ਗੁਆਂਢੀ ਤੱਕ ਇਹ ਕਹਿੰਦੇ ਸੁਣੇ ਗਏ ਕਿ ਵਧਾਈਆਂ ਹੋਣ ਭਾਈ, ਮਹਾਰਾਜ ਜੀ ਆ ਗਏ ਹਨ

ਪੂਜਨੀਕ ਗੁਰੂ ਜੀ (Saint DR. MSG) ਦੇ ਦਰਸ਼-ਦੀਦਾਰ ਕਰਕੇ ਖਿੜ ਉੱਠੇ ਕਰੋੜਾਂ ਚਿਹਰੇ 

(ਸੱਚ ਕਹੂੰ ਨਿਊਜ਼/ਜਸਵਿੰਦਰ) ਬਰਨਾਵਾ/ਸਰਸਾ। ਆਪਣੇ ਦਿਲ-ਏ-ਅਜ਼ੀਜ਼, ਮਹਿਬੂਬ ਮੁਰਸ਼ਿਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint DR. MSG) ਦੇ ਪਵਿੱਤਰ ਦਰਸ਼-ਦੀਦਾਰ ਦੀ ਝਲਕ ਮਿਲਦਿਆਂ ਹੀ ਸ਼ਨਿੱਚਰਵਾਰ ਸਵੇਰੇ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂਆਂ ਦੇ ਚਿਹਰਿਆਂ ’ਤੇ ਅਦਭੁੱਤ ਖੁਸ਼ੀ ਖਿੜ ਉੱਠੀ ਪੂੁਜਨੀਕ ਗੁਰੂ ਜੀ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ’ਚ ਪਧਾਰੇ ਜਿਸ ਨੂੰ ਵੀ ਖਬਰ ਮਿਲੀ ਉਹ ਖੁਸ਼ੀ ਨਾਲ ਨੱਚ ਉੱਠਿਆ।

ਅਚਾਨਕ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੱਕ ਫੋਨਾਂ ਦੀਆਂ ਘੰਟੀਆਂ ਵੱਜਣ ਲੱਗੀਆਂ ਅਤੇ ਦੋਵਾਂ ਪਾਸਿਓਂ ਵਧਾਈ ਹੋਵੇ, ਵਧਾਈ ਹੋਵੇ ਦਾ ਦੌਰ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਕੋਈ ਗਲ ਲੱਗ ਕੇ ਵਧਾਈਆਂ ਦੇ ਰਿਹਾ ਸੀ ਅਤੇ ਕੋਈ ਮਠਿਆਈਆਂ ਵੰਡ ਕੇ ਅਤੇ ਕੋਈ ਨੱਚ-ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਸੀ ਮਾਤਾ-ਭੈਣਾਂ ਨੇ ਢੋਲ-ਨਗਾੜਿਆਂ ਨਾਲ ਜਾਗੋ ਕੱਢੀ ਅਤੇ ਪੰਜਾਬੀ-ਹਰਿਆਣਵੀ ਰਿਵਾਇਤੀ ਲੋਕ-ਨਾਚਾਂ ਨਾਲ ਆਪਣੇ ਮੁਰਸ਼ਿਦ ਦੇ ਪ੍ਰਤੀ ਪ੍ਰੇਮ ਭਾਵ ਨੂੰ ਦਰਸਾਇਆ ਨੰਨ੍ਹੇ-ਮੁੰਨੇ ਬੱਚੇ ਵੀ ਘਰਾਂ ’ਚ ਪੂਜਨੀਕ ਗੁਰੂ ਜੀ ਦੇ ਗੀਤਾਂ ’ਤੇ ਜੰਮ ਕੇ ਧਮਾਲ ਮਚਾਉਦੇ ਨਜ਼ਰ ਆਏ।

ਨਾਮ ਚਰਚਾ ਘਰਾਂ, ਆਪਣੇ ਘਰਾਂ ਦੀਆਂ ਛੱਤਾਂ ’ਤੇ ਘਿਓ ਦੇ ਦੀਵੇ ਜਗਾਏ

ਰਾਤ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ (ਬਰਨਾਵਾ), ਸ਼ਾਹ ਮਸਤਾਨਾ ਜੀ ਧਾਮ (ਸਰਸਾ) ਅਤੇ ਸ਼ਾਹ ਸਤਿਨਾਮ ਜੀ ਧਾਮ (ਸਰਸਾ) ਜਗਮਗਾਉਦੇ ਦੀਵਿਆਂ ਅਤੇ ਰੰਗ-ਬਰੰਗੀਆਂ ਲੜੀਆਂ ਦੀ ਰੌਸ਼ਨੀ ’ਚ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ ਇਸ ਦੇ ਨਾਲ ਹੀ ਸਾਧ-ਸੰਗਤ ਨੇ ਨਾਮ ਚਰਚਾ ਘਰਾਂ, ਆਪਣੇ ਘਰਾਂ ਦੀਆਂ ਛੱਤਾਂ ’ਤੇ ਘਿਓ ਦੇ ਦੀਵੇ ਜਗਾਏ ਇਸ ਅਨੋਖੇ ਦਿ੍ਰਸ਼ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਦੀਵਾਲੀ ਆ ਗਈ ਹੋਵੇ ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਘਰਾਂ ’ਚ ਜਾ ਕੇ ਗੁਆਂਢੀ ਤੱਕ ਇਹ ਕਹਿੰਦੇ ਸੁਣੇ ਗਏ ਕਿ ਵਧਾਈਆਂ ਹੋਣ ਭਾਈ, ਮਹਾਰਾਜ ਜੀ ਆ ਗਏ ਹਨ ਇਸ ਵਾਰ ਸਾਡੇ ਬੱਚਿਆਂ ਨੂੰ ਵੀ ਨਾਮ ਦਿਵਾ ਦੇਣਾ ਕਿਉਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਬੇਮਿਸਾਲ ਹਨ।

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint DR. MSG) ਦੀ ਪਵਿੱਤਰ ਅਗਵਾਈ ’ਚ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਦੇ 142 ਕਾਰਜ ਲਗਾਤਾਰ ਕਰ ਰਹੇ ਹਨ, ਜਿਸ ਵਿਚ ਗਰੀਬਾਂ ਨੂੰ ਰਾਸ਼ਨ ਦੇਣਾ, ਜ਼ਰੂਰਤਮੰਦਾਂ ਨੂੰ ਮਕਾਨ ਬਣਾ ਕੇ ਦੇਣਾ, ਲਾਚਾਰ-ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ ਕਰਨਾ, ਬੱਚਿਆਂ ਨੂੰ ਸਿੱਖਿਆ ਦਿਵਾਉਣਾ, ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਕਰਵਾਉਣਾ, ਖੂੁਨਦਾਨ ਕਰਨਾ, ਦੇਹਾਂਤ ਮਗਰੋਂ ਅੱਖਾਂ ਦਾਨ ਅਤੇ ਸਰੀਰਦਾਨ ਆਦਿ ਸ਼ਾਮਲ ਹਨ ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੀ ਸਿੱਖਿਆ ਹੈ ਕਿ ਆਪਣੇ ਮਾਤਾ-ਪਿਤਾ ਦਾ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ ਬੱਚੇ ਸਵੇਰੇ ਉੱਠਦਿਆਂ ਹੀ ਵੱਡਿਆਂ ਦੇ ਪੈਰੀਂ ਹੱਥ ਲਾਉਣ ਅਤੇ ਵੱਡੇ ਆਪਣੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਅਤੇ ਚੰਗੇ, ਨੇਕ ਕਾਰਜ ਕਰਨ ਦੀ ਸਿੱਖਿਆ ਦੇਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here