ਪਲੇਟਲੈਟ ਡੋਨੇਟ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼
ਮੋਹਾਲੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਜਿੱਥੇ ਆਪਣੇ ਵੀ ਸਾਥ ਛੱਡ ਦਿੰਦੇ ਹਨ ਉਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੂਜਿਆਂ ਲਈ ਢਾਲ ਬਣ ਕੇ ਖੜੇ ਹੋ ਜਾਂਦੇ ਹਨ। ਇਸੇ ਤਹਿਤ ਮੋਹਾਲੀ ਵਿਖੇ ਸੇਵਾਦਾਰ ਦੀਪ ਸ਼ਰਮਾ ਨੇ ਫੋਰਟਿਸ ਹਸਪਤਾਲ ਵਿਚ ਭਰਤੀ ਇਕ ਮਰੀਜ਼ ਲਈ ਪਲੇਟਲੈਟਸ ਡੋਨੇਟ ਕਰ ਉਸਦੀ ਜਾਨ ਬਚਾਈ।
ਇਹ ਵੀ ਪੜ੍ਹੋ : ਸੱਚਖੰਡ ਤੇ ਰੂਹਾਨੀਅਤ ਦਾ ਅਜੂਬਾ ਹੈ ਸ਼ਾਹ ਸਤਿਨਾਮ ਜੀ ਧਾਮ ਸਰਸਾ
ਉਹਨਾਂ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਫੋਰਟੀਸ ਹਸਪਤਾਲ ਮੋਹਾਲੀ ਵਿੱਚ ਭਰਤੀ ਇੱਕ ਮਰੀਜ਼ ਨੂੰ ਪਲੇਟਲੈਟਸ ਦੀ ਸਖ਼ਤ ਜ਼ਰੂਰਤ ਹੈ ਤਾਂ ਮੈਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਤੁਰੰਤ ਹਸਪਤਾਲ ਜਾ ਕੇ ਪਲੇਟਲੈਟਸ ਡੋਨੇਟ ਕੀਤੇ। ਉਨ੍ਹਾਂ ਦੱਸਿਆ ਕਿ ਮੈਨੂੰ ਇਹ ਨੇਕ ਕੰਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ