ਡੇਲੀਵੇਜ ਸਫਾਈ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਰਾਜੇਸ ਗੱਗੂ ਭੁੱਖ ਹੜਤਾਲ ’ਤੇ
- ਸਾਂਝਾ ਕਰਮਚਾਰੀ ਫਰੰਟ ਅੰਬੇਡਕਰ ਗਰੁੱਪ ਨੇ ਦਿੱਤਾ ਸਮਰਥਨ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੇਲੀਵੇਜ ਸਫਾਈ ਕਰਮਚਾਰੀਆਂ (Cleaning Workers ) ਦਾ ਸੰਘਰਸ਼ ਮੰਗਲਵਾਰ 7ਵੇਂ ਦਿਨ ਦਾਖਿਲ ਹੋ ਗਿਆ। ਰੈਗੂਲਰ ਸੇਵਾਵਾਂ, ਬਕਾਇਆ ਏਰੀਅਰ ਅਤੇ ਕਈ ਹੋਰ ਮੰਗਾਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਅਣਗੌਲਿਆਂ ਕੀਤੇ ਜਾਣ ਤੋਂ ਬਾਅਦ ਡੇਲੀਵੇਜ ਸਫਾਈ ਕਰਮਚਾਰੀਆਂ ਰੋਸ ਧਰਨੇ ਨੂੰ ਭੁੱਖ ਹੜਤਾਲ ਵਿਚ ਬਦਲ ਦਿੱਤਾ।
ਇਹ ਵੀ ਪੜ੍ਹੋ : ਪਰਦੀਪ ਇੰਸਾਂ ਸੋਨੇ ਦਾ ਟੌਪਸ ਵਾਪਸ ਕਰਕੇ ਈਮਾਨਦਾਰੀ ਵਿਖਾਈ
ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਂਹਪੱਖੀ ਰਵੱਈਏ ਅਤੇ ਮੰਗਾਂ ਨੂੰ ਨਜਰਅੰਦਾਜ ਕੀਤੇ ਜਾਣ ਤੋਂ ਬਾਅਦ ਡੇਲੀਵੇਜ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਗੁਗੂ ਨੇ ਕਮਾਨ ਸੰਭਾਲਦਿਆਂ ਖੁਦ ਭੁੱਖ ਹੜਤਾਲ ਸੁਰੂ ਕਰ ਦਿੱਤੀ। ਰਾਜੇਸ਼ ਗੁਗੂ ਨੇ ਕਿਹਾ ਕਿ ਸਭ ਤੋਂ ਜੋਖਮ ਭਰਿਆ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਕੀੜੀ ਦੀ ਤਰ੍ਹਾਂ ਸਮਝਦਾ ਹੈ। ਸੋਮਵਾਰ ਦੋ ਸਫਾਈ ਕਰਮਚਾਰੀ ਭੁੱਖ ਹੜਤਾਲ ਤੇ ਬੈਠੇ ਰਹੇ ਪਰ ਪ੍ਰਸ਼ਾਸਨ ਨੇ ਸਫਾਈ ਸੇਵਕਾਂ ਦੀ ਭੋਰਾ ਵੀ ਸਾਰ ਨਹੀਂ ਲਈ। ਕੋਈ ਡਾਕਟਰ ਤੱਕ ਕਰਮਚਾਰੀਆਂ ਦਾ ਚੈਕਅਪ ਕਰਨ ਨਹੀਂ ਆਇਆ। ਜਿਸ ਤੋਂ ਸਹਿਜੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਕਿੰਨੀ ਕੁ ਕਦਰ ਹੈ।
ਰਾਜੇਸ਼ ਗੁਗੂ ਦੇ ਨਾਲ ਪਰਮਜੀਤ ਸਿੰਘ ਵੀ ਭੁੱਖ ਹੜਤਾਲ ’ਤੇ ਬੈਠੇ
ਮੰਗਲਵਾਰ ਭੁੱਖ ਹੜਤਾਲ ਤੇ ਰਾਜੇਸ਼ ਗੁਗੂ ਦੇ ਨਾਲ ਪਰਮਜੀਤ ਸਿੰਘ ਵੀ ਭੁੱਖ ਹੜਤਾਲ ’ਤੇ ਬੈਠੇ। ਮੰਗਲਵਾਰ ਸਾਂਝਾ ਕਰਮਚਾਰੀ ਫਰੰਟ ਅੰਬੇਡਕਰ ਗਰੁੱਪ ਵਲੋਂ ਵੀ ਸਫਾਈ ਸੇਵਕਾਂ ਦੀ ਰੈਗੂਲਰ ਸੇਵਾ ਦੀ ਮੰਗ ਅਤੇ ਹੋਰ ਹੱਕੀ ਮੰਗਾਂ ਦੀ ਹਮਾਇਤ ਕੀਤੀ ਗਈ। ਫਰੰਟ ਦੇ ਨੁਮਇੰਦੇ ਰਾਕੇਸ਼ ਕੁਮਾਰ ਮੱਟੂ, ਹਰਜੀਤ ਸਿੰਘ ਟੌਹੜਾ, ਜਗਤਾਰ ਸਿੰਘ ਬਾਲੂ ਨੇ ਕਿਹਾ ਕਿ ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਬਹੁਤ ਨਿਗੁਣੀਆਂ ਤਨਖਾਹਾਂ ਸਫਾਈ ਸੇਵਕਾਂ ਦੇ ਘਰ ਦੇ ਖਰਚੇ ਨਹੀਂ ਚਲਾ ਸਕਦੀਆਂ ਲਿਹਾਜਾ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਫਾਈ ਸੇਵਕਾਂ ਦੀਆਂ ਮੰਗਾਂ ਵੱਲ ਗੌਰ ਕਰਨੀ ਚਾਹੀਦੀ ਹੈ। ਇਸ ਮੌਕੇ ਰਾਜ ਕੁਮਾਰ ਮੋਨੂੰ, ਸੰਦੀਪ ਸਨੌਰ,ਗੁਰਧਿਆਨ ਸਿੰਘ, ਗੁਰਜਿੰਦਰ ਸਿੰਘ,ਸੁਖਚੈਨ ਸਿੰਘ, ਤਰਲੋਚਨ ਸਿੰਘ, ਮੱਖਣ ਸਿੰਘ, ਮਨਜੀਤ ਸਿੰਘ, ਮਨੀਸ਼ ਕੁਮਾਰ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ