ਬਦਲਾਅ ਜਾਂ ਨਿਰੰਤਰਤਾ ਕਾਂਗਰਸ ਲਈ ਕੀ ਸਹੀ ਹੋਵੇਗਾ

Sukhpal Khaira

ਬਦਲਾਅ ਜਾਂ ਨਿਰੰਤਰਤਾ ਕਾਂਗਰਸ ਲਈ ਕੀ ਸਹੀ ਹੋਵੇਗਾ

ਕਾਂਗਰਸ ਪਾਰਟੀ ਦੇ ਪ੍ਰਧਾਨ ਅਹੁਦੇ ਲਈ ਉਮੀਦਵਾਰ ਸ਼ਸ਼ੀ ਥਰੁੂਰ ਨੇ ਕਿਹਾ ਹੈ ਕਿ ਉਹ ਬਦਲਾਅ ਦੇ ਨੁਮਾਇੰਦੇ ਹਨ, ਜਦੋਂਕਿ ਦੂਜੇ ਉਮੀਦਵਾਰ ਮਲਿਕਾ ਅਰਜੁਨ ਖੜਗੇ ਨਿਰੰਤਰਤਾ ਦੀ ਅਗਵਾਈ ਕਰਦੇ ਹਨ ਇਹ ਕਹਿ ਕੇ ਥਰੂਰ ਨੇ ਆਪਣੇ-ਆਪ ਨੂੰ ਖੜਗੇ ਸਾਹਮਣੇ ਨਹੀਂ, ਸਗੋਂ ਰਾਹੁਲ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ

ਮੰਨਿਆ ਜਾਂਦਾ ਹੈ ਕਿ ਬਦਲਾਅ ਦਾ ਜ਼ਰੀਆ ਅਤੇ ਪ੍ਰਤੀਕ ਰਾਹੁਲ ਗਾਂਧੀ ਦਾ ਹੋਣਾ ਹੈ ਹੁਣ ਜਦੋਂ ਪਾਰਟੀ ਫਿਰ ਤੋਂ ਆਪਣੇ ਉਭਾਰ ਦੀ ਕੋਸ਼ਿਸ਼ ’ਚ ਹੈ, ਤਾਂ ਉਸ ਨੂੰ ਨਿਰੰਤਰਤਾ ਅਤੇ ਬਦਲਾਅ ਦੋਵਾਂ ਦੇ ਪ੍ਰਤੀਕਾਂ ਦੀ ਜ਼ਰੂਰਤ ਹੈ ਦਿੱਲੀ ਦੇ ਕਈ ਸਿਆਸੀ ਮਾਹਿਰਾਂ ਨੇ ਇਸ ਨੂੰ ਨਕਲੀ ਚੋਣ ਕਹਿ ਕੇ ਕਾਂਗਰਸ ’ਤੇ ਵਿਅੰਗ ਕੀਤਾ ਹੈ ਪਰ ਇਸ ਪ੍ਰਕਿਰਿਆ ਨੂੰ ਸਮਝਿਆ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਅਸਲੀ ਯੋਜਨਾ ਇਹ ਰਹੀ ਹੋਵੇਗੀ ਕਿ ਅਸ਼ੋਕ ਗਹਿਲੋਤ ਨੂੰ ਪਾਰਟੀ ਪ੍ਰਧਾਨ ਬਣਾ ਕੇ ਰਾਜਸਥਾਨ ਤੋਂ ਹਟਾ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਪਰ ਇਹ ਦਾਅ ਇੱਕ ਸਾਧਾਰਨ ਕਾਰਨ ਨਾਲ ਉਲਟਾ ਪੈ ਗਿਆ

ਇਨ੍ਹਾਂ ਤਿੰਨਾਂ ਕੋਲ ਅਜ਼ਾਦੀ ਨਾਲ ਕੰਮ ਕਰਨ ਦਾ ਸੰਵਿਧਾਨਕ ਅਧਿਕਾਰ ਹੈ, ਜੋ ਕੁਝ ਹੀ ਹੋਰ ਅਹੁਦੇਦਾਰਾਂ ਕੋਲ ਹੁੰਦਾ ਹੈ ਤਾਂ ਫ਼ਿਰ ਕੋਈ ਮੁੱਖ ਮੰਤਰੀ, ਜਿਸ ਕੋਲ ਬਹੁਮਤ ਦੀ ਹਮਾਇਤ ਹੈ, ਏਦਾਂ ਪਾਰਟੀ ਅਹੁਦੇ ਲਈ ਆਪਣੀ ਸੱਤਾ ਕਿਉਂ ਛੱਡੇਗਾ, ਜੋ ਸਿਰਫ਼ ਸਜਾਵਟੀ ਹੈ? ਪ੍ਰਧਾਨ ਦਾ ਅਹੁਦਾ ਸਜਾਵਟੀ ਇਸ ਲਈ ਹੈ ਕਿ ਕੋਈ ਵੀ ਪ੍ਰਧਾਨ ਪਾਰਟੀ ਦੇ ਸੱਤਾ ਢਾਂਚੇ ਦੇ ਮਹੱਤਵਪੂਰਨ ਲੋਕਾਂ ਤੋਂ ਬਿਨਾ ਅਜ਼ਾਦ ਰੂਪ ਨਾਲ ਕੰਮ ਨਹੀਂ ਕਰ ਸਕਦਾ ਹੈ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੂੰ ਇਹ ਪਤਾ ਹੈ ਉਹ ਵੀ ਇੱਕ ਤਰ੍ਹਾਂ ਸਜਾਵਟੀ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਸੀਨੀਅਰ ਲੋਕਾਂ ਤੋਂ ਨਿਰਦੇਸ਼ ਲੈਣਾ ਪੈਂਦਾ ਹੈ ਇਹ ਉਹ ਸੱਤਾ ਢਾਂਚਾ ਹੈ, ਜਿਸ ਨਾਲ ਭਾਜਪਾ ਪ੍ਰਧਾਨ ਦਾ ਸਾਹਮਣਾ ਹੁੰਦਾ ਹੈ

ਅਸ਼ੋਕ ਗਹਿਲੋਤ, ਦਿੱਗਵਿਜੈ ਸਿੰਘ, ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਂਗਰਸ ’ਚ ਪ੍ਰਧਾਨ ਦੇ ਰੂਪ ’ਚ ਸਫ਼ਲ ਰਹਿਣ ਲਈ ਸੋਨੀਆ ਅਤੇ ਰਾਹੁਲ ਗਾਂਧੀ ਨਾਲ ਲਗਾਤਾਰ ਵਿਚਾਰ-ਵਦਾਂਦਰਾ ਕਰਦੇ ਰਹਿਣਾ ਪਵੇਗਾ ਦਿੱਗਵਿਜੈ ਸਿੰਘ ਦਾ ਨਾਂਅ ਅੱਗੇ ਆਉਣ ਦਾ ਖਾਸ ਮਤਲਬ ਨਹੀਂ ਸੀ ਇਹ ਸਭ ਨੂੰ ਪਤਾ ਹੈ ਕਿ ਆਪਣੇ ਹੀ ਸੂਬੇ ’ਚ ਉਨ੍ਹਾਂ ਦਾ ਆਧਾਰ ਬਹੁਤ ਘੱਟ ਹੈ ਉਨ੍ਹਾਂ ਦੇ ਪ੍ਰਧਾਨ ਬਣਨ ਨਾਲ ਕੋਈ ਮਹੱਤਵਪੂਰਨ ਸਿਆਸੀ ਸੰਦੇਸ਼ ਨਹੀਂ ਜਾਂਦਾ ਪਰ ਮੈਦਾਨ ’ਚ ਉੁਤਰਨ ਅਤੇ ਆਪਣੀ ਗੱਲ ਕਹਿਣ ’ਚ ਕੁਝ ਵੀ ਗਲਤ ਨਹੀਂ ਹੈ ਪ੍ਰਧਾਨ ਦੇ ਤੌਰ ’ਤੇ ਖੜਗੇ ਦੀ ਉਹੀ ਭੂਮਿਕਾ ਹੋਵੇਗੀ,

ਜੋ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਦੇ ਰੂਪ ’ਚ ਨਿਭਾਈ ਸੀ ਭਾਵ ਨਹਿਰੂ-ਗਾਂਧੀ ਪਰਿਵਾਰ ਨੂੰ ਉੱਪਰ ਰੱਖਣਾ ਕਈ ਲੋਕਾਂ ਨੇ ਖੜਗੇ ਦੀਆਂ ਖੂਬੀਆਂ ਦੀ ਚਰਚਾ ਕੀਤੀ ਹੈ, ਪਰ ਉਨ੍ਹਾਂ ਦੀ ਜਾਤੀ ਅਤੇ ਖੇਤਰੀ ਪਛਾਣ ਦਾ ਵੀ ਅਰਥ ਹੈ ਇਹ ਉਹ ਲੱਛਣ ਹਨ, ਜੋ ਪਾਰਟੀ ਦਾ ਚਿਹਰਾ ਹੋਣ ਦੇ ਨਾਤੇ ਰਾਹੁਲ ਗਾਂਧੀ ’ਚ ਹੋਣੇ ਚਾਹੀਦੇ ਹਨ ਅੰਦਰੂਨੀ ਰੂਪ ਨਾਲ ਪਾਰਟੀ ਨੂੰ ਥਰੂਰ ਦੇ ਬੁੱਧੀਮਾਨ ਮੂੰਹ ਦੇ ਮੁਕਾਬਲੇ ਖੜਗੇ ਦੇ ਧੀਰਜਪੂਰਨ ਕੰਨਾਂ ਦੀ ਜ਼ਿਆਦਾ ਜ਼ਰੂਰਤ ਹੈ ਜਦੋਂ ਪੈਦਲ ਯਾਤਰਾ ਪੂਰੀ ਹੋ ਜਾਵੇਗੀ, ਕਾਂਗਰਸ ਲੀਡਰਸ਼ਿਪ ਨੂੰ ਦੇਸ਼ਭਰ ’ਚ ਆਪਣੀ ਕਮਜ਼ੋਰ ਸਿਆਸੀ ਹਾਜ਼ਰੀ ਦੀ ਅਸਲੀਅਤ ਦਾ ਸਾਹਮਣਾ ਕਰਨਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ