ਗੁਰੂਕੁਲ ‘ਚ ਬੱਚੇ ਹਰ ਸਥਿਤੀ ਲਈ ਮਜ਼ਬੂਤ ਬਣਾਏ ਜਾਂਦੇ ਸਨ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬ੍ਰਹਮਚਰਜ ’ਚ ਬੱਚੇ ਨੂੰ ਹਰ ਸਥਿਤੀ ਲਈ ਮਜ਼ਬੂਤ ਬਣਾਇਆ ਜਾਂਦਾ ਸੀ ਇਸ ਲਈ ਬੱਚਿਆਂ ਨੂੰ ਹਰ ਮੁਸ਼ਕਿਲ ਸਥਿਤੀ ’ਚੋਂ ਲੰਘਾਇਆ ਜਾਂਦਾ ਸੀ ਜਿਵੇਂ ਜੰਗਲਾਤ ’ਚ ਇਕੱਲਾ ਛੱਡ ਦੇਣਾ ਕਿ ਕਿਵੇਂ ਉਹ ਇਸ ’ਚੋਂ ਨਿਕਲ ਕੇ ਆਵੇਗਾ ਤੇ ਇਸ ਤੋਂ ਘਬਰਾਏ ਵੀ ਨਾ, ਅਜਿਹੀ ਸਿੱਖਿਆ ਗੁਰੁੂਕੁਲ ’ਚ ਦਿੱਤੀ ਜਾਂਦੀ ਸੀ
ਇਸ ਤੋਂ ਇਲਾਵਾ ਪਾਣੀ ’ਚ ਤੈਰਨਾ ਸਿਖਾਇਆ ਜਾਂਦਾ ਸੀ
ਬਹੁਤ ਸਾਰੀਆਂ ਅਜਿਹੀਆਂ ਖੇਡਾਂ ਖਿਡਾਈਆਂ ਜਾਂਦੀਆਂ ਸਨ ਤਾਂ ਕਿ ਆਉਣ ਵਾਲੀ ਉਨ੍ਹਾਂ ਦੀ ਜ਼ਿੰਦਗੀ ’ਚ ਉਨ੍ਹਾਂ ਨੂੰ ਸੰਘਰਸ਼ ਨਾ ਕਰਨਾ ਪਵੇ ਹਨ੍ਹੇਰੇ ’ਚ ਰੱਖਿਆ ਜਾਂਦਾ ਸੀ, ਲਾਈਟ ’ਚ ਰੱਖਿਆ ਜਾਂਦਾ ਸੀ, ਭੁੱਖਾ ਰੱਖਿਆ ਜਾਂਦਾ ਸੀ, ਜ਼ਿਆਦਾ ਖੁਆਇਆ ਜਾਂਦਾ ਸੀ, ਫਿਰ ਕਿਵੇਂ ਹਜ਼ਮ ਕਰਨਾ ਹੈ ਸਾਰਾ ਸਿਖਾਇਆ ਜਾਂਦਾ ਸੀ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਸਨ, ਤਾਂ ਕਿ ਲਾਈਫ਼ ’ਚ ਜੇਕਰ ਕਦੇ ਜ਼ਿਆਦਾ ਖਾ ਲਿਆ ਤਾਂ ਉਸ ਨੂੰ ਕਿਵੇਂ ਹਜ਼ਮ ਕਰਨਾ ਹੈ, ਜੇਕਰ ਨਾ ਮਿਲੇ ਕਿਵੇਂ ਜਿਉਣਾ ਹੈ ਭਾਵ ਜਿਉਣ ਦੇ ਤਰੀਕੇ ਦੱਸੇ ਜਾਂਦੇ ਸਨ
ਗੁਰੂ ਅਤੇ ਗੁਰੂ ਮਾਂ ਦੇ ਗ੍ਰਿਹਸਥ ਖੇਤਰ ’ਚ ਜਾਣਾ ਹੁੰਦਾ ਸੀ ਵਰਜਿਤ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਧਰਮ ਮਹਾਂਵਿਗਿਆਨ ਹਨ ਬ੍ਰਹਮਚਰਿਆ ਦਾ ਜਦੋਂ ਅਸੀਂ ਪਾਲਣ ਕਰਦੇ ਹਾਂ ਤਾਂ ਅੰਦਰ ਇੱਕ ਢਾਲ ਬਣਦੀ ਹੈ, ਜਿਸ ਨਾਲ ਸ਼ਕਤੀ ਆਉਂਦੀ ਹੈ ਜੋ ਬ੍ਰਹਮਚਰਜ਼ ਦਾ ਪਾਲਣ ਕਰਦੇ ਹਨ ਉਸਨੂੰ?ਸ਼ਿਕਨ ਤੱਕ ਨਹੀਂ ਆਉਂਦੀ, ਸਗੋਂ ਉਹ ਹੋਰ ਉੱਭਰ ਕੇ ਆਉਂਦਾ ਹੈ ਤੇ ਸ਼ਕਤੀ ਲੈ ਕੇ ਆਉਂਦਾ ਹੈ ਕਿਉਂਕਿ ਬ੍ਰਹਮਚਰਜ਼ ਚੀਜ਼ ਹੀ ਅਜਿਹੀ ਹੈ ਸੋ ਜੋ ਬ੍ਰਹਮਚਰਜ਼ ਦੀ ਕਲਾਸ ਸੀ, ਉਹ ਆਪਣੇ-ਆਪ ’ਚ ਇੱਕ ਅਜਿਹੀ ਨੀਂਹ ਸੀ ਸਾਡੀ ਇਨਸਾਨ ਦੀ ਜੋ ਗੁਰੂ ਤੇ ਗੁਰੂ ਮਾਂ ਬਣਾਉਂਦਾ ਸੀ ਗੁਰੂ ਤੇ ਗੁਰੂ ਮਾਂ ਦਾ ਜੋ ਗ੍ਰਿਹਸਥ ਏਰੀਆ ਹੁੰਦਾ ਸੀ, ਉੱਥੇ ਕਿਸੇ ਬੱਚੇ ਨੂੰ ਜਾਣ ਦੀ ਆਗਿਆ ਨਹੀਂ ਹੁੰਦੀ ਸੀ ਕੋਈ ਮਤਲਬ ਨਹੀਂ ਹੁੰਦਾ ਸੀ ਕਿ ਕੋਈ ਉੱਥੇ ਚਲਿਆ ਜਾਵੇ ਇਹ ਵੀ ਇੱਕ ਸਖਤ ਨਿਯਮ ਸੀ ਤੇ ਅਜਿਹਾ ਹੋਣਾ ਵੀ ਚਾਹੀਦਾ ਹੈ ਕਿਉਂਕਿ ਉਹ ਦੋਵੇਂ ਗ੍ਰਿਹਸਥੀ ਹੁੰਦੇ ਸਨ
ਸਰੀਰ ਤੇ ਮਾਈਂਡ ਦੋਵਾਂ ਦੀ ਵਧਾਈ ਜਾਂਦੀ ਸੀ ਸ਼ਕਤੀ
ਗੁਰੂਕੁਲ ’ਚ ਮਾਈਂਡ ਦੀ ਵੀ ਸਿੱਖਿਆ ਦਿੱਤੀ ਜਾਂਦੀ ਸੀ ਬਹੁਤ ਸਾਰੀਆਂ ਪਜ਼ਲਜ਼ (ਬੁਝਾਰਤਾਂ) ਹੱਲ ਕਰਵਾਈਆਂ ਜਾਂਦੀਆਂ ਸਨ ਅੱਜ ਜੋ ਵਿਗਿਆਨ ਕਹਿੰਦੀ ਹੈ ਕਿ ਬੁਝਾਰਤਾਂ ਜਾਂ ਲਿਖਿਆ ਹੋਇਆ ਹੱਲ ਕਰਦੇ ਹਾਂ ਤਾਂ ਮਾਈਂਡ ਪਾਵਰ ਵਧਦੀ ਹੈ ਗੁਰੂਕੁਲ ’ਚ ਅਜਿਹੀ ਸਿੱਖਿਆ ਦਿੱਤੀ ਜਾਂਦੀ ਸੀ, ਜਿਸ ਵਿੱਚ ਮਾਈਂਡ ਪਾਵਰ ਵਧਾਉਣ ਦੇ ਨਾਲ-ਨਾਲ ਬਾਡੀ ਪਾਵਰ ਵਧਾਈ ਜਾਂਦੀ ਸੀ ਦੋਵਾਂ ’ਚ ਪਰਫੈਕਟ ਬਣਾਇਆ ਜਾਂਦਾ ਸੀ
ਕਾਬਲੀਅਤ ਅਨੁਸਾਰ ਬੱਚਿਆਂ ਦੀ ਹੁੰਦੀ ਸੀ ਚੋਣ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗੁਰੂਕੁਲ ’ਚ ਘੋੜਸਵਾਰੀ ਕਰਵਾਈ ਜਾਂਦੀ ਸੀ, ਜਿਸ ਨੂੰ ਅਸੀਂ ਅੱਜ ਦੇ ਸਮੇਂ ’ਚ ਡਰਾਇਵਰੀ ਮੰਨ ਸਕਦੇ ਹਾਂ ਪਰਫੈਕਟ ਘੋੜਸਵਾਰ ਸਾਰੇ ਹੁੰਦੇ ਸਨ ਗੁਰੂਕੁਲ ’ਚ ਸਾਰਿਆਂ ਨੂੰ ਇੱਕ ਸਾਲ ਇਕੱਠਾ ਰੱਖਿਆ ਜਾਂਦਾ ਸੀ ਫ਼ਿਰ ਦੇਖਦੇ ਸਨ ਕਿ ਇਹ ਤਾਂ ਸ਼ੂਰਵੀਰ ਬਣਨ ਦੇ ਲਾਇਕ ਹੈ, ਇਹ ਫੌਜੀ ਬਣਨ ਦੇ ਲਾਇਕ ਹੈ, ਇਹ ਮਹਾਨ ਯੋਧਾ ਬਣੇਗਾ, ਉਸ ਦੀ ਫ਼ਿਰ ਓਸੇ ਮੁਤਾਬਿਕ ਸਿੱਖਿਆ ਹੁੰਦੀ ਸੀ
ਗਿਆਨ ਦੇ ਨਾਲ ਕਰਮਯੋਗੀ ਵੀ ਬਣਦੇ ਸਨ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗੁੁਰੂਕੁਲ ’ਚ ਬੱਚਿਆਂ ਨੂੰ ਗਿਆਨ ਦੇ ਨਾਲ-ਨਾਲ ਕਰਮਯੋਗੀ ਵੀ ਬਣਾਇਆ ਜਾਂਦਾ ਸੀ ਦੋਵੇਂ ਨਾਲ-ਨਾਲ ਚੱਲਦੇ ਸਨ ਕਿ ਇਹ ਕਿਸ ਕਰਮ ’ਚ ਸਫ਼ਲ ਹੋਵੇਗਾ ਭਾਵ ਕਿਹੜਾ ਬੱਚਾ ਕਿਸ ਕੰਮ ’ਚ ਨਿਪੁੰਨ ਹੈ, ਉਸ ਨੂੰ ਉਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ
ਇਸ ਤੋਂ ਇਲਾਵਾ ਬੇਸਿਕ ਸਿੱਖਿਆ ਸਾਰਿਆਂ ਨੂੰ ਦਿੱਤੀ ਜਾਂਦੀ ਸੀ ਗੁਰੂੁਕੁਲ ’ਚ ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ ਉਹ ਵੀ ਸਿਖਾਇਆ ਜਾਂਦਾ ਸੀ ਗੁਰੂਕੁਲ ’ਚ ਬ੍ਰਹਮਰਜ਼ ਦੌਰਾਨ ਬੱਚਿਆਂ ਨੂੰ ਅਭਿਆਸ ਕਰਵਾਇਆ ਜਾਂਦਾ ਸੀ ਜੀਵਨ?’ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਨਾਲ ਲੜਨ ਦਾ, ਉਨ੍ਹਾਂ ਨੂੰ ਅਭਿਆਸ ਕਰਵਾਇਆ ਜਾਂਦਾ ਸੀ ਜੀਵਨ ’ਚ ਆਉਣ ਵਾਲੇ ਗ਼ਮ, ਦੁਖ, ਦਰਦ, ਪ੍ਰੇਸ਼ਾਨੀਆਂ, ਚਿੰਤਾਵਾਂ ਨੂੰ ਦੂਰ ਕਰਨ ਦਾ, ਉਨ੍ਹਾਂ ਨੂੰ ਟੈਨਸ਼ਨ ਦੇ ਕੇ ਟੈਨਸ਼ਨ ਨਾਲ ਲੜਨਾ ਕਿਵੇਂ ਹੈ, ਸਿਖਾਇਆ ਜਾਂਦਾ ਸੀ ਉੱਥੇ ਗੁਰੁੂਕੁਲ ’ਚ ਭੇਦਭਾਵ ਨਾ ਕਰਨ ਤੇ ਸਾਰਿਆਂ ਨਾਲ ਬੇਗਰਜ਼ ਪਿਆਰ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਸੀ
ਫ਼ਿਰ ਹੋ ਸਕਦੀ ਹੈ ਉਸੇ ਤਰ੍ਹਾਂ ਦੀ ਪਹਿਲ
ਪੁੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗੁਰੂਕੁਲ ’ਚ ਜਿਹੋ-ਜਿਹੀਆਂ ਚੀਜ਼ਾਂ ਹੁੰਦੀਆਂ ਸਨ, ਉਸੇ ਤਰ੍ਹਾਂ ਦੀਆਂ ਦੁਬਾਰਾ ਬਣਾਈਆਂ ਜਾ ਸਕਦੀਆਂ ਹਨ ਅਸੀਂ ਚਾਹੁੰਦੇ ਹਾਂ ਜੋ ਸਾਡੇ ਹਿੰਦੂ ਧਰਮ ਦਾ ਪਿਓਰ (ਅਸਲੀ) ਗੁਰੂਕੁਲ ਸੀ ਜੇਕਰ ਸਾਡੇ ਲੋਕ ਚਾਹੁਣਗੇ ਤਾਂ ਅਜਿਹੀ ਚੀਜ਼ ਵੀ ਜ਼ਰੂਰ ਬਣਾਵਾਂਗੇ ਤਾਂ ਕਿ ਪੂਰਾ ਵਰਲਡ ਉਸ ਨੂੰ ਆ ਕੇ ਦੇਖੇ ਕਿ, ਕੀ ਸੀ ਪੁਰਾਤਨ ਸਮੇਂ ’ਚ, ਉਹ ਬਣਾਇਆ ਜਾ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਦਾ ਗੁਰੂਕੁਲ ਫ਼ਿਰ ਤੋਂ ਇਜਾਦ ਹੋ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ