ਸੂਰਿਆ-ਕੋਹਲੀ ਦੀ 95 ਦੌੜਾਂ ਦੀ ਸਾਂਝੇਦਾਰੀ
(ਸਪੋਰਟਸ ਡੈਸਕ)। ਭਾਰਤ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ ਵਿੱਚ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ ਅਤੇ ਰੋਹਿਤ ਸ਼ਰਮਾ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ‘ਤੇ 20 ਓਵਰਾਂ ‘ਚ 179 ਦੌੜਾਂ ਬਣਾਈਆਂ।
ਵਿਰਾਟ ਨੇ 44 ਗੇਂਦਾਂ ਵਿੱਚ 62, ਸੂਰਿਆ ਨੇ 25 ਗੇਂਦਾਂ ਵਿੱਚ 51 ਅਤੇ ਰੋਹਿਤ ਨੇ 39 ਗੇਂਦਾਂ ਵਿੱਚ 53 ਦੌੜਾਂ ਬਣਾਈਆਂ। ਨੀਦਰਲੈਂਡ ਲਈ ਫਰੇਡ ਕਲਾਸੇਨ ਅਤੇ ਪਾਲ ਵਾਨ ਮੇਕਰਨ ਨੇ 1-1 ਵਿਕਟਾਂ ਲਈਆਂ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਇੱਕ ਫਿਰ ਜ਼ਬਰਦਸਤ ਅਰਧ ਸੈਂਕੜਾ ਲਾਇਆ। ਪਾਕਿਸਤਾਨ ਖਿਲਾਫ ਵੀ ਵਿਰਾਟ ਨੇ ਸ਼ਾਨਦਾਰ ਅਰਧ ਸੈਂਕੜਾਂ ਜੜਿਆ ਸੀ। ਵਿਰਾਟ ਨੇ ਆਪਣੀ ਫਾਰਮ ਜਾਰੀ ਰੱਖਦਿਆਂ ਨੀਂਦਰਲੈਂਡ ਦੇ ਗੇਂਦਬਾਜ਼ਾਂ ਦੇ ਦਮ ਕਰ ਰੱਖਿਆ ਤੇ ਉਹ ਨਾਬਾਦ 62 ਦੌੜਾਂ ਬਣਾ ਵਾਪਸ ਪਰਤੇ। ਵਿਰਾਟ ਤੇ ਸੂਰਿਆ ਕੁਮਾਰ ਯਾਦਵ ਦੀਆਂ ਸ਼ਾਨਦਾਰ ਪਾਰੀ ਸਦਕਾ ਭਾਰਤ ਵੱਡਾ ਸਕੋਰ ਬਣਾਉਣ ’ਚ ਸਫਲ ਰਿਹਾ।
ਜਵਾਬ ‘ਚ ਨੀਦਰਲੈਂਡ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 123 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਅਤੇ ਅਸ਼ਵਿਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਮੋਹੰਮਦ ਸ਼ਮੀ ਦੇ ਖਾਤੇ ਵਿੱਚ ਇੱਕ ਸਫਲਤਾ ਮਿਲੀ। ਇਸ ਜਿੱਤ ਨਾਲ ਭਾਰਤੀ ਟੀਮ 4 ਅੰਕਾਂ ਨਾਲ ਗਰੁੱਪ-2 ‘ਚ ਨੰਬਰ-1 ‘ਤੇ ਪਹੁੰਚ ਗਈ ਹੈ।
ਕੇਐਲ ਰਾਹੁਲ ਦਾ ਬੱਲਾ ਫਿਰ ਨਹੀਂ ਚੱਲਿਆ
ਪਾਕਿਸਤਾਨ ਦੇ ਖਿਲਾਫ 4 ਦੌੜਾਂ ‘ਤੇ ਆਊਟ ਹੋਏ ਕੇਐੱਲ ਰਾਹੁਲ ਵੀ ਨੀਦਰਲੈਂਡ ਖਿਲਾਫ ਵੀ ਫੇਲ ਰਹੇ। ਉਹ 12 ਗੇਂਦਾਂ ਵਿੱਚ 9 ਦੌੜਾਂ ਹੀ ਬਣਾ ਸਕਿਆ ਅਤੇ ਉਸਦੀ ਵਿਕਟ ਮਿਕਾਰੇਨ ਨੇ ਲਈ। ਹਾਲਾਂਕਿ, ਰੀਪਲੇਅ ਤੋਂ ਇਹ ਸਪੱਸ਼ਟ ਸੀ ਕਿ ਰਾਹੁਲ ਨਾਟ ਆਊਟ ਸੀ ਅਤੇ ਗੇਂਦ ਲੈੱਗ-ਸਟੰਪ ਤੋਂ ਗਾਇਬ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ