ਨਗਰ ਪੰਚਾਇਤ ਘੱਗਾ ਨੇ ਸਵੱਛ ਸਰਵੇਖਣ-2022 ’ਚ ਮਾਰੀ ਬਾਜ਼ੀ

ਘੱਗਾ : ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਅਤੇ ਕੌਂਸਲਰਾਂ ਨੂੰ ਸਨਮਾਨਿਤ ਕਰਦੇ ਹੋਏ ਕੇਂਦਰੀ ਮੰਤਰੀ । ਤਸਵੀਰ : ਮਨੋਜ 

ਮਾਣਯੋਗ ਰਾਸ਼ਟਰਪਤੀ, ਕੇਂਦਰੀ ਮੰਤਰੀ ਅਤੇ ਰਾਜ ਮੰਤਰੀ ਦੀ ਹਾਜ਼ਰੀ ਵਿਚ ਕੀਤਾ ਸਨਮਾਨਿਤ

(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਸਵੱਛ ਸਰਵੇਖਣ- 2022 (Swachh Survey-2022) ਦੇ ਨਤੀਜਿਆਂ ਵਿਚ ਘੱਗਾ ਨਗਰ ਪੰਚਾਇਤ ਨੂੰ ਨੌਰਥ ਜੋਨ ਵਿੱਚੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਬਦਲੇ ਪੰਜਾਬ ਭਰ ’ਚੋਂ ਪਹਿਲੇ ਦਸ ਸ਼ਹਿਰਾਂ ਵਿੱਚ ਸਥਾਨ ਹਾਸਲ ਹੋਇਆ। ਇਹ ਜਾਣਕਾਰੀ ਨਗਰ ਪੰਚਾਇਤ ਘੱਗਾ ਦੇ ਐਕਟਿੰਗ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬਾਂਸਲ ਨੇ ਦਿੰਦਿਆਂ ਕਿਹਾ ਕਿ ਉਕਤ ਸਨਮਾਨ ਤਾਲਕਟੋਰਾ ਇੰਨਡੋਰ, ਸਟੇਡੀਅਮ ਦਿੱਲੀ ਵਿਖੇ ਮਾਣਯੋਗ ਰਾਸਟਰਪਤੀ ਦ੍ਰੋਪਤੀ ਮੁਰਮੂ, ਭਾਰਤ ਸਰਕਾਰ ਦੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ, ਸ਼ਹਿਰੀ ਵਿਕਾਸ ਮੰਤਰੀ ਭੁਪਿੰਦਰ ਸਿੰਘ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਕੋਸ਼ਲ ਕਿਸ਼ੋਰ ਦੀ ਮੌਜੂਦਗੀ ਵਿੱਚ ਪੂਰੇ ਭਾਰਤ ਦੇਸ਼ ਵਿੱਚੋਂ ਸਵੱਛ ਸਰਵੇਖਣ- 2022 (Swachh Survey-2022) ਸਬੰਧੀ ਵੱਖ ਵੱਖ ਸੂਬਿਆਂ ਦੇ ਲਗਭਗ 160 ਛੋਟੇ-ਵੱਡੇ ਸ਼ਹਿਰਾਂ ਨੂੰ ਵਿਸ਼ੇਸ ਸਨਮਾਨ ਨਾਲ ਨਿਵਾਜਿਆ ਗਿਆ।

ਇਹ ਵੀ ਪੜ੍ਹੋ : ਚੀਨ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਿਹਾ ਹੈ ਭਾਰਤ : ਹਵਾਈ ਸੈਨਾ ਮੁਖੀ

ਜਿਸ ਵਿੱਚ ਕਸਬਾ ਘੱਗਾ ਨੇ ਆਪਣਾ ਯੋਗ ਸਥਨ ਹਾਸਲ ਕੀਤਾ। ਨਗਰ ਪ੍ਰਧਾਨ ਨੇ ਦੱਸਿਆ ਕਿ ਉਕਤ ਸਨਮਾਨ ਪੀ.ਐਮ.ਆਈ.ਡੀ.ਸੀ ਪੰਜਾਬ ਚੰਡੀਗੜ੍ਹ, ਚੀਫ ਕਾਰਜਕਾਰੀ ਅਫ਼ਸਰ ਮੈਡਮ ਈਸ਼ਾ ਕਾਲੀਆ (ਆਈ.ਏ.ਐਸ) , ਮੈਡਮ ਪੂਜਾ ਸਿਆਲ (ਪੀ.ਸ਼ੀ.ਐਸ) ਵਧੀਕ ਡਿਪਟੀ ਕਮਿਸ਼ਨਰ, ਸ਼ਹਿਰੀ ਵਿਕਾਸ ਪਟਿਆਲਾ। ਨਗਰ ਪੰਚਾਾਿੲਤ ਘੱਗਾ ਦੇ ਕਾਰਜ ਸਾਧਕ ਅਫ਼ਸਰ ਸ੍ਰੀਮਤੀ ਬਲਜਿੰਦਰ ਕੌਰ ਸੰਧੂ , ਸੀ.ਐਫ ਮਨਪ੍ਰੀਤ ਸਿੰਘ, ਪ੍ਰਧਾਨ ਨਗਰ ਪੰਚਾਇਤ ਘੱੱਗਾ ਅਤੇ ਕੌਸਲਰ ਬਲਵਿੰਦਰ ਸਿੰਘ ਕਾਲਾ ਗੁੱਜਰ ਨੇ ਦਿੱਲੀ ਵਿਖੇ ਪ੍ਰਾਪਤ ਕੀਤਾ।

ਘੱਗਾ : ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਅਤੇ ਕੌਂਸਲਰਾਂ ਨੂੰ ਸਨਮਾਨਿਤ ਕਰਦੇ ਹੋਏ ਕੇਂਦਰੀ ਮੰਤਰੀ । ਤਸਵੀਰ : ਮਨੋਜ

ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਸਫਾਈ ਸਬੰਧੀ ਸੈਮੀਨਾਰ ਦਾ ਨਤੀਜਾ

ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬਾਂਸਲ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਰਾਜ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਸਫਾਈ ਸਬੰਧੀ ਸੈਮੀਨਾਰ ਕਰਵਾਏ ਗਏ। ਨਗਰ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ ਸੁਥਰਾ ਰੱਖਣ ਲਈ ਜਿੱਥੇ ਨਗਰ ਪੰਚਾਇਤ ਦਾ ਸਫਾਈ ਵਿਭਾਗ ਸੁਹਿਰਦ ਹੈ, ਉੱਥੇ ਸਮੂਹ ਕੌਸਲਰ ਸਾਹਿਬਾਨ, ਦੁਕਾਨਦਾਰ ਅਤੇ ਨਗਰ ਨਿਵਾਸੀਆਂ ਦਾ ਸਹਿਯੋਗ ਵੀ ਸ਼ਲਾਘਾਯੋਗ ਹੈ।

ਉਨਾ ਦੱਸਿਆ ਕਿ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਐਮ.ਆਰ. ਐਫ ਸੈੱਡ ਦੇ ਨਾਲ ਨਾਲ ਸੋਖਪਿੱਟ ਅਤੇ ਕੂੜਾ ਕਰਕਟ ਨਿਬੇੜਨ ਲਈ ਅਧੁਨਿਕ ਮਸ਼ੀਨਾਂ ਵੀ ਲਗਾਈਆ ਗਈਆ ਹਨ ਜਿਸ ਸਦਕਾ ਅੱਜ ਨਗਰ ਘੱਗਾ ਕਾਫੀ ਸਵੱਛ ਅਤੇ ਸਾਫ ਸੁਥਰਾ ਹੈ। ਇਸ ਉਪਲੱਬਧੀ ’ਤੇ ਸਫਾਈ ਕਰਮਚਾਰੀਆਂ , ਗੁਰੀ ਘੱਗਾ , ਜੂਨੀਅਰ ਸਹਾਇਕ ਗੁਰਮੇਲ ਸਿੰਘ ਕਲਸੀ, ਮਨਜੀਤ ਸਿੰਘ, ਜਸਪਾਲ ਸਿੰਘ ਹਰਪਾਲ ਸਿੰਘ, ਸੁਰਜੀਤ ਰਾਮ ਬਲਜਿੰਦਰ ਸਿੰਘ ਅਤੇ ਸਮੂਹ ਸਟਾਫ ਨਗਰ ਪੰਚਾਇਤ ਦਾ ਵਿਸ਼ੇਸ ਸਹਿਯੋਗ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ