ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਮਾਨ (Operation Lotus Punjab)
- ਸਾਡੇ ਸਾਰੇ ਵਿਧਾਇਕ ਵਫਾਦਾਰ ਨੇ
- ਇਨ੍ਹਾਂ ਤੋਂ ਸਾਡੀ ਚੜ੍ਹਾਈ ਨਹੀਂ ਜਰੀ ਜਾ ਰਹੀ
- ਸਾਡੇ 6-7 ਐਮਐਲਏ ਨੂੰ ਕਰੋੜਾਂ ਦਾ ਆਫਰ ਦਿੱਤਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿੱਚ ਭਾਜਪਾ ਦੇ ਅਪਰੇਸ਼ਨ ਲੋਟਸ (Operation Lotus Punjab) ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਕਿ ਉਹ ਆਪ ਨੂੰ ਛੱਡਦੇ ਹੋਏ ਭਾਜਪਾ ਦਾ ਸਾਥ ਦੇਣ। ਪਰੂੰਤ ਸਾਡੇ ਸਾਰੇ ਵਿਧਾਇਕ ਵਫਾਦਾਰ ਹਨ। ਸਾਡੇ 6-7 ਐਮਐਲਏ ਨੂੰ ਕਰੋੜਾਂ ਦੇ ਆਫਰ ਦਿੱਤੇ ਜਾ ਰਹੈ ਹਨ। ਭਾਜਪਾ ਵੱਲੋਂ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਸਾਡੇ ਚੜ੍ਹਾਈ ਜਰੀ ਨਹੀਂ ਜਾ ਰਹੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਦੇ ਅਪਰੇਸ਼ਨ ਲੋਟਸ ਦੀ ਐਂਟਰੀ ਹੋ ਚੁੱਕੀ ਹੈ ਅਤੇ ਹੁਣ ਅਪਰੇਸ਼ਨ ਲੋਟਸ ਰਾਹੀਂ ਪੰਜਾਬ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਸ਼ ਭਾਰਤੀ ਜਨਤਾ ਪਾਰਟੀ ਵਲੋਂ ਕਰ ਦਿੱਤੀ ਗਈ ਹੈ। ਇਹ ਵੱਡਾ ਖ਼ੁਲਾਸਾ ਬੀਤੇ ਕੱਲ੍ਹ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਚੀਮਾ ਵੱਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਸੀ।
ਪੰਜਾਬ ਦੀ ‘ਆਪ’ ਸਰਕਾਰ ਨੂੰ ਡੇਗਣਾ ਚਾਹੁੰਦੀ ਐ ਭਾਜਪਾ, 25-25 ਕਰੋੜ ਰੁਪਏ ਦੇ ਦਿੱਤੇ ਜਾ ਰਹੇ ਹਨ ‘ਆਫਰ’
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਭਾਜਪਾ ਡੇਗਣਾ ਚਾਹੁੰਦੀ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਕਿ ਉਹ ਆਪ ਨੂੰ ਛੱਡਦੇ ਹੋਏ ਭਾਜਪਾ ਦਾ ਸਾਥ ਦੇਣ। ਇਸ ਦੇ ਬਦਲੇ 25-25 ਕਰੋੜ ਰੁਪਏ ਹਰ ਵਿਧਾਇਕਾਂ ਨੂੰ ਦਿੱਤੇ ਜਾਣਗੇ।
ਜੇਕਰ ਕੋਈ ਵਿਧਾਇਕ ਆਪਣੇ ਨਾਲ 2 ਤੋਂ 4 ਵਿਧਾਇਕ ਲੈ ਕੇ ਆਉਂਦਾ ਹੈ ਤਾਂ ਉਸ ਨੂੰ 70 ਕਰੋੜ ਰੁਪਏ ਤੱਕ ਦਿੱਤੇ ਜਾਣਗੇ। ਪੰਜਾਬ ਵਿੱਚ ਭਾਜਪਾ ਦੇ ਅਪਰੇਸ਼ਨ ਲੋਟਸ ਦੀ ਐਂਟਰੀ ਹੋ ਚੁੱਕੀ ਹੈ ਅਤੇ ਹੁਣ ਅਪਰੇਸ਼ਨ ਲੋਟਸ ਰਾਹੀਂ ਪੰਜਾਬ ਦੇ ਵਿਧਾਇਕਾਂ ਨੂੰ ਖ਼ਰੀਦਣ ਦੀ ਕੋਸ਼ਸ਼ ਭਾਰਤੀ ਜਨਤਾ ਪਾਰਟੀ ਵਲੋਂ ਕਰ ਦਿੱਤੀ ਗਈ ਹੈ। ਇਹ ਵੱਡਾ ਖ਼ੁਲਾਸਾ ਸੀਨੀਅਰ ਕੈਬਨਿਟ ਮੰਤਰੀ ਹਰਪਾਲ ਚੀਮਾ ਵਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ।
ਹਰਪਾਲ ਚੀਮਾ ਨੇ ਕਿਹਾ ਕਿ ਅਪਰੇਸ਼ਨ ਲੋਟਸ ਰਾਹੀਂ ਜਿਸ ਤਰੀਕੇ ਨਾਲ ਕਾਂਗਰਸ ਅਤੇ ਟੀਐਮਸੀ ਦੇ ਵਿਧਾਇਕਾਂ ਨੂੰ ਭਾਜਪਾ ਖ਼ਰੀਦਦੀ ਆਈ ਹੈ, ਉਸੇ ਅਪਰੇਸ਼ਨ ਲੋਟਸ ਨੂੰ ਹੁਣ ਪੰਜਾਬ ਵਿੱਚ ਐਕਟਿਵ ਕੀਤਾ ਗਿਆ ਹੈ। ਪੰਜਾਬ ਵਿੱਚ ਉਨਾਂ ਦੀ ਪਾਰਟੀ ਦੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਅਤੇ ਮਿਲਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਕਿ ਉਹ ਪਾਰਟੀ ਨੂੰ ਛੱਡਦੇ ਹੋਏ ਇਸ ਸਰਕਾਰ ਨੂੰ ਡੇਗਣ ਵਿੱਚ ਭਾਜਪਾ ਦਾ ਸਾਥ ਦੇਣ ਅਤੇ ਇਸ ਦੇ ਬਦਲੇ 25 ਕਰੋੜ ਜਾਂ ਫਿਰ ਇਸ ਤੋਂ ਵੀ ਜਿਆਦਾ ਉਨਾਂ ਨੂੰ ਪੈਸੇ ਦੀ ਅਦਾਇਗੀ ਕੀਤੀ ਜਾਏਗੀ।
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ 92 ਸੀਟਾਂ ’ਤੇ ਜਿੱਤ ਕੇ ਆਉਣ ਵਾਲੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਸ਼ ਕਰਨਾ ਹੀ ਲੋਕ-ਤੰਤਰ ਦਾ ਕਤਲ ਕਰਨ ਦੇ ਬਰਾਬਰ ਹੈ। ਭਾਜਪਾ ਲੋਕ-ਤੰਤਰ ਦਾ ਘਾਣ ਕਰਦੇ ਪੰਜਾਬ ਵਿੱਚ ਇਸ ਤਰੀਕੇ ਨਾਲ ਕਾਮਯਾਬ ਨਹੀਂ ਹੋ ਸਕਦੀ ਹੈ।
ਭਾਜਪਾ ਨੇ 1375 ਕਰੋੜ ਰੁਪਏ ਕਿੱਥੇ ਰੱਖੇ ਹੋਏ ਹਨ (Operation Lotus Punjab)
ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ 35 ਵਿਧਾਇਕਾਂ ਨੂੰ ਖਰੀਦ ਕਰ ਲਈਏ ਤਾਂ ਬਾਕੀ ਕਾਂਗਰਸ ਅਤੇ ਹੋਰਣਾ ਪਾਰਟੀਆਂ ਦੇ ਵਿਧਾਇਕਾਂ ਨੂੰ ਖ਼ਰੀਦ ਕਰਦੇ ਹੋਏ ਪੰਜਾਬ ਵਿੱਚ ਸਰਕਾਰ ਨੂੰ ਬਣਾ ਲਏਗੀ ਪਰ ਇਹੋ ਜਿਹਾ ਨਹੀਂ ਹੋਣ ਦਿੱਤਾ ਜਾਏਗਾ। ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਵਲੋਂ 1375 ਕਰੋੜ ਰੁਪਏ ਪੰਜਾਬ ਵਿੱਚ ਵਿਧਾਇਕਾਂ ਨੂੰ ਖ਼ਰੀਦਣ ਲਈ ਖ਼ਰਚ ਕੀਤੇ ਜਾਣਗੇ। ਉਹ ਭਾਜਪਾ ਤੋਂ ਪੁੱਛਣਾ ਚਾਹੁੰਦੇ ਹਨ ਕਿ ਇਹ 1375 ਕਰੋੜ ਰੁਪਏ ਕਿਥੇ ਰੱਖੇ ਹੋਏ ਹਨ ਅਤੇ ਇਨਾਂ ਪੈਸੇ ਨੂੰ ਕਿਹੜੇ ਸੋਰਸ ਰਾਹੀਂ ਇਕੱਠਾ ਕੀਤਾ ਗਿਆ ਹੈ ?
ਦਿੱਲੀ-ਪੰਜਾਬ ਦੇ ਲੀਡਰ ਕਹਿ ਰਹੇ ਹਨ ‘ਬਾਬੂ ਜੀ’ ਨਾਲ ਹੋਏਗੀ ਮੀਟਿੰਗ (Operation Lotus Punjab)
ਹਰਪਾਲ ਚੀਮਾ ਨੇ ਦੱਸਿਆ ਕਿ ਜਿਹੜੇ 7 ਤੋਂ 10 ਵਿਧਾਇਕਾਂ ਨੂੰ ਫੋਨ ਆਏ ਹਨ, ਉਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਤਿਆਰ ਹਨ ਤਾਂ ਤੁਹਾਡੀ ਭਾਜਪਾ ਦੇ ਵੱਡੇ ਲੀਡਰਾਂ ਤੋਂ ਇਲਾਵਾ ‘ਬਾਬੂ ਜੀ’ ਨਾਲ ਮੀਟਿੰਗ ਕਰਵਾਈ ਜਾਏਗੀ। ਇਹ ਬਾਬੂ ਜੀ ਕੌਣ ਹਨ, ਉਸ ਬਾਰੇ ਤਾਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਪਰ ਇਸ਼ਾਰੇ ਵਿੱਚ ਹਰ ਕੋਈ ਸਮਝਦਾਰ ਹੈ ਕਿ ਕਿਹੜੇ ਬਾਬੂ ਜੀ ਨੂੰ ਮਿਲਣ ਬਾਰੇ ਕਿਹਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵਿਧਾਇਕਾਂ ਨੂੰ ਮੀਟਿੰਗ ਕਰਵਾਉਣ ਅਤੇ ਖ਼ਰੀਦਣ ਲਈ ਦਿੱਲੀ ਤੇ ਪੰਜਾਬ ਦੇ ਭਾਜਪਾ ਲੀਡਰਾਂ ਦੇ ਫੋਨ ਆ ਰਹੇ ਹਨ।
ਭਗਵੰਤ ਮਾਨ ਤੇ ਕੇਜਰੀਵਾਲ ‘ਚ ਮਤਭੇਦ, ਧਿਆਨ ਭਟਕਾਉਣ ਲਈ ਲਾਏ ਝੂਠੇ ਦੋਸ਼ : ਭਾਜਪਾ
ਅਪਰੇਸ਼ਨ ਲੋਟਸ ਦੇ ਦੋਸ਼ ਲੱਗਣ ਤੋਂ ਤੁਰੰਤ ਬਾਅਦ ਭਾਜਪਾ ਦੇ ਕਈ ਵੱਡੇ ਲੀਡਰ ਮਨਜਿੰਦਰ ਸਿਰਸਾ, ਸੁਭਾਸ਼ ਸ਼ਰਮਾ ਅਤੇ ਰਾਜ ਕੁਮਾਰ ਵੇਰਕਾ ਨੇ ਅੱਗੇ ਆਉਂਦੇ ਪਟਵਾਰ ਕੀਤਾ ਹੈ। ਇਨਾਂ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਿੱਚ ਕਾਫ਼ੀ ਜਿਆਦਾ ਮਤਭੇਦ ਉਭਰ ਚੁੱਕੇ ਹਨ, ਜਿਸ ਕਾਰਨ ਆਮ ਜਨਤਾ ਦਾ ਧਿਆਨ ਇਸ ਤੋਂ ਭਟਕਾਉਣ ਲਈ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇਨਾਂ ਕਿਹਾ ਕਿ ਜੇਕਰ ਵਿਧਾਇਕਾਂ ਨੂੰ ਕੋਈ ਆਫਰ ਦੇ ਰਿਹਾ ਹੈ ਤਾਂ ਪੰਜਾਬ ਵਿੱਚ ਇਨਾਂ ਦੀ ਸਰਕਾਰ ਹੈ, ਫਿਰ ਇਹ ਐਫਆਈਆਰ ਦਰਜ਼ ਕਰਦੇ ਹੋਏ ਆਫਰ ਦੇਣ ਵਾਲੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰ ਰਹੇ ਹਨ ?
ਸੀਬੀਆਈ ਤੇ ਈਡੀ ਤੋਂ ਡਰਾਉਣ ਦੀ ਕੋਸ਼ਿਸ਼ ਕਰ ਰਹੀ ਐ ਭਾਜਪਾ
ਹਰਪਾਲ ਚੀਮਾ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਲੀਡਰ ਜਿਹੜੇ ਵਿਧਾਇਕਾਂ ਨੂੰ ਫੋਨ ਕਰ ਰਹੇ ਹਨ, ਉਨਾਂ ਨੂੰ 25-25 ਕਰੋੜ ਰੁਪਏ ਦਾ ਆਫਰ ਦੇਣ ਦੇ ਨਾਲ ਹੀ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਨਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਸੀਬੀਆਈ ਜਾਂ ਫਿਰ ਈਡੀ ਤੋਂ ਛਾਪੇਮਾਰੀ ਕਰਵਾਉਂਦੇ ਹੋਏ ਝੂਠੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਜਿਸ ਤਰੀਕੇ ਨਾਲ ਡਰਾਇਆ ਹੈ, ਉਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਨਾਂ ਦੋਹੇ ਜਾਂਚ ਏਜੰਸੀਆਂ ਪੰਜਾਬ ਵਿੱਚ ਗਲਤ ਇਸਤੇਮਾਲ ਕੀਤਾ ਜਾਏਗਾ।
ਇਹ ਵੀ ਪੜ੍ਹੋ : ਆਪ੍ਰੇਸ਼ਨ ਲਾਟਸ ‘ਤੇ ਅਮਨ ਅਰੋੜਾ ਦੀ ਪ੍ਰੈਸ ਕਾਨਫਰੰਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ