ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਨਿਸ਼ਾਨੇਬਾਜਾਂ ਨੇ ਜਿੱਤਿਆ ਸੋਨਾ
ਕਾਹਿਰਾ । ਭਾਰਤੀ ਪੁਰਸ਼ ਰਾਈਫਲ ਟੀਮ ਨੇ ਐਤਵਾਰ ਨੂੰ ਇੱਥੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਅਰਜੁਨ ਬਬੂਟਾ, ਕਿਰਨ ਜਾਧਵ ਅਤੇ ਰੁਦਰਾਕਸ਼ ਬਾਲਾਸਾਹਿਬ ਪਾਟਿਲ ਦੀ ਤਿਕੜੀ ਨੇ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਚੀਨ ਨੂੰ 16-10 ਨਾਲ ਹਰਾਇਆ। ਇਸ ਤੋਂ ਪਹਿਲਾਂ ਟੀਮ ਇੰਡੀਆ ਕੁਆਲੀਫਿਕੇਸ਼ਨ ਵਿੱਚ 628.5 ਦੇ ਸਕੋਰ ਨਾਲ ਦੂਜੇ ਸਥਾਨ ’ਤੇ ਰਹੀ ਸੀ, ਜਦਕਿ ਚੀਨ 629.4 ਦੇ ਸਕੋਰ ਨਾਲ ਸਿਖਰ ’ਤੇ ਸੀ। ਦੂਜੇ ਪਾਸੇ ਇਲਾਵੇਨਿਲ ਵਲਾਰੀਵਨ, ਮੇਹੁਲੀ ਘੋਸ਼ ਅਤੇ ਮੇਘਨਾ ਸੱਜਣਾਰ ਦੀ ਮਹਿਲਾ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਜਰਮਨੀ ਨੂੰ 17-11 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਕੁਆਲੀਫਿਕੇਸ਼ਨ ਵਿੱਚ ਭਾਰਤੀ ਮਹਿਲਾ 630.0 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ ਜਦਕਿ ਜਰਮਨੀ (628.6) ਚੌਥੇ ਸਥਾਨ ’ਤੇ ਰਹੀ।
ਭਾਰਤ 11 ਸਾਲ ਬਾਅਦ ਅੰਡਰ-18 ਫੀਬਾ ਵਿਸ਼ਵ ਕੱਪ ਵਿੱਚ
ਭਾਰਤੀ ਅੰਡਰ-17 373 ਬਾਸਕਟਬਾਲ ਟੀਮ ਨੇ ਐਤਵਾਰ ਨੂੰ 11 ਸਾਲ ਬਾਅਦ ਅੰਡਰ-18 ਫੀਬਾ ਵਿਸ਼ਵ ਕੱਪ ’ਚ ਪ੍ਰਵੇਸ਼ ਕਰਦਿਆਂ ਇਤਿਹਾਸ ਰਚ ਦਿੱਤਾ। ਜੈਦੀਪ ਰਾਠੌੜ, ਕੁਸ਼ਲ ਸਿੰਘ, ਹਰਸ਼ ਦੁੱਗਰ ਅਤੇ ਲੋਕੇਂਦਰ ਸਿੰਘ ਦੀ ਟੀਮ ਨੇ ਇੱਥੇ ਚੱਲ ਰਹੇ ਅੰਡਰ-17 373 ਏਸ਼ੀਆ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਕੇ ਅੰਡਰ-18 373 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਨੌਜਵਾਨਾਂ ਨੇ ਰੋਮਾਂਚਕ ਸੈਮੀਫਾਈਨਲ ਮੈਚ ਵਿੱਚ ਚੀਨੀ ਤਾਈਪੇ ਨੂੰ 21-20 ਨਾਲ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੁਆਰਟਰ ਫਾਈਨਲ ਵਿੱਚ ਜਾਰਡਨ ਨੂੰ 21-9 ਦੇ ਵੱਡੇ ਫਰਕ ਨਾਲ ਹਰਾਇਆ ਸੀ। ਫਾਈਨਲ ਵਿੱਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ