(ਵਿਜੈ ਸਿੰਗਲਾ) ਭਵਾਨੀਗੜ੍ਹ। ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 142 ਮਾਨਵਤਾ ਭਲਾਈ ਦੇ ਕੰਮਾਂ ਦੀ ਲੜੀ ਤਹਿਤ ਬਲਾਕ ਭਵਾਨੀਗੜ੍ਹ ਦੀ ਸਾਧ ਸੰਗਤ ਵੱਲੋਂ ਸਥਾਨਕ ਸ਼ਹਿਰ ਦੇ ਨੇੜੇ ਪਿੰਡ ਬਾਲਦ ਕੋਠੀ ਵਿਖੇ ਇਕ ਬਹੁਤ ਹੀ ਆਰਥਿਕ ਪੱਖੋ ਲੋੜਵੰਦ ਇੱਕ ਵਿਅਕਤੀ ਦੇ ਮਕਾਨ ਦੀ ਖਸਤਾ ਹਾਲਤ ਨੂੰ ਠੀਕ ਕਰਦਿਆਂ ਕਮਰੇ ਦੀ ਛੱਤ ਬਦਲੀ, ਰਸੋਈ, ਬਾਥਰੂਮ ’ਤੇ ਚਾਰਦੀਵਾਰੀ ਦਾ ਕੰਮ ਕਰਕੇ ਦਿੱਤਾ। (Sadh Sangat Block Bhawanigarh)
ਇਸ ਮੌਕੇ ਜਾਣਕਾਰੀ ਦਿੰਦਿਆ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਭਵਾਨੀਗੜ੍ਹ ਦੀ ਸਾਧ-ਸੰਗਤ ਨੇ ਆਸ਼ਿਆਨਾ ਮੁਹਿੰਮ ਤਹਿਤ ਨੇ ਇਕ ਅਤਿ ਲੋੜਵੰਦ ਵਿਅਕਤੀ ਗੋਲੂ ਰਾਮ ’ਤੇ ਉਸ ਦੇ ਪਰਿਵਾਰ ਦੇ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਸੀ। ਪਰਿਵਾਰ ਨੂੰ ਹਰ ਸਮੇਂ ਛੱਤ ਦੇ ਡਿੱਗਣ ਡਰ ਲੱਗਿਆ ਰਹਿੰਦਾ ਸੀ ਉਕਤ ਵਿਅਕਤੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾਉਂਦਾ ਸੀ ਉਹ ਮਕਾਨ ਦੀ ਖਸਤਾ ਹਾਲਤ ਨੂੰ ਠੀਕ ਕਰਵਾਉਣ ਵਿੱਚ ਅਸਮਰੱਥ ਸੀ।
ਉਕਤ ਵਿਅਕਤੀ ਨੇ ਬਲਾਕ ਦੇ ਜ਼ਿੰਮੇਵਾਰਾਂ ਨਾਲ ਸੰਪਰਕ ਕੀਤਾ ਤਾਂ ਸਾਧ ਸੰਗਤ ਨੇ ਕਮਰੇ ਦੀ ਛੱਤ ਬਦਲ ਦਿੱਤੀ ’ਤੇ ਰਸੋਈ, ਬਾਥਰੂਮ ’ਤੇ ਚਾਰਦੀਵਾਰੀ ਦਾ ਕੰਮ ਕਰਕੇ ਮਕਾਨ ਨੂੰ ਨਵਾਂ ਰੂਪ ਦੇ ਦਿੱਤਾ। ਇਸ ਮੌਕੇ ਜਦੋਂ ਗੋਲੂ ਰਾਮ ਨੇ ਜਿੱਥੇ ਪੂਜਨੀਕ ਗੁਰੂ ਜੀ ਨੂੰ ਲੱਖ ਲੱਖ ਸਜਦਾ ਕੀਤਾ ਉੱਥੇ ਬਲਾਕ ਦੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਲਾਕ ਦੇ 15 ਮੈਂਬਰ, ਸੇਵਾਦਾਰ ਭੈਣਾਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭਾਈ ’ਤੇ ਭੈਣਾਂ, ਪਿੰਡ ਦੇ ਭੰਗੀਦਾਸ ਤੋਂ ਇਲਾਵਾ ਬਲਾਕ ਦੀ ਭਾਰੀ ਗਿਣਤੀ ਵਿੱਚ ਪਹੁੰਚ ਕੇ ਸਾਧ ਸੰਗਤ ਨੇ ਪੂਰੀ ਲਗਨ ਨਾਲ ਸੇਵਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ