ਕਤਲ ਕਰਨ ਵਾਲੇ ਨਿਹੰਗਾਂ ਦੀ ਹੋਈ ਸ਼ਨਾਖਤ, ਪੁਲਿਸ ਵੱਲੋਂ ਭਾਲ ਜਾਰੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਬੀਤੀ ਦੇਰ ਰਾਤ ਸ੍ਰੀ ਹਰਮੰਦਿਰ ਸਾਹਿਬ ਨੇੜੇ ਇੱਕ ਹੋਟਲ ਦੇ ਬਾਹਰ ਨਿਹੰਗਾਂ ਵੱਲੋਂ ਇੱਕ ਨੌਜਵਾਨ ਦਾ ਕਤਲ (Amritsar Murder Case) ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਾਲ ਝਗੜਾ ਚੈਨੀ ਖੈਨੀ ਨੂੰ ਲੈ ਕੋ ਹੋਇਆ ਹੈ। ਦੋਵਾਂ ਨਿਹੰਗਾਂ ਨੇ ਹਰਮਨਜੀਤ ਸਿੰਘ ਦੇ ਤੇਜ਼ਧਾਰ ਤਲਵਾਰਾਂ ਨਾਲ ਕਈ ਵਾਰ ਕੀਤੇ ਅਤੇ ਉਕਤ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ। ਜਦੋਂ ਤੱਕ ਪੁਲਿਸ ਪਹੁੰਚੀ ਉਦੋਂ ਤੱਕ ਹਰਮਨਜੀਤ ਦੀ ਮੌਤ ਹੋ ਚੁੱਕੀ ਸੀ।
ਨਿਹੰਗ ਸਿੰਘਾਂ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਝਗੜਾ ਚੈਨੀ ਖੈਣੀ ਨੂੰ ਲੈ ਕੇ ਹੋਇਆ ਸੀ, ਜਿਸ ਪਿੱਛੋਂ ਇਹ ਕਤਲ ਦੀ ਵਾਰਦਾਤ ਵਿੱਚ ਬਦਲ ਗਿਆ। ਜਿਸ ਦੀ ਸੀਸੀਟੀਵੀ ਰਾਹੀਂ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਜਾਂਚ ਕਰ ਰਹੀ ਹੈ।
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਖੁਲਾਸੇ
ਥਾਣਾ ਬੀ ਡਿਵੀਜ਼ਨ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਦੋ ਨਿਹੰਗਾਂ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਇਹ ਰਾਤ 12:30 ਵਜੇ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਹਰਮਨਜੀਤ (ਉਮਰ 35 ਸਾਲ) ਦਾ ਉਥੋਂ ਲੰਘ ਰਹੇ ਦੋ ਨਿਹੰਗਾਂ ਨਾਲ ਚੈਨੀ-ਖੈਣੀ ਖਾਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਝਗੜੇ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲੇ ਇੱਕ ਨੌਜਵਾਨ ਵੀ ਲੜਾਈ ਝਗੜੇ ਵਿੱਚ ਸ਼ਾਮਲ ਹੋ ਗਿਆ, ਜਿਸ ਦੌਰਾਨ ਨਿਹੰਗਾਂ ਨੇ ਤਲਵਾਰਾਂ ਨਾਲ ਹਰਮਨਜੀਤ ਸਿੰਘ ਨੂੰ ਕਤਲ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਅਰੰਭ ਦਿੱਤੀ ਹੈ। ਸੀਸੀਟੀਵੀ ਕਬਜ਼ੇ ਵਿੱਚ ਲੈ ਲਈ ਗਈ ਹੈ। ਨਿਹੰਗਾਂ ਨਾਲ ਨੌਜਵਾਨਾਂ ‘ਤੇ ਹਮਲਾ ਕਰਨ ਵਾਲੇ ਤੀਜੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਨਿਹੰਗਾਂ ਦੀ ਪਛਾਣ ਚਰਨਜੀਤ ਸਿੰਘ ਅਤੇ ਤਰੁਣਦੀਪ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰਮਨਦੀਪ ਸਿੰਘ ਤੀਜਾ ਮੁਲਜ਼ਮ ਹੈ, ਜੋ ਕਿ ਉਥੇ ਹੋਟਲ ਵਿੱਚ ਹੀ ਵੇਟਰ ਦਾ ਕੰਮ ਕਰਦਾ ਹੈ। ਇਸਤੋਂ ਇਲਾਵਾ ਬਾਕੀ ਦੋ ਮੁਲਜ਼ਮ ਨਿਹੰਗ ਸਿੰਘਾਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ, ਜਿਨ੍ਹਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਪੂਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ
ਨਿਹੰਗਾਂ ਵੱਲੋਂ ਹਰਮਨਜੀਤ ‘ਤੇ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਨਿਹੰਗਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ। ਫਿਲਹਾਲ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ