ਲੌਂਗੋਵਾਲ, (ਹਰਪਾਲ)। ਨੇੜਲੇ ਪਿੰਡ ਚੰਗਾਲ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ 15-16 ਅਕਤੂਬਰ ਨੂੰ ਕੀਤੇ ਜਾ ਰਹੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਰੈਲੀ (Rally) ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜਿਲ੍ਹਾ ਸਕੱਤਰ ਬਿਮਲ ਕੌਰ, ਪਿੰਡ ਪ੍ਰਧਾਨ ਸ਼ਿੰਦਰ ਪਾਲ ਕੌਰ, ਸਕੱਤਰ ਚਰਨਜੀਤ ਕੌਰ ਅਤੇ ਰਣਧੀਰ ਕੌਰ ਨੇ ਕਿਹਾ ਕਿ ਸੂਬਾਈ ਡੈਲੀਗੇਟ ਅਜਲਾਸ ਵਿਚ ਵਿਧਾਨ-ਐਲਾਨਨਾਮਾ, ਰਿਪੋਰਟਿੰਗ ਅਤੇ ਰਿਵੀਊ, ਵਿੱਤੀ ਰਿਪੋਰਟ, ਨਵੀਂ ਸੂਬਾ ਕਮੇਟੀ ਦੀ ਚੋਣ ਅਤੇ ਰਾਜਨੀਤਕ ਮਤੇ ਪਾਸ ਕੀਤੇ ਜਾਣਗੇ।
ਨਵੀਂ ਸੂਬਾ ਕਮੇਟੀ ਦੀ ਕੀਤੀ ਜਾਵੇਗੀ ਚੋਣ
ਆਗੂਆਂ ਨੇ ਕਿਹਾ ਕਿ ਪੂਰੇ ਜਮਹੂਰੀ ਤਰੀਕੇ ਦੇ ਨਾਲ ਵੱਖ-ਵੱਖ ਪਿੰਡਾਂ, ਜ਼ਿਲ੍ਹਿਆਂ ਤੋਂ ਆਏ ਡੈਲੀਗੇਟ ਰਾਂਹੀ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜੋ ਦੋ ਮਜ਼ਦੂਰ ਤਿੰਨ ਰੋਜ਼ਾ ਸੰਗਰੂਰ ਵਿਖੇ ਭਗਵੰਤ ਮਾਨ ਦੀ ਕੋਠੀ ਮੂਹਰੇ ਲੱਗੇ ਧਰਨੇ ਤੋਂ ਵਾਪਸੀ ਸਮੇਂ ਦੌਰਾਨ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਇਹ ਹਾਦਸਾ ਨਹੀਂ ਅਸਲ ਵਿੱਚ ਕਤਲ ਹੈ, ਪੀਡ਼ਤ ਮਜ਼ਦੂਰ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਐਸ.ਡੀ.ਐਮ. ਫਿਲੌਰ ਵਿਖੇ ਲੱਗੇ ਧਰਨੇ ਦਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਨੇ ਕੀਤੀ ਰੈਲੀ ’ਚ ਸਮਰਥਨ ਦਾ ਮਤਾ ਪਾਸ ਕੀਤਾ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੇ ਕੀਤੇ ਹੋਏ ਵਾਅਦੇ ਭੁੱਲੇ (Rally)
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦੇ ਹੋਏ ਕਿਹਾ ਸੀ ਕਿ ਮਿਹਨਤਕਸ ਜਨਤਾ ਨੂੰ ਧਰਨੇ ਤੇ ਰੈਲੀਆਂ ਕਰਨ ਦੀ ਕੋਈ ਲੋਡ਼ ਨਹੀਂ ਪਵੇਗੀ। ਕਿਉਂਕਿ ਮੇਰੀ ਸਰਕਾਰ (ਭਗਵੰਤ ਮਾਨ ਦੀ) ਬਣਦੇ ਸਾਰ ਹੀ ਸਾਰੇ ਮਸਲੇ ਹੱਲ ਕਰ ਦੇਵੇਗੀ ਅਤੇ ਜੋ ਨੌਜਵਾਨ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਰੁਜਗਾਰ ਦੇਣ ਲਈ ਮੇਰਾ ਪੈੱਨ ਚੱਲੇਗਾ। ਆਗੂਆਂ ਨੇ ਕਿਹਾ ਕਿ ਗੱਦੀ ਤੇ ਬੈਠਣ ਸਾਰ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਪਣੇ ਕੀਤੇ ਹੋਏ ਵਾਅਦੇ ਭੁੱਲ ਗਿਆ।
ਮਿਹਨਤ ਕਸ ਲੁਕਾਈ ਦੇ ਮਸਲੇ ਹੱਲ ਕਰਨ ਦੀ ਬਜਾਏ ਉਲਟਾ ਲਾਠੀਚਾਰਜ ਕੀਤਾ ਜਾ ਰਿਹਾ ਹੈ ਅਤੇ ਬੇਰੁ਼ਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੇ ਹਰੇ ਪੈਨ ਦੀ ਨਿੱਭ ਟੁੱਟ ਗਈ ਹੈ। ਆਗੂਆਂ ਨੇ ਕਿਹਾ ਕਿ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵਾਲੀ ਕਲੋਨੀ ਅੱਗੇ ਕੰਡਿਆਲੀ ਤਾਰ ਅਤੇ ਦਫਾ 144 ਲਗਾ ਕੇ ਜਮਹੂਰੀਅਤ ਦਾ ਘਾਣ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਮੁੱਖ ਮੰਤਰੀ ਦੇ ਨਿਵਾਸ ਵਾਲੀ ਕਲੋਨੀ ਮੁਹਰੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਉਠਾ ਕੇ ਦੂਰ-ਦੁਰਾਡੇ ਛੱਡ ਦਿੱਤਾ ਗਿਆ ਸੀ ਅਤੇ ਟੈਂਟ ਆਦਿ ਸਮਾਨ ਜਬਤ ਕਰ ਲਿਆ ਸੀ। ਇਸ ਜਮਹੂਰੀਅਤ ਦੇ ਘਾਣ ਨੂੰ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਇਸ ਦਾ ਮੂੰਹ ਤੋਡ਼ ਜਵਾਬ ਦੇਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ