…ਤਾਂ ਕਿ ਨਾਗਰਿਕ ਅਤੇ ਰਾਸ਼ਟਰ ਦਾ ਵਿਕਾਸ ਯਕੀਨੀ ਬਣ ਸਕੇ

…ਤਾਂ ਕਿ ਨਾਗਰਿਕ ਅਤੇ ਰਾਸ਼ਟਰ ਦਾ ਵਿਕਾਸ ਯਕੀਨੀ ਬਣ ਸਕੇ

ਭਾਰਤ ’ਚ ਸਾਲਾਂ ਤੋਂ ਉੱਚ ਸਿੱਖਿਆ ਖੋਜ ਅਤੇ ਨਵੀਨਤਾ ਸਬੰਧੀ ਚਿੰਤਾ ਪ੍ਰਗਟਾਈ ਜਾਂਦੀ ਹੈ ਬਜ਼ਾਰਵਾਦ ਨੇ ਭਾਵੇਂ ਹੌਲੀ-ਹੌਲੀ ਸਿੱਖਿਆ ਦੀ ਅਵਸਥਾ ਨੂੰ ਮਾਤਰਾਤਮਕ ਵਧਾਇਆ ਹੈ ਪਰ ਗੁਣਵੱਤਾ ਵਿਚ ਇਹ ਫਾਡੀ ਹੀ ਰਹੀ ਸ਼ਾਇਦ ਇਹੀ ਕਾਰਨ ਹੈ ਕਿ ਯੂਨੀਵਰਸਿਟੀਆਂ ਦੀ ਜਦੋਂ ਸੰਸਾਰਕ ਰੈਂਕਿੰਗ ਜਾਰੀ ਹੁੰਦੀ ਹੈ ਤਾਂ ੳੁੱਚ ਸਿੱਖਿਆ ਸੰਸਥਾਵਾਂ ਵੱਡੀ ਛਾਲ ਨਹੀਂ ਮਾਰ ਸਕਦੀਆਂ ਹਨ ਸਿੱਧੀ ਗੱਲ ਕਹੀਏ ਤਾਂ ਨਵੀਨਤਾ ਲਿਆਉਣ ਦੀ ਮੁੱਖ ਜਿੰਮੇਵਾਰੀ ਅਜਿਹੀਆਂ ਹੀ ਸਿੱਖਿਆ ਸੰਸਥਾਵਾਂ ਦੀ ਹੈ ਫ਼ਿਲਹਾਲ ਨਵੀਨਤਾ ਕਿਸੇ ਵੀ ਦੇਸ਼ ਦੀ ਮਜ਼ਬੂਤੀ ਦਾ ਉਹ ਪੱਖ ਹੈ ਜਿੱਥੋਂ ਇਹ ਸਮਝਣਾ ਸੌਖਾ ਹੁੰਦਾ ਹੈ ਕਿ ਜੀਵਨ ਦੇ ਵੱਖ-ਵੱਖ ਪਹਿਲੂਆਂ ਅਤੇ ਰਾਸ਼ਟਰ ਦੇ ਵਿਕਾਸ ਦੇ ਤਮਾਮ ਮੁਕਾਮਾਂ ’ਚ ਨਵੀਨਤਾ ਦਾ ਪ੍ਰਯੋਗ ਜਾਰੀ ਹੈ

ਭਾਰਤ ’ਚ ਨਵੀਨਤਾ ਸਬੰਧੀ ਜੋ ਕੋਸ਼ਿਸ਼ਾਂ ਹਾਲੇ ਤੱਕ ਹੋਈਆਂ ਹਨ ਉਹ ਬੇਸ਼ੱਕ ਹੀ ਉਮੀਦੇ ਨਤੀਜੇ ਨਾ ਦੇ ਸਕੀਆਂ ਹੋਣ ਬਾਵਜ਼ੂਦ ਇਸ ਦੇ ਉਮੀਦ ਨੂੰ ਇੱਕ ਨਵੀਂ ਉਡਾਣ ਮਿਲਦੀ ਦਿਖਾਈ ਦਿੰਦੀ ਹੈ ਵਰਲਡ ਇੰਟੇਲਕਚੁਅਲ ਪ੍ਰਾਪਰਟੀ ਆਰਗੇਨਾਈਜੇਸ਼ਨ ਵੱਲੋਂ ਜਾਰੀ 2022 ਦੇ ਗਲੋਬਲ ਇਨੋਵੇਸ਼ਨ ਇੰਡੈਕਸ ’ਚ ਉਛਾਲ ਦੇ ਨਾਲ ਭਾਰਤ 40ਵੇਂ ਸਥਾਨ ’ਤੇ ਆ ਗਿਆ ਹੈ ਇਹ ਇਸ ਲਿਹਾਜ਼ ਨਾਲ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ ਕਿਉਂਕਿ ਇਹ ਪਿਛਲੇ ਸਾਲ ਦੀ ਤੁਲਨਾ ’ਚ 6 ਸਥਾਨਾਂ ਦੀ ਛਾਲ ਹੈ

ਯਾਦ ਹੋਵੇ ਕਿ ਭਾਰਤ 2021 ’ਚ 46ਵੇਂ ਅਤੇ 2015 ’ਚ 81ਵੇਂ ਸਥਾਨ ’ਤੇ ਸੀ ਇਸ ਰੈਂਕਿੰਗ ਦੀ ਪੜਤਾਲ ਦੱਸਦੀ ਹੈ ਕਿ ਸਵਿੱਟਜ਼ਰਲੈਂਡ, ਯੂਐਸਏ ਅਤੇ ਸਵੀਡਨ ਲੜੀਵਾਰ, ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਹਨ ਅਮਰੀਕਾ, ਕੋਰੀਆ ਅਤੇ ਸਿੰਗਾਪੁਰ ਨੂੰ ਛੱਡ ਦਿੱਤਾ ਜਾਵੇ ਤਾਂ ਪਹਿਲੇ 10 ’ਚ ਸਾਰੇ ਯੂਰਪੀ ਦੇਸ਼ ਸ਼ਾਮਲ ਹਨ ਦੁਨੀਆ ’ਚ ਸਵਿੱਟਜ਼ਰਲੈਂਡ ਨਵੀਨਤਾ ਸਬੰਧੀ ਸਭ ਤੋਂ ਜ਼ਿਆਦਾ ਚੰਗੇ ਪ੍ਰਯੋਗਾਂ ਲਈ ਜਾਣਿਆ ਜਾਂਦਾ ਹੈ

ਇਹੀ ਕਾਰਨ ਹੈ ਕਿ ਉਹ ਪਿਛਲੇ 12 ਸਾਲਾਂ ’ਚ ਇਸ ਮਾਮਲੇ ’ਚ ਪਹਿਲੇ ਸਥਾਨ ’ਤੇ ਬਣਿਆ ਹੋਇਆ ਹੈ ਐਨਾ ਹੀ ਨਹੀਂ ਨਵੀਨਤਾ ਮਾਮਲੇ ’ਚ ਮੋਹਰੀ ਸਵਿੱਟਜ਼ਰਲੈਂਡ ਮੂਲ ਸਾਫ਼ਟਵੇਅਰ ਖਰਚ ਅਤੇ ਉੱਚ ਤਕਨੀਕ ਨਿਰਮਾਣ ’ਚ ਵੀ ਅੱਵਲ ਹੈ ਜ਼ਿਕਰਯੋਗ ਹੈ ਕਿ ਤਕਨੀਕ ਦੀ ਵਰਤੋਂ ਸਾਰੇ ਸਿੱਖਣ ਵਾਲਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਉਤਸ਼ਾਹਿਤ ਕਰਦੀ ਹੈ ਇਸ ਦੇ ਆਧਾਰ ’ਤੇ ਵਿਗਿਆਨ ਖੇਤਰ ਦਾ ਅਸਲ ਜੀਵਨ ਦੇ ਪਰਿਦ੍ਰਿਸ਼ ਵਿਚਕਾਰ ਸਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਭਾਰਤ ’ਚ ਨਵੀਨਤਾ ਸਬੰਧੀ ਜੋ ਸਥਿਤੀ ਮੌਜੂਦਾ ਸਮੇਂ ’ਚ ਹੈ ਉਹ ਨੀਤੀ ਕਮਿਸ਼ਨ ਦੇ ਨਵੀਨਤਾ ਪ੍ਰੋਗਰਾਮ ਅਟਲ ਇਨੋਵੇਸ਼ਨ ਪ੍ਰੋਗਰਾਮ ਅਤੇ ਭਾਰਤ ਸਰਕਾਰ ਵੱਲੋਂ ਸੰਚਾਲਿਤ ਹੋਰ ਤਕਨੀਕਾਂ ਦਾ ਨਤੀਜਾ ਹੈ

ਦੇਸ਼ ’ਚ ਸਟਾਰਟਅੱਪ ਸੈਕਟਰ ਲਈ ਤਿਆਰ ਬਿਹਤਰ ਮਾਹੌਲ ਦੇ ਚੱਲਦਿਆਂ ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ ਦੀ ਰੈਂਕਿੰਗ ’ਚ ਸੁਧਾਰ ਵਾਲਾ ਸਿਲਸਿਲਾ ਜਾਰੀ ਹੈ ਉਂਜ ਸੁਧਾਰ ਅਤੇ ਸੁਸ਼ਾਸਨ ਵਿਚਕਾਰ ਇੱਕ ਨਵੀਨਤਾ ਨਾਲ ਯੁਕਤ ਗਠਜੋੜ ਵੀ ਹੈ ਬਸ਼ਰਤੇ ਸੁਧਾਰ ’ਚ ਸੰਵੇਦਨਸ਼ੀਲਤਾ, ਲੋਕ ਕਲਿਆਣ, ਲੋਕ ਸ਼ਕਤੀਕਰਨ ਅਤੇ ਖੁੱਲ੍ਹੇ ਦ੍ਰਿਸ਼ਟੀਕੋਣ ਨਾਲ ਪਾਰਦਰਸ਼ਿਤਾ ਅਤੇ ਸਮਾਵੇਸ਼ੀ ਵਿਵਸਥਾ ਦੀ ਅਨੁਕੂਲ ਸਥਿਤੀ ਬਰਕਰਾਰ ਰਹੇ ਇਸ ’ਚ ਕੋਈ ਦੁਵਿਧਾ ਨਹੀਂ ਕਿ ਸੁਸ਼ਾਸਨ ਦੀ ਪਹਿਲ ਅਤੇ ਨਵੀਨਤਾ ’ਚ ਹੋਇਆ ਵਾਧਾ ਦੇਸ਼ ਨੂੰ ਕਈ ਸੰਭਾਵਨਾਵਾਂ ਨਾਲ ਭਰੇਗਾ ਜੀਵਨ ਦੇ ਹਰ ਪਹਿਲੂ ’ਚ ਗਿਆਨ-ਵਿਗਿਆਨ, ਖੋਜ, ਸਿੱਖਿਆ ਅਤੇ ਨਵੀਨਤਾ ਦੀ ਅਹਿਮ ਭੂਮਿਕਾ ਹੁੰਦੀ ਹੈ ਭਾਰਤੀ ਵਿਗਿਆਨੀਆਂ ਦਾ ਜੀਵਨ ਅਤੇ ਕਾਰਜ ਤਕਨੀਕ ਵਿਕਾਸ ਨਾਲ ਰਾਸ਼ਟਰ ਨਿਰਮਾਣ ਦੀ ਸ਼ਾਨਦਾਰ ਉਦਾਹਰਨ ਸਮੇਂ-ਸਮੇਂ ’ਤੇ ਦੇਖਣ ਨੂੰ ਮਿਲਦੀ ਰਹੀ ਹੈ

ਦੇਸ਼ ’ਚ ਮਲਟੀਨੈਸ਼ਨਲ ਰਿਸਰਚ ਐਂਡ ਡਿਵੈਲਪਮੈਂਟ ਕੇਂਦਰਾਂ ਦੀ ਗਿਣਤੀ ਸਾਲ 2010 ’ਚ 721 ਸੀ ਜੋ ਹੁਣ 1200 ਦੇ ਆਸ-ਪਾਸ ਪਹੁੰਚ ਗਈ ਹੈ ਸਿੱਖਿਆ, ਖੋਜ, ਤਕਨੀਕ ਅਤੇ ਨਵੀਨਤਾ ਅਜਿਹੇ ਗੁਣਾਤਮਕ ਪੱਖ ਹਨ ਜਿੱਥੋਂ ਵਿਸ਼ੇਸ਼ ਮੁਹਾਰਤ ਨੂੰ ਹੱਲਾਸ਼ੇਰੀ ਮਿਲਦੀ ਹੈ ਨਾਲ ਹੀ ਦੇਸ਼ ਦਾ ਵਿਕਾਸ ਵੀ ਸੰਭਵ ਹੁੰਦਾ ਹੈ ਜਦੋਂ ਸੱਤਾ ਸੁਸ਼ਾਸਨਮਈ ਹੁੰਦੀ ਹੈ ਤਾਂ ਕਈ ਸਕਾਰਾਤਮਕ ਨਤੀਜੇ ਖੁਦ ਹੀ ਮਿਲ ਜਾਂਦੇ ਹਨ ਹਾਲਾਂਕਿ ਸੁਸ਼ਾਸਨ ਨੂੰ ਵੀ ਖੋਜ ਅਤੇ ਨਵੀਨਤਾ ਦੀ ਭਰਪੂਰ ਜ਼ਰੂਰਤ ਰਹਿੰਦੀ ਹੈ

ਕਿਹਾ ਜਾਵੇ ਤਾਂ ਸੁਸ਼ਾਸਨ ਅਤੇ ਨਵੀਨਤਾ ਇੱਕ-ਦੂਜੇ ਦੇ ਪੂਰਕ ਹਨ ਗਲੋਬਲ ਇਨੋਵੇਸ਼ਨ ਇੰਡੈਕਸ 2022 ਦਾ ਥੀਮੈਟਿਕ ਫੋਕਸ ਨਵੀਨਤਾ ਭਰਪੂਰ ਵਿਕਾਸ ਦੇ ਭਵਿੱਖ ’ਤੇ ਕੇਂਦਰਿਤ ਹੈ ਇਨ੍ਹਾਂ ਵਿਚ ਜੋ ਸੰਭਾਵਨਾਵਾਂ ਦਿਸਦੀਆਂ ਹਨ ਉਸ ਵਿਚ ਸੁਪਰ ਕੰਪਿਊਟਰਿੰਗ, ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੇ ਨਾਲ ਡਿਜ਼ੀਟਲ ਯੁੱਗ ਹੈ ਇਸ ਤੋਂ ਇਲਾਵਾ ਜੈਵ ਤਕਨੀਕ, ਨੈਨੋ ਤਕਨੀਕ ਅਤੇ ਹੋਰ ਵਿਗਿਆਨ ’ਚ ਸਫ਼ਲਤਾਵਾਂ ’ਤੇ ਬਣੀ ਡੂੰਘੀ ਨਵੀਨਤਾ ਜੋ ਸਮਾਜ ਦੇ ਉਨ੍ਹਾਂ ਤਮਾਮ ਪਹਿਲੂਆਂ ਨੂੰ ਸੁਸੱਜਿਤ ਕਰੇਗਾ ਜਿਸ ’ਚ ਸਿਹਤ, ਭੋਜਨ, ਵਾਤਾਵਰਨ ਆਦਿ ਸ਼ਾਮਲ ਹਨ ਸੁਸ਼ਾਸਨ ਵੀ ਸਮਾਵੇਸ਼ੀ ਢਾਂਚੇ ਅੰਦਰ ਅਜਿਹੀਆਂ ਤਮਾਮ ਧਾਰਨਵਾਵਾਂ ਨੂੰ ਸਮਾਉਂਦੇ ਹੋਏ ਸੂ-ਜੀਵਨ ਵੱਲ ਵਧਦਾ ਹੈ

ਬੇਸ਼ੱਕ ਸਾਲ 2015 ’ਚ ਇਨੋਵੇਸ਼ਨ ਇੰਡੈਕਸ ਰੈਂਕਿੰਗ ’ਚ ਭਾਰਤ 81ਵੇਂ ਸਥਾਨ ’ਤੇ ਸੀ ਜੋ ਹੁਣ 40ਵੇਂ ’ਤੇ ਆ ਗਿਆ ਹੈ ਬਾਵਜ਼ੂਦ ਇਸ ਦੇ ਭਾਰਤ ਖੋਜ ਦੀ ਮਾਤਰਾ ਅਤੇ ਗੁਣਵੱਤਾ ਦੋਵੇਂ ਹੀ ਚਿੰਤਾਯੋਗ ਹਨ ਖੋਜ ਨਾਲ ਹੀ ਗਿਆਨ ਦੇ ਨਵੇਂ ਮੁਕਾਮ ਹਾਸਲ ਹੁੰਦੇ ਹਨ ਅਤੇ ਇਨ੍ਹਾਂ ਨਾਲ ਯੁਕਤ ਨਵੀਨਤਾ ਦੇਸ਼ ਅਤੇ ਉਸ ਦੇ ਨਾਗਰਿਕਾਂ ਨੂੰ ਖੁੱਲ੍ਹਾ ਅਸਮਾਨ ਦਿੰਦੀ ਹੈ ਪੜਤਾਲ ਦੱਸਦੀ ਹੈ ਕਿ ਖੋਜ ਅਤੇ ਵਿਕਾਸ ’ਚ ਕੁੱਲ ਖਰਚ ਵਿੱਤੀ ਸਾਲ 2007-08 ਦੀ ਤੁਲਨਾ ’ਚ 2017-18 ’ਚ ਲਗਭਗ ਤਿੰਨ ਗੁਣਾ ਦਾ ਵਾਧਾ ਲੈ ਚੁੱਕਾ ਹੈ ਫਿਰ ਵੀ ਹੋਰ ਦੇਸ਼ਾਂ ਦੀ ਤੁਲਨਾ ’ਚ ਭਾਰਤ ਦਾ ਖੋਜ ਖਰੜਾ ਅਤੇ ਵਿਕਾਸ ਘੱਟ ਹੀ ਕਿਹਾ ਜਾਵੇਗਾ ਭਾਰਤ ਖੋਜ ਅਤੇ ਨਵੀਨਤਾ ’ਤੇ ਆਪਣੀ ਜੀਡੀਪੀ ਦਾ ਸਿਰਫ਼ 0.7 ਫੀਸਦੀ ਹੀ ਖਰਚ ਕਰਦਾ ਹੈ

ਜਦੋਂਕਿ ਚੀਨ 2.1 ਅਤੇ ਅਮਰੀਕਾ 2.8 ਫੀਸਦੀ ਖਰਚ ਕਰਦਾ ਹੈ ਐਨਾ ਹੀ ਨਹੀਂ ਦੱਖਣੀ ਕੋਰੀਆ ਅਤੇ ਇਜ਼ਰਾਇਲ ਵਰਗੇ ਦੇਸ਼ ਇਸ ਮਾਮਲੇ ’ਚ 4 ਫੀਸਦੀ ਤੋਂ ਜ਼ਿਆਦਾ ਖਰਚ ਨਾਲ ਕਿਤੇ ਜ਼ਿਆਦਾ ਅੱਗੇ ਹਨ ਹਾਲਾਂਕਿ ਕੇਂਦਰ ਸਰਕਾਰ ਨੇ ਦੇਸ਼ ’ਚ ਨਵੀਨਤਾ ਨੂੰ ਇੱਕ ਨਵੀਂ ਉੱਚਾਈ ਦੇਣ ਲਈ ਸਾਲ 2021-22 ਦੇ ਬਜਟ ’ਚ 5 ਸਾਲ ਲਈ ਨੈਸ਼ਨਲ ਰਿਸਰਚ ਫਾਊਂਡੇਸ਼ਨ ਲਈ 50 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਸਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨੋਵੇਸ਼ਨ ਇੰਡੈਕਸ ’ਚ ਭਾਰਤ ਦੀ ਸੁਧਰਦੀ ਰੈਂਕਿੰਗ ਨਾਲ ਕੇਂਦਰ ਸਰਕਾਰ ਗਦਗਦ ਹੋਵੇਗੀ ਪਰ ਇਸ ਲਾਭ ਤੋਂ ਦੇਸ਼ ਦੇ ਕਈ ਕੋਨੇ ਹਾਲੇ ਵੀ ਅਛੂਤੇ ਹਨ

ਬੀਤੇ ਸਾਲਾਂ ’ਚ ਭਾਰਤ ਇੱਕ ਸੰਸਾਰਕ ਖੋਜ ਅਤੇ ਨਵੀਨਤਾ ਦੇ ਰੂਪ ’ਚ ਤੇਜ਼ੀ ਨਾਲ ਉੱਭਰ ਰਿਹਾ ਹੈ ਭਾਰਤ ਪ੍ਰਤੀ ਮਿਲੀਅਨ ਅਬਾਦੀ ’ਤੇ ਖੋਜਕਾਰਾਂ ਦੀ ਗਿਣਤੀ ਸਾਲ 2000 ’ਚ ਜਿੱਥੇ 110 ਸੀ, ਉੱਥੇ 2017 ਤੱਕ ਇਹ ਅੰਕੜਾ 255 ਦਾ ਹੋ ਗਿਆ ਭਾਰਤ ਵਿਗਿਆਕਨ ਪ੍ਰਕਾਸ਼ਨ ਵਾਲੇ ਦੇਸ਼ਾਂ ਦੀ ਸੂਚੀ ’ਚ ਤੀਜੇ ਸਥਾਨ ’ਤੇ ਹੈ ਜਦੋਂਕਿ ਪੇਟੈੈਂਟ ਫਾਈÇਲੰਗ ਗਤੀਵਿਧੀ ਦੇ ਸਥਾਨ ’ਤੇ 9ਵੇਂ ਸਥਾਨ ’ਤੇ ਹੈ ਭਾਰਤ ’ਚ ਕਈ ਖੋਜ ਕੇਂਦਰ ਹਨ ਅਤੇ ਹਰੇਕ ਦੇ ਆਪਣੇ ਕਾਰਜ ਖੇਤਰ ਹਨ ਚੌਲ, ਗੰਨਾ, ਖੰਡ ਤੋਂ ਲੈ ਕੇ ਪੈਟਰੋਲੀਅਮ, ਸੜਕ ਅਤੇ ਭਵਨ ਨਿਰਮਾਣ ਨਾਲ ਵਾਤਾਵਰਨ, ਵਿਗਿਆਨਕ ਖੋਜ ਅਤੇ ਪੁਲਾੜ ਕੇਂਦਰ ਦੇਖੇ ਜਾ ਸਕਦੇ ਹਨ ਅਜਿਹੇ ਕੇਂਦਰਾਂ ’ਤੇ ਦੇਸ਼ ਦੀ ਨਵੀਨਤਾ ਵੀ ਟਿਕੀ ਹੋਈ ਹੈ ਇਸ ਤੋਂ ਇਲਾਵਾ ਨਵੇਂ ਰੂਪਾਂ ਦੇ ਪਰਿਪੱਖ ਦੀ ਸ਼ਮੂਲੀਅਤ ਇਸ ਨੂੰ ਹੋਰ ਵੱਡਾ ਬਣਾਉਣ ’ਚ ਕਾਰਗਰ ਹੈ

ਸਵਿੱਟਜ਼ਰਲੈਂਡ ਦਾ ਪਹਿਲੇ ਸਥਾਨ ’ਤੇ ਹੋਣਾ ਇਹ ਦਰਸਾਉਂਦਾ ਹੈ ਕਿ ਕਈ ਮਾਇਨਿਆਂ ’ਚ ਭਾਰਤ ਨੂੰ ਹਾਲੇ ਇਨੋਵੇਸ਼ਨ ਲੀਡਰਸ਼ਿਪ ਨੂੰ ਵੱਡਾ ਕਰਨਾ ਬਾਕੀ ਹੈ ਨਵੀਂ ਸਿੱਖਿਆ ਨੀਤੀ 2020 ਦਾ ਆਉਣ ਵਾਲੇ ਸਾਲਾਂ ’ਚ ਜਦੋਂ ਪ੍ਰਭਾਵ ਦਿਸੇਗਾ ਤਾਂ ਨਵੀਨਤਾ ’ਚ ਹੋਰ ਜ਼ਿਆਦਾ ਨਿਖਾਰ ਹੋਵੇਗਾ ਫ਼ਿਲਹਾਲ ਨਵੀਨਤਾ ਦਾ ਪੂਰਾ ਲਾਭ ਜਨ ਮਾਨਸ ਨੂੰ ਮਿਲੇ ਤਾਂ ਕਿ ਸੁਸ਼ਾਸਨ ਨੂੰ ਤਰੱਕੀ ਤੇ ਜਨ-ਜੀਵਨ ’ਚ ਸਰਲਤਾ ਆਵੇ ਦਹਾਕਿਆਂ ਪਹਿਲਾਂ ਮਨੋਸਮਾਜਿਕ ਚਿੰਤਕ ਪੀਟਰ ਡ੍ਰਕਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਦਿਨਾਂ ’ਚ ਗਿਆਨ ਦਾ ਸਮਾਜ ਕਿਸੇ ਵੀ ਸਮਾਜ ਤੋਂ ਜ਼ਿਆਦਾ ਮੁਕਾਬਲੇਬਾਜ਼ ਬਣ ਜਾਵੇਗਾ ਦੁਨੀਆ ’ਚ ਨਵੀਨਤਾ ਸਬੰਧੀ ਜੋ ਪ੍ਰਯੋਗ ਅਤੇ ਖੋਜਾਂ ਮੌਜੂਦਾ ਸਮੇਂ ’ਚ ਜ਼ਰੂਰੀ ਹੋ ਗਏ ਹਨ ਉਹ ਗਿਆਨ ਦੇ ਇਸ ਮੁਕਾਬਲੇ ਦਾ ਹੀ ਇੱਕ ਬਿਹਤਰੀਨ ਉਦਾਹਰਨ ਹੈ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ