ਮੀਤ ਦੀ ਉਪਾਧੀ (Maha Paropkar Month)
ਇੱਕ ਵਾਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ, ਸ਼ਾਹ ਮਸਤਾਨਾ ਜੀ ਧਾਮ ਦੀ ਤੇਰਾਵਾਸ ’ਚ ਪੌੜੀਆਂ ਤੋਂ ਹੇਠਾਂ ਉੱਤਰ ਰਹੇ ਸਨ ਉਸ ਸਮੇਂ ਪੂਜਨੀਕ ਹਜ਼ੂਰ ਪਿਤਾ ਜੀ ਹੇਠਾਂ ਖੜ੍ਹੇ ਸਨ ਜਦੋਂ ਪੂਜਨੀਕ ਪਰਮ ਪਿਤਾ ਜੀ ਆਖਰੀ ਪੌੜੀ ’ਤੇ ਆਏ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਆਪਣੇ ਪਵਿੱਤਰ ਹੱਥ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਕਰ-ਕਮਲਾਂ ’ਤੇ ਰੱਖਦੇ ਹੋਏ ਪੁੱਛਿਆ, ‘ਹੇ ਸੱਚੇ ਸਤਿਗੁਰ ਜੀ ! ਆਪ ਜੀ ਠੀਕ ਹੋ? ‘ਇਸ ’ਤੇ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ ‘ਸਾਡੇ ਪਿਆਰੇ-ਪਿਆਰੇ, ਮਿੱਠੇ-ਮਿੱਠੇ ਮੀਤ ਜੀਓ, ਅਸੀਂ ਬਿਲਕੁੱਲ ਠੀਕ ਹਾਂ’ ਇਸ ਲਈ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ‘ਮੀਤ’ ਸ਼ਬਦ ਤੋਂ ਬਾਅਦ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਭਜਨਾਂ ਦੀ ਰਚਨਾ ’ਚ ਮੀਤ ਸ਼ਬਦ ਲਾਉਣ ਲੱਗ ਗਏ।
ਜਦੋਂ ਤੇਰਾਵਾਸ ’ਚੋਂ ਪੂਜਨੀਕ ਪਰਮ ਪਿਤਾ ਜੀ ਤੇ ਪੂਜਨੀਕ ਹਜ਼ੂਰ ਪਿਤਾ ਜੀ ਸਟੇਜ ’ਤੇ ਜਾਣ ਲਈ ਬਾਹਰ ਆਉਂਦੇ ਤਾਂ ਪੂਜਨੀਕ ਹਜ਼ੂਰ ਪਿਤਾ ਜੀ, ਪੂਜਨੀਕ ਪਰਮ ਪਿਤਾ ਜੀ ਦੇ ਰਸਤੇ ਵੱਲ ਨਿਹਾਰਦੇ ਹੀ ਰਹਿੰਦੇ ਕਿ ਕਿਤੇ ਕੋਈ ਕੰਕਰ ਜਾਂ ਹੋਰ ਚੀਜ਼ ਪੂਜਨੀਕ ਪਰਮ ਪਿਤਾ ਜੀ ਦੇ ਪੈਰ ਹੇਠ ਨਾ ਆਵੇ ਇਸ ਤਰ੍ਹਾਂ ਪੂਜਨੀਕ ਗੁਰੂ ਜੀ ਆਪਣੇ ਸਤਿਗੁਰੂ ਮੌਲ੍ਹਾ ਦਾ ਖਾਸ ਧਿਆਨ ਰੱਖਦੇ ਨਾਲ ਵਾਲੇ ਸੇਵਾਦਾਰ ਜੋ ਪੂਜਨੀਕ ਪਰਮ ਪਿਤਾ ਜੀ ਦੇ ਅੱਗੇ-ਅੱਗੇ ਚਲਦੇ ਸਨ, ਉਨ੍ਹਾਂ ਨੂੰ ਪੂਜਨੀਕ ਹਜ਼ੂਰ ਪਿਤਾ ਜੀ ਸਮਝਾਉਂਦੇ ਕਿ ਰਸਤਾ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਇਸ ਪਿਆਰ ਦੀ ਲੜੀ ਤਹਿਤ ਪੂਜਨੀਕ ਹਜ਼ੂਰ ਪਿਤਾ ਜੀ ਪੂਜਨੀਕ ਪਰਮ ਪਿਤਾ ਜੀ ਦੀ ਸਿਹਤ ਦਾ ਖੁਦ ਤੋਂ ਵੀ ਜ਼ਿਆਦਾ ਧਿਆਨ ਰੱਖਦੇ ਤੇ ਜੇਕਰ ਕੋਈ ਕੰਕਰ ਪੂਜਨੀਕ ਪਰਮ ਪਿਤਾ ਜੀ ਦੇ ਚਰਨਾ ਹੇਠਾਂ ਆ ਜਾਂਦਾ ਤਾਂ ਪੂਜਨੀਕ ਹਜ਼ੂਰ ਪਿਤਾ ਜੀ ਫ਼ਰਮਾਉਂਦੇ ਕਿ ਉਹ ਕੰਕਰ ਸਾਡੇ ਦਿਲ ’ਚ ਚੁਭਦਾ ਹੈ।
ਪੂਜਨੀਕ ਹਜ਼ੂਰ ਪਿਤਾ ਜੀ ਪਰਮ ਪਿਤਾ ਜੀ ਦਾ ਖਾਸ ਧਿਆਨ ਰੱਖਦੇ
ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਲਈ ਉੱਪਰ ਤੇਰਾਵਾਸ ਤੋਂ ਆਉਣ-ਜਾਣ ਲਈ ਇੱਕ ਲਿਫ਼ਟ ਤਿਆਰ ਕਰਵਾਈ ਤਾਂ ਕਿ ਪੂਜਨੀਕ ਪਰਮ ਪਿਤਾ ਜੀ ਨੂੰ ਤੇਰਾਵਾਸ ’ਚ ਜਾਣ ਲਈ ਪੌੜੀਆਂ ’ਤੇ ਚੜ੍ਹਨਾ ਨਾ ਪਵੇ। ਪੂਜਨੀਕ ਹਜ਼ੂਰ ਪਿਤਾ ਜੀ ਨੇ ਸ਼ਾਹ ਮਸਤਾਨਾ ਜੀ ਧਾਮ ਦਾ ਸਾਰਾ ਕੱਚਾ ਪੰਡਾਲ ਪੱਕਾ ਕਰਵਾ ਦਿੱਤਾ, ਤਾਂ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਸਟੇਜ ’ਤੇ ਵਿਰਾਜਮਾਨ ਹੋਣ ਲਈ ਜਾਂ ਪੰਡਾਲ ’ਚ ਘੁੰਮਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਵੀ ਤਕਲੀਫ਼ ਨਾ ਹੋਵੇ ਪੂਜਨੀਕ ਹਜ਼ੂਰ ਪਿਤਾ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀਆਂ ਸਹੂਲਤਾਂ ਲਈ ਇੱਕ ਵੀਲ੍ਹ ਚੇਅਰ ਵੀ ਮੰਗਵਾਈ, ਜਿਸ ’ਤੇ ਪੂਜਨੀਕ ਪਰਮ ਪਿਤਾ ਜੀ ਨੂੰ ਬੈਠਾ ਕੇ ਖੁਦ ਪੂਜਨੀਕ ਹਜ਼ੂਰ ਪਿਤਾ ਜੀ ਆਪਣੇ ਕਰ-ਕਮਲਾਂ ਨਾਲ ਚਲਾਉਂਦੇ ਤੇ ਪੱਕੇ ਕੀਤੇ ਗਏ ਪੰਡਾਲ ’ਚ ਸਵੇਰੇ-ਸ਼ਾਮ ਘੁੰਮਾਇਆ ਕਰਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ