹੇ ਵੇਲੇ ਮੁਆਫੀ ਦੇ ਅਰਥ ਬੇਅਰਥ ਹੋ ਜਾਂਦੇ ਹਨ ਜਿਵੇਂ ਜੇਕਰ ਕੋਈ ਬੱਚਾ ਆਪਣੇ ਮਾਂ-ਪਿਓ ਕੋਲੋਂ ਸਿਰਫ਼ ਡਰ ਦੇ ਭਾਵ ਵਿਚ ਆ ਕੇ ਉੱਪਰੀ ਮਨੋਂ ਮੁਆਫੀ ਮੰਗਦਾ ਹੈ ਤੇ ਅਸਲ ਵਿਚ ਉਸ ਨੂੰ ਆਪਣੀ ਗਲਤੀ ਦਾ ਕੋਈ ਅਹਿਸਾਸ ਨਹੀਂ ਹੁੰਦਾ l

ਤਾਂ ਅਜਿਹੇ ਵੇਲੇ ਮੁਆਫੀ ਦੇ ਮਾਅਨੇ ਅਰਥਹੀਣ ਹੁੰਦੇ ਹਨ ਇਸ ਲਈ ਚੱਲੋ ਅੱਜ ਸਾਰੇ ਆਪਣੀ ਹਉਮੈ ਜਾਂ ਹੰਕਾਰ ਨੂੰ ਤਿਆਗ ਕੇ ਸੱਚੇ ਦਿਲੋਂ ਸਭ ਤੋਂ ਪਹਿਲਾਂ ਆਪਣੇ-ਆਪ ਤੋਂ ਮੁਆਫੀ ਮੰਗਦੇ ਹਾਂ ਕਿਉਂਕਿ ਜੋ ਵਿਅਕਤੀ ਆਪਣੇ-ਆਪ ਨੂੰ ਮੁਆਫ ਕਰ ਸਕਦਾ ਹੈ, ਉਹ ਦੁਨੀਆਂ ਦੇ ਹਰ ਵਿਅਕਤੀ ਨੂੰ ਮੁਆਫ ਕਰਨ ਦੀ ਸਮਰੱਥਾ ਰੱਖਦਾ ਹੈ. ਉਸ ਨੂੰ ਕੋਈ ਵੀ ਗੱਲ ਇੰਨੀ ਵੱਡੀ ਨਹੀਂ ਜਾਪਦੀ ਜਿਸ ਨੂੰ ਮੁਆਫੀ ਰਾਹੀਂ ਖ਼ਤਮ ਨਾ ਕੀਤਾ ਜਾ ਸਕਦਾ ਹੋਵੇ ਉਸ ਤੋਂ ਬਾਅਦ ਉਸ ਵਿਅਕਤੀ ਕੋਲੋਂ ਮੁਆਫੀ ਮੰਗਣ ਵਿਚ ਬਿਲਕੁਲ ਨਾ ਝਿਜਕੋ ਜਿਸ ਤੋਂ ਤੁਸੀਂ ਕਈ ਦਿਨਾਂ ਜਾਂ ਮਹੀਨਿਆਂ ਤੋਂ ਮੁਆਫੀ ਨਹੀਂ ਮੰਗੀ ਜਾਂ ਦਿੱਤੀ ਹੈ ਇਸ ਲਈ ਮੁਆਫੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ, ਸਗੋਂ ਇਸ ਨੂੰ ਸੰਕਲਪ ਦੀ ਤਰ੍ਹਾਂ ਜੀਵਨ ਵਿਚ ਸ਼ਾਮਲ ਕਰਕੇ ਨੈਤਿਕ ਕਾਰਜ ਵੱਲ ਇੱਕ ਕਦਮ ਚੁੱਕਣਾ ਚਾਹੀਦਾ ਹੈl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ