ਝਾਰਖੰਡ ‘ਚ ਸਿਆਸੀ ਡਰਾਮਾ: ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੱਸ ‘ਚ ਸਵਾਰ ਹੋ ਕੇ ਨਿਕਲੇ ਵਿਧਾਇਕ
ਰਾਂਚੀ (ਝਾਰਖੰਡ)। ਝਾਰਖੰਡ ਵਿੱਚ ਸਿਆਸੀ ਉਥਲ-ਪੁਥਲ ਦੇ ਦੌਰਾਨ ਯੂਪੀਏ ਦੇ ਵਿਧਾਇਕਾਂ ਨੂੰ ਕਥਿਤ ਤੌਰ ‘ਤੇ ਸੂਬੇ ਤੋਂ ਬਾਹਰ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੂੰ 3 ਬੱਸਾਂ ਭਰ ਕੇ ਮੁੱਖ ਮੰਤਰੀ ਨਿਵਾਸ ਵੱਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੀਐਮ ਹੇਮੰਤ ਸੋਰੇਨ ਵੀ ਵਿਧਾਇਕਾਂ ਦੇ ਨਾਲ ਗਏ ਹਨ। ਝਾਰਖੰਡ ਪੁਲਿਸ ਵਿਧਾਇਕਾਂ ਦੀਆਂ ਬੱਸਾਂ ਨੂੰ ਸੁਰੱਖਿਆ ਦੇ ਰਹੀ ਹੈ। ਇਸ ਦੇ ਨਾਲ ਹੀ ਸੀਐਮ ਹਾਊਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ ਗਠਜੋੜ ਦੇ 49 ਵਿਧਾਇਕ ਹਨ। ਸਭ ਤੋਂ ਵੱਡੀ ਪਾਰਟੀ ਜੇਐਮਐਮ ਦੇ 30, ਕਾਂਗਰਸ ਦੇ 18 ਅਤੇ ਆਰਜੇਡੀ ਦੇ ਇੱਕ ਵਿਧਾਇਕ ਹਨ। ਮੁੱਖ ਵਿਰੋਧੀ ਭਾਜਪਾ ਦੇ ਸਦਨ ਵਿੱਚ 26 ਵਿਧਾਇਕ ਹਨ।
ਝਾਰਖੰਡ ‘ਚ .ਯੂਪੀਏ ਦੀ ਪਹਿਲੇ ਦੌਰ ਦੀ ਬੈਠਕ ‘ਚ ਨਜ਼ਰ ਆਈ ਏਕਤਾ, ਹਰ ਸਥਿਤੀ ਨਾਲ ਨਜਿੱਠਣ ਦਾ ਦਾਅਵਾ
ਝਾਰਖੰਡ ਵਿੱਚ ਅੱਜ ਸਿਆਸੀ ਤਾਪਮਾਨ ਵੱਧ ਗਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਦੇ ਆਫਿਸ ਆਫ ਪ੍ਰੋਫਿਟ ਮਾਮਲੇ ‘ਚ ਭਾਰਤੀ ਚੋਣ ਕਮਿਸ਼ਨ ਵੱਲੋਂ ਸੀਲਬੰਦ ਲਿਫਾਫਾ ਰਾਜ ਭਵਨ ਨੂੰ ਭੇਜਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਰਾਜ ਭਵਨ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਰਾਜਪਾਲ ਇਸ ਬਾਰੇ ਕਿਸੇ ਵੇਲੇ ਵੀ ਫ਼ੈਸਲਾ ਲੈ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ