ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਅਟਾਰੀ ਬਾਰਡਰ ’...

    ਅਟਾਰੀ ਬਾਰਡਰ ’ਤੇ ਮਿਲੀ 7 ਕਰੋੜ ਦੀ ਹੈਰੋਇਨ

    ਅਟਾਰੀ ਬਾਰਡਰ ’ਤੇ ਮਿਲੀ 7 ਕਰੋੜ ਦੀ ਹੈਰੋਇਨ

    ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ’ਚ ਅਟਾਰੀ ਸਰਹੱਦ ਨੇੜੇ ਪਿੰਡ ਦੇ ਖੇਤਾਂ ’ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ। ਖੇਤ ਵਿੱਚ ਇਸ ਖੇਪ ਨੂੰ ਦੇਖ ਕੇ ਕਿਸਾਨ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸੂਚਨਾ ਦਿੱਤੀ। ਬੀਐਸਐਫ ਨੇ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ। ਘਟਨਾ ਅੰਮ੍ਰਿਤਸਰ ਦੇ ਅਟਾਰੀ ਨੇੜੇ ਕੱਕੜ ਪਿੰਡ ਦੀ ਹੈ। ਰਾਤ ਸਮੇਂ ਕਿਸਾਨ ਆਪਣੇ ਖੇਤਾਂ ਵਿੱਚ ਸੈਰ ਕਰਨ ਗਿਆ। ਇਸ ਦੌਰਾਨ ਉਸ ਦੀ ਨਜ਼ਰ ਖੇਤ ’ਚ ਪਈ ਪੀਲੀ ਅਤੇ ਨੀਲੀ ਟੇਪ ’ਚ ਲਪੇਟੇ ਪੈਕਟ ’ਤੇ ਪਈ। ਜਦੋਂ ਕਿਸਾਨ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਸੂਚਨਾ ਬੀਐਸਐਫ ਨੂੰ ਦਿੱਤੀ। ਬੀਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

    ਡਰੋਨ ਰਾਹੀਂ ਸੁੱਟੀ ਗਈ ਹੈਰੋਇਨ

    ਜਦੋਂ ਬੀਐਸਐਫ ਨੇ ਪੈਕੇਟ ਦਾ ਵਜ਼ਨ ਕੀਤਾ ਤਾਂ ਇਸ ਦਾ ਕੁੱਲ ਵਜ਼ਨ 1 ਕਿਲੋ ਦੇ ਕਰੀਬ ਪਾਇਆ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 7 ਕਰੋੜ ਰੁਪਏ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਰਾਹੀਂ ਸੁੱਟੀ ਸੀ। ਫਿਲਹਾਲ ਇਸ ਖੇਪ ਨੂੰ ਜਾਂਚ ਲਈ ਲੈਬ ਭੇਜ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here