ਮੰਤਰੀ ਦੀ ਆਮਦ ਮੌਕੇ ਸੜਕਾਂ ’ਤੇ ਵਹਾਇਆ ਹਜ਼ਾਰਾਂ ਲਿਟਰ ਪਾਣੀ

ਸਿੱਧੀ ਬਿਜਾਈ ਨਾਲ ਝੋਨਾ ਲਗਾ ਕੇ ਪਾਣੀ (Water ) ਬਚਾਉਣਾ ਦੇ ਦਾਅਵੇ ਹੋਏ ਖੋਖਲੇ

(ਜਸਵੀਰ ਸਿੰਘ ਗਹਿਲ/ ਮਨੋਜ ਸ਼ਰਮਾ) ਬਰਨਾਲਾ। ਇੱਥੇ ਜ਼ਿਲ੍ਹੇ ਦੀ ਮੁੱਖ ਅਨਾਜ ਮੰਡੀ ਚ ਕੈਬਨਿਟ ਮੰਤਰੀ ਦੀ ਆਮਦ ਨੂੰ ਲੈ ਕੇ ਵਿਭਾਗ ਦੁਆਰਾ ਹਾਜ਼ਰਾਂ ਲਿਟਰ ਪਾਣੀ (Water) ਅੰਜਾਈ ਵਹਾ ਦਿੱਤਾ ਗਿਆ। ਪਰ ਮੰਤਰੀ ਲੋਕ ਸੰਪਰਕ ਵਿਭਾਗ ਦੁਆਰਾ ਦਿੱਤੇ ਗਏ ਸਮੇਂ ਤੋਂ ਡੇਢ ਘੰਟੇ ਦੀ ਦੇਰੀ ਨਾਲ ਪੁੱਜੇ। ਜ਼ਿਕਰਯੋਗ ਹੈ ਕਿ ਮੰਡੀਆਂ ਚ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਅੱਜ ਇੱਥੇ ਲਾਲ ਚੰਦ ਕਟਾਰੂਚੱਕ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਨੇ ਦੁਪਹਿਰ ਤਕਰੀਬਨ 3 ਵਜੇ ਸਥਾਨਕ ਦਾਣਾ ਮੰਡੀ ਚ ਪਹੁੰਚਣਾ ਸੀ। ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਸਥਾਨਕ ਅਧਿਕਾਰੀਆਂ ਦੁਆਰਾ ਵਿਸ਼ੇਸ਼ ਪ੍ਰਬੰਧ ਕੀਤੇ ਗਏ।

ਇਹ ਵੀ ਪੜ੍ਹੋ : ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਦੀ ਅਨਾਜ ਮੰਡੀ ’ਚ ਝੋਨਾ ਡੁੱਬਿਆ

ਦੱਸ ਦਈਏ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੁਆਰਾ ਜਿਸ ਜਗ੍ਹਾ ’ਤੇ ਝੋਨੇ ਦੀ ਖਰੀਦ ਦਾ ਜਾਇਜ਼ ਲੈਣ ਅਤੇ ਮੰਡੀ ’ਚ ਆਈ ਫ਼ਸਲ ਚੈੱਕ ਕਰਨੀ ਸੀ , ਦੇ ਆਲੇ ਦੁਆਲੇ ਵਾਲੀ ਜਗ੍ਹਾ ਨੂੰ ਚੰਗੀ ਤਰਾਂ ਸਾਫ਼ ਕਰਵਾਇਆ ਗਿਆ। ਇੰਨਾਂ ਹੀ ਨਹੀਂ ਵਿਭਾਗੀ ਅਧਿਕਾਰੀਆਂ ਵੱਲੋਂ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਝੋਨੇ ਦੀ ਢੇਰੀ ਦੇ ਆਸੇ ਪਾਸੇ ਤਕਰੀਬਨ ਅੱਧੇ ਕਿਲੋਮੀਟਰ ਦੇ ਏਰੀਏ ਦੀ ਸੜਕ ’ਤੇ ਪਾਣੀ ਦਾ ਛਿੜਕਾਅ ਕਰਵਾਇਆ ਗਿਆ। ਪਾਣੀ ਦਾ ਛਿੜਕਾਅ ਮੰਤਰੀ ਦੀ ਆਮਦ ਤੋਂ ਪਹਿਲਾਂ ਤਕਰੀਬਨ ਤਿੰਨ ਵਾਰ ਕੀਤਾ ਗਿਆ। ਜਿਸ ਦੀ ਕੋਈ ਬਹੁਤੀ ਲੋੜ ਵੀ ਨਹੀਂ ਸੀ। ਇਸ ਨਾਲ ਹਜ਼ਾਰਾਂ ਲਿਟਰ ਪਾਣੀ ਬੇਕਾਰ ਹੋ ਗਿਆ। ਜਿਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸਿੱਧੀ ਬਿਜਾਈ ਨਾਲ ਝੋਨਾ ਲਗਾ ਕੇ ਪਾਣੀ ਦੀ ਬੱਚਤ ਕਰਨ ਦੇ ਦਾਅਵੇ ਖੋਖਲੇ ਸਾਬਤ ਹੋ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ