ਏਡਜ਼ ਦੇ ਵਧ ਰਹੇ ਖ਼ਤਰੇ ਨੂੰ ਰੋਕੋ
ਸਾਲ 2020 ਤੋਂ ਸ਼ੁਰੂ ਹੋਏ ਕੋਵਿਡ-19 ਕਾਰਨ ਵਿਸ਼ਵ ਭਰ ਵਿਚ ਹੋਈ ਤਬਾਹੀ ਨੇ ਵਿਸ਼ਵ ਨੂੰ ਕਾਫੀ ਪਿੱਛੇ ਕਰ ਦਿੱਤਾ ਹੈ। ਇਸ ਕਰਕੇ ਕੋਵਿਡ ਅਤੇ ਏਡਜ਼ ਵਰਗੇ ਖਤਰਨਾਕ ਵਾਇਰਸਾਂ ਕਰਕੇ ਵਿਸ਼ਵ ਪੱਧਰ ’ਤੇ ਸਾਂਝੀ ਜ਼ਿੰਮੇਵਾਰੀ ਅਤੇ ਇੱਕਜੁਟ ਹੋਣ ਦੀ ਲੋੜ ਪੈਦਾ ਹੋ ਗਈ ਹੈ। ਡਬਲਯੂਐਚਓ ਦੇ ਮੁਤਾਬਿਕ ਐਚਆਈਵੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰੀਬਨ 77 ਮਿਲੀਅਨ ਲੋਕ ਇਸ ਵਾਇਰਸ ਦੇ ਘੇਰੇ ਵਿਚ ਆ ਚੁੱਕੇ ਹਨ। ਤਕਰੀਬਨ 34 ਮਿਲੀਅਨ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਭਰ ਵਿਚ ਸਾਲ 2019 ਤੱਕ 38-45 ਮਿਲੀਅਨ ਐਚਆਈਵੀ ਵਾਇਰਸ ਨਾਲ ਜ਼ਿੰਦਗੀ ਜੀ ਰਹੇ ਸਨ।
ਮਨੁੱਖੀ ਇਮਿਊਨੋਡਫੀਸੀਐਂਸੀ ਵਾਇਰਸ (ਐਚਆਈਵੀ) ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ’ਤੇ ਅਟੈਕ ਕਰਕੇ ਸੀਡੀ-4 ਯਾਨੀ ਚਿੱਟੇ ਲਹੂ ਦੇ ਸੈੱਲ ਨਸ਼ਟ ਕਰ ਦਿੰਦਾ ਹੈ। ਇਸ ਕਰਕੇ ਸਰੀਰ ਅੰਦਰ ਵੱਖ-ਵੱਖ ਗੰਭੀਰ ਇਨਫੈਕਸ਼ਨ ਅਤੇ ਕੈਂਸਰ ਦੀ ਸੰਭਾਵਨਾ ਵਧ ਜਾਂਦੀ ਹੈ। ਐਚਆਈਵੀ ਇਨਫੈਕਸ਼ਨ ਇਨਫੈਕਟਿਡ ਖੂਨ ਅਤੇ ਵਾਇਰਸ ਜਨਿਤ ਸੂਈਆਂ ਦੀ ਵਰਤੋਂ ਕਾਰਨ ਦੇਖੀ ਜਾ ਰਹੀ ਹੈ। ਏਡਜ਼ ਐਚਆਈਵੀ ਇਨਫੈਕਸ਼ਨ ਦੀ ਆਖਰੀ ਸਟੇਜ ਹੈ, ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।
ਗੰਭੀਰ ਐਚਆਈਵੀ ਦੀ ਇਨਫੈਕਸ਼ਨ ਦੀ 1 ਸਟੇਜ਼ ਵਿਚ 2-4 ਹਫਤਿਆਂ ’ਚ ਲੱਛਣ ਜਿਵੇਂ – ਬੁਖਾਰ, ਠੰਢ, ਗਲੇ ਵਿਚ ਖਰਾਸ਼, ਮੂੰਹ ਦੇ ਫੋੜੇ, ਥਕਾਵਟ, ਸੁੱਜੇ ਹੋਏ ਲਿੰਫ ਨੋਡ, ਵਧੇਰੇ ਪਸੀਨਾ ਆਉਣਾ, ਧੱਫੜ ਅਤੇ ਮਾਂਸਪੇਸ਼ੀ ਦਾ ਦਰਦ ਵਗੈਰਾ ਮਹਿਸੂਸ ਹੁੰਦੇ ਹਨ। ਇਸ 1 ਸਟੇਜ਼ ਵਿਚ ਕੁਝ ਲੋਕਾਂ ਅੰਦਰ ਇਹ ਲੱਛਣ ਨਹੀਂ ਦੇਖੇ ਜਾਂਦੇ। ਕੋਈ ਵੀ ਲੱਛਣ ਮਹਿਸੂਸ ਹੋਣ ’ਤੇ ਐਚਆਈਵੀ ਨਾ ਸਮਝਿਆ ਜਾਵੇ, ਕਿਸੇ ਹੋਰ ਬਿਮਾਰੀ ਕਰਕੇ ਵੀ ਹੋ ਸਕਦੇ ਹਨ। ਜ਼ਿਆਦਾ ਦੇਰ ਤੱਕ ਲੱਛਣ ਰਹਿਣ ਕਾਰਨ ਆਪਣੇ ਫੈਮਿਲੀ ਡਾਕਟਰ ਨਾਲ ਤੁਰੰਤ ਸੰਪਰਕ ਕਰੋ। ਲੋੜ ਮੁਤਾਬਿਕ ਐਚਆਈਵੀ ਦੀ ਜਾਂਚ ਕਰਵਾਓ।
ਜਾਂਚ ਵਿਚ ਜੇ ਸੀ ਡੀ 4 ਸੈੱਲ ਦੀ ਗਿਣਤੀ 200 ਤੋਂ ਘੱਟ ਆਉਂਦੀ ਹੈ ਤਾਂ ਐਕੁਆਇਰ ਇਮਿਊਨੋਡੇਫੀਸੀਅਨਸੀ ਸਿੰਡਰੋਮ ਕਿਹਾ ਜਾਂਦਾ ਹੈ। ਡਬਲਯੂਐਚਓ ਅਨੁਸਾਰ ਸੰਭਾਵਿਤ ਐਚਆਈਵੀ ਵਾਲੇ ਦੀ ਜਾਂਚ ਤੋਂ ਬਾਅਦ ਇਨਫੈਕਸ਼ਨ ਦੀ ਹਾਲਤ ਵਿਚ ਛੇਤੀ ਹੀ ਐਂਟੀਰੇਟਰੋਵਾਈਰਲ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਇਹ ਇਲਾਜ ਦੂਜਿਆਂ ਵਿੱਚ ਐਚਆਈਵੀ ਫੈਲਣ ਨੂੰ ਰੋਕਦਾ ਹੈ। ਮਾਂ ਤੋਂ ਬੱਚੇ ਅੰਦਰ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਲਈ ਐਚਆਈਵੀ ਪੀੜਤ ਗਰਭਵਤੀ ਔਰਤਾਂ ਨੂੰ ਐਂਟੀਰੇਟਰੋਵਾਈਰਲਸ ਦਿੱਤੇ ਜਾਂਦੇ ਹਨ।
ਗੰਭੀਰ ਐਚਆਈਵੀ ਦੀ 1 ਸਟੇਜ ਵਿਚ ਪੀੜਤ ਦੇ ਖੂਨ ਵਿਚ ਇਨਫੈਕਸ਼ਨ ਜ਼ਿਆਦਾ ਦੇਖੀ ਜਾਂਦੀ ਹੈ। ਵਿਅਕਤੀ ਫਲੂ ਵਰਗੇ ਲੱਛਣ ਵੀ ਮਹਿਸੂਸ ਕਰਦਾ ਹੈ। ਪਹਿਲੀ ਸਟੇਜ਼ ਵਿਚ ਐਚਆਈਵੀ ਟੈਸਟ ਜਰੂਰੀ ਹੋ ਜਾਂਦਾ ਹੈ। ਕਰੋਨਿਕ ਇਨਫੈਕਸ਼ਨ ਯਾਨੀ ਇਸ ਪੜਾਅ ਨੂੰ ਐਸਿਮਪੋਮੈਟਿਕ ਐਚਆਈਵੀ ਕਿਹਾ ਜਾਂਦਾ ਹੈ। ਇਸ ਹਾਲਤ ਨੂੰ ਬਿਨਾ ਲੱਛਣਾਂ ਨਾਲ ਵੀ ਦੇਖਿਆ ਜਾ ਸਕਦਾ ਹੈ। ਅਜਿਹੀ ਹਾਲਤ ਵਿਚ ਬਿਨਾ ਐਚਆਈਵੀ ਦੀ ਦਵਾਈ ਜਾਂ ਲੋੜ ਪੈ ਵੀ ਸਕਦੀ ਹੈ। ਇਸ ਪੜਾਅ ਦੇ ਆਖਰ ਵਿਚ ਖੂਨ ਅੰਦਰ ਐਚਆਈਵੀ ਦੀ ਮਾਤਰਾ ਵਧ ਜਾਂਦੀ ਹੈ ਅਤੇ ਸੀਡੀ 4 ਸੈਲਾਂ ਦੀ ਘਾਟ ਹੋ ਜਾਣ ਨਾਲ ਸਰੀਰ ਅੰਦਰ ਇਨਫੈਕਸ਼ਨ ਦਾ ਪੱਧਰ ਵਧ ਜਾਂਦਾ ਹੈ। ਅਗਲੀ ਸਟੇਜ਼ ਨੂੰ ਡਿਲੇ ਕਰਨ ਲਈ ਇਸ ਪੜਾਅ ਵਿਚ ਪ੍ਰਾਪਰ ਦਵਾਈ ਲੈਣੀ ਪੈਂਦੀ ਹੈ।
ਐਚਆਈਵੀ/ਏਡਜ਼ ਦੀ ਰੋਕਥਾਮ ਲਈ ਧਿਆਨ ਰੱਖੋ:
ਜ਼ਿੰਦਗੀ ਅਨਮੋਲ ਹੈ ਸਾਵਧਾਨ ਰਹੋ। ਡਾਕਟਰੀ ਸਲਾਹ ਨਾਲ ਐਚਆਈਵੀ ਟੈਸਟ ਦੀ ਰਿਪੋਰਟ ਨੂੰ ਦੇਖਦੇ ਹੋਏ ਪਤੀ-ਪਤਨੀ ਬੱਚਾ ਪੈਦਾ ਕਰਨ ਲਈ ਪਲਾਨ ਕਰ ਸਕਦੇ ਹਨ।
ਸੀਡੀਸੀ ਅਮਰੀਕਾ ਅਨੁਸਾਰ, ਐਚਆਈਵੀ ਟੈਸਟ ਪਾਜ਼ੀਟਿਵ ਆਉਣ ਦੀ ਹਾਲਤ ਵਿਚ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਣ ਲਈ ਬਿਨਾ ਦੇਰੀ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬਿਨਾਂ ਇਲਾਜ਼ ਦੇ ਏਡਜ਼ ਪੀੜਤ ਲਗਭਗ 3 ਸਾਲ ਤੱਕ ਜੀਅ ਸਕਦੇ ਹਨ।
ਐਚਆਈਵੀ ਜਾਂਚ ਲਈ ਮੌਜ਼ੂਦ ਟੈਸਟਾਂ ਵਿਚ ਐਂਟੀਜੇਨ/ਐਂਟੀਬਾਡੀ ਵਗੈਰਾ ਪ੍ਰਚਲਿਤ ਹਨ। ਐਂਟੀਬਾਡੀਜ਼ ਦਾ ਪਤਾ ਲਾਉਣ ਵਿਚ ਕਈ ਹਫਤੇ ਤੋਂ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਏਡਜ਼ ਦੇ ਇਲਾਜ ਲਈ ਰਿਸਰਚ ਜਾਰੀ ਹੈ ਅਤੇ ਐਂਟੀ ਐਚਆਈਵੀ/ਏਡਜ਼ ਸਬੰਧੀ ਦਵਾਈਆਂ ਵਿਚ ਈਫਾਵਿਰਨੇਜ਼, ਰਿਲਪੀਵਾਇਰਨ, ਡੋਰਾਵਿਰੀਨ, ਐਬਕਾਵਿਰ, ਟੈਨੋਫੋਵਰ, ਲਾਮਿਵੇਡੀਨ, ਜ਼ਿਡੋਵੋਡੀਨ, ਐਮਟਰਸੀਟਾਬੀਨ, ਅਟਾਜ਼ਨਾਵੀਰ, ਡਾਰੁਨਾਵੀਰ, ਰੀਤਨਾਵੀਰ, ਬਿਕਟੈਗ੍ਰਾਫੀਰ, ਰੈਲਟਗੈਰਾਵਰ, ਡੌਲੁਟੈਗ੍ਰਾਫੀ, ਐਨਫੁਵਰਟੀ, ਮੈਰਾਵਾਇਰੋਕ ਜ਼ਿਕਰ ਕੀਤਾ ਜਾ ਸਕਦਾ ਹੈ।
ਨੋਟ: ਖਤਰਨਾਕ ਬਿਮਾਰੀ ਐਚਆਈਵੀ/ਏਡਜ਼ ਤੋਂ ਬਚਾਅ ਲਈ ਵਿਸ਼ਵ ਦੇ ਹਰ ਨਾਗਰਿਕ ਦਾ ਜਾਗਰੂਕ ਹੋਣਾ ਜਰੂਰੀ ਹੈ। ਮੌਤ ਤੋਂ ਬਿਹਤਰ ਸਾਵਧਾਨੀ, ਪਰਹੇਜ਼ ਅਤੇ ਸਹੀ ਸਮੇਂ ’ਤੇ ਜਾਂਚ ਅਤੇ ਬਿਨਾ ਦੇਰੀ ਇਲਾਜ ਹੈ।
ਅਨੀਲ ਧੀਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ