ਦੁਸਹਿਰੇ ਦੇ ਤਿਉਹਾਰ ’ਤੇ ਪੂਜਨੀਕ ਗੁਰੂ ਜੀ ਦੇ ਬਚਨ

Dussehra 2025 | ਦੁਸਹਿਰੇ ਦਾ ਪਾਵਨ ਤਿਉਹਾਰ ਅੱਜ, ਦੇਸ਼ ਭਰ ਵਿਚ ਫੂਕਿਆ ਜਾਵੇਗਾ ਰਾਵਣ ਦਾ ਪੁਤਲਾ (Happy Dussehra)

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਦੁਸਹਿਰਾ ਮਤਲਬ ਵਿਜੇਦਸ਼ਮੀ ਦਾ ਪਰਬ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਅੰਤ ਕਰ ਦਿੱਤਾ ਸੀ ਅਤੇ ਸੀਤਾ ਮਾਤਾ ਨੂੰ ਵਾਪਸ ਲੈ ਕੇ ਆਏ ਸੀ। ਜਿਸ ਦੀ ਖੁਸ਼ੀ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਜ ਦੇਸ਼ ਭਰ ਵਿਚ ਰਾਵਣ ਦਾ ਪੁਤਲਾ ਫੂਕਿਆ ਜਾਵੇਗਾ। ਇਸ ਤਿਉਹਾਰ ਨੂੰ ਵਿਜੈ ਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। (Happy Dussehra)

ਹਰ ਤਿਉਹਾਰ ਸਾਨੂੰ ਕੁਝ ਸਿੱਖਿਆਵਾਂ ਦੇ ਕੇ ਜਾਂਦਾ ਹੈ। ਜਿਨ੍ਹਾਂ ਉੱਪਰ ਚੱਲ ਕੇ ਅਸੀਂ ਸਮਾਜ ਵਿਚ ਵੱਡੇ ਵੱਡੇ ਬਦਲਾਵ ਕਰ ਸਕਦੇ ਹਾਂ। ਦੁਸਹਿਰੇ ਦਾ ਤਿਉਹਾਰ ਵੀ ਸਾਨੂੰ ਸੱਚਾਈ ਅਤੇ ਚੰਗਿਆਈ ਉੱਪਰ ਚੱਲਣ ਦੀ ਪ੍ਰੇਰਨਾ ਦਿੰਦਾ ਹੈ ਪਰੰਤੂ ਇਸ ਦਿਨ ਵੀ ਬਹੁਤ ਲੋਕ ਸ਼ਰਾਬ ਪੀਂਦੇ ਹਨ ਜੂਆ ਖੇਡਦੇ ਹਨ ਮਾਸ ਖਾਂਦੇ ਹਨ ਅਤੇ ਬੁਰੇ ਕਰਮ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ।

ਦੁਸਹਿਰਾ ਕਿਵੇਂ ਮਨਾਈਏ ਜਿਸ ਨਾਲ ਭਗਵਾਨ ਰਾਮ ਜੀ ਖੁਸ਼ ਹੋ ਜਾਣ ਅਤੇ ਪ੍ਰਭੂ ਦੀ ਸਿ੍ਰਸ਼ਟੀ ਦਾ ਭਲਾ ਹੋ ਜਾਵੇ, ਇਹਨਾਂ ਗੱਲਾਂ ਨੂੰ ਸਮਝਾਉਂਦੇ ਹੋਏ ਇੱਕ ਸਤਿਸੰਗ ਵਿਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਅੱਜ ਜਿਵੇਂ ਦੁਸਹਿਰਾ ਹੈ ਤਾਂ ਤੁਹਾਨੂੰ ਸਭ ਨੂੰ ਦੁਸਹਿਰਾ ਬਹੁਤ ਬਹੁਤ ਮੁਬਾਰਕ, ਬਹੁਤ-ਬਹੁਤ ਆਸ਼ੀਰਵਾਦ। ਇਹ ਤਿਉਹਾਰ ਅਗਰ ਢੰਗ ਨਾਲ ਮਨਾਇਆ ਜਾਵੇ ਤਾਂ ਮਜ਼ਾ ਆ ਜਾਵੇ। ਇਹ ਦਿਨ ਸਚਾਈ ਦਾ, ਚੰਗਿਆਈ ਦਾ, ਬੁਰਾਈ-ਝੂਠ ਉੱਪਰ ਜਿੱਤ ਦਾ ਦਿਨ ਹੈ। ਇਹ ਦਿਨ ਤੁਸੀਂ ਆਪਣੇ ਘਰ ਪਰਿਵਾਰ ਦੇ ਨਾਲ ਖੁਸ਼ੀ ਨਾਲ ਮਨਾਓ। ਚੰਗੇ ਕੰਮ ਕਰਨ ਦਾ ਸੰਕਲਪ ਲਓ। Dussehra 2025

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here