ਪੂਜਨੀਕ ਗੁਰੂ ਜੀ ਦੇ ਆਗਮਨ ’ਤੇ ਦੀਪਮਾਲਾ ਦੀਆਂ ਮਨਮੋਹਕ ਤਸਵੀਰਾਂ ਵੇਖੋ..

ਸਾਧ ਸੰਗਤ ਦੇਸੀ ਘਿਓ ਦੇ ਦੀਵੇ ਬਾਲ ਕੇ ਕਰ ਰਹੀ ਹੈ ਪੂਜਨੀਕ ਗੁਰੂ ਜੀ ਦਾ ਸਵਾਗਤ 

(ਰਜਨੀਸ਼ ਰਵੀ) ਫਾਜ਼ਿਲਕਾ /ਬਲੂਆਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਪਧਾਰਨ ‘ਤੇ ਲਾਈਵ ਦਰਸ਼ਨ ਕਰਕੇ ਸਾਧ ਸੰਗਤ ‘ਚ ਖੁਸ਼ੀ ਦਾ ਮਾਹੌਲ ਹੈ।  ਦੇਸ਼ ਵਿਦੇਸ਼ ਦੀ ਸਾਧ-ਸੰਗਤ ਖੁਸ਼ੀ ਆਪਣੇ-ਆਪਣੇ ਢੰਗ ਤਰੀਕਿਆਂ ਨਾਲ ਮਨਾ ਰਹੀ ਹੈ। ਜ਼ਿਲ੍ਹਾ ਫ਼ਾਜ਼ਿਲਕਾ ਦੀ ਸਾਧ-ਸੰਗਤ ਵਿੱਚ ਵੀ ਖ਼ੁਸ਼ੀ ਦਾ ਆਲਮ ਅੰਬਰਾ ’ਤੇ ਹੈ । ਇਸ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ ਪ੍ਰਾਪਤ ਸੂਚਨਾ ਅਨੁਸਾਰ ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖਬਰ ਮਿਲੀ ਸਵੇਰ ਤੋਂਂ ਸਾਧ-ਸੰਗਤ ਨੱਚ ਗਾ ਕੇ ਖੁਸ਼ੀ ਮਨਾ ਰਹੀ ਹੈ। ਰਾਤ ਨੂੰ ਸਾਧ-ਸੰਗਤ ਨੇ ਆਪਣੇ-ਆਪਣੇ ਘਰਾਂ ’ਚ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ।  ਅੱਜ ਫਾਜ਼ਿਲਕਾ ਬਲਾਕ ਦੀ ਸਾਧ-ਸੰਗਤ ਨੇ ਪੌਦੇ ਵੀ ਲਾਏ ਅਤੇ ਬਲਾਕ ਬੱਲੂਆਣਾ ਜਲਾਲਾਬਾਦ ਵਿਖੇ  ਸਾਧ-ਸੰਗਤ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਦੇ ਨਾਲ ਜਿਲ੍ਹੇ ਭਰ ਵਿੱਚ ਸਾਧ ਸੰਗਤ ਵੱਲੋ ਦੀਪਮਾਲਾ ਕੀਤੀ ਗਈ ।

ਸਾਧ-ਸੰਗਤ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਕਈ ਸਾਲਾਂ ਬਾਅਦ ਇਸ ਵਾਰ ਦੀਵਾਲੀ ਦਾ ਤਿਉਹਾਰ ਸਾਨੂੰ ਪੂਜਨੀਕ ਗੁਰੂ ਜੀ ਦੇ ਨਾਲ ਮਨਾਉਣ ਦਾ ਮੌਕਾ ਮਿਲੇਗਾ। ਸਾਡੇ ਲਈ ਇਸ ਵਾਰ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਲੈ ਕੇ ਆਇਆ ਹੈ। ਸਾਧ-ਸੰਗਤ ਲਈ ਪੂਜਨੀਕ ਗੁਰੂ ਜੀ ਤੋਂ ਬਿਨਾਂ ਹਰ ਤਿਉਹਾਰ ਅਧੂਰਾ ਸੀ, ਅਧੂਰਾ ਹੈ ਅਤੇ ਅਧੂਰਾ ਹੀ ਰਹੇਗਾ। ਕਿਉਂਕਿ ਪੂਜਨੀਕ ਗੁਰੂ ਜੀ ਸਾਡੇ ਲਈ ਸਭ ਕੁਝ ਹਨ। ਸਾਡੇ ਤਿਉਹਾਰ ਪੂਜਨੀਕ ਗੁਰੂ ਜੀ ਨਾਲ ਜੁੜੇ ਹੋਏ ਹਨ। ਅੱਜ ਜਿਵੇਂ ਹੀ ਪੂਜਨੀਕ ਗੁਰੂ ਜੀ ਦੇ ਆਗਮਨ ਦਾ ਸੁਨੇਹਾ ਮਿਲਿਆ ਤਾਂ ਇੰਜ ਲੱਗਿਆ ਜਿਵੇਂ ਪਰਮਾਤਮਾ ਨੇ ਉਨ੍ਹਾਂ ਦੀਆਂ ਦੁਆਵਾਂ ਕਬੂਲ ਕਰ ਲਈਂ ਹੋਵੇ।

ਦੋਵੋ ਤਸੀਵੀਰਾਂ …

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ