ਭਰ ਜਵਾਨੀ ’ਚ ਰੁਪਿੰਦਰ ਕੌਰ ਰੀਤੂ ਦੀ ਅਚਾਨਕ ਹੋਈ ਮੌਤ
ਲੌਂਗੋਵਾਲ, (ਹਰਪਾਲ )। ਸਾਬਕਾ ਕੌਂਸਲਰ ਜਗਸੀਰ ਸਿੰਘ ਗਾਂਧੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਨੌਜਵਾਨ ਲੜਕੀ ਰੁਪਿੰਦਰ ਕੌਰ ਰੀਤੂ (20 ਸਾਲਾ) ਦੀ ਅਚਾਨਕ ਮੌਤ ਹੋ ਗਈ। ਇਸ ਹੋਈ ਬੇਵਕਤੀ ਮੌਤ ਸਬੰਧੀ ਜਾਣਕਾਰੀ ਦਿੰਦੇ ਹੋਏ ਕੌਂਸਲਰ ਗੁਰਮੀਤ ਸਿੰਘ ਲੱਲੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਰੁਪਿੰਦਰ ਕੌਰ ਨੂੰ ਅਚਾਨਕ ਬੁਖ਼ਾਰ ਹੋਇਆ ਸੀ ਤਾਂ ਪਰਿਵਾਰ ਵਲੋਂ ਮੁਢਲੀ ਡਾਕਟਰੀ ਸਹਾਇਤਾ ਦੇ ਲੌਂਗੋਵਾਲ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ। ਹਾਲਤ ਹੋਰ ਵਿਗੜਦੀ ਦੇਖ ਉਕਤ ਲੜਕੀ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ ਅਤੇ ਲੜਕੀ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਜੇਰੇ ਇਲਾਜ ਉਕਤ ਨੌਜਵਾਨ ਲੜਕੀ ਦੀ ਪੀ.ਜੀ.ਆਈ. ਹਸਪਤਾਲ ਵਿਖੇ ਬੀਤੀ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।
ਇਸ ਹੋਈ ਬੇਵਕਤੀ ਮੌਤ ’ਤੇ ਪੀਏਡੀਪੀ ਦੇ ਡਾਇਰੈਕਟਰ ਭਗਵੰਤ ਸਿੰਘ ਲੌਂਗੋਵਾਲ, ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨ ਰੀਤੂ ਗੋਇਲ, ਨਗਰ ਕੌਂਸਲ ਲੌਂਗੋਵਾਲ ਦੀ ਮੀਤ ਪ੍ਰਧਾਨ ਨਸ਼ੀਬ ਕੌਰ ਚੋਟੀਆਂ, ਸਾਬਕਾ ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਮੇਲਾ ਸਿੰਘ ਸੂਬੇਦਾਰ, ਵਿਜੇ ਗੋਇਲ ਆਗੂ ਬੀਜੇਪੀ, ਕੌਂਸਲਰ ਅਤੇ ਸਮਾਜ ਸੇਵੀ ਰਣਜੀਤ ਸਿੰਘ ਕੂਕਾ, ਆਮ ਆਦਮੀ ਪਾਰਟੀ ਦੇ ਆਗੂ ਕਰਮ ਸਿੰਘ ਬਰਾੜ, ਮਾਰਕੀਟ ਕਮੇਟੀ ਚੀਮਾ ਦੇ ਮੀਤ ਪ੍ਰਧਾਨ ਅਸ਼ੋਕ ਕੁਮਾਰ ਬਬਲੀ, ਗੁਰਮੇਲ ਸਿੰਘ ਚੋਟੀਆਂ, ਕਿਸਾਨ ਯੂਨੀਅਨ ਦੇ ਆਗੂ ਬਿਕਰਮਜੀਤ ਸਿੰਘ ਰਾਓ, ਗੁਰਲਾਲ ਸਿੰਘ ਆਗੂ ਬੀਜੇਪੀ, ਕਰਨੈਲ ਸਿੰਘ ਦੁੱਲਟ, ਨੀਟੂ ਸ਼ਰਮਾ, ਕਾਲਾ ਸਿੰਘ ਭੁੱਲਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ