ਕੁਦਰਤ ਦੇੇ ਕਾਦਰ ਨੇ ਧਰਤੀ ਨੂੰ ਦਿੱਤੇ ਅਣਗਿਣਤ ਸਵਰਗ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਪ੍ਰਭੂ ਦੀ ਕੁਦਰਤ ਨਾਲ ਛੇੜਛਾੜ ਕਰ ਰਿਹਾ ਹੈ ਅਤੇ ਕੁਦਰਤ ਵਾਪਸ ਬਦਲਾ ਲੈ ਰਹੀ ਹੈ, ਕਿਉਂਕਿ ਕੁਦਰਤ ਦੇ ਕਾਦਰ ਨੇ ਕੀ ਖੂਬਸੂਰਤ ਇਸ ਜ਼ਮੀਨ ’ਤੇ ਸਵਰਗ ਬਣਾ ਰੱਖੇ ਹਨ ਵੱਖ-ਵੱਖ ਤਰ੍ਹਾਂ ਦੇ ਮੈਦਾਨੀ ਇਲਾਕਿਆਂ ’ਚ ਜਾਈਏ ਸਰੋ੍ਹਂ ਦੇ ਖੇਤ ਹੁੰਦੇ ਹਨ, ਉਸ ’ਚ ਜਦੋਂ ਤੁਸੀਂ ਨਿਗ੍ਹਾ ਮਾਰਦੇ ਹੋ, ਕਦੇ ਉੱਪਰ ਤੋਂ ਨਿਗ੍ਹਾ ਮਾਰੀ ਤੁਸੀਂ, ਚੱਲੋ ਸਾਇਡ ਤੋਂ ਤਾਂ ਨਿਗ੍ਹਾ ਮਾਰੀ ਹੈ, ਪਰ ਅਸੀਂ ਵੇਖਿਆ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਕੀ ਖੂਬਸੂਰਤ ਪੀਲੇ ਰੰਗ ਦਾ ਕਾਲੀਨ ਵਿਛਿਆ ਹੋਇਆ ਹੈ, ਧਰਤੀ ਨੇ ਕੀ ਸਿੰਗਾਰ ਕਰ ਰੱਖਿਆ ਹੈ ਤਾਂ ਉਹ ਇੱਕ ਵੱਖਰੀ ਤਰ੍ਹਾਂ ਦਾ ਸਵਰਗ ਹੈ
ਧਰਤੀ ’ਤੇ ਚੌਲਾਂ ਦੀ ਖੇਤੀ ਹੁੰਦੀ ਹੈ, ਜੀਰੀ ਕਹਿ ਲਓ, ਝੋਨਾ ਕਹਿ ਲਓ, ਜਦੋਂ ਉਸ ’ਤੇ ਨਿਗ੍ਹਾ ਮਾਰਦੇ ਹਾਂ ਤਾਂ ਲੱਗਦਾ ਹੈ ਕਿਸੇ ਨੇ ਖੂਬਸੂਰਤ ਹਰੇ ਰੰਗ ਦਾ ਗਲੀਚਾ ਵਿਛਾ ਰੱਖਿਆ ਹੈ ਦੇਖਣ ਦਾ ਨਜ਼ਰੀਆ ਤੁਹਾਨੂੰ ਰੋਜ਼ ਕਹਿੰਦੇ ਹਾਂ ਵੱਖ ਹੁੰਦਾ ਹੈ ਅਸੀਂ ਤਾਂ ਰਾਜਸਥਾਨ ਦੇ ਟਿੱਬਿਆਂ ’ਚ ਵੀ ਉੱਪਰ ਚੜ੍ਹ ਕੇ ਵੇਖਿਆ, ਉਹ ਟਿੱਬੇ ਵੀ ਇਸ ਤਰ੍ਹਾਂ ਲੱਗਦੇ ਹਨ ਕਿ ਕੁਦਰਤ ਦੇ ਕਾਦਰ ਨੇ ਖੁੂਬਸੂਰਤ ਡਿਜਾਈਨ ਬਣਾ ਰੱਖੇ ਹਨ, ਕੀ ਉਨ੍ਹਾਂ ਦੀ ਧਾਰ ਹੁੰਦੀ ਹੈ ਅਤੇ ਹਵਾ ਚੱਲਣ ਨਾਲ ਕੀ ਉਨ੍ਹਾਂ ਦੇ ਨਿਸ਼ਾਨ ਪਏ ਹੁੰਦੇ ਹਨ
ਉਹ ਇੱਕ ਵੱਖ ਤਰ੍ਹਾਂ ਦਾ ਸਵਰਗ ਹੈ ਬੱਸ ਦੇੇਖਣ ਦਾ ਨਜ਼ਰੀਆ ਹੋਣਾ ਚਾਹੀਦਾ ਹੈ ਪਹਾੜੀ ਇਲਾਕੇ ’ਚ ਜਾਈਏ, ਉਹ ਆਪਣੇ ਆਪ ’ਚ ਵੱਖਰੀ ਤਰ੍ਹਾਂ ਦਾ ਸਵਰਗ ਹੈ ਤਾਂ ਕਿੰਨੇ ਗਿਣਾਈਏ ਕੁਦਰਤ ਦੇ ਕਾਦਰ ਨੇ ਐਨੇ ਸਵਰਗ ਬਣਾ ਰੱਖੇ ਹਨ ਕਿਸ ਲਈ, ਪਸ਼ੂ, ਪੰਛੀ, ਪਰਿੰਦੇ ਸਾਰਿਆਂ ਲਈ ਹੈ, ਪਰ ਉਨ੍ਹਾਂ ਦਾ ਲੁਤਫ਼, ਉਨ੍ਹਾਂ ਦਾ ਨਜਾਰਾ ਲੈਂਦਾ ਹੈ ਸਾਰਿਆਂ ਤੋਂ ਜਿਆਦਾ ਮਨੁੱਖ, ਉਹ ਸਮਝਦਾ ਹੈ ਉਨ੍ਹਾਂ ਚੀਜ਼ਾਂ ਨੂੰ , ਇੰਜੁਆਏ ਕਰਦਾ ਹੈ, ਉਸ ਨੂੰ ਖੁਸ਼ੀ ਆਉਂਦੀ ਹੈ ਇਹ ਸਾਰਾ ਕੁਝ ਵੇਖਕੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ