ਪਿੰਡ ਵਾਸੀਆਂ ਮੌਤ ਦਾ ਕਾਰਨ ਨਸ਼ੇ ਨੂੰ ਦੱਸਿਆ ਜਦਕਿ ਮਾਂ ਨੇ ਕੀਤੀ ਕਾਨੂੰਨੀ ਕਾਰਵਾਈ ਦੀ ਮੰਗ
ਨਾਭਾ, (ਤਰੁਣ ਕੁਮਾਰ ਸ਼ਰਮਾ) ਨਾਭਾ ਦੇ ਪਿੰਡ ਮੈਹਸ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ ਜਿਸ ਦਾ ਨਾਮ ਪ੍ਰਭਜੋਤ ਉਰਫ ਹਨੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 17 ਸਾਲਾਂ ਨੌਜਵਾਨ ਬੀਤੇ ਦਿਨੀਂ ਆਪਣੀ ਮਾਤਾ ਤੋਂ ਪੈਸੇ ਲੈ ਕੇ ਨਾਭਾ ਦੁਸ਼ਹਿਰਾ ਦੇਖਣ ਆਇਆ ਸੀ ਅਤੇ ਬਾਦ ‘ਚ ਉਸ ਨੂੰ ਭੇਦਭਰੇ ਹਾਲਾਤਾਂ ਦੋਰਾਨ ਮ੍ਰਿਤਕ ਪਾਇਆ ਗਿਆ। ਪੁਸ਼ਟੀ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਨੇ ਕਿਹਾ ਕਿ ਉਸ ਦਾ ਪੁੱਤਰ ਦੁਪਹਿਰ 2.30 ਵਜੇ ਕਰੀਬ ਗੱਡੀ ‘ਚ ਤੇਲ ਪੁਆਉਣ ਲਈ 500 ਰੁਪਏ ਲੈ ਕੇ ਦੁਸ਼ਹਿਰਾ ਦੇਖਣ ਗਿਆ ਸੀ ਜਿਸ ਬਾਰੇ ਬਾਦ ‘ਚ ਪਤਾ ਚੱਲਿਆ ਕਿ ਉਸ ਨੂੰ ਮ੍ਰਿਤਕ ਹਾਲਾਤ ‘ਚ ਪਾਇਆ ਗਿਆ ਹੈ। ਮ੍ਰਿਤਕ ਦੀ ਮਾਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਨੂੰ ਕੁੱਝ ਖੁਆਇਆ ਗਿਆ ਹੈ
ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਪਿੰਡ ਵਾਸੀਆਂ ਪਰਿਵਾਰ ਨਾਲ ਹਮਦਰਦੀ ਜਤਾਉਦਿਆ ਦੱਸਿਆ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਪਿਤਾ ਵਿਦੇਸ਼ ਗਿਆ ਹੋਇਆ ਹੈ। ਨੌਜਵਾਨ ਆਪਣੀ ਮਾਂ ਅਤੇ ਬਜੁਰਗ ਦਾਦਾ-ਦਾਦੀ ਨਾਲ ਰਹਿੰਦਾ ਸੀ ਅਤੇ ਕਥਿਤ ਰੂਪ ‘ਚ ਨਸ਼ੇ ਦਾ ਸ਼ਿਕਾਰ ਸੀ। ਪਿੰਡ ਵਾਸੀਆਂ ਰੋਸ ਜਤਾਇਆ ਕਿ ਇਸੇ ਪਿੰਡ ਦੇ ਘੱਟ ਉਮਰ ਦੇ 15-20 ਨੌਜਵਾਨ ਕਥਿਤ ਰੂਪ ਨਾਲ ਨਸ਼ੇ ਦੀ ਦਲਦਲ ‘ਚ ਫਸੇ ਹੋਏ ਹਨ। ਬੀਤੇ ਦਿਨੀਂ ਪਿੰਡ ਵਾਸੀਆਂ ਵੱਲੋ ਇੱਕ ਜਨਤਕ ਕੈੰਪ ਦੋਰਾਨ ਸੱਤਾਧਾਰੀਆ ਸਾਹਮਣੇ ਨਸ਼ੇ ਦੇ ਵਧੇ ਕਾਰੋਬਾਰ ਦਾ ਸ਼ਿਕਾਰ ਬਣੇ ਨੌਜਵਾਨਾਂ ਦਾ ਮੁੱਦਾ ਚੁੱਕਣ ‘ਤੇ ਕਾਰਵਾਈ ਦੀ ਬਜਾਏ ਆਵਾਜ਼ ਉਠਾਉਣ ਵਾਲਿਆਂ ਨੂੰ ਹੀ ਕਥਿਤ ਤੋਰ ‘ਤੇ ਪੁਲਿਸ ਵੱਲੋ ਭੱਬਲਭੂਸੇ ‘ਚ ਪਾ ਦਿੱਤਾ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ