ਵਿਸ਼ਵ ਯੁੱਧ ਦਾ ਕਾਰਨ ਨਾ ਬਣ ਜਾਵੇ ਇਹ ਲਾਪਰਵਾਹੀ

Saint Dr. MSG

ਵਿਸ਼ਵ ਯੁੱਧ ਦਾ ਕਾਰਨ ਨਾ ਬਣ ਜਾਵੇ ਇਹ ਲਾਪਰਵਾਹੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੜਾ ਦਰਦ ਹੁੰਦਾ ਹੈ, ਬੜਾ ਦੁੱਖ ਹੁੰਦਾ ਹੈ ਜਦੋਂ ਇਨਸਾਨ ਪ੍ਰਭੂ ਦੀਆਂ ਬਣਾਈਆਂ ਇਨ੍ਹਾਂ ਸਵਰਗ-ਜੰਨਤ ਵਰਗੀਆਂ ਚੀਜ਼ਾਂ ਨੂੰ ਬਰਬਾਦ ਕਰ ਰਿਹਾ ਹੈ, ਤਬਾਹ ਕਰ ਰਿਹਾ ਹੈ ਅਤੇ ਉਥੇ ਆਪਣੇ ਨਵੇਂ-ਨਵੇਂ ਡਿਜਾਇਨ ਦੇ ਮਕਾਨ ਬਣਾਉਂਦਾ ਜਾ ਰਿਹਾ ਹੈ, ਕੰਕਰੀਟ ਦੇ ਮਹਿਲ-ਮਾੜੀਆ ਬਣਦੇ ਜਾ ਰਹੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੁਦਰਤ ਨੇ ਜੋ ਵੀ ਚੀਜ਼ ਬਣਾਈ ਹੁੰਦੀ ਹੈ ਉਹ ਬਿਨਾਂ ਵਜ੍ਹਾ ਨਹੀਂ ਬਣਾਈ ਹੁੰਦੀ ਸਾਰਿਆਂ ਦੀ ਆਪਣੀ-ਆਪਣੀ ਵਜ੍ਹਾ ਹੁੰਦੀ ਹੈ, ਸਾਰਿਆਂ ਦਾ ਆਪਣਾ-ਆਪਣਾ ਕਾਰਨ ਹੁੰਦਾ ਹੈ ਪਰ ਇਹ (ਇਨਸਾਨ) ਦਖ਼ਲਅੰਦਾਜ਼ੀ ਕਰ ਰਿਹਾ ਹੈ, ਉਸ ਨੂੰ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ ਅੱਜ ਦਾ ਇਨਸਾਨ ਜਿਉਣ ਦਾ ਸਰੋਤ ਸਭ ਤੋਂ ਵੱਧ ਪਾਣੀ ਅਤੇ ਹਵਾ ਹੈ

ਮਹਾਂਨਗਰਾਂ ’ਚ ਜਾਈਏ ਜੇਕਰ ਕੋਈ ਪਿੰਡ ’ਚੋਂ ਪਹਿਲੀ ਵਾਰ ਜਾਵੇਗਾ ਉਸ ਨੂੰ ਖਿੱਚ-ਖਿੱਚ ਕੇ ਸਾਹ ਲੈਣੀ ਪਵੇਗੀ, ਕਾਰਨ, ਐਨਾ ਪ੍ਰਦੂਸ਼ਣ ਵਧ ਗਿਆ ਹੈ ਕਿ ਕਹਿਣ-ਸੁਣਨ ਤੋਂ ਪਰੇ ਹਵਾ ’ਚ ਜ਼ਹਿਰ ਘੁਲਦਾ ਜਾ ਰਿਹਾ ਹੈ, ਸਰੀਰ ’ਚ ਲਗਭਗ 70 ਫੀਸਦੀ ਪਾਣੀ ਹੀ ਹੁੰਦਾ ਹੈ, ਉਹ ਸਰੋਤ ਹੇਠਾਂ ਚਲੇ ਜਾਂਦੇ ਜਾ ਰਹੇ ਹਨ, ਕੋਈ ਫਿਕਰ ਨਹੀਂ ਤੁਹਾਨੂੰ, ਬਿਨਾਂ ਵਜ੍ਹਾ ਪਾਣੀ ਦੀ ਬਰਬਾਦੀ ਕਰਦੇ ਜਾ ਰਹੇ ਹੋ, ਬਿਨਾਂ ਵਜ੍ਹਾ ਤੁਸੀਂ ਉਸ ਪਾਣੀ ਦਾ ਖਾਤਮਾ ਕਰਦੇ ਜਾ ਰਹੇ ਹੋ ਜੋ ਸਰੀਰ ਲਈ ਅਤੀ, ਅਤੀ ਜ਼ਰੂਰੀ ਹੈ

ਇਹ ਖਿਆਲ ਫਿਰ ਤਾਂ ਹੀ ਆਵੇਗਾ ਜਦੋਂ ਥੋੜ੍ਹਾ ਜਿਹਾ ਸਮਾਂ ਮਾਲਕ ਦੀ ਯਾਦ ’ਚ ਲਾਓਗੇ, ਵਰਨਾ ਕਿਸ ਨੂੰ ਖਿਆਲ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਹਾਨੂੰ ਪਤਾ ਹੈ, ਮਹਾਂਨਗਰਾਂ ’ਚ ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ, ਉਸ ਵੱਲ ਕੋਈ ਧਿਆਨ ਨਹੀਂ ਦਿੰਦਾ ਸਾਰੀ ਸ੍ਰਿਸ਼ਟੀ ਦਾ ਸੋਚਣਾ, ਵਿਚਾਰੇ ਸੋਚਣ ਵਾਲੇ ਪ੍ਰੇਸ਼ਾਨ ਹੋ ਰਹੇ ਹਨ ਤੁਸੀਂ ਮਜ਼ੇ ’ਚ ਹੋ, ਮਸਤੀ ਮਨਾ ਰਹੇ ਹੋ ਉਨ੍ਹਾਂ ਵਿਗਿਆਨੀਆਂ ਤੋਂ ਪੁੱੱਛ ਕੇ ਦੇਖੋ ਜੋ ਡਰ ਰਹੇ ਹਨ ਕਿ ਪਾਣੀ ਦਾ ਸਰੋਤ ਖਤਮ ਹੋ ਗਿਆ ਤਾਂ ਕਿਤੇ ਪਾਣੀ ਲਈ ਵਿਸ਼ਵ ਯੁੱਧ ਨਾ ਹੋ ਜਾਵੇ

ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਰਿਹਾ ਹੈ, ਪਰ ਕੁਦਰਤ ਦੇ ਕਾਦਰ ਨੂੰ ਕੌਣ ਸਮਝਾ ਸਕਿਆ ਹੈ ਸਮਝਦਾ ਤਾਂ ਭੂਚਾਲ ਨਾਲ ਨੁਕਸਾਨ ਕਦੇ ਹੁੰਦੇ ਹੀ ਨਾ ਜੇਕਰ ਕੋਈ ਕੁਦਰਤ ਦੇ ਕਾਦਰ ਦੇ ਅਸੂਲਾਂ ਨੂੰ ਸਮਝ ਸਕਦਾ ਤਾਂ ਕਦੇ ਸਮੁੰਦਰੀ ਤੂਫ਼ਾਨ ਆਉਂਦੇ ਹੀ ਨਾ, ਕਦੇ ਘਟਨਾਵਾਂ ਵਾਪਰਦੀਆਂ ਹੀ ਨਾ, ਕੁਦਰਤੀ ਆਫ਼ਤਾਂ ਆਉਂਦੀਆਂ ਹੀ ਨਾ, ਇਹ ਸਾਰਾ ਸੰਭਵ ਸੀ ਜੇਕਰ ਇਨਸਾਨ ਕੁਦਰਤ ਨਾਲ ਛੇੜਛਾੜ ਨਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ