ਪਵਿੱਤਰ ਯਾਦ ’ਤੇ ਵਿਸ਼ੇਸ਼ | Sardar Maghar Singh Ji
Sardar Maghar Singh Ji: ਪੂਰਨ ਸੰਤ-ਮਹਾਤਮਾ ਕਦੇ ਵੀ ਇਸ ਧਰਤੀ ’ਤੇ ਆ ਕੇ ਨਹੀਂ ਬਣਦੇ, ਸਗੋਂ ਉਹ ਧੁਰ ਦਰਗਾਹ ਤੋਂ ਹੀ ਸੰਪੂਰਨ ਹੁੰਦੇ ਹਨ ਤੇ ਸਮਾਂ ਆਉਣ ’ਤੇ ਸੰਤ ਸਤਿਗੁਰੂ ਹੀ ਪਰਮਾਤਮਾ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਦੁਨੀਆ ’ਚ ਪ੍ਰਗਟ ਕਰ ਦਿੰਦੇ ਹਨ ਉਹ ਧਰਤੀ, ਘਰ, ਮਾਤਾ-ਪਿਤਾ, ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਨਾਲ ਨਿਵਾਜੇ ਹੁੰਦੇ ਹਨ, ਜਿੱਥੇ ਪਰਮਾਤਮਾ ਅਵਤਾਰ ਧਾਰਨ ਕਰਦਾ ਹੈ ਅਜਿਹੀ ਹੀ ਮਹਾਨ ਸ਼ਖਸੀਅਤ ਦੇ ਮਾਲਕ ਸਨ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ, ਜਿਨ੍ਹਾਂ ਦੇ ਘਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ।
ਦੌਲਤ-ਸ਼ੋਹਰਤ, ਉੱਚਾ ਖਾਨਦਾਨ, ਚੰਗੀ ਜ਼ਮੀਨ-ਜਾਇਦਾਦ ਦੇ ਬਾਵਜ਼ੂਦ ਪੂਜਨੀਕ ਬਾਪੂ ਜੀ ਦੀ ਸਾਦਗੀ ਸਾਹਮਣੇ ਵਾਲੇ ਨੂੰ ਦਿਲ ਦੀਆਂ ਡੂੰਘਾਈਆਂ ਤੱਕ ਛੋਹ ਜਾਂਦੀ ਸੀ ਪੂਜਨੀਕ ਬਾਪੂ ਜੀ ਨੂੰ ਦੀਨਤਾ, ਨਿਮਰਤਾ ਦਾ ਪੁੰਜ ਵੀ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੂਜਨੀਕ ਬਾਪੂ ਜੀ ਦਾ ਜਨਮ ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਦੇ ਪਿੰਡ ਸ੍ਰੀ ਗੁਰੂਸਰ ਮੋਡੀਆ ’ਚ ਪੂਜਨੀਕ ਪਿਤਾ ਸਰਦਾਰ ਚਿੱਤਾ ਸਿੰਘ ਜੀ ਤੇ ਪੂਜਨੀਕ ਮਾਤਾ ਸੰਤ ਕੌਰ ਜੀ ਦੇ ਘਰ ਹੋਇਆ। ਆਪ ਜੀ ਦੇ ਤਾਇਆ ਸਰਦਾਰ ਸੰਤਾ ਸਿੰਘ ਜੀ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਉਨ੍ਹਾਂ ਨੇ ਆਪ ਜੀ ਨੂੰ ਗੋਦ ਲੈ ਲਿਆ ਇਸੇ ਕਾਰਨ ਆਪ ਸਰਦਾਰ ਸੰਤਾ ਸਿੰਘ ਜੀ ਤੇ ਪੂਜਨੀਕ ਮਾਤਾ ਚੰਦ ਕੌਰ ਜੀ ਨੂੰ ਹੀ ਆਪਣੇ ਮਾਤਾ-ਪਿਤਾ ਮੰਨਦੇ ਸਨ। Sardar Maghar Singh Ji
ਆਪ ਜੀ ਸਾਧੂ-ਮਹਾਤਮਾਵਾਂ ਦੀ ਸੇਵਾ ਬਹੁਤ ਹੀ ਆਦਰ, ਸ਼ਰਧਾ ਤੇ ਭਗਤੀ ਭਾਵ ਨਾਲ ਕਰਦੇ ਸਨ | Sardar Maghar Singh Ji
ਆਪ ਜੀ ਦਾ ਵਿਆਹ ਪਿੰਡ ਕਿੱਕਰ ਖੇੜਾ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ’ਚ ਪੂਜਨੀਕ ਗੁਰਦਿੱਤ ਸਿੰਘ ਜੀ ਤੇ ਮਾਤਾ ਜਸਮੇਲ ਕੌਰ ਜੀ ਦੀ ਸਪੁੱਤਰੀ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਨਾਲ ਹੋਇਆ ਪੂਜਨੀਕ ਬਾਪੂ ਜੀ ਬਚਪਨ ਤੋਂ ਹੀ ਭਗਤੀ ਭਾਵ ਦੇ ਮਾਲਕ ਸਨ ਆਪ ਜੀ ਦੇ ਘਰ ਕੋਈ ਵੀ ਵਿਅਕਤੀ ਉਮੀਦ ਲੈ ਕੇ ਆਇਆ ਤਾਂ ਖਾਲੀ ਨਹੀਂ ਗਿਆ। ਆਪ ਜੀ ਸਾਧੂ-ਮਹਾਤਮਾਵਾਂ ਦੀ ਸੇਵਾ ਬਹੁਤ ਹੀ ਆਦਰ, ਸ਼ਰਧਾ ਤੇ ਭਗਤੀ ਭਾਵ ਨਾਲ ਕਰਦੇ ਸਨ।
ਪੂਜਨੀਕ ਬਾਪੂ ਜੀ ਦੇ ਪਵਿੱਤਰ ਮੁਖਾਰਬਿੰਦ ’ਚੋਂ ਨਿਕਲਿਆ ਇੱਕ-ਇੱਕ ਸ਼ਬਦ ਲੋਕਾਂ ਨੂੰ ਆਪਸੀ ਪਿਆਰ, ਸ਼ਾਂਤੀ, ਸੇਵਾ ਤੇ ਇੱਕ-ਦੂਜੇ ਦਾ ਹਮਦਰਦ ਬਣਨ ਦੀ ਪ੍ਰੇਰਨਾ ਦਿੰਦਾ ਸੀ ਆਪ ਜੀ ਗਰੀਬਾਂ ਦੇ ਮਸੀਹਾ ਸਨ ਪਿੰਡ ’ਚ ਗਰੀਬ ਲੜਕੀਆਂ ਦੇ ਵਿਆਹ ਕਰਵਾਉਣਾ, ਨੌਕਰਾਂ ਨੂੰ ਬਿਨਾ ਭੇਦਭਾਵ ਦੇ ਆਪਣੇ ਹਿੱਸੇ ’ਚੋਂ ਜ਼ਿਆਦਾ ਫਸਲ ਦੇਣਾ, ਦੇਸੀ ਘਿਓ ਦੇ ਪੀਪੇ ਦੇਣਾ ਆਦਿ ਸਬੰਧੀ ਜਦੋਂ ਕੋਈ ਪੁੁੱਛਦਾ ਕਿ ਇਹ ਕੀ ਕਰ ਰਹੇ ਹੋ ਤਾਂ ਉਨ੍ਹਾਂ ਦਾ ਜਵਾਬ ਬੜਾ ਸਰਲ ਜਿਹਾ ਹੁੰਦਾ ਸੀ ਕਿ ਸਾਰਾ ਦਿਨ ਕੰਮ ਕਰਦੇ ਹਨ ਵਿਚਾਰੇ, ਸਭ ਕੁਝ ਇਨ੍ਹਾਂ ਦਾ ਤਾਂ ਹੈ।
ਪੂਜਨੀਕ ਬਾਪੂ ਜੀ ਨੂੰ ਪਤਾ ਹੋਣ ਦੇ ਬਾਵਜ਼ੂਦ ਵੀ ਇਸ ਸਬੰਧੀ ਪਰਿਵਾਰ ਨੂੰ ਭਿਣਕ ਤੱਕ ਨਾ ਲੱਗਣ ਦਿੱਤੀ
ਪੂਜਨੀਕ ਬਾਪੂ ਜੀ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੱਬੀ ਰੂਪ ਬਾਰੇ ਰਿਧੀ-ਸਿਧੀ ਦੇ ਮਾਲਕ ਸੰਤ ਤਿ੍ਰਵੇਣੀ ਦਾਸ ਜੀ ਤੋਂ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ। ਉਨ੍ਹਾਂ ਨੂੰ ਪਤਾ ਸੀ ਕਿ ਪੂਜਨੀਕ ਗੁਰੂ ਜੀ 23 ਸਾਲਾਂ ਤੱਕ ਉਨ੍ਹਾਂ ਦੇ ਘਰ ਰਹਿਣਗੇ ਤੇ ਇਸ ਤੋਂ ਬਾਅਦ ਸਮਾਜ ਉਧਾਰ ਲਈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਆਪਣੇ ਅਧਿਆਤਿਮਕ ਮਿਸ਼ਨ ’ਤੇ ਲੱਗ ਜਾਣਗੇ।
Sardar Maghar Singh Ji
ਪੂਜਨੀਕ ਬਾਪੂ ਜੀ ਨੂੰ ਪਤਾ ਹੋਣ ਦੇ ਬਾਵਜ਼ੂਦ ਵੀ ਇਸ ਸਬੰਧੀ ਪਰਿਵਾਰ ਨੂੰ ਭਿਣਕ ਤੱਕ ਨਾ ਲੱਗਣ ਦਿੱਤੀ ਵਿਆਹ ਤੋਂ 18 ਸਾਲਾਂ ਬਾਅਦ ਔਲਾਦ ਹੋਣ ’ਤੇ ਪੂਜਨੀਕ ਬਾਪੂ ਜੀ ਤੇ ਪੂਜਨੀਕ ਮਾਤਾ ਜੀ ਦੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ ਆਪਣੇ ਹੱਥਾਂ ਨਾਲ ਪੂਜਨੀਕ ਗੁਰੂ ਜੀ ਨੂੰ ਚੂਰੀ ਖੁਆਉਣਾ, ਮੋਢੇ ’ਤੇ ਬਿਠਾ ਕੇ ਖੇਤ ਜਾਂ ਕਿਸੇ ਹੋਰ ਥਾਂ ’ਤੇ ਲੈ ਕੇ ਜਾਣਾ, ਟੂਰਨਾਮੈਂਟ ’ਚ ਗਏ ਪੂਜਨੀਕ ਗੁਰੂ ਜੀ ਦਾ ਰਸਤੇ ’ਚ ਬੇਸਬਰੀ ਨਾਲ ਇੰਤਜ਼ਾਰ ਕਰਨਾ ਆਪ ਜੀ ਦੇ ਪੁੱਤਰ ਸਨੇਹ ਨੂੰ ਦਰਸਾਉਦਾ ਹੈ ਪੂਜਨੀਕ ਗੁਰੂ ਜੀ ਕਈ ਵਾਰ ਪੂਜਨੀਕ ਬਾਪੂ ਜੀ ਨੂੰ ਕਹਿੰਦੇ ਕਿ ਸਾਨੂੰ ਹੁਣ ਸ਼ਰਮ ਆਉਦੀ ਹੈ, ਅਸੀਂ ਵੱਡੇ ਹੋ ਗਏ ਹਾਂ ਸਾਨੂੰ ਮੋਢਿਆਂ ’ਤੇ ਨਾ ਚੁੱਕਿਆ ਕਰੋ ਪਰੰਤੂ ਪੁੱਤਰ ਸਨੇਹ ’ਚ ਲਬਾਲਬ ਪੂਜਨੀਕ ਬਾਪੂ ਜੀ ਇਸਦੀ ਪਰਵਾਹ ਨਾ ਕਰਦੇ। Sardar Maghar Singh Ji
ਕਦਮ-ਕਦਮ ’ਤੇ ਕੀਤੀ ਸੰਭਾਲ
ਭਗਤੀ ’ਚ ਹਰ ਪਲ ਲੀਨ ਰਹਿਣ ਵਾਲੇ ਪੂਜਨੀਕ ਬਾਪੂ ਜੀ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੁੱਤਰ ਦੀ ਅਨਮੋਲ ਦਾਤ ਬਖ਼ਸ਼ਣ ਤੋਂ ਪਹਿਲਾਂ ਹੀ ਦਰਸ਼-ਦੀਦਾਰ ਦੇਣੇ ਸ਼ੁਰੂ ਕਰ ਦਿੱਤੇ ਸਨ ਜ਼ਮੀਨ-ਜਾਇਦਾਦ ਚੰਗੀ ਹੋਣ ਕਾਰਨ ਕੁਝ ਵਿਅਕਤੀ ਆਪ ਜੀ ਨਾਲ ਈਰਖਾ ਕਰਨ ਲੱਗੇ ਜਿਸ ਦੇ ਚੱਲਦਿਆਂ ਆਪ ਜੀ ’ਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣਾਉਦੇ, ਪਰ ਸਿਰਜਣਹਾਰ ਪੂਜਨੀਕ ਪਰਮ ਪਿਤਾ ਜੀ ਆਪ ਜੀ ਨੂੰ ਅੰਦਰੋਂ ਦਰਸ਼ਨ ਦੇ ਕੇ ਕੋਈ ਹੋਰ ਰਾਹ ਵਿਖਾ ਦਿੰਦੇ ਸ਼ਰਾਰਤੀ ਤੱਤ ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਆਪ ਜੀ ਦਾ ਵਾਲ ਵੀ ਵਿੰਗਾ ਨਾ ਕਰ ਸਕੇ ਕਈ ਵਾਰ ਆਪ ਜੀ ਨੂੰ ਪਾਣੀ ਲਾਉਣ ਦਾ ਸਮਾਂ ਯਾਦ ਨਾ ਰਹਿੰਦਾ, ਤਾਂ ਪੂਜਨੀਕ ਪਰਮ ਪਿਤਾ ਜੀ ਦਰਸ਼ਨ ਦੇ ਕੇ ਯਾਦ ਕਰਵਾਉਦੇ ਇਸ ਤੋਂ ਬਾਅਦ ਆਪ ਜੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਉਨ੍ਹਾਂ ਦੇ ਪੱਕੇ ਭਗਤ ਬਣੇ।
ਹੱਸਦੇ-ਹੱਸਦੇ ਭੇਜਿਆ ਮਿਸ਼ਨ ਇਨਸਾਨੀਅਤ ’ਤੇ
ਅੱਜ ਦੇ ਇਸ ਘੋਰ ਕਲਿਯੁਗ ’ਚ ਕੋਈ ਜਿਗਰ ਦਾ ਟੁਕੜਾ ਮੰਗ ਲਵੇ ਤਾਂ ਵੱਡਿਆਂ-ਵੱਡਿਆਂ ਦੇ ਇਰਾਦੇ ਡੋਲ ਜਾਂਦੇ ਹਨ, ਪਰ ਪੂਜਨੀਕ ਬਾਪੂ ਜੀ ਤੇ ਪੂਜਨੀਕ ਮਾਤਾ ਜੀ ਦੀ ਇਸ ਤਿਆਗ ਦੀ ਉਦਾਹਰਨ ਇਤਿਹਾਸ ਦੇ ਪੰਨਿਆਂ ’ਤੇ ਨਵੀਂ ਇਬਾਰਤ ਲਿਖ ਗਈ ਵਿਆਹ ਤੋਂ 18 ਸਾਲਾਂ ਬਾਅਦ ਪ੍ਰਾਪਤ ਹੋਈ ਆਪਣੀ ਔਲਾਦ (ਪੂਜਨੀਕ ਗੁਰੂ ਜੀ) ਨੂੰ ਇਨਸਾਨੀਅਤ ਦੇ ਮਿਸ਼ਨ ’ਤੇ ਭੇਜਣ ਦਾ ਜਦੋਂ ਸਮਾਂ ਆਇਆ ਤਾਂ ਪੂਜਨੀਕ ਗੁਰੂ ਜੀ ਨੂੰ ਇੱਕ ਪਲ ਵੀ ਆਪਣੀਆਂ ਅੱਖਾਂ ਤੋਂ ਓਹਲੇ ਨਾ ਕਰਨ ਵਾਲੇ ਪੂਜਨੀਕ ਬਾਪੂ ਜੀ ਨੇ ਇਹ ਕਾਰਜ ਆਪਣੇ ਹੱਥੀਂ ਪੂਰਾ ਕੀਤਾ ਉਨ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਬਚਨਾਂ ਨੂੰ ਸਵੀਕਾਰ ਕਰਦਿਆਂ ਇੰਨੀ ਧਨ-ਦੌਲਤ,
ਜ਼ਮੀਨ-ਜਾਇਦਾਦ ਦੇ ਇਕਲੌਤੇ ਵਾਰਸ ਨੂੰ ਹੱਸਦੇ-ਹੱਸਦੇ ਵਿਦਾਈ ਦਿੱਤੀ ਇਸ ਉਪਰੰਤ ਪੂਜਨੀਕ ਬਾਪੂ ਜੀ ਨੇ ਪੂਜਨੀਕ ਗੁਰੂ ਜੀ ਦੇ ਸਪੁੱਤਰ ਜਸਮੀਤ ਸਿੰਘ ਇੰਸਾਂ, ਸਪੁੱਤਰੀ ਚਰਨਪ੍ਰੀਤ ਕੌਰ ਇੰਸਾਂ ਤੇ ਸਪੁੱਤਰੀ ਅਮਰਪ੍ਰੀਤ ਕੌਰ ਇੰਸਾਂ ਜਿਨ੍ਹਾਂ ਦੀ ਉਮਰ ਉਸ ਸਮੇਂ 5 ਸਾਲਾਂ ਤੋਂ ਵੀ ਘੱਟ ਸੀ, ਦਾ ਉਤਮ ਦਰਜੇ ਦਾ ਪਾਲਣ ਪੋਸ਼ਣ ਕੀਤਾ ਉਨ੍ਹਾਂ ਦੀ ਸਿੱਖਿਆ-ਪੜਾਈ ਤੇ ਵਿਆਹ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਈਆਂ।
ਸਦਾ ਅਹਿਸਾਨਮੰਦ ਰਹੇਗੀ ਮਾਨਵਤਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਕਰੋੜਾਂ ਦੀ ਤਦਾਦ ’ਚ ਲੋਕਾਂ ਨੂੰ ਬੁਰਾਈਆਂ ਤੋਂ ਤੌਬਾ ਕਰਵਾ ਕੇ ਰੂਹਾਨੀਅਤ ਨਾਲ ਜੋੜ ਚੁੱਕੇ ਹਨ ਆਪਣੇ ਇਕਲੌਤੇ ਪੁੱਤਰ ਰਤਨ ਨੂੰ ਮਾਨਵਤਾ ਦੇ ਕਲਿਆਣ ਵਾਸਤੇ ਸਮਰਪਿਤ ਕਰਨ ਲਈ ਮਾਨਵਤਾ ਸਦਾ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਅਹਿਸਾਨਮੰਦ ਰਹੇਗੀ ਪੂਜਨੀਕ ਬਾਪੂ ਜੀ ਦੇ ਤਿਆਗ ਦੇ ਇਸ ਜਜ਼ਬੇ ਨੂੰ ਡੇਰਾ ਸੱਚਾ ਸੌਦਾ ਦੀ 6 ਕਰੋੜ ਤੋਂ ਵੀ ਜ਼ਿਆਦਾ ਸਾਧ-ਸੰਗਤ ਲੱਖਾਂ-ਕਰੋੜਾਂ ਵਾਰ ਨਮਨ, ਸਲਾਮ, ਸਜਦਾ ਕਰਦੀ ਹੈ
ਪੂਜਨੀਕ ਬਾਪੂ ਜੀ ਦੀ ਯਾਦ ’ਚ ਖੂਨਦਾਨ ਕੈਂਪ
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਬੁੱਧਵਾਰ ਨੂੰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ ਕੈਂਪ ਸਬੰਧੀ ਸ਼ਰਧਾਲੂਆਂ?’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਸਾਧ-ਸੰਗਤ ਹਰ ਸਾਲ ਖੂਨਦਾਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਪੂਜਨੀਕ ਬਾਪੂ ਜੀ 5 ਅਕਤੂਬਰ 2004 ਨੂੰ ਆਪਣੀ ਸਵਾਂਸਾਂ ਰੂਪੀ ਪੂੰਜੀ ਨੂੰ ਪੂਰੀ ਕਰਦੇ ਹੋਏ ਕੁਲ ਮਾਲਕ ਦੇ ਚਰਨਾਂ ’ਚ ਜਾ ਵਿਰਾਜੇ ਸਨ ਪੂਜਨੀਕ ਬਾਪੂ ਜੀ ਦੀ ਯਾਦ ’ਚ 10 ਅਕਤੂਬਰ 2004 ਨੂੰ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਖੂਨਦਾਨ ਕੈਂਪ ਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ ਇਸ ਕੈਂਪ ’ਚ 17921 ਯੂਨਿਟ ਖੂਨਦਾਨ ਕੀਤਾ ਗਿਆ ਜੋ ਕਿ ਗਿਨੀਜ ਬੁੱਕ ਆਫ ਵਰਲਡ ਰਿਕਾਰਡ ’ਚ ਦਰਜ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ