ਮੇਮਣਿਆਂ ਦੇ ਬਹਾਨੇ ਸਤਿਸੰਗੀ ਨੂੰ ਪੋਤਰੇ ਬਖਸ਼ੇ (Sai Shah Mastana Ji Maharaj)
ਗੁਰ ਸਤਿ ਬ੍ਰਹਮਚਾਰੀ ਸੇਵਾਦਾਰ ਮੱਖਣ ਸਿੰਘ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Sai Shah Mastana Ji Maharaj) ਦੇ ਇੱਕ ਅਲੌਕਿਕ ਕਰਿਸ਼ਮੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਅਸੀਂ ਤਿੰਨ ਭਰਾ ਸਾਂ ਮੈਂ ਅਤੇ ਖਿੱਲਣ ਸਿੰਘ (ਭਰਾ) ਤਾਂ ਜ਼ਿਆਦਾ ਸਮਾਂ ਡੇਰਾ ਸੱਚਾ ਸੌਦਾ ’ਚ ਹੀ ਬਿਤਾਉਂਦੇ ਅਤੇ ਸੇਵਾ ਕਰਦੇ ਸਾਂ ਛੋਟਾ ਭਰਾ ਮੱਲ ਸਿੰਘ ਘਰ ਦਾ ਕੰਮਕਾਜ ਵੀ ਕਰਦਾ ਅਤੇ ਡੇਰਾ ਸੱਚਾ ਸੌਦਾ ’ਚ ਸੇਵਾ ਵੀ ਕਰਦਾ ਸੀ ਸੰਨ 1958 ’ਚ ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੀ ਬ੍ਰਾਂਚ ਪਿੰਡ ਚੋਰਮਾਰ ’ਚ ਪਧਾਰੇ ਹੋਏ ਸਨ।
ਸਾਧ-ਸੰਗਤ ਬਹੁਤ ਦੂਰੋਂ-ਦੂਰੋਂ ਆਈ ਹੋਈ ਸੀ। ਸ਼ਹਿਨਸ਼ਾਹ ਜੀ ਨੇ ਸਤਿਸੰਗ ’ਤੇ ਬੇਸ਼ੁਮਾਰ ਦਾਤਾਂ ਵੰਡੀਆਂ। ਦਾਤਾ ਜੀ ਨੇ ਕਿਸੇ ਨੂੰ ਸੋਨੇ ਦੀਆਂ ਮੋਹਰਾਂ, ਕਿਸੇ ਨੂੰ ਮੱਝ, ਕਿਸੇ ਨੂੰ ਗਾਵਾਂ, ਕਿਸੇ ਨੂੰ ਬੱਕਰੀਆਂ ਦਿੱਤੀਆਂ ਅੰਤਰਯਾਮੀ ਸਤਿਗੁਰੂ ਜੀ ਨੇ ਮੇਰੇ ਤੋਂ ਪੁੱਛਿਆ, ‘‘ਭਾਈ ਤੂੰ ਕੀ ਲੈਣਾ ਹੈ?’’ ਮੈਂ ਕਿਹਾ ਕਿ ਜੀ! ਜੋ ਮਰਜ਼ੀ ਦੇ ਦਿਓ ਸ਼ਹਿਨਸ਼ਾਹ ਜੀ ਨੇ ਮੈਨੂੰ ਦੋ ਛੋਟੇ-ਛੋਟੇ ਮੇਮਣੇ ਦੇ ਦਿੱਤੇ ਮੈਂ ਇਹ ਇਲਾਹੀ ਦਾਤ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਅਤੇ ਖੁਸ਼ੀ-ਖੁਸ਼ੀ ਮੇਮਣਿਆਂ ਸਮੇਤ ਘਰ ਪਹੁੰਚ ਗਿਆ।
ਇਹ ਵੀ ਪੜ੍ਹੋ : ਨਗਰ ਪੰਚਾਇਤ ਘੱਗਾ ਨੇ ਸਵੱਛ ਸਰਵੇਖਣ-2022 ’ਚ ਮਾਰੀ ਬਾਜ਼ੀ
ਜਦੋਂ ਮੈਂ ਆਪਣੇ ਘਰ ਪਹੁੰਚਿਆ ਤਾਂ ਮੇਰੀ ਮਾਂ ਨਰਾਜ਼ ਹੋ ਗਈ ਅਤੇ ਕਹਿਣ ਲੱਗੀ ਕਿ ਅਸੀਂ ਇਨ੍ਹਾਂ ਮੇਮਣਿਆਂ ਦਾ ਕੀ ਕਰਨਾ ਹੈ? ਮੇਰੀ ਮਾਤਾ ਅਗਲੇ ਦਿਨ ਗੁੱਸੇ ’ਚ ਸੱਚਾ ਸੌਦਾ ਪਿੰਡ ਚੋਰਮਾਰ ਚਲੀ ਗਈ ਅਤੇ ਦਿਆਲੂ ਸਤਿਗੁਰੂ ਜੀ ਦੇ ਚਰਨਾਂ ’ਚ ਅਰਜ਼ ਕੀਤੀ ਕਿ ਸਾਈਂ ਜੀ! ਲੋਕ ਮਜ਼ਾਕ ਕਰਦੇ ਹਨ ਕਿ ਜਿਵੇਂ ਉਹ ਸਾਰੇ ਭਰਾ ਕੁਆਰੇ ਸੀ ਓਦਾਂ ਹੀ ਬਾਬਾ ਜੀ ਨੇ ਮੇਮਣੇ ਦੇ ਦਿੱਤੇ ਹਨ। ਸਤਿਗੁਰੂ ਜੀ ਨੇ ਬਚਨ ਫਰਮਾਏ, ‘‘ਭਾਈ! ਤੂੰ ਇਹ ਨਹੀਂ ਮੰਗਦੀ ਕਿ ਮੇਰੇ ਪੋਤੇ ਹੋਣ ਇਨ੍ਹਾਂ ਮੇਮਣਿਆਂ ਨੂੰ ਕਿਸੇ ਨੂੰ ਨਾ ਦੇਣਾ, ਨਾ ਹੀ ਇਨ੍ਹਾਂ ਨੂੰ ਇੱਜੜ ’ਚ ਛੱਡਣਾ ਹੈ, ਇਨ੍ਹਾਂ ਦੀ ਘਰ ’ਚ ਹੀ ਸੇਵਾ ਕਰਨੀ ਹੈ ਜਦੋਂ ਇਹ ਸਰੀਰ ਛੱਡ ਜਾਣਗੇ ਤਾਂ ਤੁਹਾਡੇ ਘਰ ਜਨਮ ਲੈਣਗੇ’’ ਮੇਰੀ ਮਾਤਾ ਦਿਆਲੂ ਸਤਿਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਖੁਸ਼ ਹੋਈ ਤੇ ਖੁਸ਼ੀ-ਖੁਸ਼ੀ ਘਰ ਵਾਪਸ ਆ ਗਈ।
ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਚਨ ()
ਉਸ ਸਮੇਂ ਅਸੀਂ ਤਿੰਨੇ ਭਾਈ ਕੁਆਰੇ ਸਾਂ ਅਤੇ ਮੇਰੀ ਮਾਤਾ ਨੂੰ ਉਮੀਦ ਹੋ ਗਈ ਕਿ ਮੇਰੇ ਪੋਤਰੇ ਹੋਣਗੇ। ਹੁਣ ਮੇਰੀ ਮਾਂ ਉਨ੍ਹਾਂ ਮੇਮਣਿਆਂ ਦੀ ਪੂਰੀ ਸੇਵਾ ਕਰਦੀ ਮੈਂ ਅਤੇ ਖਿੱਲਣ ਸਿੰਘ ਤਾਂ ਡੇਰਾ ਸੱਚਾ ਸੌਦਾ ’ਚ ਹੀ ਸੇਵਾ ਕਰਦੇ ਸਾਂ ਅਸੀਂ ਦੋਵਾਂ ਭਾਈਆਂ ਨੇ ਵਿਆਹ ਕਰਵਾਉਣ ਦਾ ਖਿਆਲ ਛੱਡ ਦਿੱਤਾ। ਇਸ ਤੋਂ ਬਾਅਦ ਮੱਲ ਸਿੰਘ ਨੇ ਵਿਆਹ ਕਰਵਾ ਲਿਆ ਸੰਨ 1975 ’ਚ ਵੱਡਾ ਮੇਮਣਾ ਮਰ ਗਿਆ ਅਤੇ ਕਰੀਬ ਇੱਕ ਸਾਲ ਬਾਅਦ ਮੱਲ ਸਿੰਘ ਦੇ ਘਰ ਲੜਕੇ ਨੇ ਜਨਮ ਲਿਆ ਸੰਨ 1977 ’ਚ ਛੋਟਾ ਮੇਮਣਾ ਵੀ ਮਰ ਗਿਆ ਅਤੇ ਸਾਲ ਬਾਅਦ ਇੱਕ ਹੋਰ ਲੜਕੇ ਨੇ ਜਨਮ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ