ਡਿਊਟੀ ਦੌਰਾਨ ਕੁਤਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
- ਲੋਕਾਂ ਦੀਆਂ ਸਮੱਸਿਆ ਨੂੰ ਸੁਣਦਿਆਂ ਮੰਤਰੀ ਸਾਹਬ ਨੇ ਭਰੋਸਾ ਦਿੰਦਿਆਂ ਕਿਹਾ ਕਿ ਹਸਪਤਾਲ ਦੀਆਂ ਖਾਮੀਆਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ
(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ। ਸਿਹਤ ਸਹੂਲਤਾਂ ਦੀ ਸਮੀਖਿਆ ਕਰਨ ਅਤੇ ਡਾਕਟਰਾਂ ਦੇ ਆਪਣੀ ਡਿਊਟੀ ਤੇ ਸਮੇਂ ਸਿਰ ਨਾ ਪਹੁੰਚਣ ਚ ਵਰਤੀ ਜਾ ਰਹੀ ਕੁਤਾਹੀ ਨੂੰ ਦੇਖਦਿਆਂ ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ (Chetan Singh Jodhamajra) ਨੇ ਅੱਜ ਅਤੇ ਬਿਲਡਿੰਗ ਦੀ ਹਾਲਤ ਵੀ ਕਾਫੀ ਜ਼ਿਆਦਾ ਤਰਸਯੋਗ ਹੈ ਹੀ ਸਰਕਾਰੀ ਹਸਪਤਾਲ ਬਾਦਸ਼ਾਹਪੁਰ ਦੀ ਅਚਨਚੇਤ ਚੈਕਿੰਗ ਕੀਤੀ ।
ਮੰਤਰੀ ਸਾਹਿਬ ਹਸਪਤਾਲ ਅੰਦਰ ਸਹੀ 9 ਵਜੇ ਪਹੁੰਚ ਗਏ ਜਿਸ ਸਮੇਂ ਡਿਊਟੀ ਤੇ ਮੌਜੂਦ ਸਿਰਫ਼ 4 ਡਾਕਟਰ ਸਤਿੰਦਰਪਾਲ ਸਿੰਘ ਪੀ ਓ ,ਰਣਜੀਤ ਸਿੰਘ ਐੱਮ ਪੀ ਐੱਚ ਡਬਲਯੂ,ਚਮਕੌਰ ਸਿੰਘ ਡਬਲਿਊ ਏ, ਕਾਜਲ ਆਰ ਜੀ ਹੀ ਮੌਜੂਦ ਸਨ। ਇਸ ਮੌਕੇ ਸੀਨੀਅਰ ਡਾਕਟਰ ਐੱਸਐੱਮਓ ਡਾ ਸ਼ੈਲੀ ਜੇਤਲੀ, ਮੈਡੀਕਲ ਅਫਸਰ ਡਾ. ਵਿਵਾਵਰ ਅਤੇ ਮੈਡੀਕਲ ਅਫਸਰ ਕਿਰਤਪਾਲ ਤੋਂ ਇਲਾਵਾ ਬਾਕੀ ਸਟਾਫ ਵੀ ਗੈਰਹਾਜ਼ਰ ਸੀ ।ਮੰਤਰੀ ਸਾਹਿਬ ਦੇ ਹਸਪਤਾਲ ਅੰਦਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਜਿੱਥੇ ਜਿੱਥੇ ਵੀ ਇਹ ਡਾਕਟਰ ਸਨ ਉਹ ਇੱਕ ਦੂਜੇ ਤੋਂ ਪਹਿਲਾਂ ਹਸਪਤਾਲ ਦੇ ਸਮੇਂ ਤੋਂ ਲੇਟ ਪਹੁੰਚ ਰਹੇ ਸਨ ।
ਡਾਕਟਰ ਅਤੇ ਸਟਾਫ ਦੇ ਲੇਟ ਪਹੁੰਚਣ ਤੇ ਮੰਤਰੀ ਸਾਹਿਬ ਨੇ ਉਨ੍ਹਾਂ ਤੋਂ ਲੇਟ ਪਹੁੰਚਣ ਦੀ ਵਜ੍ਹਾ ਜਾਨਣ ਤੋਂ ਬਾਅਦ ਉਨ੍ਹਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਦਿੰਦਿਆਂ ਕਿਹਾ ਕਿ ਉਹ ਸਿਰਫ਼ ਇਸ ਵਾਰ ਚਿਤਾਵਨੀ ਦੇ ਰਹੇ ਹਨ ਜੇਕਰ ਇਸ ਤਰ੍ਹਾਂ ਦੀ ਗ਼ਲਤੀ ਦੁਬਾਰਾ ਹੋਈ ਤਾਂ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।
ਜਾਣਕਾਰੀ ਲਈ ਦੱਸਦੇ ਹਾਂ ਕੇ ਹਸਪਤਾਲ ਦੇ ਅੰਦਰ ਫਾਰਮਾਸਿਸਟ,ਸਵੀਪਰ ਅਤੇ ਸਟਾਫ ਨਰਸਾਂ ਤੋਂ ਬਿਨਾਂ ਹੋਰ ਵੀ ਕਾਫੀ ਅਸਾਮੀਆਂ ਹਨ ਜੋ ਇਸ ਸਮੇਂ ਵੀ ਖਾਲੀ ਪਈਆਂ ਹਨ। ਕਰੀਬ 4 ਏਕੜ ਅੰਦਰ 25 ਬਿਸਤਰਿਆਂ ਦਾ ਬਣਿਆ ਹਸਪਤਾਲ ਜੋ ਕੇ ਡਾਕਟਰਾਂ ਦੀ ਕਮੀ ਦੇ ਨਾਲ ਨਾਲ ਬਿਲਡਿੰਗ ਪੱਖੋਂ ਵੀ ਕਾਫ਼ੀ ਖਸਤਾ ਹਾਲਤ ਨਾਲ ਜੂਝ ਰਿਹਾ ਹੈ।
ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਇਹ ਹਸਪਤਾਲ ਅੱਜ ਇਕ ਵੱਡੇ ਹਸਪਤਾਲ ਬਣਨ ਦੀ ਬਜਾਏ ਕਮਿਊਨਿਟੀ ਹੈਲਥ ਸੈਂਟਰ ਹੀ ਬਣ ਕੇ ਰਹਿ ਗਿਆ। ਹਸਪਤਾਲ ਦੇ ਬਾਹਰ ਸਫਾਈ ਦਾ ਮੰਦਾ ਹਾਲ ਦੇਖਦਿਆਂ ਮੰਤਰੀ ਸਾਹਿਬ ਨੇ ਗਰਾਮ ਪੰਚਾਇਤ ਬਾਦਸ਼ਾਹਪੁਰ ਉਗੋਕੇ ਨੂੰ ਵੀ ਆਦੇਸ਼ ਜਾਰੀ ਕੀਤੇ ਕਿ ਉਹ ਇਸ ਦੀ ਚੰਗੇ ਢੰਗ ਨਾਲ ਸਫਾਈ ਕਰਵਾਏ।
ਮੰਤਰੀ ਸਾਹਿਬ ਦੇ ਹਸਪਤਾਲ ਅੰਦਰ ਆਉਣ ਤੇ ਮੌਜੂਦ ਇਕੱਠੇ ਹੋਏ ਲੋਕਾਂ ਨੇ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਹ ਹਸਪਤਾਲ ਲਗਭਗ 25-30 ਪਿੰਡਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਸਕਦਾ ਹੈ ਜੇਕਰ ਇੱਥੇ ਸਿਹਤ ਸਹੂਲਤਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਪੱਖ ਰੱਖਿਆ ਕਿ ਨਾ ਹੀ ਕੋਈ ਐਂਬੂਲੈਂਸ ਦੀ ਸਹੂਲਤ ਹੈ ਅਤੇ ਨਾ ਹੀ ਚੌਵੀ ਘੰਟੇ ਕੋਈ ਐਮਰਜੈਂਸੀ ਦੀ ਸਹੂਲਤ ਹੈ । ਜੇਕਰ ਕੋਈ ਐਮਰਜੈਂਸੀ ਦਿੱਕਤ ਆਉਂਦੀ ਹੈ ਤਾਂ ਉਸ ਨੂੰ 25-30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਮਾਣਾ ਲਿਜਾਇਆ ਜਾਂਦਾ ਹੈ ਜਿੱਥੇ ਕਈ ਨਾਜ਼ੁਕ ਸਥਿਤੀ ਹੋਣ ਕਾਰਨ ਜ਼ਖ਼ਮੀ ਰਸਤੇ ਵਿੱਚ ਹੀ ਦਮ ਤੋੜ ਜਾਂਦੇ ਹਨ ।
ਜੇਕਰ ਇਸ ਹਸਪਤਾਲ ਨੂੰ ਸਹੂਲਤਾਂ ਨਾਲ ਲੈਸ ਬਣਾਇਆ ਜਾਵੇ ਤਾਂ ਜੋ ਇਲਾਜ ਦੀ ਕਮੀ ਕਾਰਨ ਗਵਾਈਆਂ ਜਾ ਰਹੀਆਂ ਜਾਨਾਂ ਬਚਾਇਆ ਜਾ ਸਕੇ। ਇਸ ਮੌਕੇ ਨਿੱਕੂ ਰਾਮ ਗੋਇਲ , ਵਿਨੈ ਕੁਮਾਰ, ਕੁਲਦੀਪ ਸਿੰਘ, ਡਾ ਰਵੀ, ਡਾ ਭੁੱਟੋ ਤੋਂ ਇਲਾਵਾ ਹੋਰ ਆਮ ਆਦਮੀ ਪਾਰਟੀ ਦੇ ਆਗੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ