ਡੇਰਾ ਸੱਚਾ ਸੌਦਾ ਤੋਂ ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਸ਼ਰਮਾ ਤੇ 45 ਮੈਂਬਰ ਵਿਸ਼ੇਸ਼ ਤੌਰ ’ਤੇ ਪੁੱਜੇ
- ਵੱਡੀ ਗਿਣਤੀ ’ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਕੀਤੇ ਗਏ ਭੇਂਟ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਘੱਗਾ ਤੇ ਬਾਦਸ਼ਾਹਪੁਰ ਤੋਂ ਸੱਚ ਕਹੂੰ ਦੇ ਪੱਤਰਕਾਰ ਮਨੋਜ ਕੁਮਾਰ ਦੀ ਮਾਤਾ ਸੱਚਖੰਡ ਵਾਸੀ ਨੇਤਰਦਾਨੀ ਸ਼ਸ਼ੀ ਬਾਲਾ ਇੰਸਾਂ ਪਤਨੀ ਜਗਨ ਨਾਥ ਇੰਸਾਂ ਨਮਿੱਤ ਅੱਜ ਅੰਤਿਮ ਅਰਦਾਸ ਵੱਜੋਂ ਨਾਮ ਚਰਚਾ ਘੱਗਾ ਦੇ ਨਾਮ ਚਰਚਾ ਘਰ ਵਿਖੇ ਹੋਈ, ਜਿੱਥੇ ਕਿ ਵੱਡੀ ਗਿਣਤੀ ਵਿੱਚ ਰਾਜਨੀਤਿਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਨਾਮ ਚਰਚਾ ’ਚ ਸਾਧ-ਸੰਗਤ ਨੇ ਸ਼ਬਦਬਾਣੀ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਬਚਨਾਂ ਨੂੰ ਸਰਵਣ ਕੀਤਾ।
ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਭੈਣ ਸ਼ਸ਼ੀ ਬਾਲਾ ਜੀ ਪਿਛਲੇ ਕਾਫੀ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਪੂਜਨੀਕ ਗੁਰੁੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਹਰ ਸਮੇਂ ਅੱਗੇ ਹੋ ਕੇ ਦੀਨ ਦੁੱਖੀਆ ਅਤੇ ਲੋੜਵੰਦਾਂ ਦੀ ਮੱਦਦ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਧੱਕਾ ਲੱਗਿਆ ਹੈ, ਪਰ ਸਭ ਨੇ ਇਸ ਸੰਸਾਰ ਤੋਂ ਵਿਦਾ ਹੋਣਾ ਹੈ ਅਤੇ ਚੰਗੇ ਕੰਮ ਕਰਨ ਵਾਲਿਆਂ ਨੂੰ ਦੁਨੀਆ ਯਾਦ ਕਰਦੀ ਹੈ।
ਸੱਚ ਕਹੂੰ ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਕਿਹਾ ਕਿ ਨੇਤਰਦਾਨੀ ਮਾਤਾ ਸ਼ਸ਼ੀ ਬਾਲਾ ਜੀ ਵੱਲੋਂ ਜਿਊਂਦੇ ਜੀਅ ਦਾ ਮਾਨਵਤਾ ਭਲਾਈ ਦੇ ਕਾਰਜ ਕੀਤੇ ਹੀ ਅਤੇ ਮੌਤ ਤੋਂ ਬਾਅਦ ਵੀ ਆਪਣੀਆਂ ਅੱਖਾਂ ਦਾਨ ਕਰਕੇ ਦੋ ਹਨੇ੍ਹਰੀਆਂ ਜ਼ਿੰਦਗੀਆਂ ’ਚ ਚਾਨਣ ਕਰ ਗਏ। 45 ਮੈਂਬਰ ਹਰਮੇਲ ਸਿੰਘ ਘੱਗਾ ਨੇ ਕਿਹਾ ਕਿ ਭੈਣ ਸ਼ਸ਼ੀ ਬਾਲਾ ਜੀ ਬੜੇ ਹੀ ਧਾਰਮਿਕ ਖਿਆਲਾ ਵਾਲੇੇ ਇਨਸਾਨ ਸਨ ਅਤੇ ਉਨ੍ਹਾਂ ਦਾ ਵਿਛੋੜਾ ਪਰਿਵਾਰ ਲਈ ਅਸਹਿ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ।
ਇਸ ਮੌਕੇ ਵਿਸ਼ੇਸ਼ ਤੌਰ ’ਤੇ 45 ਮੈਂਬਰ ਹਰਮਿੰਦਰ ਸਿੰਘ ਨੋਨਾ, ਕਰਨਪਾਲ ਇੰਸਾਂ ਪਟਿਆਲਾ, ਵਿਜੈ ਇੰਸਾਂ ਨਾਭਾ, ਯੋਗੇਸ਼ ਇੰਸਾਂ ਨਾਭਾ, ਸੁਰਿੰਦਰ ਕੌਰ ਇੰਸਾਂ, ਗੁਰਜੀਤ ਕੌਰ ਇੰਸਾਂ, ਕਾਂਗਰਸੀ ਆਗੂ ਨਾਹਰ ਸਿੰਘ ਉਗੋਕੇ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪੁੱਤਰ ਹਰਜਿੰਦਰ ਸਿੰਘ, ਸੁਰਿੰਦਰ ਕੁਮਾਰ ਓਐਸਡੀ ਸਾਬਕਾ ਐਮ ਐਲ ਏ ਨਿਰਮਲ ਸਿੰਘ, ਅਮਰਜੀਤ ਸਿੰਘ ਬੋਪਾਰਾਏ ਓਐਸਡੀ ਹੈਰੀਮਾਨ, ਪਰਦੀਪ ਸਿੰਘ ਧਨੇਠਾ ਬਲਾਕ ਸੰਮਤੀ ਮੈਂਬਰ, ਨਰੈਣ ਸਿੰਘ ਨਰਸੋਤ ਪੰਜਾਬ ਲੋਕ ਕਾਂਗਰਸ, ਸ਼ਤੀਸ ਗਰਗ ਸਿਟੀ ਪ੍ਰਧਾਨ, ਸੁਖਪਾਲ ਸਿੰਘ ਐਮ. ਸੀ. ਪਾਤੜ੍ਹਾ, ਨਰੇਸ਼ ਕੁਮਾਰ ਪ੍ਰਧਾਨ ਪ੍ਰਧਾਨ ਨਗਰ ਪੰਚਾਇਤ ਘੱਗਾ, ਬਗੀਚਾ ਸਿੰਘ ਦੁਤਾਲ, ਪਵਨ ਕੁਮਾਰ ਲੱਕੀ, ਭਗਵਾਨ ਬਾਦਸ਼ਾਹਪੁਰ, ਡਾ. ਸੱਤਪਾਲ, ਪੱਤਰਕਾਰ ਗੁਰਮੁੱਖ ਸਿੰਘ ਰੁਪਾਣਾ, ਭੂਸ਼ਣ ਪਾਤੜਾਂ, ਰਾਮ ਸਰੂਪ ਪੰਜੋਲਾ, ਸੁਨੀਲ ਚਾਵਲਾ ਤੋਂ ਇਲਾਵਾ ਬਲਾਕ ਘੱਗਾ, ਬਾਦਸ਼ਾਹਪੁਰ, ਪਾਤੜ੍ਹਾ, ਸੁਤਰਾਣਾ, ਮਵੀ ਕਲਾਂ, ਸਮਾਣਾ ਦੇ ਪੱਤਰਕਾਰਾਂ ਸਮੇਤ ਜ਼ਿੰਮੇਵਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਰਿਸ਼ਤੇਦਾਰ ਤੇ ਪਤਵੰਤੇ ਹਾਜ਼ਰ ਸਨ। ਨਾਮ ਚਰਚਾ ਦੀ ਸ਼ੁਰੂਆਤ 15 ਮੈਂਬਰ ਸ਼ੋਮ ਨਾਥ ਇੰਸਾਂ ਨੇ ਕਰਵਾਈ
ਸੱਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਇਸ ਮੌਕੇ ਮਾਤਾ ਸ਼ਸ਼ੀ ਬਾਲਾ ਇੰਸਾਂ ਦੀ ਅੰਤਿਮ ਅਰਦਾਸ ਮੌਕੇ ਸੱਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਬਲਾਕ ਘੱਗਾ ਅਤੇ ਬਲਾਕ ਬਾਦਸ਼ਾਹਪੁਰ ਦੇ ਜ਼ਿੰਮੇਵਾਰਾਂ ਵੱਲੋਂ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ