ਡੇਰਾ ਸ਼ਰਧਾਲੂਆਂ ਨੇ ਦੋ ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ ਦਿੱਤੇ

triy cycle

ਡੇਰਾ ਸ਼ਰਧਾਲੂਆਂ ਨੇ ਦੋ ਜ਼ਰੂਰਤਮੰਦਾਂ ਨੂੰ ਟਰਾਈ ਸਾਈਕਲ ਦਿੱਤੇ

(ਨਿਹਾਲ ਸਿੰਘ ਵਾਲਾ) ਗੁਰਮੇਲ ਗੋਗੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਦਾਰੇ ਵਾਲਾ ਵਿਖੇ ਡੇਰਾ ਸ਼ਰਧਾਲੂਆਂ ਨੇ ਦੋ ਜ਼ਰੂਰਤਮੰਦਾਂ ਨੂੰ ਟਰਾਈਸਾਈਕਲ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਅਰਸ਼ਦੀਪ ਕੌਰ ਅਤੇ ਜਸਕੀਰਤ ਸਿੰਘ ਕੈਨੇਡਾ ਪੁੱਤਰ ਹਰਜੀਤ ਸਿੰਘ ਜੋ ਕਿ ਭੈਣ-ਭਰਾ ਹਨ ਵੱਲੋਂ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 142 ਕਾਰਜਾਂ ’ਚੋਂ 121ਵੇਂ ਮਾਨਵਤਾ ਭਲਾਈ ਕਾਰਜ, ‘ਅਸਲ ਸਾਥੀ’ ਮੁਹਿੰਮ
ਤਹਿਤ ਦੋ ਅਤਿ ਜ਼ਰੂਰਤਮੰਦਾਂ ਸੁਖਮੰਦਰ ਸਿੰਘ ਜੋ ਕਿ ਕਾਫ਼ੀ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ ਅਤੇ 10 ਸਾਲ ਦੀ ਬੱਚੀ ਕਿਰਨਜੀਤ ਕੌਰ ਪੁੱਤਰੀ ਜਸਪਾਲ ਸਿੰਘ ਨੂੰ ਟਰਾਈਸਾਈਕਲ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਬੱਚੀ ਕਿਰਨਦੀਪ ਕੌਰ ਜੋ ਕਿ ਜਨਮ ਤੋਂ ਹੀ 95 ਫੀਸਦੀ ਅਪਾਹਜ਼ ਹੈ ਜੋ ਕਿ ਬਿਲਕੱੁਲ ਹੀ ਚੱਲ ਫਿਰ, ਖਾ, ਪੀ ਅਤੇ ਬੋਲ ਨਹੀਂ ਸਕਦੀ ਅਤੇ ਨਾ ਹੀ ਉਸ ਨੂੰ ਸੁਣਦਾ ਹੈ ਜਿਸ ਦੀ ਦੇਖ-ਭਾਲ ਉਸਦੀ ਬਜ਼ੁਰਗ ਦਾਦੀ ਕਰਦੀ ਹੈ ਇਸ ਮੌਕੇ ਹਰਜੀਤ ਸਿੰਘ ਦੀਦਾਰੇ ਵਾਲਾ, 25 ਰਾਕੇਸ਼ ਕੁਮਾਰ ਇੰਸਾਂ,ਬਲਾਕ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ, 15 ਮੈਂਬਰ ਰਮਨਦੀਪ ਸਿੰਘ ਇੰਸਾਂ ਪੱਤੋ ਹੀਰਾ ਸਿੰਘ, 15 ਮੈਂਬਰ ਚਮਕੌਰ ਸਿੰਘ ਇੰਸਾਂ,ਬਨਵਾਰੀ ਲਾਲ ਇੰਸਾਂ, ਭੰਗੀਦਾਸ ਕੋਮਲਪ੍ਰੀਤ ਇੰਸਾਂ ,ਅੰਗਰੇਜ਼ ਸਿੰਘ ਇੰਸਾਂ ,ਪਰਸ਼ੋਤਮ ਸਿੰਘ ਇੰਸਾਂ, ਗੁਰਮੇਲ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ