ਨਹਿਰ ਦੇ ਵਿਗਿਆਨਕ ਹੱਲ ਦੀ ਲੋੜ

Sutlej Yamuna Link Canal

ਨਹਿਰ ਦੇ ਵਿਗਿਆਨਕ ਹੱਲ ਦੀ ਲੋੜ

ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਸਤਲੁਜ-ਯਮੁਨਾ Çਲੰਕ ਨਹਿਰ ਸਬੰਧੀ ਮਸਲੇ ਦਾ ਹੱਲ ਚਾਰ ਮਹੀਨਿਆਂ ’ਚ ਕੱਢਣ ਦੇ ਦਿੱਤੇ ਨਿਰਦੇਸ਼ਾਂ ਨਾਲ ਇਹ ਮੁੱਦਾ ਇੱਕ ਵਾਰ ਗਰਮਾ ਗਿਆ ਹੈ ਅਦਾਲਤ ਨੇ ਕੇਂਦਰ ਨੂੰ ਪੰਜਾਬ ਤੇ ਹਰਿਆਣਾ ਨਾਲ ਮੀਟਿੰਗ ਕਰਕੇ ਗੱਲ ਨਿਬੇੜਨ ਲਈ ਕਿਹਾ ਹੈ ਦੂਜੇ ਪਾਸੇ ਦੋਵਾਂ ਸੂਬਿਆਂ ਕੋਲ ਆਪਣੇ ਤਰਕ ਹਨ ਅਤੇ ਕੋਈ ਵੀ ਸੂਬਾ ਆਪਣੇ-ਆਪਣੇ ਸਟੈਂਡ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਇਹ ਵੱਡੀ ਚੁਣੌਤੀ ਹੈ ਕਿ ਕੀ ਕੇਂਦਰ ਇਸ ਮਸਲੇ ਦਾ ਸਿਆਸੀ ਹੱਲ ਕੱਢ ਸਕੇਗਾ ਇਸ ਤੋਂ ਪਹਿਲਾਂ ਸਿਆਸੀ ਹੱਲ ਨਾ ਨਿੱਕਲਣ ਕਾਰਨ ਹੀ ਇਹ ਮੁੱਦਾ ਅਦਾਲਤ ’ਚ ਗਿਆ ਸੀ ਨਹਿਰ ਨਿਰਮਾਣ ਦਾ ਮੁੱਦਾ ਬੜਾ ਸੰਵੇਦਨਸ਼ੀਲ ਹੈ ਦੋਵੇਂ ਸੂਬੇ ਪਾਣੀ ਨੂੰ ਆਪਣੀ ਜ਼ਰੂਰਤ ਨਾਲੋਂ ਜ਼ਿਆਦਾ ਜੀਵਨ ਰੇਖਾ ਮੰਨ ਕੇ ਹੀ ਚੱਲਦੇ ਹਨ ਅਸਲ ’ਚ ਦੇਸ਼ ਦੀ ਕੇਂਦਰ ਸਰਕਾਰ ਕੋਲ ਸੂਬਿਆਂ ਦੇ ਅੰਤਰਰਾਜੀ ਝਗੜੇ ਨਿਬੇੜਨ ਲਈ ਕਾਨੂੰਨ ਦੀ ਅਣਹੋਂਦ ਹੈ

ਜਿਸ ਕਰਕੇ ਅਜਿਹੇ ਮੁੱਦੇ ਅਦਾਲਤਾਂ ’ਚ ਲਟਕ ਜਾਂਦੇ ਹਨ ਜੇਕਰ ਸਿਆਸੀ ਹੱਲ ਵੱਲ ਵੀ ਵੇਖੀਏ ਤਾਂ ਕੇਂਦਰ, ਪੰਜਾਬ, ਹਰਿਆਣਾ ਤਿੰਨੇ ਸਰਕਾਰਾਂ ਇੱਕ ਪਾਰਟੀ/ਗਠਜੋੜ ਦੀਆਂ ਰਹਿ ਚੁੱਕੀਆਂ ਹਨ ਇਸ ਦੇ ਬਾਵਜੂਦ ਕਹਾਣੀ ਸਿਰੇ ਨਹੀਂ ਲੱਗੀ ਇਸ ਸਬੰਧੀ ਠੋਸ, ਵਿਗਿਆਨਕ, ਸਪੱਸ਼ਟ, ਸਰਵਪ੍ਰਵਾਣਿਤ ਤੇ ਦੇਸ਼ ਦੀਆਂ ਪਰਸਥਿਤੀਆਂ ਅਨੁਕੂਲ ਹੱਲ ਕੱਢਣ ਦੀ ਜ਼ਰੂਰਤ ਹੈ ਅਸਲੀਅਤ ਇਹ ਹੈ ਕਿ ਦੋਵੇਂ ਸੂਬੇ ਹੀ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ ਸਭ ਤੋਂ ਪਹਿਲਾਂ ਦੋਵਾਂ ਸੂਬਿਆਂ ’ਚ ਜਲ ਕ੍ਰਾਂਤੀ ਲਿਆਉਣ ਦਾ ਸਮਾਂ ਹੈ ਵਧ ਰਹੀ ਅਬਾਦੀ ਦੇ ਮੁਤਾਬਿਕ ਪਾਣੀ ਦੀ ਮੰਗ ਬੇਤਹਾਸ਼ਾ ਵਧੀ ਹੈ

ਜਦੋਂਕਿ ਉਪਲੱਬਧਤਾ ਸੀਮਤ ਹੈ ਇਸ ਤਰ੍ਹਾਂ ਪਾਣੀ ਦੀ ਖੇਤੀ ਵਰਤੋਂ ਤੇ ਘਰੇਲੂ ਵਰਤੋਂ ਵੀ ਵਧੀ ਹੈ ਝੋਨੇ ਦੀ ਫ਼ਸਲ ਦੀ ਵਧ ਰਹੀ ਬਿਜਾਈ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਗਿਆ ਹੈ ਦੂਜੇ ਪਾਸੇ ਘਰੇਲੂ ਪਾਣੀ ਦੀ ਜ਼ਰੂਰਤ ਵਧਣ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਵੀ ਬਹੁਤ ਵਧੀ ਹੈ ਜੇਕਰ ਦੋਵਾਂ ਸੂਬਿਆਂ ’ਚ ਪਾਣੀ ਨੂੰ ਬਚਾਉਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾਣ ਤਾਂ ਪਾਣੀ ਦੀ ਕਮੀ ਦੀ ਸਮੱਸਿਆ ਕਾਫੀ ਹਲਕੀ ਹੋ ਸਕਦੀ ਹੈ ਦਰਅਸਲ ਇਹ ਮਸਲਾ ਸਿਆਸੀ ਹਿੱਤਾਂ ਨਾਲ ਜ਼ਿਆਦਾ ਜੁੜ ਚੁੱਕਾ ਹੈ

ਦੋਵਾਂ ਸੂਬਿਆਂ ’ਚ ਹਰ ਪਾਰਟੀ ਜਿੱਤ ਦਾ ਸਿਹਰਾ ਆਪਣੇ ਸਿਰ ਲੈਣ ਨੂੰ ਕਾਹਲੀ ਹੈ ਪਰ ਕੋਈ ਵੀ ਪਾਰਟੀ ਜਾਂ ਆਗੂ ਪਾਣੀ ਦੀ ਖਪਤ ਜਾਂ ਦੁਰਵਰਤੋਂ ਘਟਾਉਣ ਲਈ ਗੰਭੀਰ ਨਹੀਂ ਇਜ਼ਰਾਈਲ ਵਰਗੇ ਮੁਲਕ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ ਦੋਵਾਂ ਸੂਬਿਆਂ ਦੀ ਸਰਕਾਰ ਨੂੰ ਵਿਗਿਆਨਕ, ਗੈਰ-ਸਿਆਸੀ, ਇਮਾਨਦਾਰਾਨਾ ਕੌਮੀ ਹਿੱਤਾਂ ਨੂੰ ਸਮਰਪਿਤ ਨਜ਼ਰੀਆ ਅਪਣਾਉਂਦਿਆਂ ਸਦਭਾਵਨਾ ਨਾਲ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਇਹ ਕਿਸੇ ਸੂਬੇ, ਪਾਰਟੀ ਜਾਂ ਸਰਕਾਰ ਦੀ ਜਿੱਤ-ਹਾਰ ਦਾ ਮੁੱਦਾ ਨਾ ਬਣਾਇਆ ਜਾਵੇ ਇਹ ਨਜ਼ਰੀਆ ਪੰਜਾਬ ਤੇ ਹਰਿਆਣਾ ਸਮੇਤ ਪੂਰੇ ਮੁਲਕ ਦੀ ਬਿਹਤਰੀ ਲਈ ਸਹੀ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ