ਇੱਕ ਵਾਰ ਫਿਰ ਦੂਰਬੀਨ ਨਾਲ ਨੱਕ ਦੇ ਰਸਤੇ ਕੱਢਿਆ ਟਿਊਮਰ
(ਸੁਖਨਾਮ) ਬਠਿੰਡਾ। ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਇੱਕ ਵਾਰ ਫਿਰ ਨੱਕ ਰਾਹੀਂ ਬ੍ਰੇਨ ਟਿਊਮਰ ਸਰਜਰੀ ਕਰਕੇ ਇੱਕ ਹੋਰ ਮਰੀਜ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਨਿਊਰੋ ਸਰਜਨ ਡਾ. ਵਰੁਣ ਗਰਗ ਨੇ ਦੱਸਿਆ ਕਿ ਫਰੀਦਕੋਟ ਦੀ ਰਹਿਣ ਵਾਲੀ ਮਰੀਜ ਪਰਮਜੀਤ ਕੌਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਨਜ਼ਰ ਖਰਾਬ ਹੋਣ ਦੀ ਸਮੱਸਿਆ ਨਾਲ ਜੂਝ ਰਹੀ ਸੀ, ਐੱਮ.ਆਰ.ਆਈ. ਕਰਵਾਉਣ ਤੇ ਉਸ ਨੂੰ ਬ੍ਰੇਨ ਟਿਊਮਰ (ਪਿਟਿਊਟਰੀ ਮੈਕਰੋਏਡੀਨੋਮਾ) ਹੋਣ ਦੀ ਪੁਸ਼ਟੀ ਹੋਈ।
ਡਾ. ਵਰੁਣ, ਡਾ. ਰੋਹਿਤ ਬਾਂਸਲ, ਡਾ. ਰਾਹੁਲ, ਡਾ. ਉਮਾ ਅਤੇ ਉਨ੍ਹਾਂ ਦੀ ਟੀਮ ਨੇ ਨੱਕ ਰਾਹੀਂ ਟਿਊਮਰ ਕੱਢਣ ਲਈ ਮਰੀਜ ਦੀ ਐਂਡੋਸਕੋਪਿਕ ਟ੍ਰਾਂਸਫੇਨੋਇਡਲ ਸਰਜਰੀ ਕੀਤੀ, ਜਿਸ ਵਿਚ ਮਰੀਜ਼ ਦੇ ਕੋਈ ਚੀਰਾ ਵੀ ਨਹੀਂ ਲਗਾਇਆ ਗਿਆ। ਡਾ. ਰੋਹਿਤ ਨੇ ਦੱਸਿਆ ਕਿ ਇਲਾਕੇ ਵਿੱਚ ਪਹਿਲੀ ਵਾਰ ਦਿੱਲੀ ਹਾਰਟ ਹਸਪਤਾਲ ਵਿੱਚ ਐਂਡੋਸਕੋਪਿਕ ਟ੍ਰਾਂਸਫੇਨੋਇਡਲ ਸਰਜਰੀ ਹੋ ਰਹੀ ਹੈ ਅਤੇ ਹੁਣ ਤੱਕ ਬਹੁਤ ਸਾਰੇ ਮਰੀਜ ਇਸ ਦਾ ਲਾਭ ਲੈ ਚੁੱਕੇ ਹਨ। ਮਰੀਜ ਨੇ ਦੱਸਿਆ ਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਿੱਚ ਵੀ ਸੁਧਾਰ ਹੋ ਰਿਹਾ ਹੈ। ਉਨ੍ਹਾਂ ਸਫਲ ਇਲਾਜ ਲਈ ਡਾਕਟਰਾਂ ਦੀ ਟੀਮ ਅਤੇ ਹਸਪਤਾਲ ਦਾ ਧੰਨਵਾਦ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ