ਬਲਾਕ ਰਾਜਪੁਰਾ ਦੀ ਨਾਮ ਚਰਚਾ ’ਚ ਸੱਚ ਕਹੂੰ ਅਖਬਾਰ ਦੇ ਇਨਾਮ ਵੰਡੇ

Naamcharcha
ਰਾਜਪੁਰਾ : ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ ਬਲਾਕ ਜਿੰਮੇਵਾਰ ਅਤੇ ਸਾਧ ਸੰਗਤ। ਤਸਵੀਰ : ਅਜਯ ਕਮਲ

(Naamcharcha) ਤਿੰਨ ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਦਿੱਤਾ 

(ਅਜਯ ਕਮਲ) ਰਾਜਪੁਰਾ। ਰਾਜਪੁਰਾ ਬਲਾਕ ਦੀ ਬਲਾਕ ਪੱਧਰੀ ਨਾਮ ਚਰਚਾ (Naamcharcha) ਰਾਜਪੁਰਾ ਦੇ ਨਾਮ ਚਰਚਾ ਘਰ ਵਿੱਚ ਹੋਈ। ਜਿਸ ਵਿੱਚ ਬਲਾਕ ਭੰਗੀਦਾਸ ਜਸਬੀਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਅਤੇ ਕਵੀ ਰਾਜ ਵੀਰਾਂ ਵੱਲੋਂ ਖੁਸ਼ੀ ਪਰਥਾਏ ਸ਼ਬਦ ਬਾਣੀ ਲਗਾਈ ਗਈ ਅਤੇ ਇਕ ਸ਼ਬਦ ਦੀ ਵਿਆਖਿਆ ਕੀਤੀ ਗਈ। ਨਾਮ ਚਰਚਾ ਦੌਰਾਨ ਤਿੰਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਸੱਚ ਕਹੂੰ ਅਖਬਾਰ ਦੇ ਲੱਕੀ ਡਰਾਅ ਦੇ ਨਿਕਲੇ ਇਨਾਮ ਵੀ ਵੰਡੇ ਗਏ ।

ਇਸ ਮੌਕੇ ਤੇ ਬਲਾਕ ਜਿੰਮੇਵਾਰ 15 ਮੈਂਬਰ ਰਾਕੇਸ਼ ਮਿੱਤਲ ਇੰਸਾਂ ਨੇ ਦੱਸਿਆ ਕਿ ਅੱਜ ਬਲਾਕ ਦੀ ਸਾਧ ਸੰਗਤ ਵੱਲੋਂ ਤਿੰਨ ਲੋੜਵੰਦ ਜੀਵਾਂ ਨੂੰ ਰਾਸ਼ਨ ਦਿੱਤਾ ਗਿਆ ਅਤੇ ਸੱਚ ਕਹੂੰ ਅਖਬਾਰ ਦੇ ਏਜੰਸੀ ਹੋਲਡਰ ਫੂਲਚੰਦ ਇਸਾਂ ਵੱਲੋਂ ਕੱਟੇ ਲੱਕੀ ਡਰਾਅ ਵਿੱਚ ਨਿਕਲੇ ਇਨਾਮ ਵੀ ਸਾਧ ਸੰਗਤ ਵਿਚ ਵੰਡੇ ਗਏ। ਇਸ ਮੌਕੇ ਬਲਾਕ ਜਿੰਮੇਵਾਰਾਂ ਨੇ ਆਈ ਹੋਈ ਸੰਗਤ ਨੂੰ ਡੇਰਾ ਸੱਚਾ ਸੌਦਾ ਵਿੱਚ ਚੱਲ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਜਾਣੂ ਕਰਵਾਇਆ ਅਤੇ ਵਧ ਚੜ੍ਹ ਕੇ ਇਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਵੀ ਕੀਤਾ।

ਇਹ ਵੀ ਪੜ੍ਹੋ : ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਇਸ ਮੌਕੇ ਜਿੰਮੇਵਾਰਾਂ ਵੱਲੋਂ ਨਾਮ ਚਰਚਾ ਘਰ ਵਿਚ ਚੱਲ ਰਹੇ ਸਾਫ ਸਫਾਈ ਅਤੇ ਹੋਰ ਮਾਨਵਤਾ ਭਲਾਈ ਦੇ ਕੰਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਨਾਮ ਚਰਚਾ (Naamcharcha) ਘਰ ਵਿਚ ਚੱਲ ਰਹੀ ਸੇਵਾ ਵਿਚ ਵਧ ਚੜ੍ਹ ਕੇ ਪਹੁੰਚੋ। ਇਸ ਮੌਕੇ ਬਲਾਕ ਦੇ ਸਮੂਹ ਜਿੰਮੇਵਾਰ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਭੈਣਾਂ ਅਤੇ ਬਾਈ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਧ ਸੰਗਤ ਨੇ ਨਾਮ ਚਰਚਾ ਘਰ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ