ਕਿਹਾ, ਸਤਿਕਾਰ ਕਰਨ ਦੀ ਬਜਾਇ ‘ਆਪ’ ਸਰਕਾਰ ਸਾਬਕਾ ਫੌਜੀਆਂ ਦਾ ਨਿਰਾਦਰ ਕਰ ਰਹੀ ਹੈ
ਬਰਨਾਲਾ, (ਜਸਵੀਰ ਸਿੰਘ ਗਹਿਲ)। ਕਾਂਗਰਸ ਸਰਕਾਰ ਮੌਕੇ ਉਸ ਸਮੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਫੌਜੀਆਂ ਨੂੰ ਮਾਣ ਦਿੰਦਿਆਂ ਪਿੰਡਾਂ ’ਚ ਗਾਰਡੀਅਨਜ ਆਫ਼ ਗਵਰਨੈੱਸ ਸਕੀਮ (ਜੀਓਜੀ) ਲਗਾਇਆ ਸੀ। ਇਸ ਸਕੀਮ ਨੂੰ ਆਮ ਆਦਮੀ ਪਾਰਟੀ ਨੇ ਕੁੱਝ ਦਿਨ ਪਹਿਲਾਂ ਖ਼ਤਮ ਕਰ ਦਿੱਤਾ। ਇਸੇ ਦੇ ਵਿਰੋਧ ’ਚ ਅੱਜ ਜ਼ਿਲੇ ਭਰ ਦੇ ਜੀਓਜੀ ਵਜੋਂ ਸੇਵਾਵਾਂ ਨਿਭਾ ਰਹੇ ਸਾਬਕਾ ਫੌਜੀਆਂ ਨੇ ਇੱਥੇ ਭਰਵੀਂ ਇਕੱਤਰਤਾ ਕਰਕੇ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਜੀਓਜੀ ਨੇ ਇੱਥੇ ਰੋਸ ਮਾਰਚ ਕਰਕੇ ‘ਆਪ’ ਸਰਕਾਰ ਦਾ ਪੁਤਲਾ ਫੂਕਿਆ ਤੇ ਡੀਸੀ ਬਰਨਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ।
ਇਸ ਮੌਕੇ ਗੱਲਬਾਤ ਕਰਦਿਆਂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਹਰ ਵਰਗ ਦਾ ਸਤਿਕਾਰ ਕਰਨ ਦੀ ਵੱਡੀਆਂ ਵੱਡੀਆਂ ਫੜਾਂ ਮਾਰ ਰਹੀ ਹੈ ਦੂਜੇ ਪਾਸੇ ਦੇਸ਼ ਦੀਆ ਸਰਹੱਦਾਂ ’ਤੇ ਰਾਖੀ ਕੀਤੀ। ਸੇਵਾ ਮੁਕਤੀ ਤੋਂ ਬਾਅਦ ਘਰ ਰਹਿੰਦੀਆਂ ਦੇਸ਼ ਸੇਵਾ ਕਰਨ ਦੀ ਸੋਚ ਨਾਲ ਕਾਂਗਰਸ ਸਰਕਾਰ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੀਓਜੀ ਤਹਿਤ ਪਿੰਡਾਂ ਅੰਦਰ ਸੇਵਾਵਾਂ ਦੇਣੀਆਂ ਚਾਹੀਆਂ।
ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਤਕਰੀਬਨ 5 ਕੁ ਮਹੀਨਿਆਂ ਦੇ ਕਾਰਜ਼ਕਾਲ ਦੌਰਾਨ ਹੀ ਖਤਮ ਕਰ ਦਿੱਤਾ ਹੈ। ਉਨਾਂ ਕਿਹਾ ਕਿ ਜੀਓਜੀ ਦਾ ਕੰਮ ਪਿੰਡਾਂ ਅੰਦਰ ਵਿਕਾਸ ਕਾਰਜਾਂ ਅੰਦਰ ਹੋ ਰਹੀਆਂ ਕਥਿਤ ਬੇਨਿਯਮੀਆਂ ਨੂੰ ਰੋਕਣਾ ਸੀ, ਜਿਸ ’ਚ ਜੀਓਜੀ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਪਰ ਸਰਕਾਰ ਵੱਲੋਂ ਬਿਨਾਂ ਕੁੱਝ ਸੋਚੇ ਸਮਝੇ ਜੀਓਜੀ ਸਕੀਮ ਨੂੰ ਖ਼ਤਮ ਕਰ ਦਿੱਤਾ ਹੈ। ਉਨਾਂ ਮੰਗ ਕੀਤੀ ਕਿ ਜੀਓਜੀ ਨੂੰ ਬਹਾਲ ਕੀਤਾ ਜਾਵੇ।
ਨਹੀਂ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਉਪਰੰਤ ਵੱਡੀ ਗਿਣਤੀ ਸਾਬਕਾ ਫੌਜੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਕੀਤੀ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਰੋਸ ਮਾਰਚ ਕੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ। ਜਿਕਰਯੋਗ ਹੈ ਕਿ ਗਾਰਡੀਅਨਜ ਆਫ਼ ਗਵਰਨੈੱਸ ਸਕੀਮ ’ਚ 43 ਸੌ ਸਾਬਕਾ ਸੈਨਿਕ ਕੰਮ ਕਰਦੇ ਸਨ, ਜਿਸ ਨਾਲ ਸਰਕਾਰ ’ਤੇ ਕਰੀਬ 72 ਕਰੋੜ ਰੁਪਏ ਦਾ ਖ਼ਰਚ ਪੈਣ ਦੀ ਗੱਲ ਆਖੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ