ਅੱਜ ਵਿਸ਼ਵ ਭਾਈਚਾਰੇ ਸਾਹਮਣੇ ਅੱਤਵਾਦ ਜਿੰਨੀ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਸ ਤੋਂ ਕਿਤੇ ਵੱਡੀ ਅਤੇ ਗੰਭੀਰ ਚੁਣੌਤੀ ਇਨ੍ਹਾਂ ਅੱਤਵਾਦੀ ਤਾਕਤਾਂ ਨੂੰ ਮਿਲਣ ਵਾਲੀ ਇੰਟਰਨੈਸ਼ਨਲ ਫੰਡਿੰਗ ਹੈ ਅੱਤਵਾਦੀ ਮਨਸੂਬਿਆਂ ਨੂੰ ਪਾਲਣ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਨਾਪਾਕ ਤਾਕਤਾਂ ਦੇ ਇਰਾਦੇ ਅਤੇ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੇ ਵਸੀਲਿਆਂ ਨੂੰ ਰੋਕਣ ਦੇ ਉਪਾਵਾਂ ’ਤੇ ਮੰਥਨ ਕਰਨ ਲਈ ਨਵੀਂ ਦਿੱਲੀ ’ਚ ‘ਅੱਤਵਾਦ ਲਈ ਕੋਈ ਧਨ ਨਹੀਂ’ (ਨੋ ਮਨੀ ਫਾਰ ਟੈਰਰ ਭਾਵ ਐਨਐਮਐਫ਼ਟੀ) ਨਾਂਅ ਦੀ ਇੱਕ ਅੰਤਰਰਾਸ਼ਟਰੀ ਚਰਚਾ ਕਰਵਾਈ ਗਈ ਚਰਚਾ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਮਿਲਣ ਵਾਲੀ ਫੰਡਿੰਗ ਅਤੇ ਅੱਤਵਾਦ ਦਾ ਫਨ ਕੁਚਲਣ ਦੇ ਉਪਾਵਾਂ ’ਤੇ ਚਰਚਾ ਹੋਈ ਐਨਐਮਐਫ਼ਟੀ ਅੰਤਰਰਾਸ਼ਟਰੀ ਕਾਨਫਰੰਸ ਦਾ ਭਾਰਤ ’ਚ ਹੋਣਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈl
ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਭਾਰਤ ਉਸ ਸਮੇਂ ਤੋਂ ਅੱਤਵਾਦ ਦੀ ਸਜ਼ਾ ਭੁਗਤ ਰਿਹਾ ਹੈ, ਜਦੋਂ ਪੱਛਮੀ ਦੇਸ਼ ਕਿਹਾ ਕਰਦੇ ਸਨ ਕਿ ਅੱਤਵਾਦ ਨਾਂਅ ਦੀ ਕੋਈ ਵਿਚਾਰਧਾਰਾ ਹੈ ਹੀ ਨਹੀਂ ਪਰ ਹੁਣ ਜਿਸ ਤਰ੍ਹਾਂ ਭਾਰਤ ਨੇ ਕਾਨਫਰੰਸ ’ਚ ਸਖਤ ਰੁਖ ਦਾ ਸਬੂਤ ਦਿੱਤਾ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਅੱਤਵਾਦ ਖਿਲਾਫ਼ ਲੜਾਈ ਦੀ ਸ਼ੁਰੂਆਤ ’ਚ ਉਹ ਰਾਸ਼ਟਰਾਂ ਦੇ ਢਿੱਲੇ ਰਵੱਈਏ ਲਈ ਕੋਈ ਗੰੁਜਾਇਸ਼ ਨਹੀਂ ਛੱਡਣਾ ਚਾਹੁੰਦਾ ਹੈ ਕਾਨਫਰੰਸ ਇਸ ਲਿਹਾਜ਼ ਤੋਂ ਵੀ ਅਹਿਮ ਰਹੀ ਹੈ ਕਿ ਇਸ ’ਚ ਟੈਰਰ ਫੰਡਿੰਗ ਦੇ ਆਧੁਨਿਕ ਤਰੀਕਿਆਂ ਅਤੇ ਉਨ੍ਹਾਂ ਨੂੰ ਰੋਕਣ ਨਾਲ ਜੁੜੀਆਂ ਚੁਣੌਤੀਆਂ ’ਤੇ ਚਰਚਾ ਹੋਈ ਹੈ ਦਰਅਸਲ, ਅੱਤਵਾਦੀ ਸੰਗਠਨਾਂ ਦੀ ਇਨਕਮ ਦੇ ਬਹੁਤ ਸਾਰੇ ਸਿੱਧੇ ਤੇ ਅਸਿੱਧੇ ਸ੍ਰੋਤ ਹਨ ਇਸ ਵਿਚ ਕਈ ਵੱਡੇ ਦੇਸ਼ ਅਤੇ ਸੰਗਠਨ ਸ਼ਾਮਲ ਹਨ ਬਹੁਤ ਸਾਰੇ ਦੇਸ਼ ਆਪਣੇ ਕੂਟਨੀਤਿਕ ਹਿੱਤਾਂ ਨੂੰ ਪੂਰਨ ਲਈ ਅੱਤਵਾਦੀ ਸਮੂਹਾਂ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਉਨ੍ਹਾਂ ਨੂੰ ਧਨ ਮੁਹੱਈਆ ਕਰਵਾਉਂਦੇ ਹਨ ਨੀਤੀਗਤ ਆਧਾਰ ’ਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ ਨੂੰ ਕਰੜੇ ਹੱਥੀਂ ਲੈਂਦੇ ਹੋਏ ਪੀਐਮ ਮੋਦੀ ਨੇ ਕਾਨਫਰੰਸ ’ਚ ਕਿਹਾ ਕਿ ਕੁਝ ਦੇਸ਼ ਆਪਣੀ ਵਿਦੇਸ਼ ਨੀਤੀ ਤਹਿਤ ਅੱਤਵਾਦ ਦੀ ਹਮਾਇਤ ਕਰਦੇ ਹਨ ਉਹ ਉਨ੍ਹਾਂ ਨੂੰ ਰਾਜਨੀਤਿਕ, ਵਿਚਾਰਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਹਨl
ਹਾਲਾਂਕਿ, ਪੀਐਮ ਮੋਦੀ ਨੇ ਆਪਣੇ ਸੰਬੋਧਨ ’ਚ ਕਿਸੇ ਖਾਸ ਦੇਸ਼ ਦਾ ਨਾਂਅ ਤਾਂ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਚੀਨ ਅਤੇ ਪਾਕਿਸਤਾਨ ਵੱਲ ਸੀ ਅੱਤਵਾਦ ਨੂੰ ਹੱਲਾਸ਼ੇਰੀ ਦੇਣਾ ਪਾਕਿਸਤਾਨ ਦੀ ਵਿਦੇਸ਼ ਅਤੇ ਰੱਖਿਆ ਨੀਤੀ ਦਾ ਅਨਿੱਖੜਵਾਂ ਹਿੱਸਾ ਹੈ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਚੀਨ ਲਗਾਤਾਰ ਹਿਮਾਇਤ ਕਰ ਰਿਹਾ ਹੈ ਚੀਨ ਨੇ ਜਿਸ ਤਰ੍ਹਾਂ ਲਸ਼ਕਰ-ਏ-ਤੋਇਬਾ ਮੁਖੀ ਹਾਫ਼ਿਜ ਸਾਈਦ ਸਮੇਤ ਹੋਰ ਅੱਤਵਾਦੀਆਂ ਨੂੰ ਸੰਯੁਕਤ ਰਾਸ਼ਟਰ ਦੀ ਬਲੈਕ ਲਿਸਟ ’ਚ ਪਾਉਣ ਤੋਂ ਬਚਾਇਆ, ਉਹ ਜੱਗ-ਜਾਹਿਰ ਹੈ ਅੱਤਵਾਦੀ ਫੰਡਿੰਗ ਅਤੇ ਮਨੀ ਲਾਂਡਿੰਗ ਮਾਮਲਿਆਂ ’ਤੇ ਨਜ਼ਰ ਰੱਖਣ ਵਾਲਾ ਸੰਸਾਰਕ ਸੰਸਥਾਨ ਵਿੱਤੀ ਕਾਰਵਾਈ ਕਾਰਜਦਲ ਐਫ਼ਟੀਐਫ਼ ਅਰਥਾਤ ਫਾਈਨੈਂਸ਼ੀਅਲ ਟਾਸਕ ਫੋਰਸ ਪਾਕਿਸਤਾਨ ਨੂੰ ਗੇ੍ਰ ਸੂਚੀ ’ਚ ਰੱਖ ਚੁੱਕਾ ਹੈ ਚਾਰ ਸਾਲ ਤੋਂ ਬਾਅਦ ਪਿਛਲੇ ਮਹੀਨੇ ਐਫ਼ਟੀਐਫ਼ ਦੀ ਗੇ੍ਰ ਸੂਚੀ ’ਚੋਂ ਬਾਹਰ ਆ ਸਕਿਆ ਹੈ ਪਾਕਿਸਤਾਨ ਨੂੰ ਸਾਲ 2018 ’ਚ ਇਸ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ ਪੈਰਿਸ ਦੀ ਸੰਸਥਾ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦਾ ਕੰਮ ਅੰਤਰਰਾਸ਼ਟਰੀ ਪੱਧਰ ’ਤੇ ਮਨੀ ਲਾਂਡਿੰ੍ਗ, ਸਮੂਹਿਕ ਤਬਾਹੀ ਦੇ ਹਥਿਆਰਾਂ ਦੇ ਪ੍ਰਸਾਰ ਅਤੇ ਅੱਤਵਾਦ ਦੇ ਵਿੱਤੀ-ਪੋਸ਼ਣ ’ਤੇ ਨਜ਼ਰ ਰੱਖਣਾ ਹੈ ਇਸ ਦੀ ਸਥਾਪਨਾ ਫਰਾਂਸ ਦੀ ਰਾਜਧਾਨੀ ਪੈਰਿਸ ’ਚ ਜੀ-7 ਸਮੂਹ ਦੇ ਦੇਸ਼ਾਂ ਵੱਲੋਂ 1989 ’ਚ ਕੀਤੀ ਗਈ ਸੀ ਵਿਦੇਸ਼ੀ ਧਰਤੀ ਤੋਂ ਚੱਲ ਰਹੇ ਅੱਤਵਾਦ ਨਾਲ ਭਾਰਤ ਚਾਰ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਪੀੜਤ ਰਿਹਾ ਹੈ ਭਾਰਤ ਸੰਯੁਕਤ ਰਾਸ਼ਟਰ ਸਮੇਤ ਸਾਰੇ ਗਲੋਬਲ ਮੰਚਾਂ ਤੋਂ ਅੱਤਵਾਦ ਅਤੇ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਖਿਲਾਫ ਅਵਾਜ਼ ਉਠਾਉਂਦਾ ਰਿਹਾ ਹੈ 9/11 ਤੋਂ ਪਹਿਲਾਂ ਤੱਕ ਪੱਛਮੀ ਦੇਸ਼ ਅੱਤਵਾਦ ਨੂੰ ਦੇਸ਼ ਵਿਸ਼ੇਸ਼ ਦਾ ਮੁੱਦਾ ਮੰਨ ਕੇ ਮੂੰਹ ਫੇਰ ਲੈਂਦੇ ਸਨ ਪਰ ਅਲਕਾਇਦਾ ਦੇ ਅਮਰੀਕਾ ’ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਸੁਰ ਬਦਲੇ ਹਨ ਅਤੇ ਉਨ੍ਹਾਂ ਨੇ ਅੱਤਵਾਦ ਨੂੰ ਗਲੋਬਲ ਸਮੱਸਿਆ ਦੇ ਰੂਪ ’ਚ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਸਾਲ 2015 ’ਚ ਪੈਰਿਸ ’ਚ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਪਿੱਠਭੂਮੀ ’ਚ ਫਰਾਂਸ ਨੇ 2018 ’ਚ ਪਹਿਲੀ ਵਾਰ ਐਨਐਮਐਫਟੀ ਸੰਮੇਲਨ ਕਰਵਾਇਆ ਸੀl
ਦੂਜਾ ਸੰਮੇਲਨ ਸਾਲ 2019 ’ਚ ਅਸਟਰੇਲੀਆ ਦੇ ਮੈਲਬੌਰਨ ’ਚ ਹੋਇਆ ਸੀ ਸਾਲ 2020 ਦੀ ਬੈਠਕ ਭਾਰਤ ’ਚ ਹੋਣੀ ਸੀ ਪਰ ਕੋਵਿਡ ਮਹਾਂਮਾਰੀ ਕਾਰਨ ਇਹ ਬੈਠਕ ਨਹੀਂ ਹੋ ਸਕੀ ਹੁਣ ਸੰਸਾਰਕ ਸਥਿਤੀਆਂ ਅਨੁਕੁੂਲ ਹੋਣ ’ਤੇ ਇਹ ਕਾਨਫਰੰਸ ਹੋਈ ਹੈ ਕਾਨਫਰੰਸ ’ਚ ਫੇਕ ਚੈਰਿਟੀ ਅਤੇ ਫੇਕ ਐਨਜੀਓ ਨੂੰ ਮਿਲਣ ਵਾਲੀ ਫੰਡਿੰਗ, ਖੁੱਲ੍ਹੇਆਮ ਅਤੇ ਲੁਕ ਕੇ ਕੀਤੀਆਂ ਜਾਣ ਵਾਲੀਆਂ ਅੱਤਵਾਦ, ਸਾਈਬਰ ਅੱਤਵਾਦ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਨਵੀਆਂ ਵਿੱਤੀ ਤਕਨੀਕਾਂ ਵਰਚੁਅਲ ਅਸੈੱਟਸ (ਆਭਾਸੀ ਸੰਪੱਤੀ) ਜਿਵੇਂ ਵੋਲੈਟ ਆਦਿ ਦੀ ਵਰਤੋਂ ’ਤੇ ਚਰਚਾ ਹੋਈ ਅੱਤਵਾਦੀਆਂ ਨੂੰ ਹਥਿਆਰ ਖਰੀਦਣ ਅਤੇ ਆਪਣੇ ਟਿਕਾਣੇ ਸਥਾਪਤ ਕਰਨ ਅਤੇ ਹਮਲਿਆਂ ਦੀ ਤਿਆਰੀ ਲਈ ਪੈਸੇ ਦੀ ਲੋੜ ਹੰੁਦੀ ਹੈ ਦੁਨੀਆ ਦੇ ਤਮਾਮ ਦੇਸ਼ ਹੁਣ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਬਿਨਾਂ ਵਿੱਤੀ ਮੱਦਦ ਦੇ ਕੋਈ ਵੀ ਅੱਤਵਾਦੀ ਸੰਗਠਨ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦਾ ਹੈl
ਇਸ ਲਈ ਜਦੋਂ ਤੱਕ ਅੱਤਵਾਦੀਆਂ ਦੀ ਫੰਡਿੰਗ ਦੇ ਸਰੋਤਾਂ ’ਤੇ ਲਗਾਮ ਨਹੀਂ ਲੱਗੇਗੀ ਅੱਤਵਾਦ ਖਿਲਾਫ ਕਿਸੇ ਵੀ ਜੰਗ ’ਚ ਜਿੱਤ ਸ਼ੱਕੀ ਬਣੀ ਰਹੇਗੀ ਇਹੀ ਵਜ੍ਹਾ ਹੈ ਕਿ ਸੰਸਾਰਕ ਪੱਧਰ ’ਤੇ ਅੱਤਵਾਦ ਦੀ ਰੋਕਥਾਮ ਦੀ ਪ੍ਰਕਿਰਿਆ ’ਚ ਇਸ ਪਹਿਲੂ ’ਤੇ ਹਾਲ ਦੇ ਸਾਲਾਂ ’ਚ ਖੂਬ ਚਰਚਾ ਹੋ ਰਹੀ ਹੈ ਅੱਤਵਾਦ ਦੀ ਲੜਾਈ ਪ੍ਰਤੀ ਭਾਰਤ ਕਿੰਨਾ ਗੰਭੀਰ ਹੈ ਅਤੇ ਸੰਸਾਰਕ ਮੋਰਚਿਆਂ ’ਤੇ ਇਸ ਨੂੰ ਕਿਸ ਤਰ੍ਹਾਂ ਲੜਨਾ ਚਾਹੰੁਦਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਆਪਣੀ ਮੈਂਬਰਸ਼ਿਪ ਤਹਿਤ 15 ਦਸੰਬਰ ਨੂੰ ਅੱਤਵਾਦੀ ਗਤੀਵਿਧੀਆਂ ਦੇ ਚੱਲਦਿਆਂ ‘ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦਾ ਖਤਰਾ’ ਵਿਸ਼ੇ ’ਤੇ ਪ੍ਰੋਗਰਾਮ ਕਰਵਾਏਗਾ ਇਸ ਤੋਂ ਇਲਾਵਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਾਨਫਰੰਸ ’ਚ ਸੰਮੇਲਨ ਦਾ ਸਥਾਈ ਸਕੱਤਰੇਤ ਬਣਾਏ ਜਾਣ ਦਾ ਜੋ ਪ੍ਰਸਤਾਵ ਰੱਖਿਆ ਗਿਆ ਹੈ ਉਸ ਤੋਂ ਵੀ ਇਸ ਗੱਲ ਨੂੰ ਸਮਝਿਆ ਜਾ ਸਕਦਾ ਹੈ ਕਿ ਅੱਤਵਾਦ ਪ੍ਰਤੀ ਲੜਾਈ ’ਚ ਭਾਰਤ ਕਿੰਨਾ ਗੰਭੀਰ ਹੈ ਹਾਲਾਂਕਿ, ਐਨਐਮਐਫ਼ਟੀ ਹਾਲੇ ਤੱਕ ਸੰਗਠਨਾਤਮਕ ਢਾਂਚੇ ਦੀ ਦਿਸ਼ਾ ’ਚ ਅੱਗੇ ਨਹੀਂ ਵਧ ਸਕਿਆ ਹੈ ਪਰ ਇਸ ਦੇ ਬਾਵਜ਼ੂਦ ਇਹ ਅੱਤਵਾਦ ਦੇ ਵਿਰੋਧ ਦਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਕੇ ਉੱਭਰਿਆ ਹੈ ਸੰਮੇਲਨ ’ਚ ਹਾਜ਼ਰ ਰਾਸ਼ਟਰ ਦਿੱਲੀ ਬੈਠਕ ’ਚ ਬਣੇ ਵਿਸ਼ਵ ਮੈਕੇਨਿਜ਼ਮ ਦੇ ਏਜੰਡੇ ’ਤੇ ਮਜ਼ਬੂਤ ਇੱਛਾ ਨਾਲ ਅੱਗੇ ਵਧਦੇ ਹਨ ਤਾਂ ਅੱਤਵਾਦ ਖਿਲਾਫ ਸੰਸਾਰਕ ਲੜਾਈ ਨੂੰ ਮਜ਼ਬੂਤੀ ਨਾਲ ਲੜ ਸਕਣਗੇ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ