ਡੀਐੱਸਪੀ ਗਗਨਦੀਪ ਸਿੰਘ ਭੁੱਲਰ ਦੇ ਆਪਣੇ ਘਰ ’ਚ 32 ਬੋਰ ਦੀ ਰਿਵਾਲਵਰ ਦੇ ਚੱਲਣ ਨਾਲ ਮੌਤ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਨਾਭਾ ਸ਼ਹਿਰ ਦੇ ਮਾਡਲ ਰੋਡ ’ਤੇ ਸਥਿਤ ਡੀਐੱਸਪੀ ਗਗਨਦੀਪ ਸਿੰਘ ਭੁੱਲਰ ਦੇ ਆਪਣੇ ਘਰ ਵਿੱਚ 32 ਬੋਰ ਦੀ ਰਿਵਾਲਵਰ ਚੱਲਣ ਦੇ ਨਾਲ ਮੌਤ ਹੋ ਗਈ। ਇਹ ਮੌਤ ਕਿਵੇਂ ਹੋਈ ਪੁਲਿਸ ਜਾਂਚ ਵਿੱਚ ਜੁੱਟ ਗਈ। ਦੇਰ ਰਾਤ ਨੂੰ ਹੀ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਮੌਕੇ ’ਤੇ ਪਹੁੰਚੇ। ਮਿ੍ਰਤਕ ਡੀਐੱਸਪੀ (ਐਸਓਜੀ ਵਿੰਗ) ਪਟਿਆਲਾ ਵਿਖੇ ਤੈਨਾਤ ਸਨ। ਡੀ.ਐੱਸ.ਪੀ ਦੀ ਮੌਤ ਦਾ ਜਦੋਂ ਪਤਾ ਲੱਗਿਆ ਤਾਂ ਸ਼ਹਿਰ ਵਿੱਚ ਮਾਤਮ ਦਾ ਮਾਹੌਲ ਛਾ ਗਿਆ। ਇਸ ਮੌਕੇ ’ਤੇ ਨਾਭਾ ਦੇ ਐੈੱਸਐੈੱਚਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਡੀਐੱਸਪੀ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।
ਇਹ ਗੋਲੀ ਕਿਵੇਂ ਚੱਲੀ ਇਸ ਤੇ ਕਾਰਨਾਂ ਦਾ ਪਤਾ ਲਗਾ ਰਹੇ ਹਾਂ। ਨਾਭਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਰੋਡ ’ਤੇ ਉਦੋਂ ਸਨਸਨੀ ਫੈਲ ਗਈ। ਜਦੋਂ ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ ਦੇ ਸਿਰ ਤੇ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਡੀ.ਐੱਸ.ਪੀ ਦੀ ਮੌਤ ਕਿਵੇਂ ਹੋਈ ਨਾਭਾ ਪੁਲਿਸ ਪ੍ਰਸ਼ਾਸਨ ਅਤੇ ਪਟਿਆਲਾ ਦੇ ਐੱਸ.ਐੱਸ.ਪੀ ਇਸ ਦੀ ਜਾਂਚ ਵਿੱਚ ਜੁੱਟ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ ਦੀ 32 ਬੋਰ ਦੀ ਰਿਵਾਲਵਰ ਸੀ ਜਿਸ ਦੇ ਨਾਲ ਉਨ੍ਹਾਂ ਦੀ ਮੌਤ ਦੱਸੀ ਜਾ ਰਹੀ ਹੈ।
ਪੁਲਿਸ ਬਰੀਕੀ ਨਾਲ ਜਾਂਚ ਕਰ ਰਹੀ ਹੈ ਉਸ ਵਕਤ ਘਰ ਵਿੱਚ ਕੌਣ-ਕੌਣ ਸਨ। ਫਿਲਹਾਲ ਪੁਲਿਸ ਬਰੀਕੀ ਨਾਲ ਜਾਂਚ ਵਿਚ ਜੁੱਟ ਗਈ ਹੈ। ਡੀ.ਐੱਸ.ਪੀ ਦੀ ਰਹੱਸਮਈ ਹਲਾਤਾਂ ਵਿੱਚ ਦੀ ਹੋਈ ਮੌਤ ਪੁਲਿਸ ਲਈ ਵੱਡੀ ਚੁਣੌਤੀ ਹੈ ਕਿ ਉਸ ਦੀ ਮੌਤ ਇਸ ਤਰ੍ਹਾਂ ਤੇ ਕਿਵੇਂ ਹੋਈ। ਇਸ ਮੌਕੇ ਤੇ ਮਿ੍ਰਤਕ ਦੇ ਰਿਸ਼ਤੇਦਾਰ ਹਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਹੁਣ ਹੀ ਆਇਆ ਕਿ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਇਸ ਮੌਕੇ ’ਤੇ ਨਾਭਾ ਦੇ ਐੈੱਸ.ਐੈੱਚ.ਓ ਹੈਰੀ ਬੋਪਾਰਾਏ ਨੇ ਕਿਹਾ ਕਿ ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ ਦੀ ਮੌਤ ਸਿਰ ’ਤੇ ਗੋਲੀ ਲੱਗਣ ਨਾਲ ਹੋਈ ਹੈ ਅਸੀਂ ਕਾਰਨਾ ਦਾ ਅਜੇ ਪਤਾ ਲਗਾ ਰਹੇ ਹਾਂ। ਉਨ੍ਹਾਂ ਦੀ ਮੌਤ ਕਿਵੇਂ ਹੋਈ ਹੈ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ