ਇੱਥੇ ਵੀ ਤੂੰ, ਉੱਥੇ ਵੀ ਤੂੰ… (Maha Paropkar Month)
ਇੱਕ ਵਾਰ ਪੂਜਨੀਕ ਪਰਮ ਪਿਤਾ ਜੀ ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਵਿਚ ਸਤਿਸੰਗ ਕਰਨ ਲਈ ਪੂਜਨੀਕ ਗੁਰੂ ਜੀ ਨੂੰ ਇਕੱਲਿਆਂ ਹੀ ਭੇਜ ਦਿੱਤਾ ਅਤੇ ਖੁਦ ਸ਼ਾਹ ਮਸਤਾਨਾ ਜੀ ਧਾਮ ਵਿਚ ਹੀ ਹਾਜ਼ਰ ਰਹਿ ਕੇ ਰੋਜ਼ਾਨਾ ਵਾਂਗ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਰਹੇ ਯੂਪੀ ਵਿਚ ਵੀ ਪਵਿੱਤਰ ਦਰਸ਼ਨ, ਸਰਸੇ ਵਿਚ ਵੀ ਪਵਿੱਤਰ ਦਰਸ਼ਨ, ਅਜਿਹਾ ਮਹਾਨ ਪਰਉਪਕਾਰ ਕਦੇ ਨਹੀਂ ਭੁਲਾਇਆ ਜਾ ਸਕਦਾ
ਇਹੀ ਤਾਂ ਸੱਚੇ ਸਤਿਗੁਰੂ ਦੀ ਪਛਾਣ ਹੈ, ਇੱਥੇ ਵੀ ਤੂੰ, ਉੱਥੇ ਵੀ ਤੂੰ, ਜਿੱਧਰ ਦੇਖਾਂ ਬੱਸ, ਤੂੰ ਹੀ ਤੂੰ ਜਦੋਂ ਪੂਜਨੀਕ ਗੁਰੂ ਜੀ ਅਤੇ ਪੂਜਨੀਕ ਪਰਮ ਪਿਤਾ ਜੀ ਇੱਕ ਹੀ ਆਸ਼ਰਮ ਵਿਚ ਹੁੰਦੇ ਤਾਂ ਸਾਧ-ਸੰਗਤ ਖੁਸ਼ੀਆਂ ਨਾਲ ਲਬਰੇਜ਼ ਹੋ ਜਾਂਦੀ ਪੂਜਨੀਕ ਪਰਮ ਪਿਤਾ ਜੀ ਅਤੇ ਪੂਜਨੀਕ ਹਜ਼ੂਰ ਪਿਤਾ ਜੀ ਮੰਚ ਤੋਂ ਦਰਸ਼ਨ ਦੇ ਕੇ ਗੁਫ਼ਾ ਵਿਚ ਜਾਂਦੇ ਤਾਂ ਕੁਝ ਦੇਰ ਬਾਅਦ ਕਦੇ ਪੂਜਨੀਕ ਗੁਰੂ ਜੀ ਬਾਹਰ ਆਉਂਦੇ ਤੇ ਕਦੇ ਪਰਮ ਪਿਤਾ ਜੀ, ਜਿਸ ਨਾਲ ਚਾਰੇ ਪਾਸੇ ਦਰਸ਼ਨ ਦੀ ਬਰਸਾਤ ਹੁੰਦੀ ਰਹਿੰਦੀ ਅਤੇ ਆਪਣੇ ਸਤਿਗੁਰੂ ਦਾ ਨੂਰੀ ਨਜ਼ਾਰਾ ਪਾ ਕੇ ਸਾਧ-ਸੰਗਤ ਖੁਦ ਨੂੰ ਭਾਗਸ਼ਾਲੀ ਮਹਿਸੂਸ ਕਰਦੀ। (Maha Paropkar Month)
ਚਾਰ-ਪੰਜ ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਜੀ ਤੋਂ ਪ੍ਰਾਪਤ ਕੀਤਾ ‘ਨਾਮ-ਸ਼ਬਦ’
ਆਪ ਜੀ ਨੇ ਬਚਪਨ ’ਚ ਹੀ 4-5 ਸਾਲ ਦੀ ਉਮਰ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਲਗਾਤਾਰ ਰੂਹਾਨੀ ਸਤਿਸੰਗ ’ਤੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਦਾ ਪਿਆਰ ਪ੍ਰਾਪਤ ਕਰਦੇ ਆਪ ਜੀ ਹਰ ਵਾਰ ਸਤਿਸੰਗ ’ਚ ਨਵੇਂ ਲੋਕਾਂ ਨੂੰ ਆਪਣੇ ਨਾਲ ਟਰੈਕਟਰ-ਟਰਾਲੀ ’ਚ ਲੈ ਕੇ ਆਉਂਦੇ ਅਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ ਦੀ ਅਨਮੋਲ ਦਾਤ ਦਿਵਾਉਂਦੇ।
ਸਤਿਸੰਗ ਅਤੇ ਸੇਵਾ ਕਾਰਜ ਦੇ ਸਮੇਂ ਪੂਜਨੀਕ ਪਰਮ ਪਿਤਾ ਜੀ ਨੇ ਅਨੇਕਾਂ ਵਾਰ ਅਜਿਹੇ ਬਚਨ ਫਰਮਾਏ ਜੋ ਆਪ ਜੀ ਦੇ ਅਗਲੇ ਰੂਹਾਨੀ ਵਾਰਿਸ ਹੋਣ ਦਾ ਸਾਫ ਇਸ਼ਾਰਾ ਕਰ ਰਹੇ ਸਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਆਦੇਸ਼ ’ਤੇ ਆਪ ਜੀ ਨੇ ਘਰ-ਪਰਿਵਾਰ ਦਾ ਤਿਆਗ ਕਰਦਿਆਂ 23 ਸਤੰਬਰ ਨੂੰ ਆਪਣਾ ਸਭ ਕੁਝ ਆਪਣੇ ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਜੀ ਦੇ ਚਰਨਾਂ ’ਚ ਸਮਰਪਿਤ ਕਰ ਦਿੱਤਾ ਇਸ ਪਾਕ-ਪਵਿੱਤਰ ਮੌਕੇ ’ਤੇ ਪੂਜਨੀਕ ਪਰਮ ਪਿਤਾ ਜੀ ਨੇ ‘‘ਅਸੀਂ ਸਾਂ (ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ), ਅਸੀਂ ਹਾਂ ( ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਮਹਾਰਾਜ ਜੀ ਦੇ ਰੂਪ ’ਚ) ਅਤੇ ਅਸੀਂ ਹੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ) ਰਹਾਂਗੇ’’ ਬਚਨ ਫਰਮਾ ਕੇ ਰੂਹਾਨੀਅਤ ਵਿਚ ਇੱਕ ਨਵੀਂ ਮਿਸਾਲ ਕਾਇਮ ਕੀਤੀ
ਸ੍ਰੀ ਗੁਰੂਸਰ ਮੋਡੀਆ ’ਚ ਲਿਆ ਪਵਿੱਤਰ ਅਵਤਾਰ
ਜ਼ਿਲ੍ਹਾ ਸ੍ਰੀ ਗੰਗਾਨਗਰ (ਰਾਜਸਥਾਨ) ਦੇ ਇੱਕ ਛੋਟੇ ਪਿੰਡ ਦੀ ਪਵਿੱਤਰ ਧਰਤੀ ਸ੍ਰੀ ਗੁਰੂਸਰ ਮੋਡੀਆ ’ਚ ਪਰਮ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਘਰ ਪਰਮ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੁੱਖੋਂ 15 ਅਗਸਤ 1967 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਵਤਾਰ ਧਾਰਨ ਕੀਤਾ ਪੂਜਨੀਕ ਮਾਤਾ-ਪਿਤਾ ਦੇ ਘਰ 18 ਸਾਲਾਂ ਬਾਅਦ ਔਲਾਦ ਦੇ ਜਨਮ ਲੈਣ ’ਤੇ ਖੁਸ਼ੀਆਂ ਦਾ ਅਲੌਕਿਕ ਨਜ਼ਾਰਾ ਪੂਰੀ ਕਾਇਨਾਤ ’ਚ ਛਾ ਗਿਆ।
ਅਸਲ ਵਿਚ ਪਿੰਡ ਦੇ ਹੀ ਆਦਰਯੋਗ ਸੰਤ ਤ੍ਰਿਵੇਣੀ ਦਾਸ ਜੀ ਨੇ ਆਪ ਜੀ ਦੇ ਜਨਮ ਤੋਂ ਪਹਿਲਾਂ ਹੀ ਪੂਜਨੀਕ ਬਾਪੂ ਜੀ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦੇ ਘਰ ਐਸਾ-ਵੈਸਾ ਬੱਚਾ ਜਨਮ ਨਹੀਂ ਲਵੇਗਾ, ਸਗੋਂ ਉਹ ਤਾਂ ਮਾਲਿਕ ਦਾ ਆਪਣਾ ਹੀ ਰੂਪ ਹੋਵੇਗਾ, ਪਰੰਤੂ ਉਹ ਆਵੇਗਾ ਉਦੋਂ ਜਦੋਂ ਪਰਮਾਤਮਾ ਖੁਦ ਉਸ ਨੂੰ ਭੇਜੇਗਾ ਅਤੇ ਆਖਰ ਉਹ ਸ਼ੁੱਭ ਘੜੀ ਆ ਗਈ ਜਿਸ ਲਈ ਦੁਨੀਆ ਵੀ ਪਲਕਾਂ ਵਿਛਾਈ ਬੈਠੀ ਸੀ ਪੂਰਨ ਮੁਰਸ਼ਿਦ ਦੇ ਪਵਿੱਤਰ ਅਵਤਾਰ ਧਾਰਨ ਨਾਲ ਚਾਰੇ ਦਿਸ਼ਾਵਾਂ ਵੀ ਸ਼ੰਖਨਾਦ ਕਰ ਉੱਠੀਆਂ ਸੰਤ ਤ੍ਰਿਵੈਣੀ ਦਾਸ ਜੀ ਨੇ ਪੂਜਨੀਕ ਬਾਪੂ ਜੀ ਨੂੰ ਇਹ ਵੀ ਦੱਸਿਆ ਕਿ ਉਹ ਆਪ ਜੀ ਦੇ ਕੋਲ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਫਿਰ ਉਸ ਮਾਲਿਕ ਕੋਲ ਚਲੇ ਜਾਣਗੇ, ਜਿਸ ਉਦੇਸ਼ ਲਈ ਪਰਮਾਤਮਾ ਨੇ ਉਨ੍ਹਾਂ ਨੂੰ ਇੱਥੇ ਭੇਜਿਆ ਹੈ ਇਹ ਖੁਦ ਹੀ ਪਰਮਾਤਮਾ ਦਾ ਰੂਪ ਹਨ।
ਇਹ ਵੀ ਪੜ੍ਹੋ : ਪਵਿੱਤਰ ਬਚਨ ਸੱਚ ਹੋਏ ਅਸੀਂ ਸਾਂ, ਅਸੀਂ ਹਾਂ, ਅਸੀਂ ਹੀ ਰਹਾਂਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ