ਧਰਮਾਂ ਨੇ ਸਾਨੂੰ ਜਿਉਣ ਦਾ ਰਾਹ ਵਿਖਾਇਆ

Saint Dr. MSG

ਧਰਮਾਂ ਨੇ ਸਾਨੂੰ ਜਿਉਣ ਦਾ ਰਾਹ ਵਿਖਾਇਆ

ਉੱਥੇ ਹੀ ਫੇਰ ਆਉਂਦੇ ਹਾਂ ਧਰਮਾਂ ’ਚ ਸਾਡੇ ਕਲਚਰ ਬਾਰੇ ਪੜਿ੍ਹਆ ਤੇ ਇਹ ਚਾਰ ਆਸ਼ਰਮ, ਜਿਹੜੇ ਤੁਹਾਨੂੰ ਹੁਣ ਦੱਸੇ ਤਾਂ ਅਜਿਹੇ ਵਾਤਾਵਰਨ ’ਚ ਬਹੁਤ ਹੀ ਸ਼ੁੱਧ ਵਾਤਾਵਰਨ ਤੇ ਉੱਥੇ ਖੁਸ਼ਬੂ ਜਿਸ ਚੀਜ ਦੀ ਚਲਦੀ ਸੀ, ਯੱਗ, ਯੱਗ ਤੋਂ ਦੂਜਾ ਸ਼ਬਦ ਘਿਓ ਦੀ ਖੁਸ਼ਬੂ, ਵਧੀਆ-ਵਧੀਆ ਚੀਜ਼ਾਂ?ਦੀ ਉਸ ’ਚ ਆਹੂਤੀ ਦਿੱਤੀ ਜਾਂਦੀ ਸੀ, ਥੋੜ੍ਹੀ-ਥੋੜ੍ਹੀ ਰੋਜ, ਦਿਨ ਦੀ ਸ਼ੁਰੂਆਤ ਤੁਸੀਂ ਮੰਨੋਂ ਨਾ ਮੰਨੋਂ, ਜਿੱਥੇ ਗੰਦਗੀ ਹੈ, ਜਿੱਥੇ ਕਚਰਾ ਹੈ, ਜਾਂ ਬਹੁਤ ਜ਼ਿਆਦਾ ਕੂੜਾ-ਕਰਕਟ?ਪਿਆ ਹੈ, ਉੱਥੇ ਕਦੇ ਵੀ ਪਾਜਿਟੀਵਿਟੀ, ਸਾਡੇ ਨੇੜੇ ਨਹੀਂ ਆਵੇਗੀ

ਨੈਚੁਰਲੀ ਤੁਹਾਡਾ ਮਾਈਂਡ ਥੋੜ੍ਹਾ ਜਿਹਾ ਨੈਗੇਟਿਵ ਹੋਵੇਗਾ ਜਾਂ ਤੁਸੀਂ?ਉਥੋਂ ਥੋੜ੍ਹਾ ਜਿਹਾ ਵੱਖਰਾ ਮਹਿਸੂਸ ਕਰੋਗੇ ਇੱਕ ਤਰ੍ਹਾਂ ਦੀਆਂ ਤਰੰਗਾਂ ਉੱਥੇ ਅਲੱਗ ਹੀ ਹੁੰਦੀਆਂ?ਹਨ ਅਤੇ ਜਿੱਥੇ ਇਹ ਘਿਓ, ਆਹੂਤੀ, ਇਸ ਤਰ੍ਹਾਂ ਦੀਆਂ ਖੁਸ਼ਬੂਦਾਰ ਸਵੇਰੇ-ਸਵੇਰੇ ਉਨ੍ਹਾਂ ਨੂੰ ਜਦੋਂ ਉਹ ਸੁਗੰਧ ਆਉਂਦੀ ਸੀ ਤਾਂ ਉਹ ਪਾਜ਼ਿਟਿਵ ਦਿਮਾਗ ਨਾਲ ਉਹ ਚਲਦੇ ਸਨ ਸਵੇਰੇ ਉਠਦੇ ਹੀ ਪਾਜ਼ਿਟਿਵ ਦਿਮਾਗ ਹੋ ਜਾਂਦਾ ਸੀ ਤੇ ਪਾਜ਼ਿਟਿਵ ਦਿਮਾਗ ਨਾਲ ਜਦੋਂ ਸਵੇਰੇ ਪੜ੍ਹਨ ਲਈ ਜਾਂਦੇ ਸਨ ਤਾਂ ਮਾਈਂਡ ਬੜਾ ਪਾਜ਼ਿਟਿਵ ਹੈ ਤੇ ਉਹ ਸਿਖਦੇ ਬਹੁਤ ਛੇਤੀ ਸਨ ਮੋਸਟਲੀ ਤਾਂ ਇਹ ਦੇਖਿਆ ਗਿਆ ਕਿ ਗੁਰੂਕੁਲ ’ਚ ਇੱਕ ਵੱਡਾ ਗੁਰੂ ਹੁੰਦਾ ਸੀ ਛੋਟੇ ਹੋ ਸਕਦਾ ਹੈ ਦੋ-ਚਾਰ ਦੀ ਗਿਣਤੀ ਮਿਲਦੀ ਹੋਵੇ ਨਰਸਰੀ ਤੋਂ ਲੈ ਕੇ ਯੂਨੀਵਰਸਿਟੀ ਤੱਕ ਇਕੱਲਾ ਹੀ ਪੜ੍ਹਾ ਦਿੰਦਾ ਸੀ ਇਹ ਵੀ ‘ਹਾਉ ਇੱਟ ਪਾਸੀਬਲ’ ਕਿਵੇਂ ਸੰਭਵ ਸੀ, ਕਿਵੇਂ ਹੋ ਸਕਦਾ ਸੀ ਇਹ, ਪਰ ਪੜਿ੍ਹਆ ਹੈ ਅਸੀਂ ਅਜਿਹਾ ਹੁੰਦਾ ਸੀ ਅਤੇ ਫੇਰ ਅੱਗੇ ਹੋਰ ਡੂੰਘਾਈ ’ਚ ਗਏ ਤਾਂ ਹੁੰਦਾ ਸੀ ਉਹ ਚੁਣਦੇ ਸੀ ਰੁਚੀ ਅਨੁਸਾਰ, ਅੱਜ-ਕੱਲ੍ਹ ਕੋਈ ਨਹੀਂ ਚੁਣਦਾ ਅੱਜ-ਕੱਲ੍ਹ ਤਾਂ ਮਾਂ-ਪਿਓ ਚੁਣਦੇ ਹਨ, ਕਦੋਂ ਚੁਣਦੇ ਹਨ ਜਦੋਂ ਬੱਚਾ ਗਰਭ ’ਚ ਹੁੰਦਾ ਹੈ,

ਮੇਰੇ ਵਾਲੇ ਨੂੰ ਤਾਂ ਡਾਕਟਰ ਬਣਾ ਦੇਣਾ ਹੈ ਫੇਰ ਆਪਸ ’ਚ ਸਲਾਹ ਕਰਦੇ ਹਨ ਕਿ ਯਾਰ ਪੈਸੇ ਕਿਵੇਂ ਜ਼ਿਆਦਾ ਮਿਲਦੇ ਹਨ ਬੁਰਾ ਨਾ ਮੰਨਣਾ ਭਾਈ, ਸੋਚਣਾ ਵੀ ਚਾਹੀਦਾ ਹੈ, ਅਸੀਂ ਨਹੀਂ ਕਹਿੰਦੇ ਕਿ ਨਾ ਸੋਚੋ ਪੈਸੇ ਕਿਵੇਂ?ਜ਼ਿਆਦਾ ਆਉਂਦੇ ਹਨ, ਯਾਰ ਇੰਜੀਨੀਅਰ ’ਚ ਹੈ ਜਾਂ ਡਾਕਟਰੀ ’ਚ ਜਾਂ ਫੌਜ ’ਚ ਭੇਜਾਂ ਜਾਂ ਫਲਾਂ, ਜਾਂ ਕਿੱਥੇ ਭੇਜਾਂ ਫੇਰ ਉਹ ਬੱਚੇ ਨੂੰ, ਉਹ ਹੁਣ ਘਰ ਹੈ ਬੇਚਾਰਾ, ਉਥੋਂ ਹੀ ਬੰਦਾ ਨਹੀਂ ਬਣਾਉਂਦੇ, ਇਨਸਾਨ?ਨਹੀਂ ਬਣਾਉਂਦੇ, ਉਥੋਂ ਹੀ ਡਾਕਟਰ, ਇੰਜੀਨੀਅਰ ਫਲਾਂ, ਫਲਾਂ, ਫਲਾਂ, ਫਲਾਂ ਬਣਾ ਕੇ, ਜਦੋਂ ਉਹ ਆਉਂਦਾ ਹੈ ਤਾਂ ਬੇਚਾਰੇ ’ਤੇ ਬੋਝ ਪਾ ਦਿੰਦੇ ਹਨ ਹੁਣ ਉਸ ਦੀਆਂ?ਰੁਚੀਆਂ ਕੀ ਹਨ? ਉਸ ਦਾ ਇੰਟਰਸਟ ਕੀ ਹੈ? ਉਹ ਕੀ ਕਰਨਾ ਚਾਹੁੰਦਾ ਹੈ?

ਕੋਈ ਮਤਲਬ ਨਹੀਂ, ਬਚਪਨ ’ਚ ਉਸ ਨੂੰ ਅਜਿਹੀ ਸਿੱਖਿਆ ਦਿੰਦੇ ਹਨ ਕਿ ਉਹ ਉਸ ਵੱਲ ਚੱਲ ਪੈਂਦਾ ਹੈ ਉੱਥੇ ਕੀ ਹੁੰਦਾ ਸੀ ਗੁਰੂਕੁਲ ’ਚ, ਧਿਆਨ ਨਾਲ ਸੁਣੋ ਸਾਡੇ ਪੂਰਵਜਾਂ ਦੇ ਸਮੇਂ ਦੀ ਗੱਲ, ਸਭ ਦੇ ਪੂਰਵਜਾਂ ਦੀ ਗੱਲ, ਉਸ ਸਮੇਂ ਚੁਣਿਆ ਜਾਂਦਾ ਸੀ, ਟੈਲੇਂਟ ਦੇਖਿਆ ਜਾਂਦਾ ਸੀ, ਜੋ ਟੈਲੇਂਟਿਡ ਹੈ, ਜੋ ਕਸ਼ੱਤਰੀ ਹੈ, ਜੋ ਸਹਿਣ ਦੇ ਲਾਇਕ ਹੈ ਉਹ ਫੌਜ ’ਚ, ਜੋ ਹਿਸਾਬ-ਕਿਤਾਬ ’ਚ ਵਧੀਆ ਹਨ ਉਹ ਦੁਕਾਨਦਾਰੀ ਜਾਂ ਅਜਿਹਾ ਸਮਾਜ, ਜੋ ਵਰਣ ਬਣਾਏ ਗਏ ਤੇ ਜਿਹੜੇ ਗਿਆਨ, ਵਿਦਵਾਨ, ਗਿਆਨ ਨੂੰ ਫੜ੍ਹਦੇ ਹਨ ਉਹ ਗਿਆਨੀ, ਵਿਦਵਾਨ ਵੱਖ ਇੱਕ ਵਰਣ ਬਣਾ ਦਿੱਤਾ ਗਿਆ ਅਤੇ ਜਿਹੜਾ ਲੱਗਦਾ ਸੀ ਥੋੜ੍ਹਾ ਢਿੱਲ ਹੈ, ਇਹ ਨਹੀਂ ਕਰਨਗੇ, ਜਿਨ੍ਹਾਂ?ਦਾ ਇੰਟਰਸਟ ਉਨ੍ਹਾਂ ਚੀਜਾਂ ’ਚ ਸੀ, ਧਿਆਨ ਨਹੀਂ ਰਹਿੰਦਾ ਸੀ ਉਨ੍ਹਾਂ ਦਾ, ਉਨ੍ਹਾਂ?ਦਾ ਇੱਕ ਵੱਖ ਵਰਣ ਬਣਾ ਦਿੱਤਾ ਗਿਆ ਇਸ ਤਰ੍ਹਾਂ?ਚਾਰ ਵੱਖ-ਵੱਖ ਵਰਣ ਸਨ

ਦੂਹਰਾ ਕਲਚਰ ਅਪਣਾ ਰਿਹਾ ਹੈ ਅੱਜ ਦਾ ਇਨਸਾਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਰਣ ਮੁਤਾਬਿਕ ਲੋਕਾਂ?ਨੂੰ ਸਿੱਖਿਆ ਦਿੱਤੀ ਜਾਂਦੀ ਸੀ ਮੰਨ ਲਓ ਇੱਕ ਮੈਕੇਨਿਕ ਬਣਾ ਚਾਹੁੰਦਾ ਹੈ, ਉਸ ਦੇ ਅੰਦਰ ਟੈਲੇਂਟ ਹੈ, ਉਸ ਨੂੰ ਦੇਖਿਆ ਇਹ ਤਾਂ ਬੜੀ ਛੇਤੀ ਕੈਚ ਕਰਦਾ ਹੈ ਬੁਰਾ ਨਾ ਮੰਨਣਾ ਕੋਈ ਭਾਈ, ਅਸੀਂ ਆਪਣੀ ਵਡਿਆਈ ਨਹੀਂ ਕਰ ਰਹੇ, ਅਸੀਂ ਪਾਕ-ਪਵਿੱਤਰ ਵੇਦਾਂ ਦੀ, ਸਾਡੇ ਧਰਮਾਂ ਦੀ ਵਡਿਆਈ ਕਰ ਰਹੇ ਹਾਂ ਅਸੀਂ ਉਨ੍ਹਾਂ?ਧਰਮਾਂ ਨੂੰ ਅਪਣਾਇਆ ਤੇ ਆਪਣੇ ਸਕੂਲਾਂ?’ਚ ਸਾਡੇ ਬੱਚਿਆਂ ’ਤੇ ਉਨ੍ਹਾਂ ਨੂੰ ਲਾਗੂ ਕਰਵਾਇਆ ਤਾਂ ਕੀ ਹੋਇਆ? ਅਸੀਂ ਜਾਂਦੇ ਸੀ ਜਦੋਂ ਆਫ ਸੀਜ਼ਨ ਕੈਂਪ ਹੁੰਦਾ ਸੀ, ਉਸ ਕੈਂਪ ’ਚ ਭਾਵ ਬੱਚਿਆਂ ਦਾ ਖੇਡਣ ਲਈ ਇੱਕ ਕੈਂਪ ਲਾਇਆ ਜਾਂਦਾ ਸੀ ਆਫ ਸੀਜ਼ਨ ਕੈਂਪ ਉਸ ’ਚ ਅਸੀਂ?ਜਾਂਦੇ ਸੀ, ਜਾ ਕੇ ਦੇਖਦੇ ਬੱਚਿਆਂ ਨੂੰ, ਬੇਟੇਇਆਂ ਨੂੰ, ਬੇਟੀਆਂ ਨੂੰ, ਕਿਹੜੇ ਬੱਚੇ ਦਾ ਇੰਟਰਸਟ ਕਿਸ ’ਚ ਹੈ

ਉਨ੍ਹਾਂ ਨੂੰ ਭਜਾਉਣਾ, ਕਈ ਐਕਟੀਵਿਟੀ ਕਰਵਾਉਂਦੇ ਸੀ, ਤਾਂ ਉਨ੍ਹਾਂ ਨੂੰ ਗੇਮ ਦਿੰਦੇ ਸੀ, ਵਧੀਆ ਇਹ ਇਸ ਗੇਮ ਦੇ ਲਾਇਕ ਹੈ, ਇਹ ਇਸ ਗੇਮ ਦੇ ਲਾਇਕ ਹੈ, ਇਹ ਇਸ ਗੇਮ ਦੇ ਲਾਇਕ ਹੈ, ਵੱਖ-ਵੱਖ ਗੇਮ ਦਿੰਦੇ ਸੀ ਤੇ ਉਨ੍ਹਾਂ ਨੂੰ?ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਦੇਸ਼ ’ਚ ਇੱਕ ਵਾਰ ਅਜਿਹੀ ਸਥਿਤੀ ਆ ਗਈ ਸੀ ਕਿ ਏਸ਼ੀਆ ’ਚ ਜਿੰਨ੍ਹੇ ਵੀ ਮੈਡਲ ਆਉਂਦੇ ਸੀ, ਉਸ ਦਾ 10 ਫੀਸਦੀ ਸਾਡੇ ਸਕੂਲਾਂ ਵਾਲੇ ਹੀ ਲੈ ਆਉਂਦੇ ਸੀ, ਇੰਡੀਆ ਲਈ ਬਹੁਤ ਖਿਡਾਰੀ ਹਨ ਸਾਡੇ ਹੁਣ ਵੀ ਪਰ ਉਹ ਇੱਕ ਵੱਖ ਹੀ ਗੱਲ ਸੀ

ਅਸੀਂ ਵੀ ਅਜਮਾਇਆ ਗੁਰੂਕੁਲ ਵਾਲਾ ਤਰੀਕਾ ਫੇਰ ਸਾਡੀ ਬੇਟੀਆਂ ਸੀ, ਕਾਲਜ਼ ਸੀ, ਉਥੇ ਇੱਕ ਵੱਡੇ ਅਫਸਰ ਆਏ, ਜਾਂ ਡੀਨ ਕਹਿ ਲਓ ਤਾਂ?ਉਹ ਆਏ ਤੇ ਅਸੀਂ ਸਾਡੀਆਂ ਬੇਟੀਆਂ ਨੂੰ ਸਿੱਖਿਆ ਦੇ ਰੱਖੀ ਸੀ ਉਹੀ ਵੇਦਾਂ ਦੀ, ਧਰਮਾਂ?ਦੀ, ਉਹ ਸਾਡੇ ਸਾਰੇ ਪਵਿੱਤਰ ਧਰਮਾਂ ’ਚ ਹੈ ਉਹ ਆਏ ਅਤੇ ਉਹ ਬੇਟੀਆਂ ਪੈਰ ਛੂਹ ਰਹੀਆਂ ਸਨ, ਹੁਣ ਕੋਈ ਐੱਮਏ ਦੀ ਸਟੂਡੈਂਟ ਹੈ, ਕੋਈ ਬੀਐੱਡ ਦੀ ਹੈ, ਜਾਂ ਕੋਈ ਬੀਏ ਦੀ ਹੈ, ਭਾਵ ਵੱਖ-ਵੱਖ ਬੱਚੇ ਤਾਂ ਉਹ ਪੈਰ ਛੂਹ ਰਹੇ ਸਨ ਤਾਂ ਉਨ੍ਹਾਂ?ਕਿਹਾ ਕਿ ਇਹ ਤੁਹਾਨੂੰ ਸਿਖਾਇਆ ਕਿਸ ਨੇ ਦਿੱਤੀ? ਉਹ ਬੱਚੇ ਕਹਿੰਦੇ ਕਿ ਜੀ ਇੰਜ-ਇੰਜ ਗੁਰੂ ਜੀ ਨੇ ਸਿਖਾਇਆ, ਸਾਡਾ ਨਾਂਅ ਦੱਸਿਆ ਉਹ ਸੱਜਣ ਕਹਿੰਦੇ ਕਿ ਮੈਂ ਮਿਲਣਾ ਚਾਹੁੰਦਾ ਹਾਂ ਉਹ ਆਏ, ਮਿਲੇ ਅਤੇ ਗੱਲ ਕੀਤੀ ਉਨ੍ਹਾਂ?ਕਿਹਾ ਕਿ ਮੈਂ ਹੈਰਾਨ ਹਾਂ, ਮੈਂ ਜਿਹੜੇ ਵੀ ਕਾਲਜ ਜਾਂਦਾ ਹਾਂ ਚੈਕਿੰਗ ਲਈ ਜਾਂ ਉੱਥੇ ਕੁਝ ਵੀ ਕਰਨ ਲਈ ਜਾਂਦਾ ਹਾਂ, ਤਾਂ ਬੱਚਿਆਂ ਜਾਂ ਲੜਕੇ ਨੌਜਵਾਨ, ਜਿਹੜੇ ਕਾਲਜ ’ਚ ਹਨ,

ਉਹ ਕਹਿੰਦੇ ਹਨ ਆ ਗਿਆ ਗੰਜਾ, ਮੈਂ ਦੇਖਦਾ ਹਾਂ ਕਿ ਕਿਸ ਨੇ ਕਿਹਾ, ਆ ਗਿਆ ਟਕਲਾ ਮੈਂ ਤਾਂ ਇੱਥੇ ਆ ਕੇ ਹੈਰਾਨ ਹਾਂ ਕਿ ਮੈਂ ਕਿੱਥੇ ਆ ਗਿਆ ਹਾਂ, ਇੱਥੋਂ ਦੀਆਂ?ਬੇਟੀਆਂ ਮੇਰੇ ਪੈਰਾਂ ਨੂੰ ਹੱਥ ਲਾ ਰਹੀਆਂ ਹਨ ਮੈਂ ਆਸ਼ੀਰਵਾਦ ਦੇ ਰਿਹਾ ਹਾਂ ਕਹਿੰਦਾ ਮੇਰੇ ਲਈ ਇਹ ਦੁਨੀਆਂ, ਇਹ ਦੁਨੀਆਂ ਨਹੀਂ ਹੈ, ਇਹ ਦੁਨੀਆਂ ਹੀ ਕੋਈ ਹੋਰ ਹੈ ਹੁਣ ਅਸੀਂ ਕਿਵੇਂ ਦੱਸੀਏ ਕਿ ਸਾਡੇ ਵੰਸ਼ਜ ਇਸ ਦੁਨੀਆਂ ’ਚ ਜਿਉਂਦੇ ਸੀ ਹੁਣ ਅਸੀਂ ਉਸ ਸੰਸਕ੍ਰਿਤੀ ਨੂੰ ਛੱਡਦੇ ਜਾ ਰਹੇ ਹਾਂ ਤਾਂ ਇਹ ਹਕੀਕਤ ਹੈ ਭੈਣੋਂ-ਭਾਈਓ ਅਸੀਂ ਆਪਣੀ ਹਕੀਕਤ ਨੂੰ ਕਿਉਂ?ਛੱਡ ਰਹੇ ਹਾਂ ਜੋ ਦੁਨੀਆਂ ਦੀ ਨੰਬਰ ਇੱਕ ਸੰਸਕ੍ਰਿਤੀ ਹੈ, ਉਸ ਤੋਂ ਅਸੀਂ ਦੂਰ ਕਿਉਂ ਹੋ ਰਹੇ ਹਾਂ ਅਸੀਂ ਹੱਥ ਜੋੜ?ਕੇ ਪ੍ਰਾਰਥਨਾ ਕਰਦੇ ਹਾਂ ਕਿ ਘੱਟ ਤੋਂ ਘੱਟ ਇਹ ਗੱਲ ਤਾਂ?ਸਾਡੀ ਮੰਨੋ ਕਿ ਇਹ ਗੱਲ ਸਾਡੀ ਸੱਚ ਹੈ

ਹਾਲਾਂਕਿ ਅਸੀਂ ਹਰ ਗੱਲ ਸੱਚ ਬੋਲਦੇ ਹਾਂ ਤੁਹਾਨੂੰ ਇਹ ਹਕੀਕਤ ਹੈ, ਇਹ ਸੱਚਾਈ ਹੈ ਕਿ ਅੱਜ ਅਸੀਂ ਆਪਣੀ ਸੰਸਕ੍ਰਿਤੀ ਤੋਂ ਬਹੁਤ ਦੂਰ ਹੋ ਚੁਕੇ ਹਾਂ ਆਮ ਤੌਰ ’ਤੇ ਕਹਿੰਦੇ ਹਨ ਕਿ ਦੋ ਘੋੜਿਆਂ ’ਤੇ ਸਵਾਰ ਹੋ ਚੁਕਿਆ ਬੰਦਾ ਡਿੱਗ ਹੀ ਜਾਂਦਾ ਹੈ ਅੱਜ ਤੁਸੀਂ ਬੁਰਾ ਨਾ ਮੰਨਣਾ ਜ਼ਿਆਦਾਤਰ ਸਾਡੇ ਸਮਾਜ ਦੋ ਘੋੜਿਆਂ?ਦਾ ਸਵਾਰ ਹੈ ਇੱਕ ਸਾਡੀ ਸੰਸਕ੍ਰਿਤੀ ਤੇ ਇੱਕ ਵਿਦੇਸ਼ੀ ਸੰਸਕ੍ਰਿਤੀ ਸੰਸਕ੍ਰਿਤੀ ਬਾਰੇ ਅਸੀਂ ਕੁਝ ਬੁਰਾ ਨਹੀਂ ਬੋਲਦੇ ਪਰ ਇਨ੍ਹਾਂ?ਜ਼ਰੂਰ ਕਹਿ ਸਕਦੇ ਹਾਂ ਕਿ ਸਾਡੀ ਸੰਸਕ੍ਰਿਤੀ ਮਹਾਨ ਸੀ, ਮਹਾਨ ਹੈ ਤੇ ਮਹਾਨ ਹੀ ਰਹੇਗੀ ਉਸ ਦਾ ਕੋਈ ਮੁਕਾਬਲਾ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ