ਪੰਜਾਬ ਦੀ ਸਭ ਤੋਂ ਵੱਡੀ ਪਟਾਕਾ ਮਾਰਕੀਟ ਵਿੱਚ ਵਪਾਰਿਆ ਹਾਦਸਾ
- ਦੁਕਾਨਦਾਰਾਂ ਦੀ ਸੂਝ-ਬੂਝ ਨਾਲ ਟਲਿਆ ਹਾਦਸਾ
ਮੁਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਦੀ ਸਭ ਤੋਂ ਵੱਡੀ ਪਟਾਕਾ (Firecrackers) ਮੰਡੀ ਕੁਰਾਲੀ ਵਿੱਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸ਼ੁੱਕਰਵਾਰ ਸਵੇਰੇ ਬਜ਼ਾਰ ‘ਚ ਇਕ ਕਾਰ ‘ਚ ਪਟਾਕੇ ਰੱਖ ਰਹੇ ਸਨ ਤਾਂ ਬੋਰੀ ਰੱਖਣ ਦੌਰਾਨ ਅਚਾਨਕ ਫੂਕੀ ਬੰਬ (ਹੱਥ ਨਾਲ ਜ਼ਮੀਨ ਤੇ ਮਾਰਨ ਵਾਲੇ ਪਟਾਖੇ) ਫਟ ਗਏ। ਇਸ ਕਾਰਨ ਕਾਰ ਦੇ ਟਰੰਕ ਵਿੱਚ ਪਏ ਬਾਕੀ ਪਟਾਕਿਆਂ ਨੂੰ ਅੱਗ ਲੱਗ ਗਈ। ਕਾਰ ਨੂੰ ਅੱਗ ਲੱਗੀ ਦੇਖ ਕੇ ਉਥੇ ਮੌਜੂਦ ਦੁਕਾਨਦਾਰ ਤੁਰੰਤ ਦੁਕਾਨਾਂ ਬੰਦ ਕਰਕੇ ਅੱਗ ਬੁਝਾਊ ਯੰਤਰ ਅਤੇ ਰੇਤ ਆਦਿ ਲੈ ਕੇ ਕਾਰ ਵੱਲ ਭੱਜੇ।
ਇਕ ਦੁਕਾਨਦਾਰ ਨੇ ਦੱਸਿਆ ਕਿ ਇਸ ਦੌਰਾਨ ਦੁਕਾਨਦਾਰਾਂ ਨੇ ਅੱਗ ਬੁਝਾਊ ਯੰਤਰਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ। ਦੁਕਾਨਦਾਰਾਂ ਦੀ ਸੂਝ-ਬੂਝ ਸਦਕਾ ਵੱਡਾ ਹਾਦਸਾ ਹੋਣੋਂ ਟਲ ਗਿਆ। ਜੇਕਰ ਦੁਕਾਨਦਾਰਾਂ ਨੇ ਮਿਲ ਕੇ ਅੱਗ ਨਾ ਬੁਝਾਈ ਹੁੰਦੀ ਤਾਂ ਸ਼ਾਇਦ ਪੂਰੀ ਪਟਾਕਾ ਮੰਡੀ ਨੂੰ ਅੱਗ ਲੱਗ ਜਾਂਦੀ ਤੇ ਵੱਡਾ ਨੁਕਸਾਨ ਹੋਣਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ