ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਪੰਜਾਬ ਵੱਲੋਂ ਪੀ ਆਰ ਟੀ ਸੀ ਦੇ ਨਿੱਜੀਕਰਨ ਵਿਰੁੱਧ ਮੁੱਖ ਦਫ਼ਤਰ ਦਾ ਘਿਰਾਓ

PRTC

ਸਰਕਾਰੀ ਖਜ਼ਾਨਾ ਪਨਬਸ ਤੇ ਪੀਆਰਟੀਸੀ ’ਚ ਕਿਲੋਮੀਟਰ ਸਕੀਮ ਬੱਸਾਂ ਤੇ ਆਉਟਸੋਰਸ ’ਤੇ ਭਰਤੀ ਕਰਕੇ ਦੋਵੇਂ ਹੱਥੀ ਵੱਡੇ ਘਰਾਣਿਆਂ ਨੂੰ ਲਟਾਉਣ ਲੱਗੀ ਮਾਨ ਸਰਕਾਰ- ਰੇਸ਼ਮ ਸਿੰਘ ਗਿੱਲ

  • ਪੀ ਆਰ ਟੀ ਸੀ ਵਿਭਾਗ ਨੂੰ ਡੁੱਬਣ ਤੋ ਬਚਾਉਣ ਲਈ ਕੱਚੇ ਕਾਮੇ ਹਰ ਸੰਘਰਸ਼ ਦੇ ਰਾਹ ਤੇ ਤੁਰਨ ਨੂੰ ਤਿਆਰ : ਸ਼ਮਸ਼ੇਰ ਸਿੰਘ ਢਿੱਲੋ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ਉੱਤੇ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮਾਂ (Punjab Roadways PRTC) ਵੱਲੋਂ ਪੀਆਰਟੀਸੀ ਦੇ ਮੁੱਖ ਦਫਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਦੇ ਪੀਆਰਟੀਸੀ ਦੇ ਨਿੱਜੀਕਰਨ ਦੇ ਫੈਸਲੇ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾਂ ਨੇ ਪੰਜਾਬ ਨੂੰ ਬਚਾਉਣ ਲਈ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਉਹ ਸਰਕਾਰ ਪੰਜਾਬ ਨੂੰ ਬਚਾਉਣ ਦੀ ਥਾਂ ਤੇ ਸੱਤਾਂ ਵਿੱਚ ਆਉਂਦੇ ਸਾਰ ਹੀ ਪੰਜਾਬ ਦੇ ਟਰਾਸਪੋਰਟ ਅਦਾਰੇ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਦੋਵੇਂ ਹੱਥੀ ਵੱਡੇ ਘਰਾਣਿਆਂ ਨੂੰ ਵੇਚਣ ਲੱਗ ਗਈ ਹੈ।

ਇੱਕ ਪਾਸੇ ਵੱਡੇ ਟਰਾਸਪੋਟਰਾਂ ਦੀਆਂ ਬੱਸਾਂ ਪਨਬੱਸ ਤੇ ਪੀ ਆਰ ਟੀ ਸੀ (Punjab Roadways PRTC ) ਵਿੱਚ ਕਿਲੋਮੀਟਰ ਸਕੀਮ ਦੇ ਨਾਂਅ ’ਤੇ ਪਾ ਕੇ ਪੰਜਾਬ ਦੇ ਖਜ਼ਾਨੇ ਦੇ ਕਰੋੜਾਂ ਰੁਪਏ ਟਰਾਸਪੋਟਰਾਂ ਨੂੰ ਲੁਟਾਉਣ ਲੱਗੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਠੇਕੇਦਾਰਾਂ ਕੋਲ ਵੇਚ ਕੇ ਆਉਟਸੋਰਸ ਦੇ ਨਾਂਅ ’ਤੇ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਉਨ੍ਹਾਂ ਦਾ ਮਾਨਸਿਕ, ਆਰਥਿਕ ਅਤੇ ਸਰੀਰਕ ਸ਼ੋਸਣ ਕਰਨ ਜਾ ਰਹੀ ਹੈ। ਇਨ੍ਹਾਂ ਸਾਰੇ ਗਲਤ ਫੈਸਲਿਆਂ ਨੂੰ ਰੋਕਣ ਦੇ ਲਈ ਜਥੇਬੰਦੀ ਨੂੰ ਮਜ਼ਬੂਰਨ ਸੰਘਰਸ਼ ਦੇ ਰਾਹ ’ਤੇ ਉਤਰਨਾ ਪਿਆ ਜਿਸ ਦੇ ਤਹਿਤ ਅੱਜ ਪੀ ਆਰ ਟੀ ਦੇ ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ 13 ਤਰੀਕ ਨੂੰ ਡਾਇਰੈਕਟਰ ਸਟੇਟ ਟਰਾਸਪੋਰਟ ਦੇ ਦਫਤਰ ਦਾ ਘਿਰਾਓ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਸਰਕਾਰ ਨੂੰ ਦਿੱਤੀ ਚਿਤਾਵਨੀ

ਇਸ ਮੌਕੇ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪਨਬੱਸ ਅਤੇ ਪੀ ਆਰ ਟੀ ਸੀ ਮੁਲਾਜ਼ਮ ਪਿਛਲੀਆਂ ਸਰਕਾਰਾਂ ਦਾ ਭੰਡੀ ਪ੍ਰਚਾਰ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕਦੇ ਨੇ ਤਾਂ ਜੇਕਰ ਸਰਕਾਰ ਵੱਲੋਂ ਸਾਡੇ ਸਰਕਾਰੀ ਅਦਾਰੇ ਵੱਡੇ ਘਰਾਣਿਆਂ ਨੂੰ ਵੇਚਣ ਦਾ ਰਾਹ ਨਾ ਛੱਡਿਆਂ ਤਾਂ ਉਹ ਦਿਨ ਦੂਰ ਨਹੀ ਜਦੋਂ ਬੱਸਾਂ ਵਿੱਚ ਆਮ ਆਦਮੀ ਸਰਕਾਰ ਦੇ ਵਿਰੁੱਧ ਭੰਡੀ ਪ੍ਰਚਾਰ ਕਰਕੇ ਆਮ ਜਨਤਾਂ ਤੋਂ ਪੰਜਾਬ ਦੇ ਅਦਾਰਿਆਂ ਨੂੰ ਵੇਚਣ ਤੋ ਰੋਕਣ ਲਈ ਸੰਘਰਸ਼ ਵਿੱਚ ਸਾਥ ਦੀ ਅਪੀਲ ਕਰਨਗੇ।

ਇਸ ਤੋਂ ਇਲਾਵਾ ਮੀਤ ਪ੍ਰਧਾਨ ਹਰਕੇਸ਼ ਬਿੱਕੀ ਨੇ ਦੱਸਿਆਂ ਕਿ ਸਰਕਾਰਾਂ ਨਾਲ ਕਈ ਮੀਟਿੰਗਾਂ ਜਥੇਬੰਦੀ ਦੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਸਰਕਾਰ ਨੂੰ ਕਿੱਲੋਮੀਟਰ ਸਕੀਮ ਬੱਸਾਂ ਅਤੇ ਆਉਟਸੋਰਸ ਭਰਤੀ ਦੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਨੁਕਸਾਨ ਬਾਰੇ ਦੱਸ ਚੁੱਕੇ ਹਾਂ ਪਰੰਤੂ ਅਧਿਕਾਰੀਆਂ ਵੱਲੋ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਰਕਾਰ ਨੂੰ ਵਾਰ ਵਾਰ ਗੁੰਮਰਾਹ ਕਰਕੇ ਠੇਕੇਦਾਰ ਦੇ ਚੁੰਗਲ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਫਸਾਉਣ ਦਾ ਜਾਲ ਵਿਛਾਇਆ ਜਾ ਰਿਹਾ ਹੈ। ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ ਇਸ ਠੇਕੇਦਾਰੀ ਪ੍ਰਥਾ ਦਾ ਭੋਗ ਪਾਉਣ ’ਤੇ ਕਿਲੋਮੀਟਰ ਸਕੀਮ ਬੰਦ ਕਰਾਉਣ ਲਈ ਜਥੇਬੰਦੀ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ,ਟਰਾਸਪੋਰਟ ਮੰਤਰੀ ਪੰਜਾਬ ਦਾ ਘਿਰਾਓਕਰਕੇ ਗੁਪਤ ਐਕਸ਼ਨ ਕਰੇਗੀ ਅਤੇ 27,28,29 ਸਤੰਬਰ ਨੂੰ ਹੜਤਾਲ ਕਰਕੇ ਮੁਕੰਮਲ ਚੱਕਾ ਜਾਮ ਪਨਬੱਸ ਅਤੇ ਪੀਆਰਟੀਸੀ ਦਾ ਕਰੇਗੀ।

ਪਟਿਆਲਾ : ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਵੱਲੋਂ ਮੁੱਖ ਦਫ਼ਤਰ ਵਿਖੇ ਲਗਾਏ ਧਰਨੇ ਦਾ ਦ੍ਰਿਸ਼।

ਇਹ ਵੀ ਪੜ੍ਹੋ.. ਬੱਸ ਨਾ ਖੜ੍ਹਾਉਣਾ ਪੀਆਰਟੀਸੀ ਦੇ ਡਰਾਈਵਰ ਤੇ ਕੰਡਕਟਰ ਨੂੰ ਪਿਆ ਮਹਿੰਗਾ, ਭਰਨਾ ਪਿਆ ਜ਼ੁਰਮਾਨਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ