ਅਹਿਮਦਾਬਾਦ ਕਬੱਡੀ ਐਸੋਸੀਏਸ਼ਨ ਦੇ ਬੱਚਿਆਂ ਲਈ ਕੀਤੇ ਅਨਮੋਲ ਬਚਨ (Saint Dr. MSG)
(ਸੱਚ ਕਹੂੰ ਨਿਊਜ਼) ਅਹਿਮਦਾਬਾਦ। ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਉੁੱਤਰ ਪ੍ਰਦੇਸ਼) ਆਸ਼ਰਮ ਤੋਂ ਆਨਲਾਈਨ ਗੁਰੂਕੁਲ ਰਾਹੀਂ ਕਾਂਤਾ ਭੈਣ ਦੀ ਬਾੜੀ ਅਹਿਮਦਾਬਾਦ (ਗੁਜਰਾਤ) ’ਚ ਪਹਿਲੀ ਵਾਰੀ ਰੂਹਾਨੀ ਸਤਿਸੰਗ ਫ਼ਰਮਾਇਆ। ਜਿਸ ’ਚ ਮਹਸਾਨਾ, ਗਾਂਧੀਨਗਰ, ਸੂਰਤ, ਬੜੌਦਾ ਸਮੇਤ ਹੋਰ ਖੇਤਰਾਂ ਤੋਂ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਲੱਖਾਂ ਲੋਕਾਂ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਨਸ਼ਾ ਤੇ ਬੁਰਾਈਆਂ ਦਾ ਤਿਆਗ ਕੀਤਾ ਤੇ ਇਨਸਾਨੀਅਤ ਤੇ ਮਾਨਵਤਾ ਦੇ ਮਾਰਗ ’ਤੇ ਚੱਲਣ ਦਾ ਪ੍ਰਣ ਲਿਆ, ਜਿਸ ਤੋਂ ਬਾਅਦ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਸਮੂਹ ਸਾਧ-ਸੰਗਤ ਨੂੰ ਆਸ਼ੀਰਵਦਾ ਨਾਲ ਨਿਵਾਜਿਆ।
ਇਹ ਵੀ ਪੜ੍ਹੋ : ਸਾਧ-ਸੰਗਤ ਜੀ ਜ਼ਰੂਰ ਪੜ੍ਹੋ, ਬਰਨਾਵਾ ਤੋਂ ਆਈ ਭੰਡਾਰੇ ਨੂੰ ਲੈ ਕੇ ਵੱਡੀ ਅਪਡੇਟ
ਰੂਹਾਨੀ ਸਤਿਸੰਗ ’ਚ ਪੂਜਨੀਕ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਅਹਿਮਦਾਬਾਦ ਕਬੱਡੀ ਐਸੋਸ਼ੀਏਸ਼ਨ ਦੇ ਖਿਡਾਰੀ ਭਵਿੱਖ ’ਚ ਕਦੇ ਨਸ਼ਾ ਨਾ ਕਰਨ ਤੇ ਬੁਰਾਈਆਂ ਛੱਡਣ ਤੇ ਨਾਮ ਸ਼ਬਦ ਲੈਣ ਪਹੁੰਚੇ। ਜਿਸ ’ਤੇ ਪੂਜਨੀਕ ਗੁਰੂ ਜੀ ਨੇ ਆਪਣਾ ਪਵਿੱਤਰ ਆਸ਼ੀਰਵਾਦ ਦਿੰਦਿਆਂ ਫ਼ਰਮਾਇਆ ਕਿ “ਜੋ ਬੱਚੇ, ਨੌਜਵਾਨ ਆਏ ਹਨ, ਪਰਮਾਤਮਾ ਅੱਗੇ ਪ੍ਰਾਥਨਾ ਕਰਾਂਗੇ ਕਿ ਉਹ ਤਰੱਕੀ ਕਰਨ, ਕਿਉਂਕਿ ਕਬੱਡੀ ਇੱਕ ਅਜਿਹੀ ਗੇਮ ਹੈ ਜੋ ਅੱਜ ਕੱਲ੍ਹ ਪ੍ਰਸਿੱਧ ਹੋ ਰਹੀ ਹੈ ਤਾਂ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਤੁਸੀਂ ਇਸ ’ਚ ਹੋਰ ਅੱਗੇ ਵਧੋ, ਇਹ ਨਾਮ ਸ਼ਬਦ ਜੋ ਤੁਸੀਂ ਲਿਆ ਹੈ, ਇਸ ਦਾ ਅਭਿਆਸ ਕਰੋ ਇਹ ਤੁਹਾਨੂੰ ਬਹੁਤ ਸ਼ਕਤੀ ਦੇਵੇਗਾ। ਤੁਹਾਨੂੰ ਬਹੁਤ-ਬਹੁਤ ਆਸ਼ੀਰਵਦਾ।”
ਗੁਜਰਾਤੀ ਪਹਿਨਾਵਾ ਤੇ ਰੰਗੋਲੀ ਨੇ ਖੂਬ ਲੁਟੀ ਵਾਹ, ਵਾਹ
ਪੂਜਨੀਕ ਗੁਰੂ ਜੀ ਨੇ ਆਨਲਾਈਨ ਆਗਮਨ ਤੇ ਰੂਹਾਨੀ ਸਤਿਸੰਗ ਫ਼ਰਮਾਉਣ ’ਤੇ ਜਿੱਥੇ ਅਹਿਮਦਾਬਾਦ ਦੀ ਸਾਧ-ਸੰਗਤ ਨੇ ਆਰਤੀ ਤੇ ਭਜਨ ਨਾਲ ਸਵਾਗਤ ਕੀਤੀ, ਉੱਥੇ ਗੁਜਰਾਤੀ ਪਹਿਨਾਵੇ ਤੇ ਰੰਗੋਲੀ ਦੀ ਪੂਜੀਨਕ ਗੁਰੂ ਜੀ ਨੇ ਖੂਬ ਸ਼ਲਾਘਾ ਕੀਤੀ। ਇਸ ਦੌਰਾਨ ਸਮੂਹ ਭਾਈ-ਭੈਣਾਂ ਨੇ ਪੂਜਨੀਕ ਗੁਰੂ ਜੀ ਨੂੰ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਮਹੀਨੇ ਦੀ ਵਧਾਈ ਦਿੱਤੀ ਤੇ ਪੂਜਨੀਕ ਗੁਰੂ ਜੀ ਵੱਲੋਂ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਡੈਥ ਮੁਹਿੰਮ ਲਈ ਧੰਨਵਾਦ ਕੀਤਾ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਚਰਨਾਂ ’ਚ ਅਰਦਾਸ ਕਰਦੇ ਹੋਏ ਕਿਹਾ ਕਿ ਸਾਨੂੰ ਆਪਣਾ ਆਸ਼ੀਰਵਾਦ ਦਿਓ ਤਾਂ ਕਿ ਅਸੀਂ ਦੇਸ਼ ਤੇ ਸਮਾਜ ਤੋਂ ਨਸ਼ਿਆਂ ਤੇ ਬੁਰਾਈਆਂ ਨੂੰ ਪੂਰੀ ਤਰ੍ਹਾਂ ਮਿਟਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ