ਆਪ ਨੇ ਦਿੱਤੀ ਸਫ਼ਾਈ
ਚੰਡੀਗੜ੍ਹ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨੀ ਤੋਂ ਵਿਦੇਸ਼ੀ ਨਿਵੇਸ਼ ਦੇ ਦਾਅਵੇ ਨੂੰ ਝਟਕਾ ਲੱਗਣ ਲੱਗਾ ਹੈ। ਇਸ ਦੀ ਸ਼ੁਰੂਆਤ ਬੀਐਮਡਬਲੂ ਨਾਲ ਹੋਈ ਸੀ। ਸੀਐਮ ਮਾਨ ਨੇ ਦਾਅਵਾ ਕੀਤਾ ਸੀ ਕਿ ਬੀਐਮਡਬਲਯੂ ਪੰਜਾਬ ਵਿੱਚ ਕੰਪੋਨੈਂਟਸ ਪਲਾਂਟ ਲਗਾ ਰਹੀ ਹੈ। ਇਹ ਅਧਿਕਾਰਤ ਜਾਣਕਾਰੀ ਭਗਵੰਤ ਮਾਨ ਦੇ ਹਵਾਲੇ ਨਾਲ ਦਿੱਤੀ ਗਈ। ਜਦੋਂ ਇਹ ਦਾਅਵਾ ਸੁਰਖੀਆਂ ਵਿੱਚ ਆਇਆ ਤਾਂ ਭਾਰਤ ਵਿੱਚ ਬੀਐਮਡਬਲਯੂ ਸਮੂਹ ਨੇ ਇਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਬਾਅਦ ਵਿਰੋਧੀ ਵੀ ਹਮਲਾਵਰ ਹੋ ਗਏ। ਇਸ ਨੂੰ ਮੁੱਖ ਮੰਤਰੀ ਦੀ ਭਰੋਸੇਯੋਗਤਾ ’ਤੇ ਸਵਾਲੀਆ ਨਿਸ਼ਾਨ ਦੱਸਦੇ ਹੋਏ ਉਨ੍ਹਾਂ ਨੇ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ।
ਇਹ ਅਧਿਕਾਰਤ ਜਾਣਕਾਰੀ ਮੁੱਖ ਮੰਤਰੀ ਨੇ ਦਿੱਤੀ
ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਵਿਸ਼ਵ ਪ੍ਰਸਿੱਧ ਕਾਰ ਕੰਪਨੀ ਬੀਐਮਡਬਲਯੂ ਦੇ ਮੁੱਖ ਦਫ਼ਤਰ ਵਿੱਚ ਆਪਣੇ ਉੱਚ ਅਧਿਕਾਰੀ ਨੂੰ ਮਿਲੇ ਹਨ। ਉਨ੍ਹਾਂ ਪੰਜਾਬ ਵਿੱਚ ਕਾਰ ਪਾਰਟਸ ਨਾਲ ਸਬੰਧਤ ਯੂਨਿਟਾਂ ਨੂੰ ਵੱਡੇ ਪੱਧਰ ’ਤੇ ਸਥਾਪਤ ਕਰਨ ਦੀ ਹਾਮੀ ਭਰੀ। ਫਿਲਹਾਲ ਚੇਨਈ ’ਚ ਉਨ੍ਹਾਂ ਦਾ ਇਕ ਹੀ ਪਲਾਂਟ ਹੈ।
‘ਆਪ’ ਨੇ ਦਿੱਤਾ ਸਪੱਸ਼ਟੀਕਰਨ- ਇਨਵੈਸਟ ਪੰਜਾਬ ’ਚ ਆਉਣ ਦਾ ਸੱਦਾ
ਮੁੱਖ ਮੰਤਰੀ ਦੇ ਦਾਅਵੇ ’ਤੇ ਸਵਾਲ ਉੱਠੇ ਤਾਂ ਆਮ ਆਦਮੀ ਪਾਰਟੀ ਨੂੰ ਸਪੱਸ਼ਟੀਕਰਨ ਦੇਣਾ ਪਿਆ। ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਕੋਈ ਵੀ ਪਲਾਂਟ ਲਗਾਉਣ ਤੋਂ ਪਹਿਲਾਂ ਕਾਫੀ ਪ੍ਰਕਿਰਿਆ ਹੁੰਦੀ ਹੈ। ਮੁੱਖ ਮੰਤਰੀ ਮਾਨ ਦੀ ਗੱਲਬਾਤ ਬੀਐਮਡਬਲਯੂ ਦੇ ਹੈੱਡਕੁਆਰਟਰ ’ਤੇ ਹੋਈ ਨਾ ਕਿ ਭਾਰਤੀ ਯੂਨਿਟ ਨਾਲ। ਬੀਐਮਡਬਲਯੂ ਦਾ ਵਫ਼ਦ ਫਰਵਰੀ 2023 ਵਿੱਚ ਪੰਜਾਬ ਇਨਵੈਸਟ ਸਮਿਟ ਵਿੱਚ ਆਵੇਗਾ। ਜਿੱਥੇ ਉਨ੍ਹਾਂ ਦੇ ਸਾਹਮਣੇ ਪੂਰੀ ਯੋਜਨਾ ਰੱਖੀ ਜਾਵੇਗੀ। ਅਸੀਂ ਸਿਰਫ਼ ਐਮਓਯੂ ਨਹੀਂ ਕਰ ਰਹੇ ਸਗੋਂ ਪੰਜਾਬ ਵਿੱਚ ਅਸਲ ਨਿਵੇਸ਼ ਲਿਆਉਣਾ ਚਾਹੁੰਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ