(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਭਾਵੇਂ ਇਸ ਘੋਰ ਕਲਯੁਗ ’ਚ ਬੇਈਮਾਨ ਲੋਕ ਸ਼ਰ੍ਹੇਆਮ ਹੱਥਾਂ ’ਚੋਂ ਸਮਾਨ ਖੋਹ ਕੇ ਰਫੂਚੱਕਰ ਹੋ ਜਾਂਦੇ ਹਨ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਗੁਰੂ ਦੇ ਬਚਨਾਂ ’ਤੇ ਚੱਲਦਿਆਂ ਇਮਾਨਦਾਰੀ ’ਚ ਵਿਸ਼ਵਾਸ ਰੱਖਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਡੇਰਾ ਸ਼ਰਧਾਲੂ ਗੁਰਚਰਨ ਸਿੰਘ ਇੰਸਾਂ ਰਿਟਾਇਰ ਜੇ ਈ ਨੇ ਗਰੀਬ ਦਾ ਖਾਲੀ ਸਿਲੰਡਰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਪੇਸ਼ ਕੀਤਾ ਹੈ। (Cylinder)
ਜਾਣਕਾਰੀ ਅਨੁਸਾਰ ਗੈਸ ਏਜੰਸੀ ਦੇ ਵਰਕਰ ਸ਼ਹਿਰ ’ਚ ਘਰ-ਘਰ ਸਿਲੰਡਰਾਂ (Cylinder) ਦੀ ਸਪਲਾਈ ਕਰਦੇ ਹਨ। ਪਿਛਲੇ ਦਿਨੀਂ ਪ੍ਰੇਮੀ ਗੁਰਚਰਨ ਸਿੰਘ ਇੰਸਾਂ ਜੇਈ ਸ੍ਰੀ ਮੁਕਤਸਰ ਸਾਹਿਬ ਨੂੰ ਗੈਸ ਏਜੰਸੀ ਦਾ ਵਰਕਰ ਗੈਸ ਦੀ ਸਪਲਾਈ ਦੇਣ ਆਇਆ। ਉਸ ਨੇ ਉਕਤ ਵਿਅਕਤੀ ਨੂੰ ਸਿਲੰਡਰ (Cylinder) ਦੀ ਡਿਲੀਵਰੀ ਦਿੱਤੀ ਅਤੇ ਬਣਦੇ ਪੈਸੇ ਲੈ ਕੇ ਚਲਾ ਗਿਆ, ਖਾਲੀ ਸਿਲੰਡਰ ਗੁਰਚਰਨ ਸਿੰਘ ਦੇ ਘਰ ਹੀ ਭੁੱਲ ਗਿਆ। ਗੁਰਚਰਨ ਸਿੰਘ ਨੇ ਸੋਚਿਆ ਕੇ ਵਰਕਰ ਸਿਲੰਡਰ ਭੁੱਲ ਗਿਆ ਹੈ ਬਾਅਦ ’ਚ ਲੈ ਜਾਵੇਗਾ ਪਰ ਗੈਸ ਏਜੰਸੀ ਦਾ ਵਰਕਰ ਖਾਲੀ ਸਿਲੰਡਰ ਲੈਣ ਨਹੀਂ ਆਇਆ।
ਡਿਲੀਵਰੀ ਮੈਨ ਨੇ ਪ੍ਰੇਮੀ ਗਬਰਚਰਨ ਸਿੰਘ ਇੰਸਾਂ ਦਾ ਧੰਨਵਾਦ ਕੀਤਾ
ਪ੍ਰੇਮੀ ਦੇ ਮਨ ’ਚ ਆਇਆ ਕਿ ਗਰੀਬ ਆਪਣਾ ਖਾਲੀ ਸਿਲੰਡਰ ਲੈਣ ਨਹੀਂ ਆਇਆ ਪਤਾ ਨਹੀਂ ਉਸ ਨਾਲ ਏਜੰਸੀ ਦੇ ਮਾਲਿਕ ਨੇ ਕੀ ਸਲੂਕ ਕੀਤਾ ਹੋਵੇਗਾ। ਪਰ ਉਸ ਦੇ ਮਨ ’ਚ ਸਿਲੰਡਰ ਵਾਪਸ ਕਰਨ ਦੀ ਤਾਂਗ ਰਹੀ। ਇੱਕ ਦਿਨ ਉਸ ਨੂੰ ਸਿਲੰਡਰ ਡਿਲੀਵਰੀ ਵਾਲਾ ਗਲੀ ’ਚ ਫਿਰਦਾ ਮਿਲ ਗਿਆ ਤੇ ਉਸ ਨੇ ਕਿਹਾ ਕਿ ਤੂੰ ਮੈਨੂੰ ਸਿਲੰਡਰ ਦੀ ਡਿਲੀਵਰੀ ਦੇ ਗਿਆ ਸੀ ਤੇ ਖਾਲੀ ਸਿਲੰਡਰ ਲੈ ਕੇ ਜਾਣਾ ਭੁੱਲ ਗਿਆ ਹੈ।
ਉਸ ਡਿਲੀਵਰੀ ਮੈਨ ਨੇ ਪ੍ਰੇਮੀ ਗੁਰਚਰਨ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਮੈਂ ਉਸ ਦਿਨ ਸ਼ਾਮ ਨੂੰ ਖਾਲੀ ਸਿਲੰਡਰ ਵਾਪਸ ਏਜੰਸੀ ’ਚ ਰੱਖਣ ਗਿਆ ਤਾਂ ਮੇਰਾ ਇੱਕ ਸਿਲੰਡਰ ਘੱਟ ਸੀ ਕਾਫੀ ਸੋਚਣ ਦੇ ਬਾਅਦ ਵੀ ਮੈਨੂੰ ਕੁਝ ਯਾਦ ਨਹੀਂ ਆਇਆ। ਪਰ ਏਜੰਸੀ ਦੇ ਮਾਲਿਕ ਨੇ ਮੇਰੇ ਤੋਂ 2200 ਰੁਪਏ ਸਿਲੰਡਰ ਦੇ ਮੇਰੀ ਤਨਖਾਹ ’ਚੋਂ ਕੱਟ ਲਏ ਸਨ। ਉਸ ਡਿਲੀਵਰੀ ਮੈਨ ਨੇ ਪ੍ਰੇਮੀ ਗਬਰਚਰਨ ਸਿੰਘ ਇੰਸਾਂ ਦਾ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ