ਡਿਜ਼ੀਟਲ ਰੁਪੱਈਏ ਦੇ ਨਿਪਟਾਰੇ ਦੀ ਨਵੀਂ ਰਫ਼ਤਾਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਦੇਸ਼ ’ਚ ਡਿਜ਼ੀਟਲ ਰੁਪਈਏ ਦੇ ਨਵੇਂ ਦੌਰ ਦੀ ਸ਼ੁਰੂਆਤ ਕੀਤੀ ਹੈ ਤਕਨੀਕੀ ਤੌਰ ’ਤੇ ਅਜੇ ਸਿਰਫ਼ ਸਰਕਾਰੀ ਸ਼ੇਅਰਾਂ ਦੇ ਥੋਕ ਲੈਣ-ਦੇਣ ’ਚ ਹੀ ਡਿਜ਼ੀਟਲ ਰੁਪੱਈਏ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ ਆਰਬੀਆਈ ਨੇ ਨੌਂ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕਾਂ ਨੂੰ ਸਰਕਾਰੀ ਸ਼ੇਅਰਾਂ ’ਚ ਲੈਣ-ਦੇਣ ਲਈ ਡਿਜੀਟਲ ਕਰੰਸੀ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ ਇਨ੍ਹਾਂ ਬੈਂਕਾਂ ’ਚ ਭਾਰਤੀ ਸਟੇਟ ਬੈਂਕ (ਐਸਬੀਆਈ), ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ ਆਫ਼ ਇੰਡੀਆ, ਐਚਡੀਐਫ਼ਸੀ ਬੈਂਕ, ਆਈਸੀਆਈਸੀਆਈ ਬੈਂਕ, ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ, ਆਈਡੀਐਫ਼ਸੀ ਫਰਸਟ ਬੈਂਕ ਅਤੇ ਐਚਐਸਬੀਸੀ ਸ਼ਾਮਲ ਹਨ ਆਰਬੀਆਈ ਦੀ ਡਿਜ਼ੀਟਲ ਕਰੰਸੀ ’ਚ ਸੌਦਿਆਂ ਦਾ ਨਿਪਟਾਰਾ ਕਰਨ ਨਾਲ ਨਿਪਟਾਰੇ ਦੀ ਲਾਗਤ ’ਚ ਕਮੀ ਆਉਣ ਦੀ ਸੰਭਾਵਨਾ ਹੈ
ਜ਼ਿਕਰਯੋਗ ਹੈ ਕਿ ਜੇਕਰ ਇਹ ਪਾਇਲਟ ਪ੍ਰੋਜੈਕਟ ਸਫ਼ਲ ਹੁੰਦਾ ਹੈ, ਤਾਂ ਦੂਜੇ ਕਈ ਖੇਤਰਾਂ ’ਚ ਪ੍ਰਯੋਗਿਕ ਤੌਰ ’ਤੇ ਡਿਜ਼ੀਟਲ ਕਰੰਸੀ ਦੇ ਇਸਤੇਮਾਲ ਦੀ ਸ਼ੁਰੂਆਤ ਕੀਤੀ ਜਾਵੇਗੀ ਸਰਕਾਰ ਨੇ ਵਿੱਤੀ ਵਰ੍ਹੇ 2022-23 ਦੇ ਬਜਟ ਵਿਚ ਡਿਜ਼ੀਟਲ ਰੁਪਈਆ ਲਿਆਉਣ ਦਾ ਐਲਾਨ ਕੀਤਾ ਸੀ ਦੇਸ਼ ’ਚ ਡਿਜ਼ੀਟਲੀਕਰਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਸ ਸਮੇਂ ਦੇਸ਼ ’ਚ 46 ਕਰੋੜ ਤੋਂ ਜ਼ਿਆਦਾ ਜਨ-ਧਨ ਖਾਤਿਆਂ (ਜੇ), 134 ਕਰੋੜ ਤੋਂ ਜ਼ਿਆਦਾ ਆਧਾਰ ਕਾਰਡ (ਏ) ਤੇ 118 ਕਰੋੜ ਤੋਂ ਜ਼ਿਆਦਾ ਮੋਬਾਇਲ ਖਪਤਕਾਰਾਂ (ਐਮ) ਦੇ ਤਿੰਨ ਮੁਕਾਮੀ ਜੈਮ ਨਾਲ ਆਮ ਆਦਮੀ ਡਿਜ਼ੀਟਲ ਦੁਨੀਆਂ ਨਾਲ ਜੁੜ ਗਿਆ ਹੈ
ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 75 ਜ਼ਿਲ੍ਹਿਆਂ ’ਚ ਡਿਜ਼ੀਟਲ ਬੈਂਕਿੰਗ ਯੂਨਿਟਾਂ (ਡੀਬੀਯੂ) ਦੀ ਵਰਚੂਅਲ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਭਾਰਤ ਦੁਨੀਆ ਦਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਕਿਸਾਨਾਂ ਦੇ ਸਮੁੱਚੇ ਵਿਕਾਸ ’ਚ ਵੀ ਡੀਬੀਟੀ ਦੀ ਅਹਿਮ ਭੂਮਿਕਾ ਹੈ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ, 17 ਅਕਤੂਬਰ, 2022 ਤੱਕ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ 11 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ’ਚ ਡੀਬੀਟੀ ਰਾਹੀਂ ਸਿੱਧੇ ਕਰੀਬ 2.16 ਲੱਖ ਕਰੋੜ ਰੁਪਏ ਟਰਾਂਸਫਰ ਹੋਏ ਹਨ ਇਸ ਨਾਲ ਛੋਟੇ ਕਿਸਾਨਾਂ ਦਾ ਵਿੱਤੀ ਮਜ਼ਬੂਤੀਕਰਨ ਹੋ ਰਿਹਾ ਹੈ ਨਾਲ ਹੀ 80 ਕਰੋੜ?ਗਰੀਬ ਲੋਕਾਂ ਲਈ ਕੋਰੋਨਾ ਕਾਲ ਤੋਂ ਹੁਣ ਤੱਕ ਖੁਰਾਕ ਸੁਰੱਖਿਆ ਦਾ ਬੇਮਿਸਾਲ ਅਭਿਆਨ ਚੱਲ ਰਿਹਾ ਹੈ
ਹੁਣ ਦੇਸ਼ ਭਰ ਦੇ ਪਿੰਡਾਂ ’ਚ ਡਿਜ਼ੀਟਲਕ੍ਰਿਤ ਪੇਂਡੂ ਸਵਾਮੀਤਵ ਯੋਜਨਾ ਦੇ ਲਗਾਤਾਰ ਵਿਸਥਾਰ ਨਾਲ ਪਿੰਡਾਂ ਦੇ ਵਿਕਾਸ ਤੇ ਕਿਸਾਨਾਂ ਦੀ ਜ਼ਿਆਦਾ ਆਮਦਨ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ ਪਰ ਇਸ ਸਮੇਂ ਡਿਜ਼ੀਟਲ ਇੰਡੀਆ ਦੇ ਤਹਿਤ ਸਟਾਰਟਅੱਪ, ਡਿਜ਼ੀਟਲ ਸਿੱਖਿਆ, ਡਿਜ਼ੀਟਲ ਬੈਂਕਿੰਗ, ਭੁਗਤਾਨ ਹੱਲ, ਸਿਹਤ ਤਕਨੀਕ, ਐਗਰੀਟੈਕ ਆਦਿ ਦੇ ਰਾਹ ’ਚ ਜੋ ਅੜਿੱਕੇ ਅਤੇ ਚੁਣੌਤੀਆਂ ਦਿਖਾਈ ਦੇ ਰਹੀਆਂ ਹਨ ਉਨ੍ਹਾਂ ਦੇ ਹੱਲ ਲਈ ਮਹੱਤਵਪੂਰਨ ਕਦਮ ਚੁੱਕਣ ਦੀ ਲੋੜ ਹੈ ਇਸ ਪਰਿਪੱਖ ’ਚ ਤਕਨੀਕ ਅਤੇ ਵਿਗਿਆਨਕ ਸੋਚ, ਡੇਟਾ ਤੱਕ ਸਰਲ ਪਹੁੰਚ ਸਮਾਰਟਫੋਨ ਦੀ ਘੱਟ ਲਾਗਤ, ਬੇਰੋਕ ਕਨੈਕਟੀਵਿਟੀ, ਬਿਜਲੀ ਦੀ ਸਰਲ ਸਪਲਾਈ ’ਤੇ ਜ਼ਿਆਦਾ ਧਿਆਨ ਦੇਣਾ ਪਵੇਗਾ ਉਮੀਦ ਕਰੀਏ ਕਿ ਇੱਕ ਨਵੰਬਰ ਤੋਂ?ਡਿਜ਼ੀਟਲ ਰੁਪਏ ਦੀ ਪ੍ਰਾਯੋਗਿਕ ਸ਼ੁਰੂਆਤ ਤੋਂ ਬਾਅਦ ਹੁਣ ਡਿਜ਼ੀਟਲ ਰੁਪਈਏ ਦਾ ਇਸਤੇਮਾਲ ਹੋਰ ਖੇਤਰਾਂ ’ਚ ਵੀ ਤੇਜ਼ੀ ਨਾਲ ਵਧੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ