(ਸੱਚ ਕਹੂੰ ਨਿਊਜ) ਜੈਪੁਰ। ਰਾਜਸਥਾਨ ’ਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੈ ਕਲੇਸ਼ ਜਾਰੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (Ashok Gehlot) ਨੇ ਸਚਿਨ ਪਾਇਲਟ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਜਿਸ ਨੂੰ ਲੈ ਕੇ ਇੱਕ ਵਾਰੀ ਫਿਰ ਸਿਆਸਤ ਗਰਮਾ ਗਈ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਗੁਜਰਾਤ ‘ਚ ਚੋਣ ਪ੍ਰਚਾਰ ਦੌਰਾਨ ਅਸ਼ੋਕ ਗਹਿਲੋਤ ਨੇ ਸਾਬਕਾ ਡਿਪਟੀ ਸਚਿਨ ਪਾਇਲਟ ‘ਤੇ ਵਰ੍ਹਦਿਆਂ ‘ਗੱਦਾਰ’ ਕਿਹਾ। ਉਨ੍ਹਾਂ ਕਿਹਾ ਕਿ ਇੱਕ ਪਾਇਲਟ ਨੂੰ ਸੀਐਮ ਕਿਵੇਂ ਬਣਾਇਆ ਜਾ ਸਕਦਾ ਹੈ। ਜਿਸ ਬੰਦੇ ਕੋਲ 10 ਵਿਧਾਇਕ ਹੀ ਨਹੀਂ ਹਨ, ਜਿਸ ਨੇ ਬਗਾਵਤ ਕੀਤੀ ਹੈ, ਜਿਸਨੂੰ ਗੱਦਾਰ ਕਿਹਾ ਗਿਆ ਹੈ, ਉਸ ਨੂੰ ਲੋਕ ਕਿਵੇਂ ਸਵੀਕਾਰ ਕਰ ਸਕਦੇ ਹਨ।
ਗਹਿਲੋਤ (Ashok Gehlot ) ਨੇ ਕਿਹਾ ਕਿ ਜਿਸ ਕਾਰਨ ਅਸੀਂ 34 ਦਿਨ ਹੋਟਲਾਂ ‘ਚ ਬੈਠੇ ਰਹੇ, ਇਸ ਸਰਕਾਰ ਨੂੰ ਡੇਗਿਆ ਜਾ ਰਿਹਾ ਹੈ, ਉਸ ‘ਚ ਅਮਿਤ ਸ਼ਾਹ ਵੀ ਸ਼ਾਮਲ ਸਨ। ਧਰਮਿੰਦਰ ਪ੍ਰਧਾਨ ਵੀ ਸ਼ਾਮਲ ਸਨ। ਗਹਿਲੋਤ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪਾਇਲਟ ‘ਤੇ ਸ਼ਬਦੀ ਹਮਲਾ ਕੀਤਾ। ਪਰ ਇਹ ਚੁਣੌਤੀ ਬੇਕਾਰ ਸਾਬਤ ਹੋਈ ਕਿਉਂਕਿ 45 ਸਾਲਾ ਸਚਿਨ ਪਾਇਲਟ ਨੂੰ ਆਪਣੇ ਤੋਂ ਸੀਨੀਅਰ ਅਸ਼ੋਕ ਗਹਿਲੋਤ ਨੇ ਆਸਾਨੀ ਨਾਲ ਹਰਾ ਦਿੱਤਾ, ਜਿਸ ਨੇ 100 ਤੋਂ ਵੱਧ ਵਿਧਾਇਕਾਂ ਨੂੰ ਪੰਜ ਸਿਤਾਰਾ ਰਿਜ਼ੋਰਟ ਵਿੱਚ ਲੈ ਕੇ ਆਪਣੀ ਤਾਕਤ ਵੀ ਦਿਖਾਈ ਸੀ। ਇਸ ਤੋਂ ਸਪੱਸ਼ਟ ਹੋ ਗਿਆ ਕਿ ਦੋਵਾਂ ਆਗੂਆਂ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ। ਇਸ ਅਸਫਲਤਾ ਤੋਂ ਬਾਅਦ ਸਚਿਨ ਪਾਇਲਟ ਨੂੰ ਨਤੀਜੇ ਭੁਗਤਣੇ ਪਏ। ਇਕ ਸਮਝੌਤਾ ਕੀਤਾ ਗਿਆ, ਅਤੇ ਜੁਰਮਾਨੇ ਵਜੋਂ, ਉਨ੍ਹਾਂ ਨੂੰ ਨਾ ਸਿਰਫ ਸੂਬਾਈ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ, ਬਲਕਿ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ