ਰਿਸ਼ਤੇ ਜੋੜਨ ਦੇ ਰਾਹ ’ਤੇ ਭਾਰਤ ਅਤੇ ਬਿ੍ਰਟੇਨ

India And Britain

ੲਤਿਹਾਸ ਫਰੋਲ ਕੇ ਦੇਖੋ ਤਾਂ ਇਤਿਹਾਸ ’ਚ ਪਰਤ-ਦਰ-ਪਰਤ ਅਜਿਹੇ ਸੰਦਰਭ ਦੇਖਣ ਨੂੰ ਮਿਲਦੇ ਹਨ ਜਿੱਥੋਂ ਘੱਟ-ਜ਼ਿਆਦਾ ਵਾਪਸੀ ਸੁਭਾਵਿਕ ਹੈ ਅਜਿਹਾ ਹੀ ਇਨ੍ਹੀਂ ਦਿਨੀਂ ਬਿ੍ਰਟੇਨ ’ਚ ਹੋਏ ਸੱਤਾ ਬਦਲਾਅ ਦੇ ਚੱਲਦਿਆਂ ਦੇਖਣ ਨੂੰ ਮਿਲਿਆ ਜਿੱਥੇ ਭਾਰਤੀ ਮੂਲ ਦੇ ਰਿਸ਼ੀ ਸੁੁਨਕ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੰੁਚ ਬਣਾ ਕੇ ਮੰਨੋ ਇਤਿਹਾਸ ਦੀ ਤਰਪਾਈ ਕਰ ਰਹੇ ਹੋਣ ਫਿਲਹਾਲ ਸੱਤਾ ਬਦਲਾਅ ਦੀ ਕਵਾਇਦ ਤੋਂ ਬਿ੍ਰਟੇਨ ਹਾਲੇ ਉੱਭਰਿਆ ਨਹੀਂ ਹੈ ਨਾਲ ਹੀ ਮੰਦੀ ਦੇ ਸਾਏ ਤੋਂ ਪਿੱਛਾ ਛੱੁਟਿਆ ਨਹੀਂ ਹੈ ਬਿ੍ਰਟਿਸ਼ ਸੈਂਟਰਲ ਬੈਂਕ, ਬੈਂਕ ਆਫ਼ ਇੰਗਲੈਂਡ ਨਵੰਬਰ ’ਚ ਹੋਣ ਵਾਲੀ ਬੈਠਕ ’ਚ ਵਿਆਜ਼ ਦਰ ’ਚ 0.75 ਫੀਸਦੀ ਦਾ ਵਾਧਾ ਕਰ ਦਿੱਤਾ ਹੈ ਅਜਿਹੇ ’ਚ ਆਰਥਿਕ ਵਿਕਾਸ ਕਿੰਨਾ ਪੱਟੜੀ ’ਤੇ ਆਵੇਗਾ ਇਹ ਸਮਝਣਾ ਮੁਸ਼ਕਲ ਨਹੀਂ ਹੈl

ਐਨਾ ਹੀ ਨਹੀਂ ਬਿ੍ਰਟੇਨ ’ਚ ਵਿਆਜ਼ ਦਰ 4.75 ਫੀਸਦੀ ਤੱਕ ਪਹੁੰਚ ਗਈ ਹੈ ਹਾਲਾਂਕਿ ਭਾਰਤ ਦੀ ਤੁਲਨਾ ’ਚ ਇਸ ਨੂੰ ਘੱਟ ਹੀ ਕਿਹਾ ਜਾਵੇਗਾ ਵਿਆਜ਼ ਦਰ ’ਚ ਵਾਧਾ ਇੱਕ ਅਜਿਹਾ ਆਰਥਿਕ ਸੱਚ ਹੈ ਜੋ ਦੇਸ਼ ਵਿਸੇਸ਼ ਵਿਚ ਸਾਰਿਆਂ ਲਈ ਇੱਕ ਨਵੀਂ ਆਰਥਿਕ ਕਠਿਨਾਈ ਖੜ੍ਹੀ ਕਰ ਦਿੰਦਾ ਹੈ ਹਾਲਾਂਕਿ ਅਜਿਹਾ ਕਰਨ ਦੇ ਪਿੱਛੇ ਆਰਥਿਕ ਮਜ਼ਬੂਰੀ ਹੁੰਦੀ ਹੈ ਪਰ ਇਸ ਦਾ ਨਿਯੋਜਨ ਬਿਹਤਰ ਨਾ ਹੋਵੇ ਤਾਂ ਬਿ੍ਰਟੇਨ ਵਰਗੇ ਦੇਸ਼ ਵੀ ਮੰਦੀ ਦੇ ਸਾਏ ਤੋਂ ਬਚ ਨਹੀਂ ਸਕਦੇ ਜਿਵੇਂ ਕਿ ਵਰਤਮਾਨ ਹਾਲਾਤ ਇਸ ਵੱਲ ਇਸ਼ਾਰਾ ਕਰ ਰਹੇ ਹਨ ਜ਼ਿਕਰਯੋਗ ਹੈ ਕਿ ਬਿ੍ਰਟੇਨ ਨੂੰ ਲਿਜ ਟਰੱਸ ਸਰਕਾਰ ਦੀਆਂ ਨੀਤੀਆਂ ਭਾਰੀ ਪੈ ਰਹੀਆਂ ਹਨ ਟਰੱਸ ਨੇ ਸੱਤਾ ਸੰਭਾਲਦੇ ਹੀ ਕਾਰਪੋਰੇਟ ਟੈਕਸ ’ਚ ਕਟੌਤੀ ਦਾ ਐਲਾਨ ਕਰ ਦਿੱਤਾ ਸੀ ਇਸ ਤੋਂ ਇਲਾਵਾ ਨਿੱਜੀ ਆਮਦਨ ਟੈਕਸ ’ਚ ਵੀ ਛੋਟ ਦੇਣ ਦਾ ਐਲਾਨ ਕੀਤਾ ਸੀ ਇਨ੍ਹਾਂ ਸਭ ਦੇ ਬਾਵਜੂਦ ਟਰੱਸ ਸਰਕਾਰ ਇਹ ਦੱਸਣ ’ਚ ਸਮਰੱਥ ਨਹੀਂ ਰਹੀl

ਕਿ ਕਟੌਤੀਆਂ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ ਜੋ ਨੁਕਸਾਨ ਹੋਵੇਗਾ ਉਸ ਦੀ ਭਰਪਾਈ ਕਿਵੇਂ ਹੋਵੇਗੀ ਨਤੀਜੇ ਵਜੋਂ ਬਾਂਡ ਬਜ਼ਾਰ ਢਹਿਣ ਦੇ ਕਰੀਬ ਪਹੁੰਚ ਗਿਆ ਅਤੇ ਮਾਹੌਲ ਅਫ਼ਰਾ-ਤਫ਼ਰੀ ’ਚ ਤਬਦੀਲ ਹੋਣ ਲੱਗਾ, ਸਥਿਤੀ ਨੂੰ ਦੇਖਦਿਆਂ ਟਰੱਸ ਨੇ ਗਲਤੀ ਸੁਧਾਰਦਿਆਂ ਤਮਾਮ ਰਿਆਇਤਾਂ ’ਤੇ ਯੂ-ਟਰਨ ਲੈ ਲਿਆ ਅਤੇ ਵਿੱਤ ਮੰਤਰੀ ’ਤੇ ਦੋਸ਼ ਮੜ੍ਹਦਿਆਂ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਇਹ ਸਭ ਕੁਝ ਬਿ੍ਰਟੇਨ ਦੇ ਇਤਿਹਾਸ ’ਚ ਸਿਰਫ਼ ਡੇਢ ਮਹੀਨੇ ਅੰਦਰ ਹੋ ਗਿਆ ਲਿਜ ਟਰੱਸ ਸਿਰਫ਼ ਡੇਢ ਮਹੀਨਾ ਬਿ੍ਰਟੇਨ ਦੀ ਪ੍ਰਧਾਨ ਮੰਤਰੀ ਮੁਸ਼ਕਲ ਨਾਲ ਰਹੇ ਬੀਤੀ 20 ਅਕਤੂਬਰ ਨੂੰ ਲਿਜ ਟਰੱਸ ਦੇ ਅਸਤੀਫ਼ੇ ਨਾਲ ਰਿਸ਼ੀ ਯੁਗ ਦੀ ਸ਼ੁਰੂਆਤ ਦੀ ਆਹਟ ਇੱਕ ਵਾਰ ਫ਼ਿਰ ਹੋਈ ਜੋ ਹੁਣ ਮੁਕੰਮਲ ਵੀ ਹੋ ਗਈ ਹੈ ਧਿਆਨ ਹੋਵੇl

ਕਿ ਬੋਰਿਸ ਜਾਨਸਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣ ਤੋਂ ਬਾਅਦ ਭਾਰਤੀ ਮੂਲ ਦੇ ਰਿਸ਼ੀ ਸੁਨਕ ਦਾ ਮੁਕਾਬਲਾ ਇਸ ਦੌੜ ’ਚ ਲਿਜ ਟਰੱਸ ਨਾਲ ਹੀ ਸੀ ਪ੍ਰਧਾਨ ਮੰਤਰੀ ਬਣਨ ਦੀ ਬਾਜ਼ੀ ਤਾਂ ਲਿਜ ਟਰੱਸ ਦੇ ਹੱਥ ਲੱਗੀ ਪਰ ਸੱਤਾ ਟਿਕ ਨਹੀਂ ਸਕੀ ਜਾਹਿਰ ਹੈ ਕਿ ਨਵੇਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਰਿਸ਼ੀ ਸੁਨਕ ਭਾਰਤ-ਬਿ੍ਰਟੇਨ ਸਬੰਧਾਂ ’ਚ ਬਦਲਾਅ ਕਰਨਾ ਚਾਹੁਣਗੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਬਿ੍ਰਟੇਨ ਦੇ ਵਿਦਿਆਰਥੀਆਂ ਅਤੇ ਕੰਪਨੀਆਂ ਦੀ ਭਾਰਤ ’ਚ ਅਸਾਨ ਪਹੁੰਚ ਹੋਵੇਗੀ ਅਤੇ ਬਿ੍ਰਟੇਨ ਲਈ ਭਾਰਤ ’ਚ ਕਾਰੋਬਾਰ ਅਤੇ ਕੰਮ ਕਰਨ ਦੇ ਮੌਕਿਆਂ ਬਾਰੇ ਵੀ ਕਾਫ਼ੀ ਹੱਦ ਤੱਕ ਉਹ ਜਾਗਰੂਕ ਦਿਸੇ ਰਿਸ਼ੀ ਸੁਨਕ ਦਾ ਭਾਰਤੀ ਮੂਲ ਦਾ ਹੋਣਾ ਮਨੋਵਿਗਿਆਨਕ ਲਾਭ ਤਾਂ ਦੇਵੇਗਾ ਪਰ ਕੂਟਨੀਤਿਕ ਅਤੇ ਆਰਥਿਕ ਪੱਧਰ ’ਤੇ ਜ਼ਿਆਦਾ ਉਮੀਦ ਦੇ ਨਾਲ ਭਾਰਤ ਨੂੰ ਜ਼ਿਆਦਾ ਫਾਇਦਾ ਹੋਵੇਗਾ ਇਹ ਆਉਣ ਵਾਲੇ ਦਿਨਾਂ ’ਚ ਪਤਾ ਲੱਗੇਗਾ ਸਿੱਧੀ ਗੱਲ ਇਹ ਵੀ ਹੈl

ਕਿ ਆਰਥਿਕ ਮੋਰਚੇ ’ਤੇ ਬਿ੍ਰਟੇਨ ਇਨ੍ਹੀਂ ਦਿਨੀਂ ਜਿਸ ਸਥਿਤੀ ’ਚੋਂ ਲੰਘ ਰਿਹਾ ਹੈ ਭਾਰਤ ਵੱਲ ਦੇਖਣਾ ਪਸੰਦ ਕਰੇਗਾ ਭਾਰਤ ਨਿਵੇਸ਼ ਲਈ ਵੱਡਾ ਅਤੇ ਮੁੱਖ ਮੌਕਾ ਹੈ ਅਤੇ ਬਿ੍ਰਟੇਨ ਇੱਕ ਮਹੱਤਵਪੂਰਨ ਆਯਾਤਕ ਦੇਸ਼ ਹੈ ਅਜਿਹੇ ’ਚ ਭਾਰਤ ’ਚ ਹੋਣ ਵਾਲੇ ਮੁਕਤ ਵਪਾਰ ਸਮਝੌਤੇ ’ਤੇ ਵੀ ਰਿਸ਼ੀ ਸੁਨਕ ਚੰਗਾ ਫੈਸਲਾ ਲੈ ਸਕਦੇ ਹਨ ਹਾਲਾਂਕਿ ਲਿਜ ਟਰੱਸ ਤੋਂ ਵੀ ਅਜਿਹਾ ਹੀ ਹੋਣ ਦੀ ਉਮੀਦ ਸੀ ਪਰ ਉਨ੍ਹਾਂ ਦੀ ਸੱਤਾ ਟਿਕਾਊ ਨਾ ਹੋਣ ਨਾਲ ਹੁਣ ਇਹ ਉਮੀਦ ਰਿਸ਼ੀ ਸੁਨਕ ਤੋਂ ਲਾਈ ਜਾ ਸਕਦੀ ਹੈ ਜ਼ਿਕਰਯੋਗ ਹੈ ਕਿ ਭਾਰਤ ਅਤੇ ਬਿ੍ਰਟੇਨ ਵਿਚਕਾਰ ਲਗਭਗ 23 ਅਰਬ ਡਾਲਰ ਦਾ ਸਾਲਾਨਾ ਵਪਾਰ ਹੁੰਦਾ ਹੈ ਅਤੇ ਬਿ੍ਰਟੇਨ ਵੀ ਇਹ ਜਾਣਦਾ ਹੈ ਕਿ ਮੁਕਤ ਵਪਾਰ ਦੇ ਜ਼ਰੀਏ ਇਸ ਨੂੰ 2030 ਤੱਕ ਦੱੁਗਣਾ ਕੀਤਾ ਜਾ ਸਕਦਾ ਹੈ ਹਿੰਦ ਪ੍ਰਸ਼ਾਂਤ ਖੇਤਰ ’ਚ ਬਜ਼ਾਰ ਹਿੱਸੇਦਾਰੀ ਅਤੇ ਰੱਖਿਆ ਵਿਸ਼ਿਆਂ ’ਤੇ ਦੋਵਾਂ ਦੇਸ਼ਾਂ ਵਿਚਕਾਰ ਸਾਲ 2015 ’ਚ ਹੀ ਸਮਝੌਤੇ ਹੋ ਚੁੱਕੇ ਹਨ ਰਿਸ਼ੀ ਸੁਨਕ ਦੇ ਚੱਲਦਿਆਂ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈl

ਨਾਲ ਹੀ ਬਿ੍ਰਟੇਨ ਹਿੰਦ ਪ੍ਰਸ਼ਾਂਤ ਖੇਤਰ ਦੀ ਵਿਕਾਸਸ਼ੀਲ ਅਰਥਵਿਵਸਥਾ ਨੂੰ ਆਪਣਾ ਮੌਕਾ ਬਣਾ ਸਕਦਾ ਹੈ ਜ਼ਿਕਰਯੋਗ ਹੈ ਕਿ ਇਸ ਖੇਤਰ ’ਚ ਦੁਨੀਆ ਦੇ 48 ਦੇਸ਼ਾਂ ਦੀ ਕਰੀਬ 65 ਫੀਸਦੀ ਅਬਾਦੀ ਰਹਿੰਦੀ ਹੈ ਯਾਦ ਹੋਵੇ ਕਿ ਰਿਸ਼ੀ ਸੁਨਕ ਦਾ ਮਿਜਾਜ਼ ਚੀਨ ਸਬੰਧੀ ਕਾਫ਼ੀ ਸਖ਼ਤ ਰਿਹਾ ਹੈ ਅਜਿਹੇ ’ਚ ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਦੇਸ਼ਾਂ ਦੇ ਅਥਾਹ ਖਣਿੱਜ ਵਸੀਲਿਆਂ ’ਤੇ ਚੀਨ ਆਪਣਾ ਰਸਤਾ ਬਣਾਵੇ ਉਂਜ ਦੇਖਿਆ ਜਾਵੇ ਤਾਂ ਕਈ ਦੇਸ਼ਾਂ ਦੀਆਂ ਬੰਦਰਗਾਹਾਂ ’ਤੇ ਕਬਜ਼ਾ ਕਰਨਾ ਚੀਨ ਦੀ ਜੰਗੀ ਨੀਤੀ ਰਹੀ ਹੈ ਅਤੇ ਕਵਾਡ ਦੇ ਜ਼ਰੀਏ ਉਸ ’ਤੇ ਨਕੇਲ ਕੱਸਣ ਦੀ ਜਹਿਮਤ ਅਮਰੀਕਾ, ਜਾਪਾਨ ਅਤੇ ਅਸਟਰੇਲੀਆ ਸਮੇਤ ਭਾਰਤ ਪਹਿਲਾਂ ਹੀ ਉਠਾ ਚੁੱਕੇ ਹਨ ਜੇਕਰ ਬਿ੍ਰਟੇਨ ਆਪਣੇ ਬਜ਼ਾਰ ਅਤੇ ਵਪਾਰ ਸਮੇਤ ਆਰਥਿਕ ਨੀਤੀਆਂ ਨੂੰ ਭਾਰਤ ਨਾਲ ਵਿਆਪਕ ਪੈਮਾਨੇ ’ਤੇ ਸਾਂਝੇ ਦੇ ਨਾਲ ਮੁਕਤ ਬਣਾਈ ਰੱਖਦਾ ਹੈl

ਤਾਂ ਦੁਵੱਲਾ ਮੁਨਾਫ਼ਾ ਤਾਂ ਹੋਵੇਗਾ ਹੀ ਨਾਲ ਹੀ ਚੀਨ ਨੂੰ ਸੰਤੁਲਿਤ ਕਰਨ ’ਚ ਵੀ ਮੱਦਦ ਮਿਲੇਗੀ ਰਿਸ਼ੀ ਸੁਨਕ ਦੇ ਦਿਲ ’ਚ ਭਾਰਤ ਵੱਸਦਾ ਹੈ ਦਰਅਸਲ ਇੰਨਫੋਸਿਸ ਦੇ ਸੰਸਥਾਪਕ ਨਰਾਇਣਮੂਰਤੀ ਦੀ ਬੇਟੀ ਉਨ੍ਹਾਂ ਦੀ ਪਤਨੀ ਹੈ ਅਤੇ ਉਨ੍ਹਾਂ ਦੇ ਪੁਰਖੇ ਅਣਵੰਡੇ ਭਾਰਤ ਦੇ ਬਾਸ਼ਿੰਦੇ ਸਨ ਵਿਨਚੈਸਟਰ ਕਾਲਜ, ਆਕਸਫੋਰਡ ਅਤੇ ਸਟੈਨਫੋਰਡ ਤੋਂ ਸਿੱਖਿਆ ਲੈਣ ਵਾਲੇ ਸੁਨਕ ਸਿਰਫ਼ 42 ਸਾਲਾਂ ਦੇ ਹਨ ਇੱਕ ਪ੍ਰਸਿੱਧ ਸਿੱਖਿਆ ਮਾਹਿਰ ਨੇ ਮੈਨੂੰ ਇਹ ਸੂਚਨਾ ਭੇਜਦੇ ਹੋਏ ਖੁਸ਼ੀ ਪ੍ਰਗਟਾਈ ਕਿ 1608 ’ਚ ਈਸਟ ਇੰਡੀਆ ਕੰਪਨੀ ਨੇ ਸੂਰਤ ’ਚ ਆਪਣੇ ਸੂਰਤ-ਏ-ਹਾਲ ਨੂੰ ਖਿਲਾਰਿਆ ਸੀ ਅਤੇ ਹੁਣ 414 ਸਾਲ ਬਾਅਦ ਇੱਕ ਭਾਰਤੀ ਮੂਲ ਦਾ ਵਿਅਕਤੀ ਬਿ੍ਰਟੇਨ ਦੀ ਜ਼ਮੀਨ ’ਤੇ ਸੱਤਾ ਦਾ ਵੱਡਾ ਰੁੱਖ ਬਣ ਰਿਹਾ ਹੈ ਆਮ ਤੌਰ ’ਤੇ ਦੇਖੀਏ ਤਾਂ ਇਹ ਦੀਵਾਲੀ ਦੇ ਮੌਕੇ ’ਤੇ ਭਾਰਤੀਆਂ ਦੇ ਮਨ ’ਚ ਜਾਗੀ ਇੱਕ ਅਜਿਹੀ ਰੌਸ਼ਨੀ ਹੈl

ਜੋ ਚੰਗੇ ਦਾ ਅਹਿਸਾਸ ਕਰਵਾ ਰਹੀ ਹੈ ਹਾਲਾਂਕਿ ਰਿਸ਼ੀ ਸੁਨਕ ਦੇ ਸਾਹਮਣੇ ਚੁਣੌਤੀਆਂ ਦਾ ਅੰਬਾਰ ਘੱਟ ਨਹੀਂ ਹੈ ਜੋ ਗਲਤੀਆਂ ਨਿਵਰਤਮਾਨ ਪ੍ਰਧਾਨ ਮੰਤਰੀ ਲਿਜ ਟਰੱਸ ਨੇ ਕੀਤੀਆਂ ਉਸ ਤੋਂ ਉਹ ਸਬਕ ਜ਼ਰੂਰ ਲੈਣਗੇ ਅਤੇ ਬਿ੍ਰਟੇਨ ਦੇ ਬਾਸ਼ਿੰਦੇ ਜਿਸ ਤਰਜ਼ ’ਤੇ ਈਜ਼ ਆਫ਼ ਲਿਵਿੰਗ ਲੱਭਦੇ ਹਨ ਉਸ ’ਤੇ ਉਨ੍ਹਾਂ ਨੂੰ ਖਰਾ ਵੀ ਉੱਤਰਨਾ ਹੋਵੇਗਾ ਦੁਨੀਆ ਦੀ 5ਵੀਂ ਅਰਥਵਿਵਸਥਾ ਵਾਲੇ ਭਾਰਤ ਨੇ ਬਿ੍ਰਟੇਨ ਨੂੰ ਹੀ ਪਛਾੜਿਆ ਸੀ ਸੁਨਕ ਤੋਂ ਬਿ੍ਰਟੇਨ ਦੀ ਜਨਤਾ ਆਰਥਿਕ ਵਿਕਾਸ ਦੇ ਬਿਹਤਰੀਨ ਰੋਡਮੈਪ ਦੀ ਉਮੀਦ ਕਰ ਰਹੀ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਬਿ੍ਰਟੇਨ ਵਰਗੇ ਦੇਸ਼ ’ਚ ਜਨਤਾ ਬਹੁਤ ਜਾਗਰੂਕ ਹੈ ਉਹ ਬਜ਼ਾਰ ਅਤੇ ਸਰਕਾਰ ਦੋਵਾਂ ਨੂੰ ਸਮਝਣ ’ਚ ਕੋਈ ਗਲਤੀ ਨਹੀਂ ਕਰਦੀ ਹੈ ਲਿਜ ਟਰੱਸ ਨੇ ਇਨ੍ਹਾਂ ਦੋਵਾਂ ਦਾ ਭਰੋਸਾ ਐਨੀ ਜ਼ਲਦੀ ਗੁਆ ਦਿੱਤਾ ਕਿ ਸਰਕਾਰ ਗਵਾਉਣੀ ਪਈ ਉਂਜ ਭਾਰਤ ਅਤੇ ਬਿ੍ਰਟੇਨ ਵਿਚਾਲੇ ਮਜ਼ਬੂਤ ਇਤਿਹਾਸਕ ਸਬੰਧਾਂ ਦੇ ਨਾਲ-ਨਾਲ ਆਧੁਨਿਕ ਅਤੇ ਸਫ਼ਲ ਕੂਟਨੀਤਿਕ ਸਬੰਧ ਦੇਖੇ ਜਾ ਸਕਦੇ ਹਨl

ਸਾਲ 2004 ’ਚ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਰਣਨੀਤਿਕ ਸਾਂਝੇਦਾਰੀ ਨੇ ਵਿਕਾਸ ਦਾ ਰੂਪ ਲਿਆ ਅਤੇ ਲਗਾਤਾਰਤਾ ਨਾਲ ਮਜ਼ਬੂਤ ਅਵਸਥਾ ਨੂੰ ਬਣਾਈ ਰੱਖਿਆ ਹਾਲਾਂਕਿ ਬਾਕੀ ਯੂਰਪ ਨਾਲ ਵੀ ਭਾਰਤ ਦੇ ਦੁਵੱਲੇ ਸਬੰਧ ਬੀਤੇ ਕਈ ਸਾਲਾਂ ਤੋਂ ਗੂੜ੍ਹੇ ਹੋ ਗਏ ਹਨ ਇਸ ਦੇ ਬਾਵਜੂਦ ਬਿ੍ਰਟੇਨ ਨਾਲ ਮਜ਼ਬੂਤ ਦੋਸਤੀ ਪੂਰੇ ਯੂਰਪ ਲਈ ਬਿਹਤਰੀ ਦੀ ਅਵਸਥਾ ਹੈ ਕਿਉਂਕਿ ਯੂਰਪ ’ਚ ਵਪਾਰ ਕਰਨ ਲਈ ਭਾਰਤ ਬਿ੍ਰਟੇਨ ਨੂੰ ਦੁਆਰ ਸਮਝਦਾ ਹੈ ਅਜਿਹੇ ’ਚ ਨਵੀਂ ਸਰਕਾਰ ਨਾਲ ਭਾਰਤ ਵੱਲੋਂ ਨਵੀਂ ਨਣਨੀਤੀ ਅਤੇ ਪ੍ਰਸੰਗਿਕ ਪਰਿਪੱਖ ਨੂੰ ਧਿਆਨ ’ਚ ਰੱਖ ਕੇ ਗਠਜੋੜ ਦੀ ਇੱਕ ਅਜਿਹੀ ਬੇਜੋੜ ਕਵਾਇਦ ਕਰਨ ਦੀ ਜ਼ਰੂਰਤ ਹੈ ਜਿੱਥੋਂ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਬਿ੍ਰਟੇਨ ’ਚ ਹੋਣ ਦਾ ਸਭ ਤੋਂ ਬਿਹਤਰ ਲਾਭ ਲਿਆ ਜਾ ਸਕੇ ਨਾਲ ਹੀ ਦੁਨੀਆ ’ਚ ਭਾਰਤ ਦੀ ਵਧਦੀ ਸਾਖ ਨੂੰ ਹੋਰ ਮਜ਼ਬੂਤ ਬਣਾਉਣ ’ਚ ਮੱਦਦ ਮਿਲ ਸਕੇl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ