ਲੋੜਵੰਦ ਬੱਚਿਆਂ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਿਆ

silecenter

 ਪਹਿਲੇ ਦਿਨ ਆਏ ਦੋ ਦਰਜਨ ਦੇ ਕਰੀਬ ਬੱਚੇ

(ਸੱਚ ਕਹੂੰ ਨਿਊਜ਼) ਮੁੱਲਾਂਪੁਰ ਦਾਖਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅੱਜ ਬਲਾਕ ਅਧੀਨ ਪੈਂਦੇ ਪਿੰਡ ਗੁੜੇ ਵਿਖੇ ਲੋੜਵੰਦ ਬੱਚਿਆਂ ਲਈ ਮੁਫਤ ਕੋਚਿੰਗ ਸੈਂਟਰ ( Libre Coaching Center Mullanpur) ਖੋਲ੍ਹਿਆ ਗਿਆ। ਇਸ ਮੌਕੇ 45 ਮੈਂਬਰ ਰਣਜੀਤ ਕੌਰ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ 142 ਮਾਨਵਤਾ ਭਲਾਈ ਦੇ ਕਾਰਜਾਂ ’ਤੇ ਸਾਧ-ਸੰਗਤ ਪਹਿਰਾ ਦੇ ਰਹੀ ਹੈ। ਅੱਜ ਵੀ ਉਕਤ ਪਿੰਡ ਅੰਦਰ ਭੰਗੀਦਾਸ ਪ੍ਰੀਤਮ ਸਿੰਘ ਇੰਸਾਂ ਦੇ ਘਰ ਲੋੜਵੰਦ ਬੱਚਿਆਂ ਲਈ ਮੁਫਤ ਕੋਚਿੰਗ ਸੈਂਟਰ ਖੋਲ੍ਹਿਆ ਗਿਆ।

sili center

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੇ ਵੈਲਫੇਅਰ ਵਰਕ

ਅੱਜ ਪਹਿਲੇ ਦਿਨ ਤਕਰੀਬਨ ਦੋ ਦਰਜਨ ਬੱਚੇ ਆਏ ਹਨ। ਇਹ ਬਲਾਕ ਮੁੱਲਾਂਪੁਰ ਦਾ ਪਹਿਲਾ ਤੇ ਜ਼ਿਲ੍ਹੇ ਲੁਧਿਆਣੇ ਅੰਦਰ ਹੋਰ ਵੀ ਸੈਂਟਰ ਖੋਲ੍ਹੇ ਜਾ ਰਹੇ ਹਨ। ਇਸ ਸੈਂਟਰ ਅੰਦਰ ਕਿਰਨਦੀਪ ਕੌਰ ਤੇ ਰੂਬਲਜੀਤ ਕੌਰ ਦੋਵੇਂ ਲੜਕੀਆਂ ਆਪਣੀਆਂ ਸੇਵਾਵਾਂ ਦੇਣਗੀਆਂ। ਇਸ ਮੌਕੇ ਜ਼ਿਲ੍ਹਾ ਸੁਜਾਨ ਭੈਣ ਸੁਖਵਿੰਦਰ ਕੌਰ ਇੰਸਾਂ, ਹਰਿੰਦਰ ਕੌਰ, ਹਰਭਿੰਦਰ ਕੌਰ, ਬਲਜੀਤ ਕੌਰ, ਪੂਨਮ ਇੰਸਾਂ ਤੇ ਹੋਰ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ